ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ, ਸ਼੍ਰੀ ਕਿਰੇਨ ਰਿਜਿਜ਼ੂ ਨੇ ਸਾਰੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇੱਕ ਸੁਚਾਰੂ, ਸੁਰੱਖਿਅਤ ਅਤੇ ਆਰਾਮਦਾਇਕ ਹੱਜ ਅਨੁਭਵ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ
ਡਾ. ਸ੍ਰੀਵਤਸ ਕ੍ਰਿਸ਼ਨਾ, ਸਕੱਤਰ, ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਦਿੱਲੀ ਤੋਂ ਹੱਜ 2026 ਲਈ ਪਹਿਲੀ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
Posted On:
18 APR 2026 11:35AM by PIB Chandigarh
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ, ਸ਼੍ਰੀ ਕਿਰੇਨ ਰਿਜਿਜ਼ੂ ਨੇ ਸਾਰੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇੱਕ ਸੁਚਾਰੂ, ਸੁਰੱਖਿਅਤ ਅਤੇ ਆਰਾਮਦਾਇਕ ਹੱਜ ਅਨੁਭਵ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ, ਡਾ. ਸ੍ਰੀਵਤਸ ਕ੍ਰਿਸ਼ਨਾ ਨੇ, ਅੱਜ ਸਵੇਰੇ 09.45 ਵਜੇ ਦਿੱਲੀ ਤੋਂ ਮਦੀਨਾ ਲਈ ਰਵਾਨਾ ਹੋਣ ਵਾਲੀ ਹੱਜ ਸ਼ਰਧਾਲੂਆਂ ਦੀ ਪਹਿਲੀ ਉਡਾਣ ਨੂੰ ਹਰੀ ਝੰਡੀ ਦਿਖਾਈ, ਜੋ ਕਿ ਹੱਜ 2026 ਲਈ ਰਵਾਨਾ ਹੋ ਰਹੀ ਸੀ। ਰਵਾਨਗੀ ਵਾਲੀ ਥਾਂ ‘ਤੇ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਇੱਕ ਸੁਚਾਰੂ, ਸੁਰੱਖਿਅਤ ਅਤੇ ਅਧਿਆਤਮਿਕ ਤੌਰ 'ਤੇ ਸੰਤੋਖਜਨਕ ਯਾਤਰਾ ਲਈ ਆਪਣੀ ਦਿਲੀ ਇੱਛਾਵਾਂ ਪ੍ਰਗਟ ਕੀਤੀਆਂ।

ਡਾ. ਕ੍ਰਿਸ਼ਨਾ ਨੇ ਸ਼ਰਧਾਲੂਆਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ, ਪੂਰੀ ਤੀਰਥ ਯਾਤਰਾ ਦੌਰਾਨ ਉਨ੍ਹਾਂ ਦੇ ਆਰਾਮ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਤੀਰਥ ਯਾਤਰਾ ਦੇ ਅਨੁਭਵ ਨੂੰ ਸਰਲ ਬਣਾਉਣ ਲਈ, ਜੇਦਾਹ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਅਤੇ ਸਾਊਦੀ ਅਥਾਰਿਟੀਜ਼ ਨਾਲ ਨਜ਼ਦੀਕੀ ਤਾਲਮੇਲ ਵਿੱਚ, ਡਾਕਟਰੀ ਸਹਾਇਤਾ ਅਤੇ ਲੌਜਿਸਟਿਕਲ ਸਹਾਇਤਾ ਸਮੇਤ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਹੱਜ ਸ਼ਰਧਾਲੂਆਂ ਨਾਲ ਗੱਲਬਾਤ ਕਰਦੇ ਹੋਏ, ਸਕੱਤਰ ਨੇ ਹੱਜ ਪ੍ਰਕਿਰਿਆ ਨੂੰ ਵਧੇਰੇ ਸਮਾਵੇਸ਼ੀ, ਪਾਰਦਰਸ਼ੀ ਅਤੇ ਕੁਸ਼ਲ ਬਣਾਉਣ ਲਈ ਸਰਕਾਰ ਦੇ ਨਿਰੰਤਰ ਯਤਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਐਪਲੀਕੇਸ਼ਨ ਪ੍ਰੋਸੈੱਸ ਦਾ ਐਂਡ-ਟੂ-ਐਂਡ ਡਿਜੀਟਾਈਜ਼ੇਸ਼ਨ, ਚੋਣ ਵਿੱਚ ਵਧੇਰੇ ਪਾਰਦਰਸ਼ਿਤਾ, ਅਤੇ ਰਵਾਨਗੀ ਸਥਾਨ 'ਤੇ ਬਿਹਤਰ ਸਹੂਲਤਾਂ – ਜਿਵੇਂ ਕਿ ਨਿਰੰਤਰ ਸੁਧਾਰਾਂ ਨੇ ਦੇਸ਼ ਭਰ ਦੇ ਹੱਜ ਸ਼ਰਧਾਲੂਆਂ ਲਈ ਹੱਜ ਯਾਤਰਾ ਵਿੱਚ ਸਹੂਲਤਾਂ ਵਿੱਚ ਬੇਮਿਸਾਲ ਸੁਧਾਰ ਕੀਤਾ ਗਿਆ ਹੈ।
ਰਵਾਨਾ ਹੋਣ ਵਾਲੇ ਸ਼ਰਧਾਲੂਆਂ ਨੇ ਸਰਕਾਰ ਦੀਆਂ ਪਹਿਲਕਦਮੀਆਂ ਅਤੇ ਵਿਵਸਥਾਵਾਂ ਦੀ ਸ਼ਲਾਘਾ ਕੀਤੀ। ਮਜ਼ਬੂਤ ਬੁਨਿਆਦੀ ਢਾਂਚੇ, ਤਕਨਾਲੋਜੀ-ਅਧਾਰਿਤ ਉਪਾਵਾਂ ਅਤੇ ਨਿਰੰਤਰ ਸੁਧਾਰਾਂ ਨਾਲ, ਹੱਜ 2026 ਭਾਰਤੀ ਹੱਜ ਸ਼ਰਧਾਲੂਆਂ ਲਈ ਸਮੁੱਚੀ ਹੱਜ ਤੀਰਥ ਯਾਤਰਾ ਦੇ ਅਨੁਭਵ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਲਈ ਤਿਆਰ ਹੈ।
ਕੇਂਦਰੀ ਮੰਤਰੀ ਸ਼੍ਰੀ ਕਿਰੇਨ ਰਿਜਿਜ਼ੂ ਨੇ ਪਵਿੱਤਰ ਹੱਜ ਯਾਤਰਾ ‘ਤੇ ਜਾਣ ਵਾਲੇ ਸਾਰੇ 1,75,025 ਸ਼ਰਧਾਲੂਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇੱਕ ਅਸਾਨ, ਸੁਰੱਖਿਅਤ ਅਤੇ ਆਰਾਮਦਾਇਕ ਹੱਜ ਅਨੁਭਵ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਦੱਸਿਆ ਕਿ ਮੰਤਰਾਲੇ ਨੇ ਇਸ ਵਰ੍ਹੇ ਸ਼ਰਧਾਲੂਆਂ ਲਈ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਵਧੀਆ ਬਣਾਉਣ ਲਈ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ।
************
ਏਕੇ/ਐੱਮਆਰ/ਏਕੇ
(Release ID: 2254070)
ਵਿਜ਼ੀਟਰ ਕਾਊਂਟਰ : 8