ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


Posted On: 17 APR 2026 1:13PM by PIB Chandigarh

ਮਾਣਯੋਗ ਚੇਅਰਮੈਨ ਜੀ,

ਸਦਨ ਵੱਲੋਂ, ਮੇਰੇ ਵੱਲੋਂ, ਮੈਂ ਸ਼੍ਰੀਮਾਨ ਹਰੀਵੰਸ਼ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਰਾਜਸਭਾ ਡਿਪਟੀ ਚੇਅਰਮੈਨ ਵਜੋਂ ਲਗਾਤਾਰ ਤੀਜੀ ਵਾਰ ਚੁਣਿਆ ਜਾਣਾ ਇਹ ਆਪਣੇ ਆਪ ਵਿੱਚ ਇਸ ਸਦਨ ਦਾ ਤੁਹਾਡੇ ਪ੍ਰਤੀ ਜੋ ਡੂੰਘਾ ਭਰੋਸਾ ਹੈ ਅਤੇ ਬੀਤੇ ਹੋਏ ਕਾਲਖੰਡ ਵਿੱਚ ਤੁਹਾਡੇ ਤਜਰਬੇ ਦਾ ਜੋ ਸਦਨ ਨੂੰ ਲਾਭ ਮਿਲਿਆ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਤੁਹਾਡਾ ਜੋ ਯਤਨ ਰਿਹਾ ਹੈ, ਉਸ ਨੂੰ ਇੱਕ ਤਰ੍ਹਾਂ ਨਾਲ ਸਦਨ ਨੇ ਅੱਜ ਇੱਕ ਮੋਹਰ ਲਗਾ ਦਿੱਤੀ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਤਜਰਬੇ ਦਾ ਸਨਮਾਨ ਹੈ, ਇੱਕ ਸਹਿਜ ਕਾਰਜ ਸ਼ੈਲੀ ਦਾ ਸਨਮਾਨ ਹੈ ਅਤੇ ਇੱਕ ਸਹਿਜ ਕਾਰਜ ਸ਼ੈਲੀ ਦੀ ਮਾਨਤਾ ਵੀ ਹੈ। ਅਸੀਂ ਸਾਰਿਆਂ ਨੇ ਹਰੀਵੰਸ਼ ਜੀ ਦੀ ਅਗਵਾਈ ਵਿੱਚ ਸਦਨ ਦੀ ਤਾਕਤ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹੋਏ ਵੀ ਦੇਖਿਆ ਹੈ ਅਤੇ ਮੈਂ ਕਹਿ ਸਕਦਾ ਹਾਂ ਕਿ ਸਿਰਫ਼ ਸਦਨ ਦੀ ਕਾਰਵਾਈ ਦਾ ਸੰਚਾਲਨ ਹੀ ਨਹੀਂ, ਉਹ ਆਪਣੇ ਜੀਵਨ ਦੇ ਜੋ ਭੂਤਕਾਲ ਦੇ ਤਜਰਬੇ ਹਨ, ਉਸ ਨੂੰ ਵੀ ਬਹੁਤ ਸਟੀਕ ਤਰੀਕੇ ਨਾਲ ਸਦਨ ਨੂੰ ਅਮੀਰ ਕਰਨ ਵਿੱਚ ਵਰਤੋਂ ਵਿੱਚ ਲਿਆਉਂਦੇ ਹਨ। ਉਨ੍ਹਾਂ ਦਾ ਇਹ ਤਜਰਬਾ ਪੂਰੀ ਕਾਰਵਾਈ ਨੂੰ, ਸੰਚਾਲਨ ਨੂੰ ਅਤੇ ਸਦਨ ਦੇ ਮਾਹੌਲ ਨੂੰ ਹੋਰ ਜ਼ਿਆਦਾ ਪਰਪੱਕ ਬਣਾਉਂਦਾ ਹੈ। ਮੈਨੂੰ ਭਰੋਸਾ ਹੈ, ਡਿਪਟੀ ਚੇਅਰਮੈਨ ਜੀ ਦਾ ਨਵਾਂ ਕਾਰਜਕਾਲ ਉਸੇ ਭਾਵਨਾ, ਸੰਤੁਲਨ ਅਤੇ ਸਮਰਪਣ ਦੇ ਨਾਲ ਅੱਗੇ ਵਧੇਗਾ ਅਤੇ ਸਾਡੇ ਸਾਰਿਆਂ ਦੇ ਯਤਨਾਂ ਨਾਲ ਸਦਨ ਦੇ ਮਾਣ ਨੂੰ ਨਵੀਂ ਉਚਾਈ ਪ੍ਰਾਪਤ ਹੋਵੇਗੀ।

