ਵਣਜ ਤੇ ਉਦਯੋਗ ਮੰਤਰਾਲਾ
ਭਾਰਤ-ਨਿਊਜੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਹਸਤਾਖਰ ਤੋਂ ਪਹਿਲਾਂ, ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਨਿਊਜੀਲੈਂਡ ਦੇ ਵਪਾਰ ਅਤੇ ਨਿਵੇਸ਼ ਮੰਤਰੀ ਸ਼੍ਰੀ ਟਾਡ ਮੈਕਲੇ ਨੇ ਆਗਰੇ ਵਿੱਚ ਉਦਯੋਗ ਜਗਤ ਦੇ ਨਾਲ ਸੰਵਾਦ ਦੀ ਪ੍ਰਧਾਨਗੀ ਕੀਤੀ
Posted On:
26 APR 2026 7:31PM by PIB Chandigarh
ਭਾਰਤ-ਨਿਊਜੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਵਪਾਰ, ਆਵਾਜਾਈ, ਨਿਵੇਸ਼ ਅਤੇ ਆਪਸੀ ਸਬੰਧਾਂ ਨੂੰ ਜੋੜਦੇ ਹੋਏ, ਟੈਕਸ ਤੋਂ ਪਰੇ ਇੱਕ ਵਿਆਪਕ ਸਾਂਝੇਦਾਰੀ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ
ਭਾਰਤ-ਨਿਊਜੀਲੈਂਡ ਦਰਮਿਆਨ ਤਾਲਮੇਲ ਤੋਂ ਉੱਚ ਮੁੱਲ ਵਾਲੀ ਮੈਨੂਫੈਕਚਰਿੰਗ ਅਤੇ ਵਿਸ਼ਵਵਿਆਪੀ ਪੱਧਰ ’ਤੇ ਸਰੋਤ ਦੀਆਂ ਇੱਛਾਵਾਂ ਨੂੰ ਬਲ ਮਿਲਿਆ ਹੈ, ਜਿਸ ਦੇ ਚਲਦੇ ਆਗਰੇ ਦਾ ਚਮੜਾ ਖੇਤਰ 2030 ਤੱਕ ਵੱਧ ਕੇ 50 ਬਿਲੀਅਨ ਅਮਰੀਕੀ ਡਾਲਰ ਦਾ ਟੀਚਾ ਰੱਖ ਰਿਹਾ ਹੈ
ਉਦਯੋਗ ਜਗਤ ਨੇ ਫਾਰਮਾ ਅਤੇ ਚਿਕਿਤਸਾ ਉਪਕਰਣਾਂ ’ਤੇ ਭਾਰਤ-ਨਿਊਜੀਲੈਂਡ ਮੁਕਤ ਵਪਾਰ ਸਮਝੌਤੇ ਦੇ ਪ੍ਰਾਵਧਾਨਾਂ ਦਾ ਸਵਾਗਤ ਕੀਤਾ ਹੈ; ਐਕਸਲਰੇਟਿਡ ਰੈਗੂਲੇਟਰੀ ਐਕਸੈਸ ਅਤੇ ਸਮਰਪਿਤ ਆਯੁਸ਼ ਦੇ ਖੇਤਰ ਦੇ ਵਿਕਾਸ ਨੂੰ ਉਤਸ਼ਾਹ ਮਿਲੇਗਾ
ਸ਼੍ਰੀ ਪੀਯੂਸ਼ ਗੋਇਲ ਨੇ ਉਦਯੋਗ ਜਗਤ ਨਾਲ ਭਾਰਤ-ਨਿਊਜੀਲੈਂਡ ਮੁਕਤ ਵਪਾਰ ਸਮਝੌਤੇ ਦੇ ਤਹਿਤ ਸਿੱਖਿਆ, ਪ੍ਰਤਿਭਾ ਦੀ ਆਵਾਜਾਈ ਅਤੇ ਅੰਤਰ-ਖੇਤਰੀ ਮੌਕਿਆਂ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ
