ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਨੇ ਸੇਬੀ (SEBI) ਦੇ 38ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਭਾਸ਼ਣ ਦਿੱਤਾ


ਸ਼੍ਰੀਮਤੀ ਸੀਤਾਰਮਣ ਨੇ ਉਭਰ ਰਹੀਆਂ ਆਲਮੀ ਚੁਣੌਤੀਆਂ ਲਈ ਸੇਬੀ ਅਤੇ ਸਾਰੀਆਂ ਨਿਯੰਤ੍ਰਿਤ ਸੰਸਥਾਵਾਂ ਨੂੰ ਸਾਈਬਰ ਸੁਰੱਖਿਆ ਉਪਾਵਾਂ ਨੂੰ ਵਧਾਉਣ ਪ੍ਰਤੀ ਚੇਤਾਵਨੀ ਦਿੱਤੀ

ਸੇਬੀ ਨੂੰ ਹਰ ਮੁੱਖ ਮੰਚ ‘ਤੇ ਖੇਤਰੀ ਭਾਸ਼ਾਵਾਂ ਵਿੱਚ ਜਨਤਕ ਜਾਗਰੂਕਤਾ ‘ਤੇ ਵੱਡੇ ਪੈਮਾਨੇ ‘ਤੇ ਨਿਵੇਸ਼ ਕਰਨਾ ਚਾਹੀਦਾ ਹੈ: ਕੇਂਦਰੀ ਵਿੱਤ ਮੰਤਰੀ

ਕੇਂਦਰੀ ਵਿੱਤ ਮੰਤਰੀ ਨੇ ਸੇਬੀ ਦੀ ਦੇਸ਼ ਵਿਆਪੀ ਨਿਵੇਸ਼ਕ ਜਾਗਰੂਕਤਾ ਪਹਿਲਕਦਮੀ ‘ਮਿਸ਼ਨ ਜਾਗਰੂਕ’ ਵੀ ਸ਼ੁਰੂ ਕੀਤੀ

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅਣ-ਰਜਿਸਟਰਡ ‘ਫਿਨ-ਫਲੂਐਂਸਰਜ਼’ ਵਿਰੁੱਧ ਸੇਬੀ ਦੀ ਕਾਰਵਾਈ ਦੀ ਸ਼ਲਾਘਾ ਕੀਤੀ, ਜ਼ਿੰਮੇਵਾਰ ਵਿੱਤੀ ਸਿੱਖਿਆ ਲਈ ਸਮਰੱਥ ਢਾਂਚੇ ਦਾ ਸੱਦਾ ਦਿੱਤਾ

Posted On: 25 APR 2026 2:42PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਮੁੰਬਈ ਵਿੱਚ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਦੇ 38ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਮੁੱਖ ਭਾਸ਼ਣ ਦਿੱਤਾ।

ਇਸ ਮੌਕੇ ‘ਤੇ, ਸ਼੍ਰੀਮਤੀ ਸੀਤਾਰਮਣ ਨੇ ਸੇਬੀ ਦੀ ਦੇਸ਼-ਵਿਆਪੀ ਨਿਵੇਸ਼ਕ ਜਾਗਰੂਕਤਾ ਪਹਿਲਕਦਮੀ ‘ਮਿਸ਼ਨ ਜਾਗਰੂਕ’ ਨੂੰ ਡਿਜੀਟਲ ਤੌਰ ‘ਤੇ ਵੀ ਲਾਂਚ ਕੀਤਾ।

https://static.pib.gov.in/WriteReadData/userfiles/image/WhatsAppImage2026-04-25at2.30.14PMXV5J.jpeg