ਮਾਣਯੋਗ ਚੇਅਰਮੈਨ ਜੀ,

ਹਰੀਵੰਸ਼ ਜੀ ਦਾ ਜਨਮ ਯੂਪੀ ਦੇ ਪਿੰਡ ਵਿੱਚ ਹੋਇਆ ਅਤੇ ਸਹਿਜ ਤੌਰ ’ਤੇ ਪੇਂਡੂ ਪਿਛੋਕੜ ਕਾਰਨ ਉਹ ਆਪਣੇ ਪਿੰਡ ਦੇ ਵਿਕਾਸ ਵਿੱਚ ਵਿਦਿਆਰਥੀ ਹੋਣ ਦੇ ਸਮੇਂ ਤੋਂ ਵੀ ਕੁਝ ਨਾ ਕੁਝ ਕਰਦੇ ਰਹੇ। ਉਨ੍ਹਾਂ ਦੀ ਸਿੱਖਿਆ ਕਾਸ਼ੀ ਵਿੱਚ ਹੋਈ ਅਤੇ ਇਨ੍ਹਾਂ ਸਾਰੇ ਵਿਸ਼ਿਆਂ ’ਤੇ ਮੈਨੂੰ ਭੂਤਕਾਲ ਵਿੱਚ ਬੋਲਣ ਦਾ ਮੌਕਾ ਮਿਲਿਆ, ਤਾਂ ਮੈਂ ਬਹੁਤ ਕੁਝ ਕਹਿ ਚੁੱਕਿਆ ਹਾਂ। ਇਸ ਲਈ ਮੈਂ ਅੱਜ ਇਸ ਨੂੰ ਦੁਹਰਾਉਂਦਾ ਨਹੀਂ ਹਾਂ। ਇੱਕ ਗੱਲ ਦਾ ਜ਼ਿਕਰ ਅੱਜ ਜ਼ਰੂਰ ਮੈਂ ਕਰੂੰਗਾ, ਅੱਜ 17 ਅਪ੍ਰੈਲ ਹੈ ਅਤੇ 17 ਅਪ੍ਰੈਲ 1927, ਸਾਡੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਜੀ ਦੀ ਜਨਮ ਵਰ੍ਹੇਗੰਢ ਵੀ ਹੈ ਅਤੇ ਖ਼ਾਸੀਅਤ ਇਹ ਹੈ ਕਿ ਅੱਜ 17 ਅਪ੍ਰੈਲ ਨੂੰ ਤੁਸੀਂ ਜਦੋਂ ਤੀਜੀ ਵਾਰ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਜਾ ਰਹੇ ਹੋ ਅਤੇ ਉਹ ਵੀ ਚੰਦਰਸ਼ੇਖਰ ਜੀ ਦੀ ਜਨਮ ਵਰ੍ਹੇਗੰਢ ’ਤੇ ਅਤੇ ਚੰਦਰਸ਼ੇਖਰ ਜੀ ਦੇ ਨਾਲ ਤੁਹਾਡਾ ਜੁੜਾਅ, ਉਨ੍ਹਾਂ ਦੇ ਪ੍ਰਤੀ ਤੁਹਾਡਾ ਪਿਆਰ ਅਤੇ ਇੱਕ ਤਰ੍ਹਾਂ ਨਾਲ ਤੁਸੀਂ ਉਨ੍ਹਾਂ ਦੇ ਹਮਰਾਹੀ ਰਹੇ, ਉਨ੍ਹਾਂ ਦੇ ਪੂਰੇ ਕਾਰਜਕਾਲ ਵਿੱਚ, ਤਾਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡਾ ਸੰਯੋਗ ਹੈ। ਤੁਸੀਂ ਚੰਦਰਸ਼ੇਖਰ ਜੀ ਦੇ ਜੀਵਨ ’ਤੇ ਕਿਤਾਬਾਂ ਵੀ ਲਿਖੀਆਂ ਹਨ ਅਤੇ ਚੰਦਰਸ਼ੇਖਰ ਜੀ ਦੇ ਇੱਕ ਮਹਾਨ ਜੀਵਨ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਬਹੁਤ ਵੱਡਾ ਕੰਮ ਵੀ ਤੁਸੀਂ ਕੀਤਾ ਹੈ ਅਤੇ ਇਸ ਲਈ ਤੁਹਾਡੇ ਲਈ ਇੱਕ ਬਹੁਤ ਵੱਡਾ ਖ਼ਾਸ ਮੌਕਾ ਬਣ ਜਾਂਦਾ ਹੈ ਕਿ ਚੰਦਰਸ਼ੇਖਰ ਜੀ ਦੀ ਜਨਮ ਵਰ੍ਹੇਗੰਢ ’ਤੇ ਤੁਹਾਡੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਹੋ ਰਹੀ ਹੈ।

ਹਰੀਵੰਸ਼ ਜੀ ਦਾ ਜਨਤਕ ਜੀਵਨ ਸਿਰਫ਼ ਸੰਸਦੀ ਕੰਮਾਂ ਤੱਕ ਸੀਮਤ ਨਹੀਂ ਰਿਹਾ ਹੈ। ਪੱਤਰਕਾਰੀ ਦੇ ਉੱਚ ਮਾਪਦੰਡ, ਇਹ ਅੱਜ ਵੀ ਆਦਰਸ਼ ਵਜੋਂ ਉਜਾਗਰ ਕੀਤੇ ਜਾਂਦੇ ਹਨ। ਲੰਬਾ ਜੀਵਨ ਪੱਤਰਕਾਰੀ ਦਾ ਰਿਹਾ ਹੈ, ਪਰ ਪੱਤਰਕਾਰੀ ਵਿੱਚ ਵੀ ਉਨ੍ਹਾਂ ਨੇ ਉੱਚ ਮਾਪਦੰਡ ਨੂੰ ਹਮੇਸ਼ਾ ਆਧਾਰ ਮੰਨਿਆ। ਅਸੀਂ ਸਾਰੇ ਜਾਣਦੇ ਹਾਂ, ਉਨ੍ਹਾਂ ਦੀ ਲਿਖਤ ਵਿੱਚ ਧਾਰ ਹੈ, ਪਰ ਉਨ੍ਹਾਂ ਦੀ ਬਾਣੀ ਵਿੱਚ ਅਤੇ ਵਿਵਹਾਰ ਵਿੱਚ ਨਿਮਰਤਾ ਅਤੇ ਸਿਸ਼ਟਤਾ ਭਰੀ ਰਹਿੰਦੀ ਹੈ, ਇਹ ਆਪਣੇ ਆਪ ਵਿੱਚ ਅਤੇ ਮੈਂ ਜਦੋਂ ਗੁਜਰਾਤ ਵਿੱਚ ਸੀ, ਓਦੋਂ ਵੀ ਇਨ੍ਹਾਂ ਦੀਆਂ ਲਿਖਤਾਂ ਪੜ੍ਹਨ ਦੀ ਮੇਰੀ ਆਦਤ ਰਹੀ ਸੀ ਅਤੇ ਮੈਂ ਦੇਖਦਾ ਸੀ ਕਿ ਉਹ ਆਪਣਾ ਪੱਖ ਬਹੁਤ ਦ੍ਰਿੜ੍ਹਤਾ ਨਾਲ ਰੱਖਦੇ ਸੀ ਅਤੇ ਮੈਂ ਮਹਿਸੂਸ ਕਰਦਾ ਸੀ ਕਿ ਉਸ ਵਿੱਚ ਕਾਫ਼ੀ ਅਧਿਐਨ ਤੋਂ ਬਾਅਦ ਉਸਦਾ ਨਿਚੋੜ ਉਸ ਵਿੱਚ ਪ੍ਰਗਟ ਹੁੰਦਾ ਸੀ। ਪੱਤਰਕਾਰੀ ਵਿੱਚ ਵੀ ਆਖ਼ਰੀ ਵਿਅਕਤੀ ਤੱਕ ਪਹੁੰਚਣ ਦਾ ਉਨ੍ਹਾਂ ਦਾ ਲਗਾਤਾਰ ਯਤਨ ਰਿਹਾ ਅਤੇ ਇੱਕ ਸਫ਼ਲ ਯਤਨ ਵੀ ਰਿਹਾ ਅਤੇ ਅਸੀਂ ਦੇਖਦੇ ਹਾਂ, ਸਦਨ ਵਿੱਚ ਵੀ ਚਾਹੇ ਨੀਤੀ ਹੋਵੇ ਜਾਂ ਪ੍ਰਕਿਰਿਆ ਹੋਵੇ, ਉਨ੍ਹਾਂ ਗੱਲਾਂ ਦੀ ਕਿਤੇ ਨਾ ਕਿਤੇ ਛਾਪ ਸਾਨੂੰ ਹਮੇਸ਼ਾ ਨਜ਼ਰ ਆਉਂਦੀ ਹੈ ਅਤੇ ਇਹ ਸਾਡੇ ਸਾਰਿਆਂ ਲਈ ਸੁਖਾਵਾਂ ਅਹਿਸਾਸ ਹੈ। ਉਹ ਸਮਾਜ ਦੀਆਂ ਅਸਲੀਅਤਾਂ ਨਾਲ ਡੂੰਘੇ ਜੁੜਾਅ ਨਾਲ ਕੰਮ ਕਰਨ ਵਾਲੇ ਵਿਅਕਤੀ ਰਹੇ ਹਨ। ਮੈਂ ਤਾਂ ਕਹਾਂਗਾ, ਜੋ ਚਾਹੇ ਲੋਕ ਸਭਾ ਹੋਵੇ ਜਾਂ ਰਾਜ ਸਭਾ ਹੋਵੇ, ਜੋ ਨਵੇਂ ਸੰਸਦ ਮੈਂਬਰ ਆਉਂਦੇ ਹਨ, ਜੋ ਹਰੀਵੰਸ਼ ਜੀ ਤੋਂ ਬਹੁਤ ਕੁਝ ਸਿੱਖ ਸਕਦੇ ਹਨ, ਬਹੁਤ ਸਾਰੀਆਂ ਗੱਲਾਂ ਕਰਕੇ ਉਨ੍ਹਾਂ ਤੋਂ ਜਾਣ ਸਕਦੇ ਹਨ, ਕਿਉਂਕਿ ਜਦੋਂ ਉਹ ਪੱਤਰਕਾਰੀ ਵਿੱਚ ਸੀ, ਤਾਂ ਉਨ੍ਹਾਂ ਦਾ ਕਾਲਮ ਚਲਦਾ ਸੀ, ਸਾਡਾ ਸਾਂਸਦ ਕਿਹੋ ਜਿਹਾ ਹੋਵੇ, ਸਾਡਾ ਪਾਰਲੀਮੈਂਟ ਮੈਂਬਰ ਕਿਹੋ ਜਿਹਾ ਹੋਵੇ, ਓਦੋਂ ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਹੋਵੇਗਾ, ਕਦੇ ਉਨ੍ਹਾਂ ਨੂੰ ਹੀ ਬੈਠਣਾ ਪਵੇਗਾ। ਪਰ ਉਹ ਲਿਖਦੇ ਸੀ ਅਤੇ ਉਹ ਗੱਲਾਂ ਵਿੱਚ ਬਹੁਤ ਵਿਆਪਕਤਾ ਰਹਿੰਦੀ ਸੀ।

