ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਐੱਨਐੱਫਡੀਸੀ ਨੇ 24 ਅਪ੍ਰੈਲ 2026 ਨੂੰ ਆਪਣੀ ਮਲਿਆਲਮ ਫੀਚਰ ਫਿਲਮ ‘ਅਚੱਪਾਜ਼ ਐਲਬਮ’ (Achappa’s Album) ਨੂੰ ਦੇਸ਼ ਭਰ ਵਿੱਚ ਰੀਲੀਜ਼ ਕਰਨ ਦਾ ਐਲਾਨ ਕੀਤਾ ਹੈ


ਇਸ ਫਿਲਮ ਵਿੱਚ ਕਲਪਨਾ ‘ਤੇ ਅਧਾਰਿਤ ਵਿਲੱਖਣ ਪਰਿਵਾਰਕ ਜੀਵਨ ਨੂੰ ਦਰਸਾਇਆ ਗਿਆ ਹੈ ਜਿਸ ਵਿੱਚ ਸਮੇਂ-ਯਾਤਰਾ ਦੀ ਨਵੀਨਤਾਕਾਰੀ ਧਾਰਨਾ ਦਾ ਪੀੜ੍ਹੀ ਦਰ ਪੀੜ੍ਹੀ ਭਾਵਨਾਵਾਂ ਨਾਲ ਮੇਲ ਹੈ

Posted On: 14 APR 2026 2:29PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਐੱਨਐੱਫਡੀਸੀ) ਆਪਣੀ ਨਵੀਂ ਮਲਿਆਲਮ ਫਿਲਮ ‘ਅਚੱਪਾਜ਼ ਐਲਬਮ’ (ਗ੍ਰੈਪਾਜ਼ ਐਲਬਮ) ਨੂੰ ਰੀਲੀਜ਼ ਕਰਨ ਲਈ ਤਿਆਰ ਹੈ। ਕਲਪਨਾ ‘ਤੇ ਅਧਾਰਿਤ ਪਰਿਵਾਰਕ ਜੀਵਨ, ਕਾਮੇਡੀ ਅਤੇ ਭਾਵਨਾਵਾਂ ਦੇ ਵਿਲੱਖਣ ਸੰਗਮ ਦੇ ਰੂਪ ਵਿੱਚ ਇਹ ਫਿਲਮ ਸਮੇਂ-ਯਾਤਰਾ ਨਾਲ ਜੁੜੀ ਕਹਾਣੀ ਨੂੰ ਦਰਸਾਉਂਦੀ ਹੈ ਅਤੇ 24 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋਣ ਵਾਲੀ ਹੈ।

ਦੀਪਤੀ ਪਿੱਲੇ ਸਿਵਾਨ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦੀ ਕਹਾਣੀ ਸੰਜੀਵ ਸਿਵਾਨ, ਅਨਿਰਬਾਨ ਭੱਟਾਚਾਰੀਆ ਅਤੇ ਉਮੇਸ਼ ਨਾਇਰ ਨੇ ਲਿਖੀ ਹੈ। ਇਹ ਫਿਲਮ ਅਤੀਤ ਵਿੱਚ ਮੁੜ ਜੀਉਣ ਵੱਲ ਸਦੀਵੀ ਆਕਰਸ਼ਣ ਨੂੰ ਦਰਸਾਉਂਦੀ ਹੈ। ਕਹਾਣੀ ਇੱਕ ਪਿਤਾ ਅਤੇ ਪੁੱਤਰ ਦੇ ਆਲੇ-ਦੁਆਲੇ ਘੁਮੰਦੀ ਹੈ ਜੋ ਕਿਸਮਤ ਦੇ ਇੱਕ ਅਣਕਿਆਸੇ ਮੋੜ ਕਾਰਨ ਇੱਕ-ਦੂਜੇ ਦਾ ਜੀਵਨ ਜਿਊਣ ਲਗਦੇ ਹਨ। ਇਹ ਪਰਿਵਰਤਨ ਪੀੜ੍ਹੀ ਦਰ ਪੀੜ੍ਹੀ ਦ੍ਰਿਸ਼ਟੀਕੋਣਾਂ ਅਤੇ ਜੀਵਨ ਵਿਕਲਪਾਂ ਦੀ ਭਾਵੁਕ ਅਤੇ ਹਾਸੋਹੀਣੀ ਖੋਜ ਦਾ ਅਧਾਰ ਬਣਦਾ ਹੈ।

 

