PIB Headquarters
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ 11 ਵਰ੍ਹੇ
ਵਿੱਤੀ ਸਮਾਵੇਸ਼ ਅਤੇ ਸੂਖਮ-ਉੱਦਮਾਂ ਦੇ ਵਾਧੇ ਨੂੰ ਗਤੀ ਦੇਣ ਵਿੱਚ ਸ਼ਾਮਲ
Posted On:
08 APR 2026 12:36PM by PIB Chandigarh
|
ਮੁੱਖ ਗੱਲਾਂ
|
|
- ਪੀਐੱਮਐੱਮਵਾਈ ਸਸ਼ਕਤੀਕਰਣ ਅਤੇ ਇੱਛਾਵਾਂ ਦੀ ਪੂਰਤੀ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣ ਕੇ ਉੱਭਰੀ ਹੈ, ਜਿਸ ਦੇ ਤਹਿਤ 57 ਕਰੋੜ ਤੋਂ ਵੱਧ ਲੋਨ ਵੰਡੇ ਗਏ ਹਨ ਅਤੇ 40.07 ਲੱਖ ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।
- ਚਾਰ ਵਿਸ਼ੇਸ਼ ਲੋਨ ਸ਼੍ਰੇਣੀਆਂ-ਸ਼ਿਸ਼ੂ, ਕਿਸ਼ੋਰ, ਤਰੁਣ ਅਤੇ ਤਰੁਣ ਪਲੱਸ ਰਾਹੀਂ ਅਸਾਨ ਲੋਨ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ।
- ਮੈਨੂਫੈਕਚਰਿੰਗ, ਵਪਾਰ, ਸੇਵਾਵਾਂ ਅਤੇ ਸਬੰਧਿਤ ਖੇਤੀਬਾੜੀ ਗਤੀਵਿਧੀਆਂ ਲਈ 20 ਲੱਖ ਰੁਪਏ ਤੱਕ ਦੇ ਬਿਨਾ ਜ਼ਮਾਨਤ ਦੇ ਲੋਨ ਪ੍ਰਦਾਨ ਕੀਤੇ ਜਾਂਦੇ ਹਨ।
- ਵਿੱਤੀ ਵਰ੍ਹੇ 2024-25 ਵਿੱਚ ਕੁੱਲ ਲੋਨ ਅਕਾਉਂਟਸ ਵਿੱਚੋਂ ਲਗਭਗ 60 ਮਹਿਲਾਵਾਂ ਅਤੇ ਲਗਭਗ 21% ਨਵੇਂ ਉੱਦਮੀਆਂ ਲਈ ਯਕੀਨੀ ਬਣਾ ਕੇ ਵਿੱਤੀ ਸਮਾਵੇਸ਼ ਨੂੰ ਮਜ਼ਬੂਤ ਕੀਤਾ ਗਿਆ ਹੈ।
- ਪਿਛਲੇ ਇੱਕ ਦਹਾਕੇ ਵਿੱਚ, ਪੀਐੱਮਐੱਮਵਾਈ ਇੱਕ ਵਧੇਰੇ ਤਕਨਾਲੋਜੀ-ਅਧਾਰਿਤ, ਏਕੀਕ੍ਰਿਤ ਅਤੇ ਟਿਕਾਊ ਲੋਨ ਢਾਂਚੇ ਵਜੋਂ ਵਿਕਸਿਤ ਹੋਈ ਹੈ।
|
ਪੀਐੱਮ ਮੁਦਰਾ ਯੋਜਨਾ : “ਨੌਨ-ਫੰਡਿੰਗ ਨੂੰ ਵਿੱਤੀ ਸਹਾਇਤਾ”
ਭਾਰਤ ਦੇ ਸ਼ਰਿਹਾਂ, ਕਸਬਿਆਂ ਅਤੇ ਪਿੰਡਾਂ ਵਿੱਚ ਲੱਖਾਂ ਛੋਟੇ ਉੱਦਮੀ ਸਥਾਨਕ ਅਰਥਵਿਵਸਥਾ ਨੂੰ ਆਪਣੇ ਛੋਟੇ ਪਰੰਤੂ ਮਹੱਤਵਪੂਰਨ ਕਾਰੋਬਾਰਾਂ ਰਾਹੀਂ ਸੰਚਾਲਿਤ ਕਰਦੇ ਹਨ, ਜਿਨ੍ਹਾਂ ਵਿੱਚ ਗੁਆਂਢ ਦੀਆਂ ਦੁਕਾਨਾਂ ਅਤੇ ਮੁਰੰਮਤ ਸੇਵਾਵਾਂ ਤੋਂ ਲੈ ਕੇ ਸਮੌਲ ਮੈਨੂਫੈਕਚਰਿੰਗ ਅਤੇ ਟ੍ਰਾਂਸਪੋਰਟ ਗਤੀਵਿਧੀਆਂ ਸ਼ਾਮਲ ਹਨ। ਇਹ ਸੂਖਮ ਕਾਰੋਬਾਰ ਨਾ ਸਿਰਫ਼ ਆਜੀਵਿਕਾ ਪ੍ਰਦਾਨ ਕਰਦੇ ਹਨ, ਸਗੋਂ ਭਾਈਚਾਰਕ ਪੱਧਰ ‘ਤੇ ਰੁਜ਼ਗਾਰ ਅਤੇ ਲਾਜ਼ਮੀ ਸੇਵਾਵਾਂ ਵੀ ਉਪਲਬਧ ਕਰਵਾਉਂਦੇ ਹਨ। ਹਾਲਾਂਕਿ, ਲੰਬੇ ਸਮੇਂ ਤੱਕ ਉਨ੍ਹਾਂ ਦਾ ਵਾਧਾ ਬੈਂਕ ਲੋਨ ਤੱਕ ਸੀਮਤ ਪਹੁੰਚ ਕਾਰਨ ਰੁਕਾਵਟ ਰਹੀ। ਇਨ੍ਹਾਂ ਵਿੱਚੋਂ ਕਈ ਮਿੱਤਰਾਂ, ਪਰਿਵਾਰ ਜਾਂ ਸਥਾਨਕ ਸਾਹੂਕਾਰਾਂ ਤੋਂ ਉਧਾਰ ਲੈਣ ‘ਤੇ ਨਿਰਭਰ ਰਹਿੰਦੇ ਸਨ, ਕਿਉਂਕਿ ਉਨ੍ਹਾਂ ਕੋਲ ਅਕਸਰ ਗਰੰਟੀ ਦੇਣ ਵਾਲੇ ਅਤੇ ਰਸਮੀ ਵਿੱਤੀ ਦਸਤਾਵੇਜ਼ ਨਹੀਂ ਹੁੰਦੇ ਸਨ, ਜੋ ਕਿ ਸੰਸਥਾਗਤ ਲੋਨ ਲਈ ਜ਼ਰੂਰੀ ਹੁੰਦੇ ਹਨ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ 8 ਅਪ੍ਰੈਲ 2015 ਨੂੰ ਹੋਇਆ ਜਿਸ ਨੇ ਇਸ ਪਾੜੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ।