ਸਦਨ ਦਾ ਮਾਣ ਅਤੇ ਬੈਠਣ ਵਾਲੇ ਮੈਂਬਰ ਦੀ ਜ਼ਿੰਮੇਵਾਰੀ, ਹੁਣ ਉਸ ਦੇ ਆਚਾਰ ਵਿਚਾਰ ਨੂੰ ਲੈ ਕੇ ਵੀ ਉਨ੍ਹਾਂ ਦਾ ਬਹੁਤ ਡੂੰਘਾ ਅਧਿਐਨ ਰਹਿੰਦਾ ਸੀ ਅਤੇ ਉਨ੍ਹਾਂ ਗੱਲਾਂ ਦੀ ਵਰਤੋਂ ਅੱਜ ਸਾਡੇ ਸਦਨ ਦੇ ਸਾਥੀ, ਉਨ੍ਹਾਂ ਨਾਲ ਬੈਠ ਕੇ ਬਹੁਤ ਕੁਝ ਜਾਣ ਸਕਦੇ ਹਨ, ਸਿੱਖ ਸਕਦੇ ਹਨ। ਸਮੇਂ ਦੀ ਪਾਬੰਦੀ ਇੱਕ ਡਿਸਿਪਲਿਨ ਲਾਈਫ਼ ਵਿੱਚ ਅਤੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਗੰਭੀਰਤਾ, ਇਹ ਤੁਹਾਡੀ ਖ਼ਾਸੀਅਤ ਰਹੀ ਹੈ ਅਤੇ ਸ਼ਾਇਦ ਇਸੇ ਕਾਰਨ ਤੁਹਾਡੀ ਸਰਵ-ਪ੍ਰਵਾਨਿਤ ਸ਼ਖ਼ਸੀਅਤ ਵਿਕਸਿਤ ਹੋਈ ਹੈ। ਅਸੀਂ ਦੇਖਿਆ ਹੋਵੇਗਾ ਕਿ ਜਦੋਂ ਤੋਂ ਉਹ ਰਾਜ ਸਭਾ ਦੇ ਮੈਂਬਰ ਬਣੇ ਹਨ, ਮੈਂ ਕਹਿ ਸਕਦਾ ਹਾਂ ਕਿ ਪੂਰਾ ਸਮਾਂ ਉਹ ਸਦਨ ਵਿੱਚ ਹੁੰਦੇ ਹਨ। ਚੇਅਰਮੈਨ ਜੀ ਦੀ ਗੈਰ-ਮੌਜੂਦਗੀ ਵਿੱਚ ਸਦਨ ਨੂੰ ਸੰਭਾਲਣ ਦਾ ਕੰਮ ਤਾਂ ਕਰਦੇ ਹੀ ਹਨ, ਪਰ ਬਾਕੀ ਸਮੇਂ ਵੀ ਇੱਥੇ ਕਮੇਟੀ ਦਾ ਕੋਈ ਵੀ ਵਿਅਕਤੀ ਬੈਠਾ ਹੋਵੇ, ਤਾਂ ਵੀ ਸਦਨ ਵਿੱਚ ਹਮੇਸ਼ਾ ਉਨ੍ਹਾਂ ਦੀ ਮੌਜੂਦਗੀ ਰਹਿੰਦੀ ਹੈ। ਹਰ ਗੱਲ ਨੂੰ ਸੁਣਦੇ ਹਨ, ਉਸ ਸਮੇਂ ਸਦਨ ਦਾ ਜੋ ਸੰਚਾਲਨ ਕਰਦੇ ਹਨ, ਉਨ੍ਹਾਂ ਦੇ ਕੰਮ ਨੂੰ ਵੀ ਦੇਖਦੇ ਹਨ ਅਤੇ ਇਸ ਦੇ ਪਿੱਛੇ ਉਨ੍ਹਾਂ ਦੀ ਆਪਣੀ ਜੋ ਜ਼ਿੰਮੇਵਾਰੀ ਹੈ, ਉਸ ਦੇ ਪ੍ਰਤੀ ਉਨ੍ਹਾਂ ਦੀ ਜੋ ਵਚਨਬੱਧਤਾ ਹੈ, ਉਸ ਦੇ ਕਾਰਨ ਇਹ ਸੰਭਵ ਹੁੰਦਾ ਹੈ ਅਤੇ ਇਹ ਸਾਡੇ ਸਾਰਿਆਂ ਲਈ ਸਿੱਖਣ ਜਿਹਾ ਹੈ ਅਤੇ ਮੈਂ ਦੇਖਿਆ ਹੈ ਕਿ ਉਹ ਪੂਰਾ ਸਮਾਂ ਇਨ੍ਹਾਂ ਚੀਜ਼ਾਂ ਲਈ ਖਪਾ ਦਿੰਦੇ ਹਨ।

