ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੱਛਮ ਬੰਗਾਲ ਦੇ ਗੰਗਾਸਾਗਰ ਵਿੱਚ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਪ੍ਰਾਰਥਨਾ ਕੀਤੀ
ਅਕਲਪਿਤ ਚੁਣੌਤੀਆਂ ਅਤੇ ਹਰ ਰੁਕਾਵਟ ਦਰਮਿਆਨ ਰਾਸ਼ਟਰੀ ਰੱਖਿਆ ਨੂੰ ਸਰਬਉੱਚ ਟੀਚਾ ਮੰਨ ਕੇ ਆਪਣੀਆਂ ਜਾਨਾਂ ਵਾਰ ਕੇ ਵੀਰ ਸੁਰੱਖਿਆ ਬਲਾਂ ਦੀ ਬਹਾਦਰੀ ‘ਤੇ ਹਰ ਭਾਰਤੀ ਨੂੰ ਮਾਣ ਹੈ
ਉਦਗਮ ਸਥਾਨ ਗੰਗੋਤਰੀ ਤੋਂ ਲੈ ਕੇ ਸੰਗਮ ਤੱਟ ਸ਼੍ਰੀ ਪ੍ਰਯਾਗਰਾਜ ਅਤੇ ਮਾਂ ਗੰਗਾ ਜਿੱਥੇ ਸਾਗਰ ਵਿੱਚ ਵਿਲੀਨ ਹੁੰਦੀ ਹੈ, ਉਸ ਗੰਗਾਸਾਗਰ ਤੱਕ ਮਾਂ ਗੰਗਾ ਕਰੋੜਾਂ ਸ਼ਰਧਾਲੂਆਂ ਦੇ ਪ੍ਰਾਣਾਂ ਵਿੱਚ ਵੱਸਦੀ ਹੈ
ਸ਼੍ਰੀ ਅਮਿਤ ਸ਼ਾਹ ਨੇ ਗੰਗਾਸਾਗਰ ਸਥਿਤ ਕਪਿਲ ਮੁਨੀ ਆਸ਼ਰਮ ਵਿੱਚ ਮਹਾਰਿਸ਼ੀ ਕਪਿਲ ਦੀ ਪੂਜਾ ਕੀਤੀ
ਗਿਆਨ, ਤਿਆਗ ਅਤੇ ਤੱਪਸਿਆ ਦੇ ਪ੍ਰਤੀਕ ਰਿਸ਼ੀਵਰ ਕਪਿਲ ਦਾ ਜੀਵਨ-ਦਰਸ਼ਨ ਹਰ ਦੇਸ਼ਵਾਸੀ ਲਈ ਪ੍ਰੇਰਣਾਦਾਈ ਹੈ
ਜੀਵਨਦਾਤਾ ਮਾਂ ਗੰਗਾ ਦੇ ਇਸ ਪਵਿੱਤਰ ਤੀਰਥ ‘ਤੇ ਮਨ ਅਸੀਮ ਸ਼ਾਂਤੀ ਅਤੇ ਅਧਿਆਤਮਿਕ ਆਨੰਦ ਨਾਲ ਭਰ ਗਿਆ
प्रविष्टि तिथि:
27 APR 2026 7:22PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੱਛਮ ਬੰਗਾਲ ਦੇ ਗੰਗਾਸਾਗਰ ਵਿੱਚ ਪ੍ਰਾਰਥਨਾ ਕੀਤੀ, ਰਾਸ਼ਟਰ ਲਈ ਸਰਬਉੱਚ ਬਲੀਦਾਨ ਦੇਣ ਵਾਲੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਕਪਿਲ ਮੁਨੀ ਆਸ਼ਰਮ ਵਿੱਚ ਮਹਾਰਿਸ਼ੀ ਕਪਿਲ ਦੀ ਪੂਜਾ ਕੀਤੀ।

ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਜਾਰੀ ਸਿਲਸਿਲੇਵਾਰ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਸਾਰੇ ਤੀਰਥ ਵਾਰ-ਵਾਰ, ਗੰਗਾਸਾਗਰ ਇੱਕ ਵਾਰ! ਗੰਗਾ ਅਤੇ ਸਾਗਰ ਦੇ ਸੰਗਮ ਸਥਾਨ ਗੰਗਾਸਾਗਰ ਵਿੱਚ ਪੂਜਾ ਦਾ ਸੁਭਾਗ ਪ੍ਰਾਪਤ ਹੋਇਆ। ਜੀਵਨਦਾਤਾ ਮਾਂ ਗੰਗਾ ਦੇ ਇਸ ਪਵਿੱਤਰ ਤੀਰਥ ‘ਤੇ ਮਨ ਅਸੀਮ ਸ਼ਾਂਤੀ ਅਤੇ ਅਧਿਆਤਮਿਕ ਆਨੰਦ ਨਾਲ ਭਰ ਗਿਆ। ਮਾਂ ਗੰਗਾ ਦੇਸ਼ਵਾਸੀਆਂ ‘ਤੇ ਆਪਣੀ ਕਿਰਪਾ ਬਣਾਏ ਰੱਖੇ।”

ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਦੇਸ਼ ਦੇ ਲਈ ਸਰਬਉੱਚ ਬਲੀਦਾਨ ਦੇਣ ਵਾਲੇ ਸਾਡੇ ਅਮਰ ਜਵਾਨਾਂ ਨੂੰ ਅੱਜ ਗੰਗਾਸਾਗਰ ਵਿੱਚ ਸ਼ਰਧਾਪੂਰਵਕ ਪੂਜਾ-ਤਰਪਣ ਅਰਪਿਤ ਕੀਤਾ। ਕਲਪਨਾਯੋਗ ਚੁਣੌਤੀਆਂ ਅਤੇ ਹਰ ਰੁਕਾਵਟ ਦਰਮਿਆਨ ਰਾਸ਼ਟਰ ਰੱਖਿਆ ਨੂੰ ਸਰਬਉੱਚ ਟੀਚਾ ਮੰਨ ਕੇ ਆਪਣੀਆਂ ਜਾਨਾਂ ਗੁਆਉਣ ਵਾਲੇ ਵੀਰ ਸੁਰੱਖਿਆ ਬਲਾਂ ਦੀ ਬਹਾਦਰੀ ‘ਤੇ ਹਰ ਭਾਰਤੀ ਨੂੰ ਮਾਣ ਹੈ।”

ਜਨਤਕ ਭਲਾਈ ਦੀ ਕਾਮਨਾ ਕਰਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਗੰਗਾਸਾਗਰ ਸਥਿਤ ਕਪਿਲ ਮੁਨੀ ਆਸ਼ਰਮ ਵਿੱਚ ਮਹਾਰਿਸ਼ੀ ਕਪਿਲ ਦਾ ਪੂਜਨ ਕਰਕੇ ਦੇਸ਼ਵਾਸੀਆਂ ਦੀ ਭਲਾਈ ਦੀ ਕਾਮਨਾ ਕੀਤੀ। ਗਿਆਨ, ਤਿਆਗ ਅਤੇ ਤੱਪਸਿਆ ਦੇ ਪ੍ਰਤੀਕ ਰਿਸ਼ੀਵਰ ਕਪਿਲ ਦਾ ਜੀਵਨ-ਦਰਸ਼ਨ ਹਰ ਦੇਸ਼ਵਾਸੀ ਲਈ ਪ੍ਰੇਰਣਾਦਾਈ ਹੈ।”

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਉਦਗਮ ਸਥਾਨ ਗੰਗੋਤਰੀ ਤੋਂ ਲੈ ਕੇ ਸੰਗਮ ਤੱਟ ਸ਼੍ਰੀ ਪ੍ਰਯਾਗਰਾਜ ਅਤੇ ਮਾਂ ਗੰਗਾ ਜਿੱਥੇ ਸਾਗਰ ਵਿੱਚ ਵਿਲੀਨ ਹੁੰਦੀ ਹੈ, ਉਸ ਗੰਗਾਸਾਗਰ ਤੱਕ ਮਾਂ ਗੰਗਾ ਕਰੋੜਾਂ ਸ਼ਰਧਾਲੂਆਂ ਦੇ ਪ੍ਰਾਣਾਂ ਵਿੱਚ ਵੱਸਦੀ ਹੈ।”
*****
ਆਰਕੇ/ਪੀਆਰ/ਐੱਸਕੇ/ਐੱਸਸੀ/ਏਕੇ
(रिलीज़ आईडी: 2257730)
आगंतुक पटल : 38