“ਨੌਨ-ਫੰਡਿੰਗ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ” ਦੇ ਦ੍ਰਿਸ਼ਟੀਕੋਣ ਦੇ ਨਾਲ, ਇਹ ਯੋਜਨਾ ਲੋਨ ਤੱਕ ਪਹੁੰਚ ਨੂੰ ਬਿਹਤਰ ਬਣਾਉਂਦੀ ਹੈ ਅਤੇ 20 ਲੱਖ ਰੁਪਏ ਤੱਕ ਦੇ ਬਿਨਾ ਗਰੰਟਰ ਦੇ ਲੋਨ ਪ੍ਰਦਾਨ ਕਰਦੀ ਹੈ। ਇਸ ਦੇ ਲਾਭਪਾਤਰੀਆਂ ਵਿੱਚ ਮੈਨੂਫੈਕਚਰਿੰਗ, ਵਪਾਰ, ਸੇਵਾਵਾਂ ਅਤੇ ਸਬੰਧਿਤ ਖੇਤੀਬਾੜੀ ਗਤੀਵਿਧੀਆਂ ਨਾਲ ਜੁੜੇ ਨੌਨ-ਕਾਰਪੋਰੇਟ, ਗੈਰ-ਖੇਤੀਬਾੜੀ ਸੂਖਮ ਅਤੇ ਲਘੂ ਉੱਦਮ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 27 ਮਾਰਚ 2026 ਤੱਕ, ਇਸ ਯੋਜਨਾ ਅਧੀਨ 40.07 ਲੱਖ ਕਰੋੜ ਰੁਪਏ ਦੇ ਲੋਨ ਵੰਡੇ ਜਾ ਚੁੱਕੇ ਹਨ ਜੋ ਕਿ 57 ਕਰੋੜ ਤੋਂ ਵੱਧ ਖਾਤਿਆਂ ਰਾਹੀਂ ਸੰਭਵ ਹੋਇਆ ਹੈ। ਇਨ੍ਹਾਂ ਵਿੱਚੋਂ 12 ਕਰੋੜ ਤੋਂ ਵੱਧ ਖਾਤੇ ਨਵੇਂ ਉੱਦਮੀਆਂ ਦੇ ਹਨ- ਜੋ ਰਸਮੀ ਵਿੱਤੀ ਪ੍ਰਣਾਲੀ ਵਿੱਚ ਉਨ੍ਹਾਂ ਨੂੰ ਸ਼ਾਮਲ ਕਰਨ ਵਿੱਚ ਪੀਐੱਮਐੱਮਵਾਈ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ।
ਪਿਛਲੇ ਇੱਕ ਦਹਾਕੇ ਵਿੱਚ, ਪੀਐੱਮਐੱਮਵਾਈ ਇੱਕ ਸਸ਼ਕਤੀਕਰਣ ਅਤੇ ਇੱਛਾਵਾਂ ਦੀ ਪੂਰਤੀ ਦੇ ਪ੍ਰਭਾਵਸ਼ਾਲੀ ਸਾਧਨ ਵਜੋਂ ਵਿਕਸਿਤ ਹੋਈ ਹੈ। ਇਸ ਨੇ ਜ਼ਮੀਨੀ ਪੱਧਰ ‘ਤੇ ਉੱਦਮਤਾ ਨੂੰ ਮਜ਼ਬੂਤ ਕੀਤਾ ਹੈ, ਵਿੱਤੀ ਸਮਾਵੇਸ਼ ਨੂੰ ਮਜ਼ਬੂਤ ਕੀਤਾ ਹੈ ਅਤੇ ਭਾਰਤ ਦੀਆਂ ਸਥਾਨਕ ਅਰਥਵਿਵਸਥਾਵਾਂ ਦੇ ਟਿਕਾਊ ਵਿਕਾਸ ਨੂੰ ਸਮਰਥਨ ਦਿੱਤਾ ਹੈ।
|
ਅੰਤਿਮ ਸਿਰ੍ਹੇ ਤੱਕ ਲੋਨ ਦੀ ਉਪਲਬਧਤਾ ਕਰਵਾਉਣਾ: ਢਾਂਚਾ
|
ਪੀਐੱਮਐੱਮਵਾਈ ਇੱਕ ਤਿੰਨ-ਪੱਧਰੀ ਸੰਸਥਾਗਤ ਢਾਂਚੇ ਰਾਹੀਂ ਸੰਚਾਲਿਤ ਹੁੰਦੀ ਹੈ, ਜਿਸ ਵਿੱਚ ਮਾਈਕ੍ਰੋ ਯੂਨਿਟਸ ਡਿਵੈਲਪਮੈਂਟ ਐਂਡ ਰਿਫਾਈਨੈਂਸ ਏਜੰਸੀ ਲਿਮਿਟੇਡ (ਮੁਦਰਾ), ਮੈਂਬਰ ਲੈਂਡਿੰਗ ਇੰਸਟੀਟਿਊਸ਼ਨਜ਼ (MLIs), ਅਤੇ ਲਾਭਪਾਤਰੀ (ਲੋਨ ਪ੍ਰਾਪਤ ਕਰਨ ਵਾਲੇ) ਸ਼ਾਮਲ ਹਨ। ਇਹ ਢਾਂਚਾ ਇੱਕ ਵਿਚੋਲਗੀ –ਅਧਾਰਿਤ ਮਾਡਲ ਰਾਹੀਂ ਰਸਮੀ ਵਿੱਤੀ ਸੰਸਥਾਵਾਂ ਤੋਂ ਸੂਖਮ ਉੱਦਮਾਂ ਤੱਕ ਲੋਨ ਦੇ ਸਰਲ ਪ੍ਰਵਾਹ ਨੂੰ ਯਕੀਨੀ ਬਣਾਉਂਦਾ ਹੈ।