ਆਪਣੇ ਮੁੱਖ ਭਾਸ਼ਣ ਵਿੱਚ, ਕੇਂਦਰੀ ਵਿੱਤ ਮੰਤਰੀ ਨੇ ਸੇਬੀ ਨੂੰ ਉਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਾਈਬਰ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਵੱਡੇ ਐਕਸਚੇਂਜ, ਡਿਪੌਜ਼ਟਰੀ, ਕਲੀਅਰਿੰਗ ਕਾਰਪੋਰੇਸ਼ਨ, ਜਾਂ ਵੱਡੇ ਬ੍ਰੋਕਰ ‘ਤੇ ਇੱਕ ਸਫਲ ਸਾਈਬਰ ਹਮਲਾ ਦੇਸ਼ ਭਰ ਦੇ ਬਜ਼ਾਰਾਂ ਨੂੰ ਵਿਗਾੜ ਸਕਦਾ ਹੈ, ਸੰਪਤੀਆਂ ਨੂੰ ਤਬਾਹ ਕਰ ਸਕਦਾ ਹੈ ਅਤੇ ਜਨਤਾ ਦੇ ਭਰੋਸੇ ਨੂੰ ਹਿਲਾ ਸਕਦਾ ਹੈ, ਜਿਸ ਨੂੰ ਮੁੜ ਬਹਾਲ ਕਰਨ ਵਿੱਚ ਕਈ ਵਰ੍ਹੇ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਏਆਈ-ਅਧਾਰਿਤ ਟੂਲ ਸਾਈਬਰ ਹਮਲਿਆਂ ਨੂੰ ਤੇਜ਼, ਵਧੇਰੇ ਅਨੁਕੂਲ, ਵਿਆਪਕ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਵਧੇਰੇ ਖੁਦਮੁਖਤਿਆਰ ਬਣਾ ਰਹੇ ਹਨ। ਇਹ ਜੋਖਮ ਵੱਖੋ-ਵੱਖ ਰੂਪਾਂ ਵਿੱਚ ਪ੍ਰਗਟ ਹੋ ਸਕਦੇ ਹਨ, ਜਿਵੇਂ ਕਿ ਸਿਸਟਮ ਦੀਆਂ ਕਮਜ਼ੋਰੀਆਂ ਦੀ ਸਵੈ-ਚਾਲਿਤ ਪਛਾਣ, ਸੋਰਸ ਕੋਡ ਨਾਲ ਖਤਰਨਾਕ ਦਖਲਅੰਦਾਜ਼ੀ, ਸਾਫਟਵੇਅਰ ਸਪਲਾਈ ਚੇਨਾਂ ‘ਤੇ ਹਮਲੇ, ਅਤੇ ਤਾਲਮੇਲਪੂਰਨ ਹਮਲੇ ਜੋ ਪਛਾਣ ਤੋਂ ਬਚਣ ਲਈ ਅਸਲ ਸਮੇਂ ਵਿੱਚ ਵਿਕਸਿਤ ਹੁੰਦੇ ਹਨ।’ ਕੇਂਦਰੀ ਮੰਤਰੀ ਨੇ ਕਿਹਾ ਕਿ, ‘ਇਸ ਲਈ ਸਿਰਫ਼ ਸੇਬੀ ਹੀ ਨਹੀਂ, ਸਗੋਂ ਸਾਰੀਆਂ ਨਿਯੰਤ੍ਰਿਤ ਸੰਸਥਾਵਾਂ ਨੂੰ ਬਹੁਤ ਚੌਕਸ ਰਹਿਣਾ ਚਾਹੀਦਾ ਹੈ। ਹਮਲੇ ਦੇ ਸਾਧਨ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ ਅਤੇ ਰੱਖਿਆ ਸਾਧਨਾਂ ਨੂੰ ਹੋਰ ਵੀ ਤੇਜ਼ੀ ਨਾਲ ਵਿਕਸਿਤ ਹੋਣਾ ਚਾਹੀਦਾ ਹੈ।’

ਵਿੱਤ ਮੰਤਰੀ ਨੇ ਕਿਹਾ ਕਿ ਤਕਨਾਲੋਜੀ ਦੀ ਵਧ ਰਹੀ ਵਰਤੋਂ ਦੇ ਨਾਲ, ਸੋਸ਼ਲ ਮੀਡੀਆ ‘ਤੇ ਜਾਅਲੀ ਨਿਵੇਸ਼ ਵੀਡੀਓ ਅਤੇ ਐਪਸ ਦੀ ਸੰਖਿਆ ਨਿਰੰਤਰ ਵਧ ਰਹੀ ਹੈ, ਜਿਨ੍ਹਾਂ ਵਿੱਚੋਂ ਕਈ ਨੇਤਾਵਾਂ ਦੀਆਂ ਜਾਅਲੀ ਪਛਾਣਾਂ ਪੇਸ਼ ਕਰਨ ਲਈ ‘ਡੀਪਫੇਕ ਏਆਈ’ ਦੀ ਵਰਤੋਂ ਕਰਦੇ ਹਨ।

https://static.pib.gov.in/WriteReadData/userfiles/image/WhatsAppImage2026-04-25at2.30.14PM(1)630B.jpeg

