ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 27 ਅਪ੍ਰੈਲ ਤੋਂ 1 ਮਈ ਤੱਕ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ

Posted On: 26 APR 2026 10:25PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਗਰਮੀਆਂ ਦੇ ਪ੍ਰਵਾਸ ਲਈ 27 ਅਪ੍ਰੈਲ ਤੋਂ 1 ਮਈ, 2026 ਤੱਕ ਹਿਮਾਚਲ ਪ੍ਰਦੇਸ਼ ਦੀ ਯਾਤਰਾ ’ਤੇ ਰਹਿਣਗੇ। ਆਪਣੀ ਇਸ ਯਾਤਰਾ ਦੌਰਾਨ ਰਾਸ਼ਟਰਪਤੀ ਸ਼ਿਮਲਾ ਦੇ ਮਸ਼ੋਬਰਾ ਸਥਿਤ 'ਰਾਸ਼ਟਰਪਤੀ ਨਿਵਾਸ' ਵਿੱਚ ਠਹਿਰਣਗੇ।

ਰਾਸ਼ਟਰਪਤੀ 28 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਵੱਲੋਂ ਲੋਕ ਭਵਨ, ਸ਼ਿਮਲਾ ਵਿਖੇ ਆਯੋਜਿਤ ਦਾਅਵਤ ਵਿੱਚ ਸ਼ਾਮਲ ਹੋਣਗੇ।

29 ਅਪ੍ਰੈਲ ਨੂੰ ਰਾਸ਼ਟਰਪਤੀ ਅਟਲ ਸੁਰੰਗ ਦਾ ਦੌਰਾ ਕਰਨਗੇ।

30 ਅਪ੍ਰੈਲ ਨੂੰ ਰਾਸ਼ਟਰਪਤੀ ਪਾਲਮਪੁਰ ਵਿੱਚ ਚੌਧਰੀ ਸਰਵਣ ਕੁਮਾਰ ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਉਸੇ ਦਿਨ, ਉਹ ਮਸ਼ੋਬਰਾ ਸਥਿਤ ਰਾਸ਼ਟਰਪਤੀ ਨਿਵਾਸ ਵਿਖੇ ‘ਐਟ ਹੋਮ’ ਸਵਾਗਤੀ ਸਮਾਰੋਹ ਦੀ ਮੇਜ਼ਬਾਨੀ ਕਰਨਗੇ।

1 ਮਈ ਨੂੰ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਸ਼ਿਮਲਾ ਵਿੱਚ ਫ਼ੌਜ ਸਿਖਲਾਈ ਕਮਾਂਡ ਦਾ ਦੌਰਾ ਕਰਨਗੇ।

******

ਐੱਮਜੇਪੀਐੱਸ/ਪੀਆਰਕੇ


(Release ID: 2255814) ਵਿਜ਼ੀਟਰ ਕਾਊਂਟਰ : 3