ਮਾਣਯੋਗ ਚੇਅਰਮੈਨ ਜੀ,

ਡਿਪਟੀ ਚੇਅਰਮੈਨ ਦੇ ਤੌਰ ’ਤੇ ਸਦਨ ਨੂੰ ਕਿਵੇਂ ਚਲਾਉਣਾ ਹੈ, ਸਦਨ ਵਿੱਚ ਮੈਂਬਰ ਦੇ ਤੌਰ ’ਤੇ ਕੀ ਯੋਗਦਾਨ ਦਿੱਤਾ, ਇਸ ਬਾਰੇ ਅਸੀਂ ਸੁਭਾਵਿਕ ਤੌਰ ’ਤੇ ਇੱਕ ਸਕਾਰਾਤਮਕ ਚਰਚਾ ਕਰਦੇ ਰਹਿੰਦੇ ਹਾਂ। ਪਰ ਸਦਨ ਤੋਂ ਬਾਹਰ, ਜਨਤਾ ਦੇ ਵਿੱਚ ਉਹ ਕਿਵੇਂ ਆਪਣੀਆਂ ਲੋਕਤੰਤਰੀ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹਨ, ਇਹ ਵੀ ਅਸੀਂ ਜਨਤਕ ਜੀਵਨ ਵਿੱਚ ਜੋ ਲੋਕ ਹਾਂ, ਉਨ੍ਹਾਂ ਦੇ ਲਈ ਸੱਚਮੁੱਚ ਵਿੱਚ ਧਿਆਨ ਆਕਰਸ਼ਿਤ ਕਰਨ ਵਾਲੇ ਵਿਸ਼ੇ ਹਨ ਅਤੇ ਸਾਨੂੰ ਉਸ ਨੂੰ ਦੇਖਣਾ ਚਾਹੀਦਾ ਹੈ। ਮੈਂ ਆਪਣੇ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਕੰਮ ਸ਼ਲਾਘਾਯੋਗ ਤਾਂ ਹੈ ਹੀ ਹੈ, ਬੇਮਿਸਾਲ ਵੀ ਹੈ। ਸਾਡਾ ਦੇਸ਼ ਨੌਜਵਾਨ ਦੇਸ਼ ਹੈ ਅਤੇ ਮੈਂ ਦੇਖਿਆ ਹੈ ਕਿ ਹਰੀਵੰਸ਼ ਜੀ ਨੇ ਆਪਣੇ ਸਮੇਂ ਦੀ ਸਭ ਤੋਂ ਜ਼ਿਆਦਾ ਵਰਤੋਂ ਨੌਜਵਾਨਾਂ ਵਿੱਚ ਬਿਤਾਉਣੀ ਪਸੰਦ ਕੀਤੀ ਹੈ। ਨੌਜਵਾਨਾਂ ਵਿੱਚ ਲਗਾਤਾਰ ਗੰਭੀਰ ਵਿਸ਼ਿਆਂ ’ਤੇ ਜਾਗਰੂਕਤਾ ਬਣੇ, ਇੱਕ ਤਰ੍ਹਾਂ ਨਾਲ ਲੋਕ ਸਿੱਖਿਆ ਦਾ ਕੰਮ ਲਗਾਤਾਰ ਚਲਦਾ ਰਹੇ, ਇਹ ਆਪਣੇ ਆਪ ਵਿੱਚ ਉਹ ਲਗਾਤਾਰ ਕਰਦੇ ਰਹਿੰਦੇ ਹਨ, ਤਾਂ ਦੇਸ਼ ਭਰ ਵਿੱਚ ਉਨ੍ਹਾਂ ਦਾ ਸਫ਼ਰ ਰਹਿੰਦਾ ਹੈ। ਮੀਡੀਆ ਦੀਆਂ ਨਜ਼ਰਾਂ ਵਿੱਚ ਬਹੁਤ ਜ਼ਿਆਦਾ ਰਹਿਣ ਦਾ ਉਨ੍ਹਾਂ ਦਾ ਸ਼ੌਂਕ ਨਹੀਂ ਹੈ, ਪਰ ਸਫ਼ਰ ਅਤੇ ਪ੍ਰੋਗਰਾਮਾਂ ਦੀ ਗਿਣਤੀ ਉਨ੍ਹਾਂ ਦੀ ਲਗਾਤਾਰ ਚਲਦੀ ਰਹਿੰਦੀ ਹੈ। 2018 ਵਿੱਚ, ਜਦੋਂ ਉਨ੍ਹਾਂ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ, ਉਸ ਤੋਂ ਬਾਅਦ ਜੋ ਮੇਰੀ ਜਾਣਕਾਰੀ ਹੈ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ 350 ਪ੍ਰੋਗਰਾਮ ਕੀਤੇ ਹਨ। ਇਹ ਇੱਕ ਬਹੁਤ ਵੱਡਾ ਕੰਮ ਹੈ। ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ 350 ਤੋਂ ਵੱਧ ਪ੍ਰੋਗਰਾਮ, ਜਾਣਾ-ਆਉਣਾ, ਉਨ੍ਹਾਂ ਦੇ ਨਾਲ ਬੈਠਣਾ, ਗੱਲਾਂ ਕਰਨੀਆਂ, ਉਸ ਦੇ ਲਈ ਵਿਸ਼ਿਆਂ ਦੀ ਤਿਆਰੀ ਕਰਨਾ, ਇਹ ਆਪਣੇ ਆਪ ਵਿੱਚ ਬਹੁਤ ਵੱਡਾ, ਇੱਕ ਤਰ੍ਹਾਂ ਨਾਲ ਤੁਸੀਂ ਵੱਡੇ ਪੱਧਰ ’ਤੇ ਇਸ ਕੰਮ ਨੂੰ ਕੀਤਾ ਹੈ ਅਤੇ ਨੌਜਵਾਨਾਂ ਨਾਲ ਹੀ ਜੁੜਨ ਦੇ ਟੀਚੇ ਨੂੰ ਤੁਸੀਂ ਥੋੜ੍ਹਾ ਜਿਹਾ ਵੀ ਅੱਖੋਂ ਓਹਲੇ ਨਹੀਂ ਹੋਣ ਦਿੱਤਾ ਹੈ ਅਤੇ ਵਿਕਸਿਤ ਭਾਰਤ ਦਾ ਸੁਪਨਾ ਨੌਜਵਾਨਾਂ ਲਈ ਵੀ ਕਿਉਂ ਹੋਣਾ ਚਾਹੀਦਾ ਹੈ, ਇਸ ਮੂਲ ਵਿਸ਼ੇ ਨੂੰ ਵੱਖ-ਵੱਖ ਤਰੀਕਿਆਂ ਨਾਲ ਜਿਸ ਤਰ੍ਹਾਂ ਨਾਲ ਵਿਦਿਆਰਥੀਆਂ ਦਾ ਮੂਡ ਹੋਵੇ, ਉਹ ਦਸਦੇ ਰਹਿੰਦੇ ਹਨ। ਵਿਦਿਆਰਥੀਆਂ ਵਿੱਚ ਨੌਜਵਾਨ ਪੀੜ੍ਹੀ ਵਿੱਚ ਇੱਕ ਆਤਮ-ਵਿਸ਼ਵਾਸ ਪੈਦਾ ਕਿਵੇਂ ਪੈਦਾ ਹੋਵੇ, ਨਿਰਾਸ਼ਾ ਤੋਂ ਉਹ ਹਮੇਸ਼ਾ-ਹਮੇਸ਼ਾ ਬਾਹਰ ਰਹਿਣ, ਇਨ੍ਹਾਂ ਸਾਰੇ ਵਿਸ਼ਿਆਂ ਦੀ ਚਰਚਾ ਉਹ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਕੁਝ ਇਤਿਹਾਸਿਕ ਹਵਾਲਿਆਂ ਨਾਲ ਗੱਲ ਕਰਦੇ ਹਾਂ ਕਿ ਅਜਿਹੇ ਕੀ ਕਾਰਨ ਹਨ ਕਿ ਅਸੀਂ ਜਿੰਨੀ ਤੇਜ਼ੀ ਨਾਲ ਜਾਣਾ ਚਾਹੀਦਾ ਸੀ, ਅੱਗੇ ਨਹੀਂ ਜਾ ਪਾਏ, ਹੁਣ ਮੌਕਾ ਕੀ ਆਇਆ ਹੈ, ਸਾਰੀਆਂ ਗੱਲਾਂ ਹੋਣ ਅਤੇ ਦੇਸ਼ ਇੰਨੀ ਵੱਡੀ ਛਾਲ ਲਗਾ ਸਕਦਾ ਹੈ, ਉਸਦਾ ਆਤਮ-ਵਿਸ਼ਵਾਸ ਭਰਨ ਦਾ ਕੰਮ ਉਨ੍ਹਾਂ ਦੇ ਵੱਲੋਂ ਹੁੰਦਾ ਹੈ। ਅੱਜ ਕੱਲ੍ਹ ਦੇਸ਼ ਵਿੱਚ ਸਾਹਿਤ ਮੇਲੇ,ਇੱਕ ਵੱਡਾ ਸਿਲਸਿਲਾ ਚੱਲਿਆ ਹੈ ਅਤੇ ਹੁਣ ਤਾਂ ਟੀਅਰ-2, ਟੀਅਰ-3 ਸ਼ਹਿਰਾਂ ਤੱਕ ਵੀ ਇਹ ਸਿਲਸਿਲਾ ਚੱਲਿਆ ਹੈ। ਸਾਹਿਤ ਮੇਲਿਆਂ ਵਿੱਚ ਵੀ ਹਰੀਵੰਸ਼ ਜੀ ਦਾ ਅਕਸਰ ਜਾਣਾ ਹੁੰਦਾ ਹੈ ਅਤੇ ਉਸ ਸਮਾਜ ਦਾ, ਉਸ ਤਬਕੇ ਨੂੰ ਵੀ ਉਹ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕਰਦੇ ਰਹਿੰਦੇ ਹਨ, ਪ੍ਰੇਰਿਤ ਕਰਦੇ ਰਹਿੰਦੇ ਹਨ।

