ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਗੰਗਾ ਐਕਸਪ੍ਰੈਸਵੇਅ ਦੇ ਉਦਘਾਟਨ ਮੌਕੇ ਦਿੱਤੇ ਆਪਣੇ ਭਾਸ਼ਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
29 APR 2026 11:43PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਗੰਗਾ ਐਕਸਪ੍ਰੈਸਵੇਅ ਦੇ ਉਦਘਾਟਨ ਮੌਕੇ ਦਿੱਤੇ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ। ਸੂਬੇ ਦੀ ਪਰਿਵਰਤਨਕਾਰੀ ਯਾਤਰਾ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਉਦਯੋਗਿਕ ਵਿਕਾਸ ਦੀ ਬੇਮਿਸਾਲ ਗਤੀ ਦਾ ਜ਼ਿਕਰ ਕੀਤਾ, ਜੋ ਵਰਤਮਾਨ ਵਿੱਚ 'ਨਵੇਂ ਉੱਤਰ ਪ੍ਰਦੇਸ਼' ਦੀ ਪਛਾਣ ਬਣ ਰਹੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
"ਡਬਲ ਇੰਜਣ ਸਰਕਾਰ ਵਿੱਚ ਨੀਂਹ ਪੱਥਰ ਰੱਖਣ ਦੇ ਨਾਲ ਸਮੇਂ ਦੇ ਅੰਦਰ ਉਦਘਾਟਨ ਕਰਨ ਦਾ ਸੰਕਲਪ ਵੀ ਪੂਰਾ ਹੋ ਰਿਹਾ ਹੈ। ਇਸੇ ਲਈ ਅੱਜ ਯੂਪੀ ਦੇ ਐਕਸਪ੍ਰੈਸਵੇਅ ਨਾਲੋਂ ਵੀ ਤੇਜ਼ ਇੱਥੋਂ ਦੇ ਵਿਕਾਸ ਦੀ ਰਫ਼ਤਾਰ ਹੈ।"
"ਗੰਗਾ ਐਕਸਪ੍ਰੈਸਵੇਅ ਸਿਰਫ਼ ਇੱਕ ਤੇਜ਼ ਰਫ਼ਤਾਰ ਸੜਕ ਨਹੀਂ, ਸਗੋਂ ਨਵੀਆਂ ਸੰਭਾਵਨਾਵਾਂ ਅਤੇ ਮੌਕਿਆਂ ਦਾ ਗੇਟਵੇਅ ਹੈ। ਇਸ ਨਾਲ ਸੂਬੇ ਦੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਵੀ ਬਹੁਤ ਲਾਭ ਹੋਣ ਵਾਲਾ ਹੈ।"
"ਪਿਛਲੇ ਕੁਝ ਸਾਲਾਂ ਵਿੱਚ ਉੱਤਰ ਪ੍ਰਦੇਸ਼ ਨੂੰ ਉਦਯੋਗਿਕ ਵਿਕਾਸ ਅਤੇ ਇਸ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਲਗਾਤਾਰ ਯਤਨ ਕੀਤੇ ਗਏ ਹਨ। ਇਸ ਦੀਆਂ ਇੱਕ ਨਹੀਂ, ਸਗੋਂ ਕਈ ਉਦਾਹਰਣਾਂ ਹਨ..."
****
ਐੱਮਜੇਪੀਐੱਸ/ਪੀਆਰਕੇ
(Release ID: 2257029)
ਵਿਜ਼ੀਟਰ ਕਾਊਂਟਰ : 9
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Telugu
,
Kannada
,
Malayalam