ਇਸ ਸੰਦਰਭ ਵਿੱਚ, ਉਨ੍ਹਾਂ ਕਿਹਾ ਕਿ ਅਪ੍ਰੈਲ 2025 ਤੋਂ ਲਾਗੂ ਸੇਬੀ ਦਾ ਸਾਈਬਰ ਸੁਰੱਖਿਆ ਅਤੇ ਸਾਈਬਰ ਲਚਕਦਾਰ ਢਾਂਚਾ ਸ਼ਲਾਘਾਯੋਗ ਹੈ ਅਤੇ ਇਸ ‘ਤੇ ਅੱਗੇ ਹੋਰ ਕੰਮ ਕੀਤਾ ਜਾ ਸਕਦਾ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ ਸੇਬੀ ਦੀ ਡੇਟਾ ਐਨਾਲਿਟਿਕਸ ਅਤੇ ਡਿਜੀਟਲ ਫੌਰੈਂਸਿਕਸ ਲੈਬ, ਬਜ਼ਾਰ ਵਿੱਚ ਹੋਣ ਵਾਲੀ ਗੁੰਝਲਦਾਰ ਹੇਰਾ-ਫੇਰੀ ਦੇ ਪੈਟਰਨ ਅਤੇ ਨੈੱਟਵਰਕ-ਅਧਾਰਿਤ ਧੋਖਾਧੜੀ ਦਾ ਪਤਾ ਲਗਾਉਣ ਲਈ ਐਡਵਾਂਸਡ ਐਨਾਲਿਟਿਕਸ ਅਤੇ AI/ML ਮੌਡਿਊਲਸ ਦੀ ਵਰਤੋਂ ਕਰ ਰਹੀ ਹੈ। ਸ਼੍ਰੀਮਤੀ ਸੀਤਾਰਮਣ ਨੇ SEBI ਦੁਆਰਾ "SEBI Check" ਸ਼ੁਰੂ ਕਰਨ ਦੀ ਵੀ ਸ਼ਲਾਘਾ ਕੀਤੀ; ਇਸ ਰਾਹੀਂ ਨਿਵੇਸ਼ਕ, ਪੈਸੇ ਟ੍ਰਾਂਸਫਰ ਕਰਨ ਤੋਂ ਪਹਿਲਾਂ ਰਜਿਸਟਰਡ ਵਿਚੋਲਿਆਂ ਦੀ ਪੇਮੈਂਟ ਡਿਟੇਲ ਨੂੰ ਵੈਰੀਫਾਈ ਕਰ ਸਕਦੇ ਹਨ। ਉਨ੍ਹਾਂ ਕਿਹਾ, “ਇਹ ਮਹੱਤਵਪੂਰਵਨ ਕਦਮ ਹਨ, ਅਤੇ ਇਨ੍ਹਾਂ ਨੂੰ ਤੇਜ਼ੀ ਨਾਲ ਅਤੇ ਵੱਡੇ ਪੱਧਰ ‘ਤੇ ਅੱਗੇ ਵਧਾਇਆ ਜਾਣਾ ਚਾਹੀਦਾ ਹੈ।” ਉਨ੍ਹਾਂ ਨੇ ਸੇਬੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਜਨਤਕ-ਜਾਗਰੂਕਤਾ ‘ਤੇ ਕਾਫੀ ਜ਼ਿਆਦਾ ਨਿਵੇਸ਼ ਕਰੇ-ਇਸ ਲਈ ਹਰ ਵੱਡੇ ਪਲੈਟਫਾਰਮ ‘ਤੇ ਖੇਤਰੀ ਭਾਸ਼ਾਵਾਂ ਵਿੱਚ ਅਭਿਆਨ ਚਲਾਏ ਜਾਣ, ਨਾਲ ਹੀ, ਸਰਕਾਰੀ ਅਧਿਕਾਰੀਆਂ ਦੀ ਨਕਲ ਕਰਨ ਵਾਲੇ ਧੋਖਾਧੜੀ ਵਾਲੇ ਕੰਟੈਂਟਾਂ ਨੂੰ ਤੁਰੰਤ ਹਟਾਉਣ ਲਈ ਇੱਕ ਤੀਬਰ-ਪ੍ਰਤੀਕਿਰਿਆ ਵਿਧੀ ਵੀ ਬਣਾਈ ਜਾਵੇ।

ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਇਹ ਵੀ ਕਿਹਾ ਕਿ, ਆਰਥਿਕ ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਸ਼ਾਸਨ ਲਈ ਸੌਫਟ-ਟਚ ਰੈਗੂਲੇਸ਼ਨ ਦਾ ਦ੍ਰਿਸ਼ਟੀਕੋਣ ਅਤੇ ਜਨਤਕ ਸਲਾਹ ਮਸ਼ਵਰਾ ਜ਼ਰੂਰੀ ਹੈ। ਜਿੱਥੋਂ ਤੱਕ ਸੰਭਵ ਹੋਵੇ, ਬਹੁਤ ਜ਼ਿਆਦਾ ਵਿਸਤ੍ਰਿਤ ਨਿਯਮ ਪੁਸਤਕਾਂ ਦੀ ਬਜਾਏ ਸਿਧਾਂਤ-ਅਧਾਰਿਤ ਨਿਯਮਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਨੋਟ ਕੀਤਾ ਕਿ ਕੇਂਦਰੀ ਬਜਟ 2023 ਵਿੱਚ ਸਪਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਪਾਲਣਾ ਦੀ ਗੁਣਵੱਤਾ ਅਤੇ ਸੁਗਮਤਾ ਵਿੱਚ ਸੁਧਾਰ ਲਈ ਜਨਤਕ ਸਲਾਹ-ਮਸ਼ਵਰੇ ਨੂੰ ਰੈਗੂਲੇਟਰੀ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਕੀਤਾ ਜਾਵੇਗਾ।

ਕੇਂਦਰੀ ਵਿੱਤ ਮੰਤਰੀ ਨੇ ਸੇਬੀ ਦੁਆਰਾ ਅਪਣਾਏ ਗਏ ਮਸ਼ਵਰੇ-ਅਧਾਰਿਤ ਰਸਤੇ ਦੀ ਸ਼ਲਾਘਾ ਕੀਤੀ, ਜਿਸ  ਵਿੱਚ ਉਨ੍ਹਾਂ ਨੇ ਜਨਤਾ ਦੀ ਰਾਏ ਮੰਗੀ ਅਤੇ ਵੱਖ-ਵੱਖ ਕਮੇਟੀਆਂ ਅਤੇ ਬਜ਼ਾਰ ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ। 

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ “ਸਾਡੇ ਨਿਵੇਸ਼ਕ ਆਲਮੀ ਹਨ, ਸਾਡੇ ਜਾਰੀ ਕਰਤਾ ਪੂੰਜੀ ਦੇ ਅੰਤਰਰਾਸ਼ਟਰੀ ਸਰੋਤਾਂ ਨਾਲ ਜੁੜਦੇ ਹਨ, ਅਤੇ ਕਿਸੇ ਇੱਕ ਪ੍ਰਮੁੱਖ ਖੇਤਰ ਅਧਿਕਾਰ ਵਿੱਚ ਹੋਣ ਵਾਲੇ ਰੈਗੂਲੇਟਰੀ ਬਦਲਾਅ, ਉਸ ਖੇਤਰ ਅਧਿਕਾਰ ਦੀਆਂ ਸੀਮਾਵਾਂ ਤੋਂ ਕਿਤੇ ਬਾਹਰ ਤੱਕ ਬਜ਼ਾਰ ਦੀ ਕਾਰਜਪ੍ਰਣਾਲੀ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦੇ ਹਨ।” ਉਨ੍ਹਾਂ ਕਿਹਾ ਇਸ ਲਈ, ਰੇਗੂਲੇਟਰੀ ਚਰਚਾਵਾਂ ਸਿਰਫ ਘਰੇਲੂ ਦਾਇਰੇ ਤੱਕ ਸੀਮਤ ਨਹੀਂ ਰਹਿ ਸਕਦੀਆਂ।  