ਮਾਣਯੋਗ ਚੇਅਰਮੈਨ ਜੀ,

ਮੈਂ ਉਨ੍ਹਾਂ ਦੇ ਜੀਵਨ ਦਾ ਇੱਕ ਪ੍ਰਸੰਗ ਜੋ ਸੁਣਿਆ ਹੈ, ਸ਼ਾਇਦ ਹੋ ਸਕਦਾ ਹੈ, ਜਨਤਕ ਤੌਰ ’ਤੇ ਮੈਂ ਮੇਰੀ ਜਾਣਕਾਰੀ ਸਟੀਕ ਨਾ ਵੀ ਹੋਵੇ। ਮੈਂ ਸੁਣਿਆ ਹੈ ਕਿ 1994 ਵਿੱਚ ਹਰੀਵੰਸ਼ ਜੀ ਪਹਿਲੀ ਵਾਰ ਵਿਦੇਸ਼ ਦੌਰੇ ’ਤੇ ਅਮਰੀਕਾ ਗਏ। ਜਦੋਂ ਅਮਰੀਕਾ ਗਏ, ਤਾਂ ਆਪਣੇ ਸਾਰੇ ਪ੍ਰੋਗਰਾਮਾਂ ਤੋਂ ਇਲਾਵਾ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਤੇ ਹੋਰ ਜਾਣਾ ਚਾਹੁੰਦੇ ਹਨ, ਕੁਝ ਕਰਨਾ ਚਾਹੁੰਦੇ ਹਨ। ਤਾਂ ਉਨ੍ਹਾਂ ਨੇ ਬੇਨਤੀ ਨਾਲ ਕਿਹਾ ਕਿ ਮੈਂ ਜ਼ਰੂਰ ਇਹ ਵਿਕਸਿਤ ਦੇਸ਼ ਹੈ, ਤਾਂ ਮੈਂ ਉਸਦੀ ਯੂਨੀਵਰਸਿਟੀ ਨੂੰ ਦੇਖਣਾ-ਸਮਝਣਾ ਚਾਹੁੰਦਾ ਹਾਂ ਅਤੇ ਉੱਥੋਂ ਦਾ ਅਜਿਹੀ ਕਿਹੜੀ ਸਿੱਖਿਆ ਅਤੇ ਸਭਿਆਚਾਰ ਹੈ, ਜਿਸ ਕਾਰਨ ਇਹ ਦੇਸ਼ ਇੰਨਾ ਅੱਗੇ ਵਧ ਰਿਹਾ ਹੈ ਅਤੇ ਉਨ੍ਹਾਂ ਨੇ ਕਾਫ਼ੀ ਸਮਾਂ ਆਪਣੇ ਨਿਰਧਾਰਿਤ ਪ੍ਰੋਗਰਾਮਾਂ ਤੋਂ ਇਲਾਵਾ ਸਿਰਫ਼ ਅਤੇ ਸਿਰਫ਼ ਯੂਨੀਵਰਸਿਟੀਆਂ ਵਿੱਚ ਬਿਤਾਇਆ, ਉਨ੍ਹਾਂ ਦਾ ਅਧਿਐਨ ਕਰਨ ਦਾ ਕੰਮ ਕੀਤਾ। ਯਾਨੀ ਇਹ ਜੋ ਲਾਲਸਾ ਸੀ, ਉਨ੍ਹਾਂ ਦੇ ਮਨ ਵਿੱਚ, ਇਹ ਜੇਕਰ ਵਿਕਸਿਤ ਦੇਸ਼ ਦੀ ਯੂਨੀਵਰਸਿਟੀ ਤੋਂ ਜੋ ਨਿਕਲਦਾ ਹੈ, ਤਾਂ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵੀ ਅਜਿਹੀਆਂ ਹੋਣ, ਤਾਂ ਕਿ ਵਿਕਸਿਤ ਭਾਰਤ ਦਾ ਸੁਪਨਾ ਉੱਥੋਂ ਹੀ ਉਜਾਗਰ ਕੀਤਾ ਜਾ ਸਕੇ।