ਮਾਈਕ੍ਰੋ ਯੂਨਿਟਸ ਡਿਵੈਲਪਮੈਂਟ ਐਂਡ ਰਿਫਾਈਨੈਂਸ ਏਜੰਸੀ ਇੱਕ ਸਹਾਇਕ ਸੰਸਥਾ ਦੇ ਰੂਪ ਵਿੱਚ ਕੰਮ ਕਰਦੀ ਹੈ, ਜੋ ਕਿ ਵਿਭਿੰਨ ਲੈਂਡਿੰਗ ਇੰਸਟੀਟਿਊਸ਼ਨਜ਼ (ਉਧਾਰ ਦੇਣ ਵਾਲੀਆਂ ਸੰਸਥਾਵਾਂ) ਦੇ ਨੈੱਟਵਰਕ ਨੂੰ ਮੁੜ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਜਿਸ ਨਾਲ ਸੂਖਮ ਉੱਦਮ ਖੇਤਰ ਤੱਕ ਸੰਸਥਾਗਤ ਲੋਨ ਦਾ ਪ੍ਰਵਾਹ ਸੰਭਵ ਹੋ ਪਾਉਂਦਾ ਹੈ। ਪੀਐੱਮਐੱਮਵਾਈ ਅਧੀਨ ਐੱਮਐੱਲਆਈ ਰਾਹੀਂ ਲੋਨ ਪ੍ਰਦਾਨ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਅਨੁਸੂਚਿਤ, ਵਣਜ ਬੈਂਕ (ਐੱਸਸੀਬੀ), ਖੇਤਰੀ ਪੇਂਡੂ ਬੈਂਕ (ਆਰਆਰਬੀ), ਸਮੌਲ ਫਾਈਨਾਂਸ ਬੈਂਕ (ਐੱਸਐੱਫਬੀ), ਨੌਨ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ) ਅਤੇ ਮਾਈਕ੍ਰੋ ਫਾਈਨਾਂਸ ਸੰਸਥਾਵਾਂ (ਐੱਮਐੱਫਆਈ) ਸ਼ਾਮਲ ਹਨ। ਇਹ ਸੰਸਥਾਵਾਂ ਸਿੱਧੇ ਲੋਨ ਲੈਣ ਵਾਲਿਆਂ ਨੂੰ ਲੋਨ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੁੰਦੀਆਂ ਹਨ, ਜਿਸ ਨਾਲ ਆਖਰੀ ਸਿਰ੍ਹੇ ਤੱਕ ਲੋਨ ਦੀ ਪਹੁੰਚ ਯਕੀਨੀ ਹੁੰਦੀ ਹੈ।
ਪੀਐੱਮਐੱਮਵਾਈ ਦੇ ਤਹਿਤ ਲੋਨ ਪ੍ਰਾਪਤਕਰਤਾ ਉਹ ਸੂਖਮ ਉੱਦਮੀ ਹਨ, ਜੋ ਮੈਨੂਫੈਕਚਰਿੰਗ, ਵਪਾਰ, ਸੇਵਾਵਾਂ ਅਤੇ ਸਬੰਧਿਤ ਖੇਤੀਬਾੜੀ ਗਤੀਵਿਧੀਆਂ ਵਿੱਚ ਜੁਟੇ ਹੋਏ ਹਨ। ਉਹ ਆਮਦਨ ਸਿਰਜਣਾ ਗਤੀਵਿਧੀਆਂ ਨੂੰ ਸਮਰਥਨ ਦੇਣ, ਕਾਰੋਬਾਰ ਸੰਚਾਲਨ ਨੂੰ ਬਣਾਈ ਰੱਖਣ ਅਤੇ ਆਪਣੇ ਉੱਦਮਾਂ ਦਾ ਵਿਸਥਾਰ ਕਰਨ ਲਈ ਬਿਨਾ ਗਰੰਟੀ ਦੇ ਲੋਨ ਪ੍ਰਾਪਤ ਕਰਦੇ ਹਨ। ਇਸ ਯੋਜਨਾਬੱਧ ਢਾਂਚੇ ਰਾਹੀਂ, ਪੀਐੱਮਐੱਮਵਾਈ ਵਿੱਤੀ ਸਮਾਵੇਸ਼ ਨੂੰ ਹੁਲਾਰਾ ਦਿੰਦੀ ਹੈ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਦੀ ਹੈ।
|
ਕੀ ਤੁਸੀਂ ਜਾਣਦੇ ਹੋ?
ਵਿੱਤੀ ਵਰ੍ਹੇ 2024-25 ਵਿੱਚ, ਮੁਦਰਾ ਲਿਮਿਟੇਡ ਨੇ 827 ਕਰੋੜ ਰੁਪਏ ਤੋਂ ਵੱਧ ਦਾ ਹੁਣ ਤੱਕ ਦਾ ਸਭ ਤੋਂ ਵੱਧ ਮੁਨਾਫਾ ਦਰਜ ਕੀਤਾ ਹੈ। ਇਸ ਦੇ ਨਾਲ ਹੀ, ਕੰਪਨੀ ਨੇ ਆਪਣੇ ਵਿਚੋਲ ਭਾਈਵਾਲਾਂ ਨੂੰ ਸਹਿਯੋਗ ਦੇਣਾ ਜਾਰੀ ਰੱਖਦੇ ਹੋਏ, ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਆਪਣੀ ਯਾਤਰਾ ਨੂੰ ਹੋਰ ਮਜ਼ਬੂਤ ਕੀਤਾ ਹੈ।
|
ਪੀਐੱਮਐੱਮਵਾਈ ਦਾ ਦਾਇਰਾ
ਮੁਦਰਾ ਲੋਨ ਵਿਭਿੰਨ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਲਈ ਪ੍ਰਦਾਨ ਕੀਤੇ ਜਾਂਦੇ ਹਨ, ਜੋ ਕਿ ਆਮਦਨ ਸਿਰਜਣਾ ਅਤੇ ਰੁਜ਼ਗਾਰ ਸਿਰਜਣ ਨੂੰ ਉਤਸ਼ਾਹਿਤ ਕਰਦੇ ਹਨ। ਇਹ ਲੋਨ ਖਾਸ ਤੌਰ ‘ਤੇ ਹੇਠ ਲਿਖੇ ਉਦੇਸ਼ਾਂ ਦੇ ਲਈ ਦਿੱਤੇ ਜਾਂਦੇ ਹਨ:
- ਵੈਂਡਰਸ, ਵਪਾਰੀਆਂ, ਦੁਕਾਨਦਾਰਾਂ ਅਤੇ ਸੇਵਾ ਖੇਤਰ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਭਾਈਚਾਰਕ, ਸਮਾਜਿਕ ਅਤੇ ਨਿਜੀ ਸੇਵਾਵਾਂ, ਭੋਜਨ ਉਤਪਾਦ, ਟੈਕਸਟਾਈਲ ਆਦਿ ਲਈ ਕਾਰੋਬਾਰੀ ਲੋਨ।
- ਮੁਦਰਾ ਕਾਰਡ ਰਾਹੀਂ ਕਾਰਜਸ਼ੀਲ ਪੂੰਜੀ ਲੋਨ।
