ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸ਼੍ਰੀ ਭੂਪੇਂਦਰ ਯਾਦਵ ਨੇ ਸ਼ੇਖਾ ਝੀਲ ਬਰਡ ਸੈਂਚੂਰੀ ਨੂੰ ਭਾਰਤ ਦੀ 99ਵੀਂ ਰਾਮਸਰ ਸਾਈਟ ਐਲਾਨ ਕੀਤਾ; ਉੱਤਰ ਪ੍ਰਦੇਸ਼ ਵਿੱਚ ਇਨ੍ਹਾਂ ਸਾਈਟਾਂ ਦੀ ਗਿਣਤੀ ਵਧ ਕੇ 12 ਹੋਈ
Posted On:
22 APR 2026 10:01AM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਸਥਿਤ ਸ਼ੇਖਾ ਝੀਲ ਬਰਡ ਸੈਂਚੂਰੀ ਨੂੰ ਰਾਮਸਰ ਸਾਈਟ ਘੋਸ਼ਿਤ ਕਰਨ ਦਾ ਐਲਾਨ ਕੀਤਾ, ਜਿਸ ਨਾਲ ਭਾਰਤ ਵਿੱਚ ਅਜਿਹੀਆਂ ਸੈਂਚੂਰੀਆਂ ਦੀ ਕੁੱਲ ਗਿਣਤੀ 99 ਅਤੇ ਰਾਜ ਵਿੱਚ 12 ਹੋ ਗਈ ਹੈ।
ਸ਼੍ਰੀ ਭੂਪੇਂਦਰ ਯਾਦਵ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ- “ਉੱਤਰ ਪ੍ਰਦੇਸ਼ ਨੇ ਦੇਸ਼ ਭਰ ਦੇ ਇਸ ਅੰਕੜੇ ਨੂੰ 99 ਤੱਕ ਲੈ ਜਾਣ ਦਾ ਕ੍ਰੈਡਿਟ ਪ੍ਰਾਪਤ ਕਰ ਲਿਆ ਹੈ! ਸ਼ੇਖਾ ਝੀਲ ਬਰਡ ਸੈਂਚੂਰੀ (ਅਲੀਗੜ੍ਹ, ਉੱਤਰ ਪ੍ਰਦੇਸ਼) ਨੂੰ ਰਾਮਸਰ ਸਾਈਟ ਘੋਸ਼ਿਤ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਦਾ ਅਨੁਭਵ ਹੋ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਐਲਾਨ ਨਾਲ ਸਥਾਨਕ ਆਜੀਵਿਕਾ ਅਤੇ ਵਿਸ਼ਵਵਿਆਪੀ ਜੈਵ ਵਿਭਿੰਨਤਾ ਦੇ ਨਾਲ-ਨਾਲ ਜਲ ਅਤੇ ਜਲਵਾਯੂ ਸੁਰੱਖਿਆ ਨੂੰ ਵੀ ਹੁਲਾਰਾ ਮਿਲੇਗਾ ਅਤੇ ਇਹ “ਭਾਰਤ ਦੀ 99ਵੀਂ ਵਰ੍ਹੇਗੰਢ” ਦਾ ਪ੍ਰਤੀਕ ਹੈ, ਜੋ ਸਾਨੂੰ ਇਤਿਹਾਸਿਕ ਸ਼ਤਾਬਦੀ ਦੇ ਹੋਰ ਨੇੜੇ ਲੈ ਜਾਂਦੀ ਹੈ
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੇ ਈਕੋਸਿਸਟਮ ਨੂੰ ਮੁੜ ਵਿਕਸਿਤ ਕਰਨ ਦੇ ਅਭਿਆਨ ਦੇ ਤਹਿਤ ਵੈਟਲੈਂਡਜ਼ ਅਤੇ ਪਸ਼ੂਆਂ, ਵਿਸ਼ੇਸ਼ ਤੌਰ ‘ਤੇ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਸੰਭਾਲ ਪ੍ਰਤੀ ਸਾਡੀ ਵਚਨਬੱਧਤਾ ਨੂੰ ਵਿਸ਼ਵਵਿਆਪੀ ਭਾਈਚਾਰੇ ਤੋਂ ਇੱਕ ਵਾਰ ਮੁੜ ਸ਼ਲਾਘਾ ਮਿਲੀ ਹੈ।
ਇਸ ਸਾਈਟ ਦੇ ਈਕੋਸਿਸਟਮ ਮਹੱਤਵ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਯਾਦਵ ਨੇ ਕਿਹਾ ਕਿ ਸ਼ੇਖਾ ਝੀਲ ਮੱਧ ਏਸ਼ੀਆਈ ਫਲਾਈਵੇਅ ‘ਤੇ ਇੱਕ ਮਹੱਤਵਪੂਰਨ ਪੜਾਅ ਹੈ, ਜੋ ਸਰਦੀਆਂ ਦੇ ਮੌਸਮ ਵਿੱਚ ਬਾਰ ਹੈੱਡਡ ਗੂਜ਼ (ਹੰਸ), ਪੇਂਟਡ ਸਟੌਰਕ ਅਤੇ ਵੱਖ-ਵੱਖ ਤਰ੍ਹਾਂ ਦੀਆਂ ਬੱਤਖਾਂ ਜਿਹੇ ਪ੍ਰਵਾਸ਼ੀ ਪੰਛੀਆਂ ਲਈ ਇੱਕ ਮਹੱਤਵਪੂਰਨ ਨਿਵਾਸ ਸਥਾਨ ਪ੍ਰਦਾਨ ਕਰਦੀ ਹੈ। ਮੰਤਰੀ ਨੇ ਲੋਕਾਂ ਨੂੰ ਇਸ ਸਾਈਟ ਦਾ ਦੌਰਾ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ।
*****
ਵੀਐੱਮ/ਜੀਐੱਸ/ਏਕੇ
(Release ID: 2254489)
ਵਿਜ਼ੀਟਰ ਕਾਊਂਟਰ : 5