ਮਾਣਯੋਗ ਚੇਅਰਮੈਨ ਜੀ,

ਸਾਂਸਦਾਂ (ਐੱਮਪੀ) ਨੂੰ ਐੱਮਪੀ ਲੈਂਡ ਫ਼ੰਡ ਦੇ ਸਬੰਧ ਵਿੱਚ ਤਾਂ ਕਾਫ਼ੀ ਚਰਚਾ ਰਹਿੰਦੀ ਹੈ ਅਤੇ ਇੱਕ ਵੱਡਾ ਪ੍ਰਸੰਗੀ ਦਾ ਵਿਸ਼ਾ ਵੀ ਰਹਿੰਦਾ ਹੈ ਸਾਂਸਦਾਂ ਵਿੱਚ ਅਤੇ ਕਦੇ-ਕਦੇ ਤਾਂ ਇਹ ਵੀ ਸੰਘਰਸ਼ ਰਹਿੰਦਾ ਹੈ ਕਿ ਐੱਮਪੀ ਲੈਂਡ ਇੰਨਾ ਹੈ ਅਤੇ ਉੱਥੇ ਉੱਧਰ ਐੱਮਐੱਲਏ ਫ਼ੰਡ ਜ਼ਿਆਦਾ ਹੈ, ਉਸਦੀ ਚਰਚਾ ਰਹਿੰਦੀ ਹੈ। ਪਰ ਐੱਮਪੀ ਫ਼ੰਡ ਦੀ ਵਰਤੋਂ ਕਿਵੇਂ ਹੋਵੇ, ਐੱਮਪੀ ਲੈਂਡ ਜੋ ਫ਼ੰਡ ਦੀਆਂ ਗੱਲਾਂ ਹਨ, ਉਸ ਵਿੱਚ ਹਰੀਵੰਸ਼ ਜੀ ਦੇ ਵਿਚਾਰਾਂ ਨੂੰ ਤਾਂ ਮੈਂ ਖ਼ੁਦ ਵੀ ਸੁਣਿਆ ਹੈ, ਮੈਂ ਪ੍ਰਭਾਵਿਤ ਹਾਂ ਇਸ ਤੋਂ, ਪਰ ਸਾਡੀ ਵੀ ਕੁਝ ਮਜਬੂਰੀ ਰਹੀ ਹੈ। ਸ਼ਾਇਦ ਅਸੀਂ ਉਨ੍ਹਾਂ ਦੀ ਉਮੀਦ ਅਨੁਸਾਰ ਉਸ ਨੂੰ ਇਸਤੇਮਾਲ ਨਹੀਂ ਕਰ ਪਾਏ ਹਾਂ, ਕਿਉਂਕਿ ਸਭ ਨੂੰ ਅਜਿਹੇ ਵਿਸ਼ੇ ਵਿੱਚ ਨਾਲ ਲੈਣਾ ਥੋੜ੍ਹਾ ਔਖਾ ਹੁੰਦਾ ਹੈ। ਪਰ ਉਨ੍ਹਾਂ ਨੇ ਖ਼ੁਦ ਦੀ ਉਸ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਇਆ ਹੈ, ਮੈਂ ਸਮਝਦਾ ਹਾਂ ਉਹ ਵੀ ਅਸੀਂ ਲੋਕਾਂ ਨੇ, ਉਨ੍ਹਾਂ ਨੇ ਇਹ ਐੱਮਪੀ ਲੈਂਡ ਫ਼ੰਡ ਜੋ ਸੀ, ਆਪਣੇ ਵਿਚਾਰ ਅਨੁਸਾਰ ਹੇਠਾਂ ਜ਼ਮੀਨੀ ਪੱਧਰ ’ਤੇ ਉਤਾਰਨ ਲਈ ਵਰਤੋਂ ਕੀਤੀ, ਸਿੱਖਿਆ ਖੇਤਰ ਅਤੇ ਨੌਜਵਾਨ ਪੀੜ੍ਹੀ, ਇਹ ਉਨ੍ਹਾਂ ਦੇ ਸਾਰੇ ਕੇਂਦਰ ਵਿੱਚ ਰਿਹਾ, ਉਨ੍ਹਾਂ ਨੇ ਐੱਮਪੀ ਲੈਂਡ ਫ਼ੰਡ ਦੀ ਵਰਤੋਂ ਕਰਨ ਲਈ ਇੱਕ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਯੂਨੀਵਰਸਿਟੀਆਂ, ਵਿੱਦਿਅਕ ਅਦਾਰਿਆਂ ਵਿੱਚ ਅਜਿਹੇ ਅਧਿਐਨ ਕੇਂਦਰ ਸਥਾਪਤ ਕੀਤੇ ਅਤੇ ਉਸਦਾ ਪ੍ਰਭਾਵ ਲੰਬੇ ਸਮੇਂ ਤੱਕ ਰਹਿਣ ਵਾਲਾ ਹੈ ਅਤੇ ਉਸ ਵਿੱਚ ਵੀ ਉਨ੍ਹਾਂ ਨੇ ਪ੍ਰਾਜੈਕਟ ਓਰੀਏਂਟਿਡ, ਸਮੱਸਿਆ ਦੇ ਹੱਲ ਨੂੰ ਕੇਂਦਰ ਵਿੱਚ ਰੱਖਿਆ। ਜਿਵੇਂ ਖ਼ਤਮ ਹੁੰਦੀਆਂ ਜਾ ਰਹੀਆਂ ਭਾਰਤੀ ਬੋਲੀਆਂ, ਉਨ੍ਹਾਂ ਦੀ ਸੰਭਾਲ ਲਈ ਉਨ੍ਹਾਂ ਨੇ ਆਈਆਈਟੀ ਪਟਨਾ ਵਿੱਚ ਇੱਕ ਅਧਿਐਨ ਕੇਂਦਰ ਲਈ ਐੱਮਪੀ ਲੈਂਡ ਫ਼ੰਡ ਦੀ ਵਰਤੋਂ ਕੀਤੀ, ਤਾਂ ਉਹ ਕੰਮ ਉੱਥੇ ਲਗਾਤਾਰ ਹੋ ਰਿਹਾ ਹੈ। ਉਨ੍ਹਾਂ ਨੇ ਇੱਕ ਹੋਰ ਕੰਮ ਕੀਤਾ, ਜੋ ਬਿਹਾਰ ਵਿੱਚ ਕੁਝ ਖੇਤਰ ਹਨ, ਜਿੱਥੇ ਭਿਆਨਕ ਭੁਚਾਲ ਦੀਆਂ ਘਟਨਾਵਾਂ ਰੋਜ਼ ਹੁੰਦੀਆਂ ਰਹਿੰਦੀਆਂ ਹਨ, ਨੇਪਾਲ ਵਿੱਚ ਵੀ ਇੱਕ ਛੋਟਾ ਜਿਹਾ ਭੁਚਾਲ ਆ ਜਾਵੇ, ਤਾਂ ਵੀ ਉਸ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕੰਮ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਐੱਮਪੀ ਲੈਂਡ ਫ਼ੰਡ ਨਾਲ ਸੈਂਟਰ ਫਾਰ ਅਰਥਕਵੇਕ ਇੰਜੀਨੀਅਰਿੰਗ ਵਜੋਂ ਇੱਕ ਸਟੱਡੀ ਸੈਂਟਰ ਰਿਸਰਚ ਲਈ ਖੁਲ੍ਹਵਾਇਆ ਹੈ। ਯਾਨੀ ਉਹ ਸਟੱਡੀ ਦਾ ਕੰਮ ਕਰਨਾ, ਰਿਸਰਚ ਕਰਨਾ, ਉਸ ’ਤੇ ਲਗਾਤਾਰ ਕੰਮ ਕਰ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਜਿਵੇਂ ਮੈਂ ਕਿਹਾ ਹੈ, ਜੈ ਪ੍ਰਕਾਸ਼ ਜੀ ਦਾ ਪਿੰਡ ਸਿਤਾਬ ਦਿਆਰਾ ਹਰੀਵੰਸ਼ ਜੀ ਉੱਥੇ ਹੀ ਹਨ ਅਤੇ ਉੱਥੇ ਗੰਗਾ ਅਤੇ ਘਾਘਰਾ ਦੋ ਦਰਿਆਵਾਂ ਦੇ ਵਿੱਚ ਇੱਕ ਪਿੰਡ ਹੈ, ਤਾਂ ਹਮੇਸ਼ਾ ਹੀ ਪਾਣੀ ਕਾਰਨ ਜੋ ਭੂਖੋਰ ਦੀ ਸਮੱਸਿਆ ਰਹਿੰਦੀ ਹੈ, ਉਹ ਪਿੰਡ ਪਰੇਸ਼ਾਨ ਰਹਿੰਦਾ ਹੈ ਅਤੇ ਦਰਿਆ ਦੀ ਧਾਰਾ ਵੀ ਬਦਲਦੀ ਰਹਿੰਦੀ ਹੈ, ਤਾਂ ਤਬਾਹੀ ਵੀ ਬਹੁਤ ਹੁੰਦੀ ਰਹਿੰਦੀ ਹੈ। ਇਸ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਐੱਮਪੀ ਲੈਂਡ ਫ਼ੰਡ ਨਾਲ ਇਸ ਦੇ ਵਿਗਿਆਨਿਕ ਅਧਿਐਨ ਲਈ ਉਨ੍ਹਾਂ ਨੇ ਪਟਨਾ ਦੀ ਆਰਿਆਭੱਟ ਨੌਲੇਜ ਯੂਨੀਵਰਸਿਟੀ ਵਿੱਚ ਇੱਕ ਦਰਿਆ ਅਧਿਐਨ ਕੇਂਦਰ ਖੁੱਲ੍ਹਵਾਇਆ ਹੈ। ਪਟਨਾ ਦੀ ਹੀ ਚੰਦਰਗੁਪਤ ਪ੍ਰਬੰਧਨ ਸੰਸਥਾ ਵਿੱਚ ਉਹ ਬਿਜਨੇਸ ਇਨਕਿਊਬੇਸ਼ਨ ਐਂਡ ਇਨੋਵੇਸ਼ਨ ਸੈਂਟਰ ਬਣਵਾ ਰਹੇ ਹਨ। ਏਆਈ ਦੇ ਇਸ ਦੌਰ ਵਿੱਚ ਮਗਦ ਯੂਨੀਵਰਸਿਟੀ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ ਸੈਂਟਰ ਬਣਾਇਆ ਹੈ। ਯਾਨੀ ਐੱਮਪੀ ਲੈਂਡ ਫ਼ੰਡ ਤੋਂ ਇੱਕ ਨਿਰਧਾਰਿਤ ਦਿਸ਼ਾ ਵਿੱਚ ਕੰਮ ਕਿਵੇਂ ਲਿਆ ਜਾ ਸਕਦਾ ਹੈ, ਇਸ ਦੀ ਇੱਕ ਉਦਾਹਰਣ ਤੁਸੀਂ ਪੇਸ਼ ਕੀਤੀ ਹੈ।

ਮਾਣਯੋਗ ਚੇਅਰਮੈਨ ਜੀ,

ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਕਿ ਲੋਕ ਜਦੋਂ ਆਪਣੇ ਪਿੰਡ ਤੋਂ ਪ੍ਰਵਾਸ ਕਰਦੇ ਹਨ, ਇੱਕ ਦੂਸਰੇ ਸ਼ਹਿਰ ਵਿੱਚ ਜਾਂਦੇ ਹਨ, ਤਾਂ ਜੀਵਨ ਵਿੱਚ ਇੱਕ ਤਰ੍ਹਾਂ ਨਾਲ ਪਿੰਡ ਤੋਂ ਕਟ ਜਾਂਦੇ ਹਨ। ਹਰੀਵੰਸ਼ ਜੀ ਦਾ ਜੀਵਨ ਅੱਜ ਵੀ ਪਿੰਡ ਨਾਲ ਜੁੜਿਆ ਰਹਿੰਦਾ ਹੈ, ਆਪਣੇ ਪਿੰਡ ਨਾਲ ਜੁੜਿਆ ਰਹਿੰਦਾ ਹੈ। ਉਹ ਲਗਾਤਾਰ ਉੱਥੋਂ ਦੇ ਸੁੱਖ-ਦੁੱਖ ਦੇ ਸਾਥੀ ਬਣ ਕੇ ਆਪਣਾ ਜੋ ਵੀ ਯੋਗਦਾਨ ਕਰ ਸਕਦੇ ਹਨ, ਉਹ ਕਰਦੇ ਰਹਿੰਦੇ ਹਨ।

ਮਾਣਯੋਗ ਚੇਅਰਮੈਨ ਜੀ,

ਜਿਸ ਸੰਸਦ ਦੀ ਨਵੀਂ ਇਮਾਰਤ ਵਿੱਚ ਬੈਠੇ ਹਾਂ, ਉਸ ਦਾ ਜਦੋਂ ਨਿਰਮਾਣ ਕੰਮ ਚੱਲ ਰਿਹਾ ਸੀ, ਤਾਂ ਮੈਨੂੰ ਉਨ੍ਹਾਂ ਦੇ ਨਾਲ ਨੇੜਿਓਂ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਮਹਿਸੂਸ ਕਰ ਰਿਹਾ ਸੀ ਕਿ ਜੋ ਵਿਚਾਰ ਮੇਰੇ ਮਨ ਵਿੱਚ ਆਉਂਦੇ ਸੀ, ਮੈਂ ਹਰੀਵੰਸ਼ ਜੀ ਨੂੰ ਕਹਿੰਦਾ ਸੀ, ਅਸੀਂ ਅਜਿਹਾ ਕਰੀਏ ਤਾਂ ਕਿਵੇਂ ਹੋਵੇਗਾ, ਦੋ ਦਿਨਾਂ ਵਿੱਚ ਉਹ ਬਰਾਬਰ ਪਰਫੈਕਟ ਉਸ ਨੂੰ ਲੈ ਆਉਂਦੇ ਸੀ, ਕਿਤੇ ਨਾਮਕਰਨ ਕਰਨਾ ਹੈ, ਇਸ ਸਦਨ ਦੀ ਪਹਿਚਾਣ ਕਿਵੇਂ ਬਣੇ, ਤਾਂ ਸਦਨ ਦੇ ਨਿਰਮਾਣ ਵਿੱਚ ਕਾਫ਼ੀ ਕੁਝ ਯੋਗਦਾਨ, ਉਸ ਦੀ ਆਰਟ ਗੈਲਰੀ ਵਿੱਚ, ਵੱਖ-ਵੱਖ ਗੇਟਾਂ ਦੇ ਨਾਮ ਰੱਖਣੇ ਹੋਣ, ਯਾਨੀ ਹਰ ਤਰ੍ਹਾਂ ਨਾਲ ਮੇਰੇ ਇੱਕ ਸਾਥੀ ਵਜੋਂ ਅਸੀਂ ਦੋਵਾਂ ਨੂੰ ਅਤੇ ਮੈਨੂੰ ਬੜਾ ਅਨੰਦਦਾਇਕ ਰਿਹਾ ਉਹ ਕੰਮ ਦਾ ਅਹਿਸਾਸ।