- ਸੂਖਮ ਇਕਾਈਆਂ ਲਈ ਉਪਕਰਣ ਵਿੱਤ ਜਿਵੇਂ ਜ਼ਰੂਰੀ ਮਸ਼ੀਨਰੀ ਅਤੇ ਉਪਕਰਣਾਂ ਆਦਿ ਦੀ ਖਰੀਦ ਲਈ।
- ਸਿਰਫ ਵਣਜ ਵਰਤੋਂ ਲਈ ਟ੍ਰਾਂਸਪੋਰਟ ਵ੍ਹੀਕਲ ਲੋਨ, ਜਿਵੇਂ ਆਟੋ ਰਿਕਸ਼ਾ, ਸਮੌਲ ਗੁੱਡਸ ਟ੍ਰਾਂਸਪੋਰਟ ਵ੍ਹੀਕਲਜ਼, 3 ਵ੍ਹੀਲਰਜ਼, ਈ-ਰਿਕਸ਼ਾ ਆਦਿ ਲਈ।
- ਖੇਤੀਬਾੜੀ ਨਾਲ ਜੁੜੀਆਂ ਗੈਰ-ਖੇਤੀਬਾੜੀ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਲਈ ਲੋਨ, ਜਿਵੇਂ ਕਿ ਮੱਛੀ ਪਾਲਣ, ਮਧੂਮੱਖੀ ਪਾਲਣ ਮੁਰਗੀ ਪਾਲਣ, ਪਸ਼ੂਪਾਲਣ, ਗ੍ਰੇਡਿੰਗ, ਛਾਂਟੀ, ਐਗ੍ਰੀਗੇਸ਼ਨ ਐਗਰੋ-ਇੰਡਸਟਰੀਜ਼, ਡੇਅਰੀ, ਮੱਛੀ ਪਾਲਣ, ਐਗਰੀ-ਕਲੀਨਿਕ ਅਤੇ ਐਗਰੀ-ਬਿਜ਼ਨੇਸ ਸੈਂਟਰ, ਫੂਡ ਐਂਡ ਐਗਰੋ-ਪ੍ਰੋਸੈੱਸਿੰਗ, ਆਦਿ ਲਈ।
|
ਵਿਸ਼ੇਸ਼ ਲੋਨ ਰਾਹੀਂ ਹਰ ਪੜਾਅ ‘ਤੇ ਉੱਦਮਾਂ ਦਾ ਸਮਰਥਨ
|

ਕਾਰੋਬਾਰ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ ਅਸਾਨ ਲੋਨ ਉਪਲਬਧ ਕਰਵਾਉਣ ਲਈ, ਪੀਐੱਮਐੱਮਵਾਈ ਅਧੀਨ ਲੋਨਸ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ-ਸ਼ਿਸ਼ੂ, ਕਿਸ਼ੋਰ, ਤਰੁਣ ਅਤੇ ਤਰੁਣ ਪਲੱਸ। ਇਹ ਵਰਗੀਕਰਣ ਉੱਦਮਾਂ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਅਤੇ ਉਨ੍ਹਾਂ ਦੀਆਂ ਵਿੱਤੀ ਜ਼ਰੂਰਤਾਂ ਦੇ ਅਨੁਸਾਰ ਬਣਾਇਆ ਗਿਆ ਹੈ।
ਸ਼ਿਸ਼ੂ
ਸ਼ਿਸ਼ੂ ਸ਼੍ਰੇਣੀ ਅਧੀਨ 50,000 ਰੁਪਏ ਤੱਕ ਦੇ ਲੋਨ ਪ੍ਰਦਾਨ ਕੀਤੇ ਜਾਂਦੇ ਹਨ, ਜੋ ਬਹੁਤ ਛੋਟੇ ਜਾਂ ਸ਼ੁਰੂਆਤੀ ਪੜਾਅ ਦੇ ਕਾਰੋਬਾਰੀਆਂ ਲਈ ਨਿਰਧਾਰਿਤ ਹਨ। ਇਹ ਸ਼੍ਰੇਣੀ ਉਨ੍ਹਾਂ ਵਿਅਕਤੀਆਂ ਦੀ ਸਹਾਇਤਾ ਕਰਦੀ ਹੈ ਜੋ ਨਵੇਂ ਉੱਦਮ ਸ਼ੁਰੂ ਕਰ ਰਹੇ ਹਨ ਜਾਂ ਬਹੁਤ ਛੋਟੇ ਪੱਧਰ ‘ਤੇ ਕੰਮ ਕਰ ਰਹੇ ਹਨ, ਜਿਵੇਂ ਛੋਟੀਆਂ ਰਿਟੇਲ ਦੁਕਾਨਾਂ, ਮੁਰੰਮਤ ਸੇਵਾਵਾਂ ਆਦਿ। ਸ਼ਿਸ਼ੂ ਸ਼੍ਰੇਣੀ ਦੀ ਮੁਹਾਰਤ ਇਸ ਦੀ ਅਸਾਨ ਉਪਲਬਧਤਾ ਹੈ, ਜਿਸ ਵਿੱਚ ਬਿਨਾ ਕਿਸੇ ਕ੍ਰੇਡਿਟ ਇਤਿਹਾਸ ਜਾਂ ਗਰੰਟੀ ਦੇ ਵੀ ਉੱਦਮੀਆਂ ਨੂੰ ਲੋਨ ਮਿਲ ਸਕਦਾ ਹੈ। ਇਹ ਪ੍ਰਬੰਧ ਸਭ ਤੋਂ ਵਾਂਝੇ ਉੱਦਮੀਆਂ ਨੂੰ ਵੀ ਇੱਕ ਵਿਚਾਰ ਨੂੰ ਅਸਲ ਕਾਰੋਬਾਰ ਵਿੱਚ ਬਦਲਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਕਿਸ਼ੋਰ
ਕਿਸ਼ੋਰ ਸ਼੍ਰੇਣੀ ਅਧੀਨ 50,000 ਰੁਪਏ ਤੋਂ ਵੱਧ ਅਤੇ 5 ਲੱਖ ਤੋਂ ਵੱਧ ਦੇ ਲੋਨ ਪ੍ਰਦਾਨ ਕੀਤੇ ਜਾਂਦੇ ਹਨ। ਇਹ ਸ਼੍ਰੇਣੀ ਉਨ੍ਹਾਂ ਨਵੇਂ ਉੱਦਮਾਂ ਦੇ ਨਾਲ-ਨਾਲ ਉਨ੍ਹਾਂ ਕਾਰੋਬਾਰਾਂ ਲਈ ਵੀ ਉਚਿਤ ਹੈ, ਜਿਨ੍ਹਾਂ ਨੇ ਆਪਣਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ ਅਤੇ ਜਿਨ੍ਹਾਂ ਨੂੰ ਸਥਿਰਤਾ, ਕਾਰਜਸ਼ੀਲ ਪੂੰਜੀ ਜਾਂ ਕਾਰੋਬਾਰ ਦੇ ਸੀਮਤ ਵਿਸਤਾਰ ਲਈ ਵਾਧੂ ਧਨ ਦੀ ਜ਼ਰੂਰਤ ਹੁੰਦੀ ਹੈ।