ਕੇਂਦਰੀ ਵਿੱਤ ਮੰਤਰੀ ਨੇ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ‘ਤੇ ਵੀ ਜ਼ੋਰ ਦਿੱਤਾ, ਜੋ ਭਰੋਸੇਯੋਗ, ਪਹੁੰਚਯੋਗ ਅਤੇ ਸਮੇਂ ਸਿਰ ਕੰਮ ਕਰਨ ਵਾਲੀ ਹੋਣੀ ਚਾਹੀਦੀ ਹੈ। ਇਹ ਕਹਿੰਦੇ ਹੋਏ ਕਿ ਬਜ਼ਾਰਾਂ ‘ਤੇ ਭਰੋਸਾ ਸਿਰਫ ਰਿਟਰਨ ‘ਤੇ ਹੀ ਨਹੀਂ, ਸਗੋਂ ਇਸ ਭਰੋਸੇ ‘ਤੇ ਵੀ ਨਿਰਭਰ ਕਰਦਾ ਹੈ ਕਿ ਗਲਤੀਆਂ ਨੂੰ ਨਿਰਪੱਖ ਢੰਗ ਨਾਲ ਸੁਧਾਰਿਆ ਜਾ ਸਕਦਾ ਹੈ, ਸ਼੍ਰੀਮਤੀ ਸੀਤਾਰਮਣ ਨੇ ਸੇਬੀ ਦੁਆਰਾ ਅਣ-ਰਜਿਸਟਰਡ ‘ਫਿਨ-ਫਲੂਐਂਸਰਜ਼’ ਵਿਰੁੱਧ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ਜ਼ਿੰਮੇਵਾਰ ਵਿੱਤੀ ਸਿੱਖਿਆ ਲਈ ਕੁਸ਼ਲ ਢਾਂਚਿਆਂ ਦੀ ਜ਼ਰੂਰਤ ਹੈ, ਪਰੰਤੂ ਸਾਨੂੰ ਆਪਣੇ ਨਿਜੀ ਲਾਭ ਲਈ, ਬਿਨਾ ਜਾਣਕਾਰੀ ਵਾਲੇ ਪ੍ਰਚੂਨ ਨਿਵੇਸ਼ਕਾਂ ਦੇ ਵਿਸ਼ਵਾਸ ਦੀ ਦੁਰਵਰਤੋਂ ਬਰਦਾਸ਼ਤ ਨਹੀਂ ਕਰਨੀ ਚਾਹੀਦੀ।”

ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਸੇਵੀ ਨੇ IEPFA ਅਤੇ ਬਜ਼ਾਰ ਸੰਸਥਾਨਾਂ ਨਾਲ ਮਿਲ ਕੇ, ਬਿਨਾ ਦਾਅਵੇ ਵਾਲੀਆਂ ਵਿੱਤੀ ਸੰਪਤੀਆਂ ਨੂੰ ਘੱਟ ਕਰਨ ਅਤੇ ਉਨ੍ਹਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਈ ਸੰਯੁਕਤ ‘ਨਿਵੇਸ਼ਕ ਸ਼ਿਵਿਰ’ ਪ੍ਰੋਗਰਾਮ ਆਯੋਜਿਤ ਕੀਤੇ ਹਨ।

ਕੇਂਦਰੀ ਵਿੱਤ ਮੰਤਰੀ ਨੇ ਸੇਬੀ ਨੂੰ ਹ ਵੀ ਅਪੀਲ ਕੀਤੀ ਕਿ ਉਹ ਭਾਰਤੀ ਪ੍ਰਤੀਭੂਤੀ ਬਜ਼ਾਰ ਵਿੱਚ ਇਕਸਾਰ ਕੇਵਾਈਸੀ ਨਿਯਮਾਂ ਨੂੰ ਲਾਗੂ ਕਰਨ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਡਿਜੀਟਾਈਜ਼ ਕਰਨ ਵਿੱਚ ਮਦਦ ਕਰਨ। ਉਨ੍ਹਾਂ ਨੇ ਅੱਗੇ ਕਿਹਾ ਕਿ, ਇਸ ਖੇਤਰ ਵਿੱਚ ਅਗਵਾਈ ਕਰਨ ਲਈ ਸੇਬੀ ਕੋਲ ਨਿਵੇਸ਼ਕਾਂ ਦੀ ਭਾਈਵਾਲੀ ਦਾ ਪੈਮਾਨਾ, ਡਿਜੀਟਲ ਬੁਨਿਆਦੀ ਢਾਂਚੇ ਦੀ ਡੂੰਘਾਈ ਅਤੇ ਹੋਰ ਰੈਗੂਲੇਟਰਾਂ (peer regulators) ਦਰਮਿਆਨ ਸੰਸਥਾਗਤ ਭਰੋਸੇਯੋਗਤਾ ਮੌਜੂਦ ਹੈ।’