ਭਾਰਤ-ਨਿਊਜੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਹਸਤਾਖਰ ਦੀ ਪਹਿਲੀ ਸ਼ਾਮ ’ਤੇ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਨਿਊਜੀਲੈਂਡ ਦੇ ਵਪਾਰ ਅਤੇ ਨਿਵੇਸ਼ ਮੰਤਰੀ ਸ਼੍ਰੀ ਟਾਡ ਮੈਕਲੇ ਨੇ ਆਗਰੇ ਵਿੱਚ ਆਯੋਜਿਤ ਇੱਕ ਉਦਯੋਗ ਸਹਿਭਾਗੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਐੱਸ ਪੀ ਬਘੇਲ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਸੰਵਾਦ ਵਿੱਚ ਚਮੜਾ ਅਤੇ ਜੁਤੇ, ਆਯੁਸ਼, ਚਿਕਿਤਸਾ ਉਪਕਰਣ, ਲਾਈਟ ਇੰਜੀਨੀਅਰਿੰਗ, ਖੇਡ ਸਮੱਗਰੀ ਖੇਤਰਾਂ ਅਤੇ ਲਘੂ ਉਦਯੋਗ ਭਾਰਤੀ, ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਉਦਯੋਗ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਉਦਯੋਗ ਜਗਤ ਨੇ ਭਾਰਤ ਦੀ ਚਮੜਾ ਨਿਰਮਾਣ ਸਮਰੱਥਾ, ਫਾਰਮਾ ਉਦਯੋਗ, ਚਿਕਿਤਸਾ ਉਪਕਰਣ ਉਦਯੋਗ ਅਤੇ ਇੰਜੀਨੀਅਰਿੰਗ ਉਤਪਾਦਾਂ ਦੀ ਗੁਣਵੱਤਾ ਅਤੇ ਵਿਭਿੰਨਤਾ ਨੂੰ ਦਰਸਾਉਂਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਮਾਵੇਸ਼ੀ, ਦੂਰਦਰਸ਼ੀ ਅਤੇ ਭਾਰਤ ਦੀ ਰਾਸ਼ਟਰੀ ਪ੍ਰਾਥਮਿਕਤਾਵਾਂ ’ਤੇ ਅਧਾਰਿਤ ਵਪਾਰਕ ਸਾਂਝੇਦਾਰੀਆਂ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਦੋਹਾਂ ਮੰਤਰੀਆਂ ਨੇ ਇਸ ਵਿਸ਼ੇ ’ਤੇ ਜ਼ੋਰ ਦਿੱਤਾ ਕਿ ਭਾਰਤ-ਨਿਊਜੀਲੈਂਡ ਮੁਕਤ ਵਪਾਰ ਸਮਝੌਤਾ (ਐੱਫਟੀਏ) ਸਿਰਫ਼ ਇੱਕ ਟੈਕਸ ਅਧਾਰਿਤ ਸਮਝੌਤਾ ਨਹੀਂ ਹੈ। ਇਹ ਇੱਕ ਵਿਸਤ੍ਰਿਤ ਫਰੇਮਵਰਕ ਹੈ, ਜਿਸ ਵਿੱਚ ਬਜ਼ਾਰ ਪਹੁੰਚ, ਖੇਤੀ ਉਤਪਾਦਕਤਾ, ਨਿਵੇਸ਼, ਪ੍ਰਤਿਭਾ ਦਾ ਆਵਾਜਾਈ, ਖੇਡ, ਟੂਰਿਜ਼ਮ ਅਤੇ ਜਨਤਕ-ਸਬੰਧਾਂ ਵਿੱਚ ਸਹਿਯੋਗ ਸ਼ਾਮਲ ਹੈ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਨਿਰਮਾਤਾਵਾਂ, ਕਿਸਾਨਾਂ, ਲਘੂ ਅਤੇ ਦਰਮਿਆਨੇ ਉੱਦਮਾਂ, ਮਹਿਲਾ ਉੱਦਮੀਆਂ, ਵਿਦਿਆਰਥੀਆਂ ਅਤੇ ਕੁਸ਼ਲ ਪੇਸ਼ੇਵਰਾਂ ਤੱਕ ਲਾਭ ਪਹੁੰਚਾਉਣਾ ਹੈ।