ਤਰੁਣ
ਤਰੁਣ ਸ਼੍ਰੇਣੀ ਅਧੀਨ 5 ਲੱਖ ਰੁਪਏ ਤੋਂ ਵੱਧ ਅਤੇ 10 ਲੱਖ ਰੁਪਏ ਤੱਕ ਦੇ ਲੋਨ ਪ੍ਰਧਾਨ ਕੀਤੇ ਜਾਂਦੇ ਹਨ। ਇਹ ਸ਼੍ਰੇਣੀ ਉਨ੍ਹਾਂ ਵਿਕਸਿਤ ਹੋ ਰਹੇ ਉੱਦਮਾਂ ਦੀ ਸਹਾਇਤਾ ਕਰਦੀ ਹੈ, ਜੋ ਕਿ ਆਪਣੇ ਕਾਰੋਬਾਰ ਦਾ ਵਿਸਤਾਰ ਕਰਨਾ ਚਾਹੁੰਦੇ ਹਨ, ਉਪਕਰਣਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਜਾਂ ਉਤਪਾਦਨ ਸਮਰੱਥਾ ਵਧਾਉਣਾ ਚਾਹੁੰਦੇ ਹਨ।
ਤਰੁਣ
ਤਰੁਣ ਪਲੱਸ ਸ਼੍ਰੇਣੀ ਪੀਐੱਮਐੱਮਵਾਈ ਦੀ ਨਵੀਨਤਮ ਸ਼੍ਰੇਣੀ ਹੈ ਜਿਸ ਨੂੰ 2024 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਅਧੀਨ 10 ਲੱਖ ਰੁਪਏ ਤੋਂ ਵੱਧ ਅਤੇ 20 ਲੱਕ ਰੁਪਏ ਤੱਕ ਦੇ ਲੋਨ ਪ੍ਰਦਾਨ ਕੀਤੇ ਜਾਂਦੇ ਹਨ। ਇਹ ਉਨ੍ਹਾਂ ਲੋਨ ਲੈਣ ਵਾਲਿਆਂ ਦੇ ਲਈ ਹੈ, ਜਿਨ੍ਹਾਂ ਨੇ ਤਰੁਣ ਸ਼੍ਰੇਣੀ ਦੇ ਤਹਿਤ ਪੂਰਵ ਲੋਨਸ ਦਾ ਸਫਲਤਾਪੂਰਵਕ ਭੁਗਤਾਨ ਕੀਤਾ ਹੈ ਅਤੇ ਸਥਾਈ ਕਾਰੋਬਾਰੀ ਪ੍ਰਦਰਸ਼ਨ ਦਿਖਾਇਆ ਹੈ। ਇਹ ਪ੍ਰਬੰਧ ਉੱਦਮਾਂ ਨੂੰ ਅੱਗੇ ਵਿਸਤਾਰ ਦੇਣ ਅਤੇ ਉੱਚ ਪੱਧਰ ਦੀਆਂ ਕਾਰੋਬਾਰੀ ਗਤੀਵਿਧੀਆਂ ਵੱਲ ਵਧਣ ਵਿੱਚ ਸਮਰੱਥ ਬਣਾਉਂਦਾ ਹੈ।
|
ਪੀਐੱਮਐੱਮਵਾਈ: ਸਮਾਵੇਸ਼ੀ ਵਾਧਾ ਅਤੇ ਵਿਕਾਸ ਦਾ ਉਤਪ੍ਰੇਰਕ
|

ਐੱਮਐੱਮਵਾਈ ਦੇ ਹਾਲ ਦੇ ਵਰ੍ਹਿਆਂ ਵਿੱਚ ਜ਼ਿਕਰਯੋਗ ਸਫਲਤਾ ਹਾਸਲ ਕੀਤੀ ਹੈ। ਇਸ ਨੇ ਨਾ ਸਿਰਫ ਵਿੱਤੀ ਸਮਾਵੇਸ਼ ਨੂੰ ਮਜ਼ਬੂਤ ਕੀਤਾ ਹੈ, ਸਗੋਂ ਉੱਦਮਤਾ ਨੂੰ ਵੀ ਸਸ਼ਕਤ ਬਣਾਇਆ ਹੈ, ਜਿਸ ਨਾਲ ਸਮਾਵੇਸ਼ੀ ਵਾਧੇ ਅਤੇ ਵਿਕਾਸ ਨੂੰ ਹੁਲਾਰਾ ਮਿਲਿਆ ਹੈ। ਵਿੱਤੀ ਵਰ੍ਹੇ 2024-25 ਦੇ ਪ੍ਰਦਰਸ਼ਨ ਤੋਂ ਸਪਸ਼ਟ ਹੁੰਦਾ ਹੈ ਕਿ ਪੀਐੱਮਐੱਮਵਾਈ ਦਾ ਮੁੱਖ ਧਿਆਨ ਲੋਨ ਤੱਕ ਪਹੁੰਚ ਵਧਾਉਣ, ਮਹਿਲਾ ਅਗਵਾਈ ਵਾਲੇ ਉੱਦਮਾਂ ਨੂੰ ਉਤਸ਼ਾਹਿਤ ਕਰਨ ਅਤੇ ਸੂਖਮ ਕਾਰੋਬਾਰਾਂ ਨੂੰ ਰਵਾਇਤੀ ਅਰਥਵਿਵਸਥਾ ਵਿੱਚ ਸ਼ਾਮਲ ਕਰਨ ‘ਤੇ ਰਿਹਾ ਹੈ, ਜਿਸ ਨਾਲ ਲੰਬੇ ਸਮੇਂ ਦਾ ਸਮਾਜਿਕ-ਆਰਥਿਕ ਪ੍ਰਭਾਵ ਯਕੀਨੀ ਹੋ ਸਕੇ।
- ਸਾਰੇ ਰਾਜਾਂ ਵਿੱਚ, ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 58,111 ਕਰੋੜ ਦੀ ਲੋਨ ਵੰਡ ਦਰਜ ਕੀਤੀ ਗਈ, ਜਿਸ ਤੋਂ ਬਾਅਦ ਬਿਹਾਰ 54,064 ਕਰੋੜ ਦੇ ਨਾਲ ਦੂਜੇ ਸਥਾਨ ‘ਤੇ ਰਿਹਾ, ਜਦਕਿ ਮਹਾਰਾਸ਼ਟਰ 50,762 ਕਰੋੜ ਰੁਪਏ ਦੇ ਨਾਲ ਤੀਜੇ ਸਥਾਨ ‘ਤੇ ਰਿਹਾ।
- ਮਹਿਲਾ ਲੋਨ ਪ੍ਰਾਪਤਕਰਤਾਵਾਂ ਦੇ ਕੁੱਲ ਲੋਨ ਅਕਾਉਂਟਸ ਵਿੱਚ 59.81 ਪ੍ਰਤੀਸ਼ਤ ਹਿੱਸਾ ਰਿਹਾ, ਜਦਕਿ ਵੰਡ ਰਾਸ਼ੀ ਵਿੱਚ ਉਨ੍ਹਾਂ ਦੀ ਹਿੱਸੇਦਾਰੀ 37.45 ਪ੍ਰਤੀਸ਼ਤ ਰਹੀ।