aਪਿਛਲੇ ਕੁਝ ਵਰ੍ਹਿਆਂ ਵਿੱਚ ਸੇਹੀ ਦੀ ਲਗਾਤਾਰ ਸੁਧਾਰ ਯਾਤਰਾ ਬਾਰੇ ਗੱਲ ਕਰਦੇ ਹੋਏ, ਚੇਅਰਮੈਨ ਸ਼੍ਰੀ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਸੇਬੀ ਨੇ ਕਈ ਬੁਨਿਆਦੀ ਸੁਧਾਰਾਂ ਦੀ ਅਗਵਾਈ ਕੀਤੀ ਹੈ-ਜਿਵੇਂ ਕਿ ਸਕ੍ਰੀਨ-ਅਧਾਰਿਤ ਟ੍ਰੇਡਿੰਗ ਵੱਲ ਵਧਣਾ, ਡੀਮੈਟੀਰੀਅਲਲਾਈਜ਼ੇਸ਼ਨ ਸ਼ੁਰੂ ਕਰਨਾ, ਰੋਲਿੰਗ ਸੈਟਲਮੈਂਟ ਵੱਲ ਵਧਣਾ, ਕਾਰਪੋਰੇਟ ਗਵਰਨੈਂਸ ਨੂੰ ਮਜ਼ਬੂਤੀ ਦੇਣਾ ਅਤੇ ਮਜ਼ਬੂਤ ਰਿਸਕ ਮੈਨੇਜਮੈਂਟ ਸਿਸਟਮ ਬਣਾਉਣਾ। ਉਨ੍ਹਾਂ ਦੱਸਿਆ ਕਿ ਅੱਜ ਦੀ ਮਿਤੀ ਵਿੱਚ, ਭਾਰਤ ਵਿੱਚ 5,900 ਤੋਂ ਵੱਧ ਲਿਸਟਿਡ ਕੰਪਨੀਆਂ ਹਨ ਅਤੇ 140 ਮਿਲੀਅਨ ਤੋਂ ਵੱਧ ਯੂਨਿਕ ਨਿਵੇਸ਼ਕ ਹਨ। ਪਿਛਲੇ ਇੱਕ ਦਹਾਕੇ ਵਿੱਚ, ਮਾਰਕਿਟ ਕੈਪੀਟਲਾਈਜ਼ੇਸ਼ਨ ਲਗਭਗ 15 ਪ੍ਰਤੀਸ਼ਤ CAGR ਦੀ ਦਰ ਨਾਲ ਵਧਿਆ ਹੈ। ਮਿਊਚੁਅਲ ਫੰਡ ਅਸੈਟਸ ਵਿੱਚ ਸਲਾਨਾ 20 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਕਾਰਪੋਰੇਟ ਬੌਂਡ ਮਾਰਕਿਟ ਲਗਾਤਾਰ ਵਧ ਰਹੀ ਹੈ ਅਤੇ ਹਰ ਵਰ੍ਹੇ, ਪ੍ਰਾਈਮਰੀ ਮਾਰਕਿਟ ਲਗਭਗ 10 ਟ੍ਰਿਲੀਅਨ ਦੀ ਪੂੰਜੀ ਜੁਟਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੇਬੀ ਨੇ ਪਿਛਲੇ ਇੱਕ ਸਾਲ ਵਿੱਚ ਸਾਰੇ ਸਟੇਕਹੋਲਡਰਸ ਨਾਲ ਡੂੰਘਾਈ ਨਾਲ ਜੁੜ ਕੇ, ‘ਈਜ਼ ਆਫ ਡੂਇੰਗ ਬਿਜ਼ਨੇਸ (ਕਾਰੋਬਾਰ ਕਰਨ ਵਿੱਚ ਸੌਖ) ਲਈ ਕਈ ਤਰ੍ਹਾਂ ਦੇ ਸੁਧਾਰ ਕੀਤੇ ਹਨ- ਜਿਵੇਂ ਨਿਯਮਾਂ ਨੂੰ ਅਸਾਨ ਅਤੇ ਬਿਹਤਰ ਬਣਾਉਣਾ, ਅਸਪਸ਼ਟਤਾਵਾਂ ਨੂੰ ਦੂਰ ਕਰਨਾ, ਸਮੱਸਿਆਵਾਂ ਨੂੰ ਸੁਲਝਾਉਣਾ ਅਤੇ ਪੂੰਜੀ ਜੁਟਾਉਣ ਵਿੱਚ ਮਦਦ ਕਰਨਾ।

***********

ਪੀਆਈਬੀ | ਸ੍ਰੀਯਾਂਕਾ ਚੈਟਰਜੀ / ਦਰਸ਼ਨਾ ਰਾਣੇ / ਸ਼ੀਨਮ ਜੈਨ


(Release ID: 2255993) ਵਿਜ਼ੀਟਰ ਕਾਊਂਟਰ : 4