ਆਗਰਾ, ਜਿੱਥੇ ਭਾਰਤ ਦੇ ਚਮੜੇ ਦੇ ਜੁੱਤਿਆਂ ਦੇ ਉਤਪਾਦਨ ਦੀ ਲਗਭਗ 75 ਪ੍ਰਤੀਸ਼ਤ ਹਿੱਸੇਦਾਰੀ ਹੈ, ਆਪਣੇ ਚਮੜੇ ਦੇ ਜੁੱਤਿਆਂ ਦੇ ਲਈ ਭੂਗੋਲਿਕ ਸੰਕੇਤ (ਜੀਆਈ) ਟੈਗ ਰੱਖਦਾ ਹੈ ਅਤੇ ‘ਇੱਕ ਜ਼ਿਲ੍ਹਾ ਇੱਕ ਉਤਪਾਦ’ ਯੋਜਨਾ ਦੇ ਤਹਿਤ ਇੱਕ ਪ੍ਰਮੁੱਖ ਉਤਪਾਦ ਵਾਲਾ ਸ਼ਹਿਰ ਹੈ। ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਲਾਗੂ ਹੋਣ ਦੇ ਨਾਲ ਹੀ ਭਾਰਤੀ ਨਿਰਯਾਤ ’ਤੇ ਹਰ ਤਰ੍ਹਾਂ ਦੇ ਟੈਕਸ ਸਮਾਪਤ ਹੋਣ ਅਤੇ ਚਮੜੇ ਅਤੇ ਜੁੱਤਿਆਂ ’ਤੇ ਟੈਰਿਫ 5 ਪ੍ਰਤੀਸ਼ਤ ਤੋਂ ਘੱਟ ਕੇ ਜ਼ੀਰੋ ਹੋਣ ਨਾਲ ਭਾਰਤੀ ਨਿਰਯਾਤਕਾਂ ਨੂੰ ਨਿਰਣਾਇਕ ਮੁਕਾਬਲੇਬਾਜ਼ੀ ਲਾਭ ਮਿਲਣ ਦੀ ਸੰਭਾਵਨਾ ਹੈ। ਉਦਯੋਗ ਪ੍ਰਤੀਨਿਧੀਆਂ ਨੇ ਵੱਡੇ ਪੈਮਾਨੇ ’ਤੇ ਉਤਪਾਦਨ ਤੋਂ ਉੱਚ ਮੁੱਲ ਵਾਧੇ ਵਾਲੀ ਮੈਨੂਫੈਕਚਰਿੰਗ ਵੱਲ ਰਣਨੀਤਿਕ ਬਦਲਾਅ ਦੇ ਚਲਦੇ 2030 ਤੱਕ ਇਸ ਖੇਤਰ ਦੇ 50 ਬਿਲੀਅਨ ਅਮਰੀਕੀ ਡਾਲਰ ਤੱਕ ਵੱਧਣ ਦੀ ਸਮਰੱਥਾ ’ਤੇ ਰੌਸ਼ਨੀ ਪਾਈ। ਨਿਊਜੀਲੈਂਡ ਦੇ ਸਮ੍ਰਿੱਧ ਕੱਚੇ ਚਮੜੇ ਦੇ ਸੰਸਾਧਨ, ਭਾਰਤ ਦੀ ਮੈਨੂਫੈਕਚਰਿੰਗ ਸਮਰੱਥਾਵਾਂ ਦੇ ਨਾਲ ਮਿਲ ਕੇ ਇੱਕ ਮਜ਼ਬੂਤ ਪੂਰਕਤਾ ਪ੍ਰਦਾਨ ਕਰਦੇ ਹਨ, ਜਿਸਦਾ ਲਾਭ ਉਠਾਉਣ ਦੇ ਲਈ ਦੋਵੇਂ ਪੱਖਾਂ ਨੇ ਉਤਸੁਕਤਾ ਜਤਾਈ। ਇਸ ਮੌਕੇ ’ਤੇ, ਦੋਹਾਂ ਮੰਤਰੀਆਂ ਨੇ ਉਦਯੋਗ ਪ੍ਰਤੀਨਿਧੀਆਂ ਦੇ ਨਾਲ ਆਗਰੇ ਨੂੰ ਵਿਸ਼ਵਵਿਆਪੀ ਸਰੋਤ ਮੰਜ਼ਿਲ, ਰੁਜ਼ਗਾਰ ਦੇ ਕੇਂਦਰ ਅਤੇ ਵਿਸ਼ਵ ਮੰਚ ’ਤੇ ਨਿਰਯਾਤ ਦੇ ਇੱਕ ਸ਼ਕਤੀਸ਼ਾਲੀ ਕੇਂਦਰ ਦੇ ਤੌਰ ’ਤੇ ਸਥਾਪਿਤ ਕਰਨ ਦੀ ਗੱਲ ਕਹੀ।