- ਨਵੇਂ ਉੱਦਮੀਆਂ ਦੇ ਕੁੱਲ ਲੋਨ ਅਕਾਉਂਟਸ ਵਿੱਚ 21 ਪ੍ਰਤੀਸ਼ਤ ਹਿੱਸਾ ਰਿਹਾ ਅਤੇ ਉਹ ਕੁੱਲ ਵੰਡ ਰਾਸ਼ੀ ਵਿੱਚ 30.09 ਪ੍ਰਤੀਸ਼ਤ ਦੇ ਹਿੱਸੇਦਾਰ ਰਹੇ।
- ਅਨੁਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਜਨਜਾਤੀ (ਐੱਸਟੀ) ਅਤੇ ਹੋਰ ਪਿਛੜੇ ਵਰਗ (ਓਬੀਸੀ) ਦੀ ਸ਼ਾਮਲ ਹਿੱਸੇਦਾਰੀ ਲੋਨ ਅਕਾਉਂਟਸ ਵਿੱਚ 45.52 ਪ੍ਰਤੀਸ਼ਤ ਅਤੇ ਕੁੱਲ ਵੰਡ ਰਾਸ਼ੀ ਵਿੱਚ 31.77 ਪ੍ਰਤੀਸ਼ਤ ਰਹੀ।

ਇਸ ਤਰ੍ਹਾਂ, ਇਹ ਯੋਜਨਾ ਪੂਰੇ ਭਾਰਤ ਵਿੱਚ ਵਿੱਤ ਤੱਕ ਪਹੁੰਚ ਨੂੰ ਲੋਕਤੰਤਰੀ ਬਣਾ ਕੇ ਅਤੇ ਸੂਖਮ ਉੱਦਮਾਂ ਦੇ ਵਿਕਾਸ ਦੀ ਸਹਾਇਤਾ ਕਰਕੇ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
|
ਪੀਐੱਮਐੱਮਵਾਈ ਈਕੋਸਿਸਟਮ ਦਾ ਸਸ਼ਕਤੀਕਰਣ
|
ਪੀਐੱਮਐੱਮਵਾਈ ਦਾ ਵਿਆਪਕ ਦਾਇਰਾ, ਹੋਰ ਸਰਕਾਰੀ ਯੋਜਨਾਵਾਂ ਅਤੇ ਡਿਜੀਟਲ ਪੋਰਟਲਾਂ ਦੇ ਨਾਲ ਮਿਲ ਕੇ, ਸੂਖਮ ਉੱਦਮਾਂ ਅਤੇ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ) ਦੇ ਵਿੱਤੀ ਸਮਾਵੇਸ਼ ਦੇ ਨਾਲ-ਨਾਲ ਇੱਕ ਮਜ਼ਬੂਤ ਲੋਨ ਡਿਲੀਵਰੀ ਈਕੋਸਿਸਟਮ ਤਿਆਰ ਕਰਦਾ ਹੈ।
ਮੁਦਰਾ ਲੈਣ-ਦੇਣ ਦੇ ਡਿਜੀਟਾਈਜ਼ੇਸ਼ਨ ਨੇ ਕੁਸ਼ਲਤਾ, ਪਾਰਦਰਸ਼ਿਤਾ ਅਤੇ ਲੋਨ ਪ੍ਰਾਪਤਕਰਤਾਵਾਂ ਲਈ ਲੋਨ ਤੱਕ ਪਹੁੰਚ ਨੂੰ ਅਸਾਨ ਬਣਾਇਆ ਹੈ। ਖਾਸ ਤੌਰ ‘ਤੇ ਮਾਈਕ੍ਰੋ ਯੂਨਿਟਸ ਲਈ ਕ੍ਰੈਡਿਟ ਗਰੰਟੀ ਫੰਡ (CGFMU)- ਜਿਸ ਦਾ ਸੰਚਾਲਨ ਨੈਸ਼ਨਲ ਕ੍ਰੈਡਿਟ ਗਰੰਟੀ ਟਰਸਟੀ ਕੰਪਨੀ (NCGTC) ਦੁਆਰਾ ਕੀਤਾ ਜਾਂਦਾ ਹੈ-ਵਰਗੀਆਂ ਯੋਜਨਾਵਾਂ ਦੇ ਸਮਰਥਨ ਨਾਲ ਲੋਨ ਈਕੋਸਿਸਟਮ ਹੋਰ ਮਜ਼ਬੂਤ ਹੋਇਆ ਹੈ। ਇਹ ਯੋਜਨਾ ਪੀਐੱਮਐੱਮਵਾਈ ਦੇ ਤਹਿਤ ਦਿੱਤੇ ਗਏ ਲੋਨਸ ਲਈ ਗਰੰਟੀ ਕਵਰ ਪ੍ਰਦਾਨ ਕਰਦੀ ਹੈ ਅਤੇ ਲੈਂਡਿੰਗ ਇੰਸਟੀਟਿਊਸ਼ਨਜ਼ (ਉਧਾਰ ਦੇਣ ਵਾਲੀਆਂ ਸੰਸਥਾਵਾਂ) ਲਈ ਕ੍ਰੈਡਿਟ ਜੋਖਮ ਨੂੰ ਘੱਟ ਕਰਦੀ ਹੈ, ਜਿਸ ਨਾਲ ਸੂਖਮ ਉੱਦਮਾਂ ਲਈ ਬਿਨਾ ਗਰੰਟਰ ਦੇ ਲੋਨ ਪ੍ਰਵਾਹ ਨੂੰ ਹੁਲਾਰਾ ਮਿਲਦਾ ਹੈ। ਇਸ ਤੋਂ ਇਲਾਵਾ, ਪੀਐੱਮਐੱਮਵਾਈ ਦੇ ਤਹਿਤ ਲੋਨ ਅਪਲਾਈ ਪ੍ਰੋਸੈੱਸ ਨੂੰ ਸਰਲ ਬਣਾਉਣ ਅਤੇ ਸਮੇਂ ਸਿਰ ਲੋਨ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਕਈ ਉਪਰਾਲੇ ਕੀਤੇ ਗਏ ਹਨ। ਉਦਾਹਰਣ ਵਜੋਂ, ਜਨਸਮਰੱਥ ਪੋਰਟਲ ਵਿਭਿੰਨ ਯੋਜਨਾਵਾਂ, ਜਿਸ ਵਿੱਚ ਮੁਦਰਾ ਲੋਨ ਵੀ ਸ਼ਾਮਲ ਹਨ, ਦੇ ਨਾਲ ਮਿਲ ਕੇ ਡਿਜੀਟਲ ਮਾਧਿਅਮ ਨਾਲ ਡੇਟਾ ਵੈਰੀਫਿਕੇਸ਼ਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ ਅਤੇ ਐੱਮਐੱਲਆਈ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਂਦਾ ਹੈ।