ਮਾਣਯੋਗ ਚੇਅਰਮੈਨ ਜੀ,

ਹਰੀਵੰਸ਼ ਜੀ ਦੇ ਸਦਨ ਨੂੰ ਚਲਾਉਣ ਦੀ ਕੁਸ਼ਲਤਾ ਨੂੰ ਤਾਂ ਅਸੀਂ ਚੰਗੀ ਤਰ੍ਹਾਂ ਦੇਖਿਆ ਹੈ, ਪਰ ਨਾਲ-ਨਾਲ ਉਨ੍ਹਾਂ ਨੇ ਸੂਬਿਆਂ ਦੀਆਂ ਵਿਧਾਨ ਸਭਾਵਾਂ, ਵਿਧਾਨ ਪ੍ਰੀਸ਼ਦਾਂ ਅਤੇ ਉੱਥੇ ਜੋ ਪ੍ਰੀਸਾਇਡਿੰਗ ਅਫ਼ਸਰ ਹਨ, ਉਨ੍ਹਾਂ ਨੂੰ ਵੀ ਕਿਵੇਂ ਮਦਦ ਦੇਣਾ, ਕਿਸ ਤਰ੍ਹਾਂ ਨਾਲ ਉਨ੍ਹਾਂ ਦੀ ਜ਼ਰੂਰੀ ਟ੍ਰੇਨਿੰਗ ਲਈ ਕੰਮ ਕੀਤਾ ਜਾਵੇ, ਉਸ ਦੇ ਲਈ ਵੀ ਕਾਫ਼ੀ ਸਮਾਂ ਦਿੱਤਾ ਅਤੇ ਉਨ੍ਹਾਂ ਨੇ ਲਗਾਤਾਰ ਉਨ੍ਹਾਂ ਦੇ ਲਈ ਸਮਾਂ ਦਿਖਾਇਆ। ਕੌਮਨਵੈਲਥ ਪਾਰਲੀਆਮੈਂਟਰੀ ਐਸੋਸੀਏਸ਼ਨ ਵਿੱਚ ਵੀ ਉਨ੍ਹਾਂ ਨੇ ਭਾਰਤ ਦੀ ਡੈਮੋਕ੍ਰੇਟਿਕ ਵਿਵਸਥਾ ਦੀ ਛਾਪ ਛੱਡਣ ਵਿੱਚ ਬਹੁਤ ਵੱਡੀ ਸਰਗਰਮ ਭੂਮਿਕਾ ਨਿਭਾਈ ਹੈ। ਮੈਨੂੰ ਪੂਰਾ ਭਰੋਸਾ ਹੈ ਕਿ 21ਵੀਂ ਸਦੀ ਦੇ ਦੂਸਰੇ ਕੁਆਟਰ ਵਿੱਚ ਇਹ ਸਦਨ ਨੇ ਬਹੁਤ ਕੁਝ ਕੰਟ੍ਰੀਬਿਊਟ ਕਰਨਾ ਹੈ। ਦੇਸ਼ ਨੂੰ ਤਰੱਕੀ ਦੇ ਰਸਤੇ ’ਤੇ ਲੈ ਕੇ ਜਾਣ ਵਿੱਚ, ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ, ਮੈਨੂੰ ਭਰੋਸਾ ਹੈ ਕਿ ਸਦਨ ਵੱਲੋਂ ਬਹੁਤ ਕੁਝ ਹੋਵੇਗਾ ਅਤੇ ਉਸ ਦੇ ਕਾਰਨ ਪ੍ਰੀਸਾਇਡਿੰਗ ਅਫ਼ਸਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਬਹੁਤ ਭਰੋਸੇ ਨਾਲ ਮੈਂ ਕਹਿ ਸਕਦਾ ਹਾਂ ਕਿ ਸਾਰੇ ਸਾਥੀ ਤੁਸੀਂ ਜੋ ਚਾਹੁੰਦੇ ਹੋਵੋਗੇ, ਉਸ ਨੂੰ ਪੂਰਾ ਕਰਨ ਲਈ ਸਹਿਯੋਗ ਕਰਦੇ ਰਹਾਂਗੇ ਅਤੇ ਤੁਹਾਡੇ ਕੰਮ ਨੂੰ ਮੁਸ਼ਕਿਲਾਂ ਵਿੱਚ ਨਾ ਬਦਲੀਏ ਇਸ ਦੇ ਲਈ ਤਾਂ ਕਿ ਤੁਸੀਂ ਜ਼ਿਆਦਾ ਨਤੀਜੇ ਦੇ ਸਕਦੇ ਹੋ ਅਤੇ ਮੈਨੂੰ ਭਰੋਸਾ ਹੈ ਸਾਰੇ ਲੋਕ ਇਸ ਨੂੰ ਕਰਨਗੇ ਅਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਹਰੀ ਕਿਰਪਾ ’ਤੇ ਹੈ ਸਭ ਕੁਝ ਅਤੇ ਹਰੀ ਤਾਂ ਇੱਥੋਂ ਦੇ ਵੀ ਹਨ, ਹਰੀ ਉੱਥੋਂ ਦੇ ਵੀ ਹਨ ਅਤੇ ਹਰੀ ਇੱਥੇ ਹੀ ਬੈਠਣਗੇ। ਤਾਂ ਹਰੀ ਕਿਰਪਾ ਬਣੀ ਰਹੇ। ਇਸੇ ਇੱਕ ਉਮੀਦ ਦੇ ਨਾਲ ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਬਹੁਤ-ਬਹੁਤ ਧੰਨਵਾਦ!

DISCLAIMER: ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਅਨੁਵਾਦ ਹੈ। ਅਸਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।

****

ਐੱਮਜੇਪੀਐੱਸ/ ਵੀਜੇ/ ਐੱਸਐੱਸ


(Release ID: 2253646) ਵਿਜ਼ੀਟਰ ਕਾਊਂਟਰ : 6