ਇਸ ਚਰਚਾ ਵਿੱਚ ਦਵਾਈ ਅਤੇ ਚਿਕਿਤਸਾ ਉਪਕਰਣ ਸੈਕਟਰ ‘ਤੇ ਵੀ ਗੱਲ ਹੋਈ। ਉਦਯੋਗ ਪ੍ਰਤੀਨਿਧੀਆਂ ਨੇ ਤੇਜ਼ ਰੈਗੂਲੇਟਰੀ ਪਹੁੰਚ ਦੇ ਲਈ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਪ੍ਰਾਵਧਾਨਾਂ ਦਾ ਸਵਾਗਤ ਕੀਤਾ, ਜਿਸ ਵਿੱਚ ਤੁਲਨਾਤਮਕ ਅੰਤਰਰਾਸ਼ਟਰੀ ਰੈਗੂਲੇਟਰੀਆਂ ਤੋਂ ਜੀਐੱਮਪੀ ਅਤੇ ਜੀਸੀਪੀ ਨਿਰੀਖਣ ਰਿਪੋਰਟਾਂ ਦੀ ਮਨਜ਼ੂਰੀ ਸ਼ਾਮਲ ਹੈ। ਇਸ ਨਾਲ ਪਾਲਣਾ ਦਾ ਬੋਝ ਘੱਟ ਹੋਵੇਗਾ ਅਤੇ ਭਾਰਤੀ ਨਿਰਮਾਤਾਵਾਂ ਦੇ ਲਈ ਉਤਪਾਦ ਦੀ ਮਨਜ਼ੂਰੀ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਨੇ ਐੱਫਟੀਏ ਵਿੱਚ ਸਿਹਤ ਅਤੇ ਰਵਾਇਤੀ ਇਲਾਜ ’ਤੇ ਇੱਕ ਸਮਰਪਿਤ ਅਧਿਆਏ ਨੂੰ ਸ਼ਾਮਲ ਕੀਤੇ ਜਾਣ ਦਾ ਵੀ ਸਵਾਗਤ ਕੀਤਾ, ਜੋ ਆਯੁਸ਼ ਨੂੰ ਮਾਨਤਾ ਦੇਣ ਵਾਲੇ ਦੋਵੇਂ ਦੇਸ਼ਾਂ ਦੇ ਲਈ ਪਹਿਲੀ ਵਾਰ ਹੈ।
ਸ਼੍ਰੀ ਪੀਯੂਸ਼ ਗੋਇਲ ਨੇ ਸਿੱਖਿਆ ਅਤੇ ਪ੍ਰਤਿਭਾ ਆਵਾਜਾਈ ਦੇ ਖੇਤਰ ਵਿੱਚ ਇਸ ਸਮਝੌਤੇ ਤੋਂ ਪੈਦਾ ਹੋਣ ਵਾਲੇ ਮਹੱਤਵਪੂਰਨ ਮੌਕਿਆਂ ’ਤੇ ਵੀ ਚਾਨਣਾ ਪਾਇਆ। ਮੰਤਰੀ ਨੇ ਉਦਯੋਗ ਜਗਤ ਅਤੇ ਹਿਤਧਾਰਕਾਂ ਨਾਲ ਇਨ੍ਹਾਂ ਪ੍ਰਾਵਧਾਨਾਂ ਦਾ ਸਰਗਰਮ ਤੌਰ ’ਤੇ ਲਾਭ ਉਠਾਉਣ ਦੀ ਬੇਨਤੀ ਕੀਤੀ, ਜਿਸ ਨਾਲ ਭਾਰਤੀ ਵਿਦਿਆਰਥੀ ਅਤੇ ਪੇਸ਼ੇਵਰ ਮੁਕਤ ਵਪਾਰ ਸਮਝੌਤੇ (ਐੱਫਟੀਏ) ਵੱਲ ਖੋਲ੍ਹੇ ਗਏ ਨਵੇਂ ਮੌਕਿਆਂ ਦਾ ਲਾਭ ਉਠਾ ਸਕੀਏ। ਉਨ੍ਹਾਂ ਨੇ ਸਾਰਿਆਂ ਨੂੰ ਇਸ ਸਮਝੌਤੇ ਨੂੰ ਦੋਵੇਂ ਦੇਸ਼ਾਂ ਦੇ ਵਿੱਚ ਇੱਕ ਗਹਿਨ, ਜਨ-ਕੇਂਦ੍ਰਿਤ ਸਾਂਝੇਦਾਰੀ ਦੇ ਦਰਵਾਜ਼ੇ ਦੇ ਤੌਰ ’ਤੇ ਦੇਖਣ ਦੀ ਬੇਨਤੀ ਕੀਤੀ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੋਇਲ ਨੇ ਐੱਫਟੀਏ ਨੂੰ ਮੌਕਿਆਂ ਅਤੇ ਸੋਚ ਦੋਵਾਂ ਨੂੰ ਖੋਲ੍ਹਣ ਵਾਲਾ ਦੱਸਿਆ ਅਤੇ ਉਦਯੋਗ ਜਗਤ ਨੂੰ ਬੇਨਤੀ ਕੀਤੀ ਕਿ ਉਹ ਸਮਾਨ ਸੋਚ ਤੋਂ ਪਰੇ ਜਾ ਕੇ ਫਾਰਮਾ, ਆਯੁਸ਼, ਸਿੱਖਿਆ, ਖੇਡ, ਟੂਰਿਜ਼ਮ ਅਤੇ ਨਿਵੇਸ਼ ਸਬੰਧਿਤ ਸਾਰੇ ਖੇਤਰਾਂ ਵਿੱਚ ਸਮਝੌਤੇ ਦਾ ਪੂਰਾ ਲਾਭ ਉਠਾਉਣ। ਉਨ੍ਹਾਂ ਨੇ ਉਦਯੋਗ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਕਿ ਇਸ ਦਾ ਲਾਭ ਸਾਰੇ ਐੱਮਐੱਸਐੱਮਈ ਅਤੇ ਲਘੂ ਉੱਦਮ ਤੱਕ ਪਹੁੰਚੇ। ਸ਼੍ਰੀ ਟਾਡ ਮੈਕਲੇ ਨੇ ਦੁਹਰਾਇਆ ਕਿ ਭਾਰਤ ਨਿਊਜੀਲੈਂਡ ਦੇ ਲਈ ਇੱਕ ਰਣਨੀਤਿਕ ਪ੍ਰਾਥਮਿਕਤਾ ਹੈ ਅਤੇ ਇਸ ਨੂੰ ਨਿਊਜੀਲੈਂਡ ਦੀ ਤਰਫ਼ ਤੋਂ ਪੂਰਾ ਕੀਤਾ ਗਿਆ ਹੁਣ ਤੱਕ ਦਾ ਉੱਚਤਮ ਗੁਣਵੱਤਾ ਵਾਲਾ ਐੱਫਟੀਏ ਦੱਸਿਆ। ਉਨ੍ਹਾਂ ਨੇ ਦੋਵਾਂ ਪੱਖਾਂ ਦੇ ਪੇਸ਼ਿਆਂ ਨੂੰ ਸੰਯੁਕਤ ਉੱਦਮਾਂ ਨੂੰ ਸਰਗਰਮ ਤੌਰ ’ਤੇ ਅੱਗੇ ਵੱਧਣ ਦੇ ਲਈ ਉਤਸ਼ਾਹਿਤ ਕੀਤਾ ਅਤੇ ਭਾਰਤ ਦੀ ਵੱਧਦੀ ਅਰਥਵਿਵਸਥਾਵਿੱਚ ਨਿਊਜੀਲੈਂਡ ਦੇ ਕਾਰੋਬਾਰਾਂ ਵੱਲੋਂ ਦੇਖ ਜਾਣ ਵਾਲੇ ਮਹੱਤਵਪੂਰਨ ਨਿਵੇਸ਼ ਮੌਕਿਆਂ ’ਤੇ ਚਾਨਣਾ ਪਾਇਆ।
ਆਗਰੇ ਵਿੱਚ ਆਯੋਜਿਤ ਉਦਯੋਗ ਸ਼ਮੂਲੀਅਤ ਪ੍ਰੋਗਰਾਮ, ਨਵੀਂ ਦਿੱਲੀ ਵਿੱਚ ਭਾਰਤ-ਨਿਊਜੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਇਤਿਹਾਸਿਕ ਹਸਤਾਖਰ ਦੇ ਨਾਲ ਆਯੋਜਿਤ ਉੱਚ ਪੱਧਰੀ ਗੱਲਬਾਤ ਦੀ ਕੜੀ ਦਾ ਇੱਕ ਹਿੱਸਾ ਹੈ। ਇਹ ਸਮਝੌਤਾ 16 ਮਾਰਚ 2025 ਨੂੰ ਸ਼ੁਰੂ ਹੋਣ ਦੇ ਬਾਅਦ ਰਿਕਾਰਡ ਨੌਂ ਮਹੀਨਿਆਂ ਵਿੱਚ ਪੂਰਾ ਹੋਇਆ, ਜੋ ਦੁਵੱਲੇ ਆਰਥਿਕ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰਦਾ ਹੈ।
***************
ਅਭਿਸ਼ੇਕ ਦਿਆਲ/ ਇਸ਼ਿਤਾ ਬਿਸਵਾਸ/ਬਲਜੀਤ
(Release ID: 2256279)
ਵਿਜ਼ੀਟਰ ਕਾਊਂਟਰ : 7