ਇਸ ਫਿਲਮ ਵਿੱਚ ਦਿੱਗਜ ਅਭਿਨੇਤਾ ਮੋਹਨ ਆਗਾਸ਼ੇ ਦੇ ਨਾਲ-ਨਾਲ ਅੰਜਨਾ ਅੱਪੁਕੁਟਨ, ਆਦਿਨਾਥ ਕੋਠਾਰੇ, ਪ੍ਰਿਯੰਕਾ ਨਾਇਰ ਅਤੇ ਸਿਧਾਂਸ਼ੂ ਸੰਜੀਵ ਸਿਵਾਨ ਜਿਹੇ ਕਈ ਮਹੱਤਵਪੂਰਨ ਕਲਾਕਾਰ ਸ਼ਾਮਲ ਹਨ। ਤਕਨੀਕੀ ਟੀਮਾਂ ਵਿੱਚ ਮਨੋਜ ਪਿੱਲਾਈ ਜਿਹੇ ਸਿਨੇਮੈਟੋਗ੍ਰਾਫਰ, ਰਾਸ਼ਟਰੀ ਪੁਰਸਕਾਰ ਜੇਤੂ ਸੰਪਾਦਕ ਸ਼੍ਰੀਕਰ ਪ੍ਰਸਾਦ ਅਤੇ ਗੁਲਰਾਜ ਸਿੰਘ ਜਿਹੇ ਪ੍ਰਸਿੱਧ ਪੇਸ਼ੇਵਰ ਸੰਗੀਤਕਾਰ ਸ਼ਾਮਲ ਹਨ।

ਫਿਲਮ ਬਾਰੇ ਗੱਲ ਕਰਦੇ ਹੋਏ ਡਾਇਰੈਕਟਰ ਦੀਪਤੀ ਪਿੱਲੇ ਸਿਵਾਨ ਨੇ ਕਿਹਾ ਕਿ “ਇਹ ਫਿਲਮ ਇੱਕ ਸਰਲ ਪਰ ਆਕਰਸ਼ਣ ਸਮੇਂ-ਯਾਤਰਾ ਦੀ ਕਹਾਣੀ ਰਾਹੀਂ ਡੂੰਘੇ ਮਨੁੱਖੀ ਸਬੰਧਾਂ ਦੀ ਖੋਜ ਕਰਦੀ ਹੈ। ਇਸ ਕਹਾਣੀ ਨੂੰ ਸਿਲਵਰ ਸਕ੍ਰੀਨ ‘ਤੇ ਲਿਆਉਣ ਵਿੱਚ ਐੱਨਐੱਫਡੀਸੀ ਦੇ ਮਹੱਤਵਪੂਰਨ ਸਹਿਯੋਗ ਲਈ ਅਸੀਂ ਧੰਨਵਾਦੀ ਹਾਂ।”

ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ ਨੇ ਵਿਭਿੰਨ ਤਰ੍ਹਾਂ ਦੇ ਸਿਨੇਮਾ ਨੂੰ ਉਤਸ਼ਾਹਿਤ ਕਰਨ ਵਿੱਚ ਐੱਨਐੱਫਡੀਸੀ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਕਿਹਾ, “ਇਹ ਫਿਲਮ ਭਾਰਤੀ ਸਿਨੇਮਾ ਵਿੱਚ ਵਿਲੱਖਣ ਆਵਾਜ਼ਾਂ ਨੂੰ ਹੁਲਾਰਾ ਦੇਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅੱਚਪਾਜ਼ ਐਲਬਮ ਆਪਣੀ ਕਲਪਨਾਸ਼ੀਲ ਧਾਰਨਾ ਅਤੇ ਭਾਵਨਾਤਮਕ ਡੂੰਘਾਈ ਦੇ ਮੇਲ ਨਾਲ ਸਾਰੀਆਂ ਪੀੜ੍ਹੀਆਂ ਦੇ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ਦੀ ਸਮਰੱਥਾ ਰੱਖਦੀ ਹੈ।”

ਵਰਤਮਾਨ ਵਿੱਚ ਐੱਨਐੱਫਡੀਸੀ ਦੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਇਸ ਫਿਲਮ ਦਾ ਪਹਿਲਾ ਟੀਜ਼ਰ ਉਪਲਬਧ ਹੈ ਅਤੇ ਅਧਿਕਾਰਤ ਟ੍ਰੇਲਰ ਜਲਦੀ ਹੀ ਜਾਰੀ ਹੋਣ ਦੀ ਉਮੀਦ ਹੈ। ਟੀਜ਼ਰ ਨੂੰ ਇਸ ਲਿੰਕ ‘ਤੇ ਦੇਖਿਆ ਜਾ ਸਕਦਾ ਹੈ: [ https://www.youtube.com/watch?v=G6WDgZNA5u8 ]

 

ਐੱਨਐੱਫਡੀਸੀ ਬਾਰੇ:

1975 ਵਿੱਚ ਸਥਾਪਿਤ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਐੱਨਐੱਫਡੀਸੀ) ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਭਾਰਤੀ ਸਿਨੇਮਾ ਦੇ ਵਿਕਾਸ ਲਈ ਸਰਬਉੱਚ ਸੰਸਥਾ ਹੈ। ਇਹ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਫਿਲਮਾਂ ਦੇ ਨਿਰਮਾਣ, ਪ੍ਰਚਾਰ ਅਤੇ ਸੰਭਾਲ ਸਮੇਤ ਸੰਪੂਰਨ ਫਿਲਮ ਨਿਰਮਾਣ ਪ੍ਰਣਾਲੀ ਵਿੱਚ ਸਹਿਯੋਗ ਕਰਦੀ ਹੈ।

 

****

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ


(Release ID: 2251997) ਵਿਜ਼ੀਟਰ ਕਾਊਂਟਰ : 5