|
ਜਨਸਮਰੱਥ ਇੱਕ ਨੈਸ਼ਨਲ ਪੋਰਟਲ ਹੈ, ਜੋ ਕਿ 14 ਕ੍ਰੈਡਿਟ-ਲਿੰਕਡ ਸਰਕਾਰੀ ਯੋਜਨਾਵਾਂ, 7 ਲੋਨ ਕੈਟੇਗਰੀਆਂ (ਜਿਨ੍ਹਾਂ ਵਿੱਚ ਕਾਰੋਬਾਰੀ ਗਤੀਵਿਧੀਆਂ ਲਈ ਪੀਐੱਮਐੱਮਵਾਈ ਵੀ ਸ਼ਾਮਲ ਹੈ) ਅਤੇ 200 ਤੋਂ ਵੱਧ ਲੈਂਡਰਜ਼ (ਲੋਨ ਦੇਣ ਵਾਲੀਆਂ ਸੰਸਥਾਵਾਂ) ਨੂੰ ਇੱਕ ਮੰਚ ‘ਤੇ ਪੇਸ਼ ਕਰਦਾ ਹੈ।
|
ਛੋਟੇ ਲੋਨ, ਵੱਡੇ ਸੁਪਨੇ: ਪੀਐੱਮਐੱਮਵਾਈ ਨਾਲ ਬਦਲੀਆਂ ਜ਼ਿੰਦਗੀਆਂ
ਪੀਐੱਮਐੱਮਵਾਈ ਦੇ ਨਤੀਜੇ ਦੇਸ਼ ਭਰ ਦੇ ਉਨ੍ਹਾਂ ਲੋਨ ਲੈਣ ਵਾਲੀਆਂ ਦੀਆਂ ਯਾਤਰਾਵਾਂ ਵਿੱਚ ਝਲਕਦੇ ਹਨ, ਜਿਨ੍ਹਾਂ ਨੂੰ ਸੰਸਥਾਗਤ ਲੋਨ ਦੀ ਵਰਤੋਂ ਕਰਕੇ ਆਪਣੇ ਉੱਦਮਾਂ ਦੀ ਸਥਾਪਨਾ ਅਤੇ ਵਿਸਥਾਰ ਕੀਤਾ ਹੈ।
|

ਬਿਹਾਰ ਦੇ ਇੱਕ ਕਿਸਾਨ ਪਰਿਵਾਰ ਦੀ ਬਹੂ, ਪੂਨਮ ਕੁਮਾਰੀ ਲਈ ਕਾਰੋਬਾਰ ਸ਼ੁਰੂ ਕਰਨਾ ਕੋਈ ਅਸਾਨ ਜਾਂ ਸੁਭਾਵਿਕ ਰਾਹ ਨਹੀਂ ਸੀ। ਇਹ ਇੱਕ ਸੋਚ-ਸਮਝ ਕੇ ਲਿਆ ਗਿਆ ਫੈਸਲਾ ਸੀ, ਜੋ ਕਿ ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਲੋੜ ਅਤੇ ਦ੍ਰਿੜ੍ਹ ਸੰਕਲਪ ਦੇ ਅਧਾਰ ‘ਤੇ ਲਿਆ। ਵਰ੍ਹੇ 2024 ਵਿੱਚ, ਨਿਊਨਤਮ ਕਾਗਜ਼ੀ ਕਾਰਵਾਈ ਨਾਲ ਪ੍ਰਾਪਤ 8 ਲੱਖ ਰੁਪਏ ਦੇ ਮੁਦਰਾ ਲੋਨ ਨੇ ਉਨ੍ਹਾਂ ਨੂੰ ਬੀਜ ਵਪਾਰ ਦਾ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਦਿੱਤਾ। ਘੱਟ ਸਮੇਂ ਵਿੱਚ ਹੀ ਉਨ੍ਹਾਂ ਦੀ ਮਾਸਿਕ ਆਮਦਨ 60,000 ਰੁਪਏ ਤੱਕ ਪਹੁੰਚ ਗਈ, ਜਿਸ ਨੇ ਨਾ ਸਿਰਫ਼ ਉਨ੍ਹਾਂ ਨੂੰ ਆਰਥਿਕ ਸੁਤੰਤਰਤਾ ਦਿੱਤੀ, ਸਗੋਂ ਪਰਿਵਾਰ ਵਿੱਚ ਵਿਸ਼ਵਾਸ ਅਤੇ ਸਨਮਾਨ ਵੀ ਦਿਲਾਇਆ। ਉਨ੍ਹਾਂ ਦੀ ਕਹਾਣੀ ਦ੍ਰਿੜ੍ਹ ਸੰਕਲਪ, ਸਾਂਝੇਦਾਰੀ ਅਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਨਾਲ ਮਿਲਣ ਵਾਲੇ ਆਤਮ-ਸਨਮਾਨ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਹੈ।
|
Source: https://www.youtube.com/watch?v=otNb6xwsrSc
|
|
|

Source: https://www.youtube.com/watch?v=UkhViDHj9cc
ਮੁਦੱਸਿਰ ਨਕਸ਼ਬੰਦੀ ਨੇ ਨੌਕਰੀ ਭਾਲਣ ਵਾਲੇ ਤੋਂ ਨੌਕਰੀ ਪ੍ਰਦਾਨ ਕਰਨ ਵਾਲੇ ਤੱਕ ਦੇ ਆਪਣੇ ਸਫ਼ਰ ਨੂੰ ਦਰਸਾਉਂਦੇ ਹੋਏ ਇੱਕ ਸਫਲਤਾ ਦੀ ਕਹਾਣੀ ਲਿਖੀ ਹੈ। ਕਸ਼ਮੀਰ ਦੇ ਬਾਰਾਮੂਲਾ ਵਿੱਚ 'ਬੇਕ ਮਾਈ ਕੇਕ' ਦੇ ਮਾਲਕ ਮੁਦੱਸਿਰ ਨੇ ਆਪਣੇ ਮੁਦਰਾ ਲੋਨ ਦੀ ਵਰਤੋਂ ਇੱਕ ਸੰਪੰਨ ਬੇਕਰੀ ਕਾਰੋਬਾਰ ਸਥਾਪਿਤ ਕਰਨ ਲਈ ਕੀਤੀ - ਜੋ ਅੱਜ ਜ਼ਿਲ੍ਹੇ ਦੇ ਦੂਰ-ਦੁਰਾਡੇ ਕੋਨਿਆਂ ਤੋਂ ਆਏ 42 ਵਿਅਕਤੀਆਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ। ਉਸ ਦੀ ਆਮਦਨ, ਜੋ ਕਦੇ ਹਜ਼ਾਰਾਂ ਵਿੱਚ ਸੀ, ਹੁਣ ਲੱਖਾਂ ਅਤੇ ਕਰੋੜਾਂ ਵਿੱਚ ਵੱਧ ਗਈ ਹੈ। ਉਸ ਦਾ ਕਾਰੋਬਾਰ ਭਾਰਤ ਵਿੱਚ ਲੈਣ-ਦੇਣ ਦੇ ਵਿਕਸਿਤ ਹੋ ਰਹੇ ਦ੍ਰਿਸ਼ ਨੂੰ ਵੀ ਦਰਸਾਉਂਦਾ ਹੈ; ਉਸ ਦੀ ਬੇਕਰੀ ਵਿੱਚ, ਹਰ ਦਸ ਵਿੱਚੋਂ ਨੌਂ ਭੁਗਤਾਨ UPI ਦੁਆਰਾ ਕੀਤੇ ਜਾਂਦੇ ਹਨ – ਜੋ ਕਿ ਡਿਜੀਟਲ ਵਿੱਤੀ ਸਮਾਵੇਸ਼ ਦੀ ਵਧਦੀ ਪਹੁੰਚ ਦਾ ਇੱਕ ਸਪਸ਼ਟ ਪ੍ਰਮਾਣ ਹੈ।
|
|

ਭੋਪਾਲ ਦੇ ਲਵਕੁਸ਼ ਮੇਹਰਾ ਨੇ ਜਦੋਂ 2021 ਵਿੱਚ ਆਪਣਾ ਪਹਿਲਾ 5 ਲੱਖ ਦਾ ਮੁਦਰਾ ਲੋਨ ਲਿਆ, ਤਾਂ ਉਹ ਕੁਝ ਝਿਜਕ ਮਹਿਸੂਸ ਕਰ ਰਿਹਾ ਸੀ। ਕੁਝ ਹੀ ਸਾਲਾਂ ਵਿੱਚ, ਉਨ੍ਹਾਂ ਦਾ ਇਹ ਕਦਮ ਇੱਕ ਸ਼ਾਨਦਾਰ ਯਾਤਰਾ ਦੀ ਸ਼ੁਰੂਆਤ ਬਣ ਗਿਆ- ਉਸ ਦਾ ਫਾਰਮਾਸਿਊਟੀਕਲ ਕਾਰੋਬਾਰ 12 ਲੱਖ ਰੁਪਏ ਦੇ ਟਰਨਓਵਰ ਤੋਂ ਵਧ ਕੇ 50 ਲੱਖ ਰੁਪਏ ਤੋਂ ਵੱਧ ਹੋ ਗਿਆ, ਉਸ ਦੀ ਆਮਦਨ ਦੁੱਗਣੀ ਤੋਂ ਵੀ ਵੱਧ ਹੋ ਗਈ, ਅਤੇ ਉਹ ਇੱਕ ਘਰ ਦਾ ਮਾਲਕ ਬਣ ਗਿਆ। ਉਸ ਦੀ ਕਹਾਣੀ PMMY ਦੇ ਉਦੇਸ਼ ਦੀ ਉਦਾਹਰਣ ਦਿੰਦੀ ਹੈ: ਨੌਜਵਾਨ ਉੱਦਮੀਆਂ ਨੂੰ ਆਪਣੀਆਂ ਸ਼ਰਤਾਂ 'ਤੇ ਰੋਜ਼ੀ-ਰੋਟੀ ਸਥਾਪਿਤ ਕਰਨ ਲਈ ਵਿੱਤੀ ਨੀਂਹ ਪ੍ਰਦਾਨ ਕਰਨਾ।
|
Source:https://www.youtube.com/watch?v=oPqmp6PuwGU
|
|
ਇਹ ਸਫਲਤਾ ਦੀਆਂ ਕਹਾਣੀਆਂ PMMY ਦੀ ਪਰਿਵਰਤਨਸ਼ੀਲ ਸੰਭਾਵਨਾ ਨੂੰ ਉਜਾਗਰ ਕਰਦੀਆਂ ਹਨ, ਜੋ ਸੂਖਮ-ਕਾਰੋਬਾਰਾਂ ਨੂੰ ਵਿਕਾਸ-ਮੁਖੀ ਉੱਦਮਾਂ ਵਿੱਚ ਬਦਲਣ ਵਿੱਚ ਸਹਾਇਕ ਹੈ।
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਭਾਰਤ ਦੇ ਵਿੱਤੀ ਸਮਾਵੇਸ਼ ਯਤਨਾਂ ਦੇ ਕੇਂਦਰ ਵਿੱਚ ਬਣੀ ਹੋਈ ਹੈ, ਜਿਸ ਨੇ ਲੱਖਾਂ ਸੂਖਮ-ਉੱਦਮੀਆਂ ਨੂੰ ਬਿਨਾ ਗਰੰਟੀ ਦੇ ਲੋਨ ਪ੍ਰਦਾਨ ਕਰਦੀ ਹੈ। ਇਹ ਯੋਜਨਾ ਡਿਜੀਟਲ ਏਕੀਕਰਣ ਅਤੇ ਪੂਰਕ ਸਰਕਾਰੀ ਪਹਿਲਕਦਮੀਆਂ ਨਾਲ ਤਾਲਮੇਲ ਦੁਆਰਾ ਹੋਰ ਵੀ ਪ੍ਰਭਾਵਸ਼ਾਲੀ ਬਣ ਗਈ ਹੈ। ਜਿਵੇਂ-ਜਿਵੇਂ ਇਹ ਆਪਣੇ ਅਗਲੇ ਪੜਾਅ ਵਿੱਚ ਦਾਖਲ ਹੋ ਰਹੀ ਹੈ, ਇਸ ਦੀਆਂ ਤਰਜੀਹਾਂ ਸਪਸ਼ਟ ਹਨ: ਲੋਨ ਦੀ ਗੁਣਵੱਤਾ ਵਿੱਚ ਸੁਧਾਰ, ਉੱਦਮਾਂ ਦੀ ਸਥਿਰਤਾ ਨੂੰ ਯਕੀਨੀ ਬਣਾਉਣਾ, ਅਤੇ ਵਿਕਾਸ-ਮੁਖੀ ਫੰਡਿੰਗ ਵੱਲ ਮੋੜਨਾ, ਤਾਂ ਜੋ ਅੱਜ ਦੇ ਸੂਖਮ-ਉੱਦਮ ਭਵਿੱਖ ਦੇ ਸਸ਼ਕਤ ਅਤੇ ਸਕੇਲੇਬਲ ਕਾਰੋਬਾਰਾਂ ਵਿੱਚ ਤਬਦੀਲ ਹੋ ਸਕਣ।
ਹਵਾਲੇ
ਵਿੱਤ ਮੰਤਰਾਲਾ
https://www.mudra.org.in/Default/DownloadFile/Annual-Report-2024-25.pdf
https://www.pib.gov.in/PressReleasePage.aspx?PRID=2119954®=3&lang=2
https://www.mudra.org.in/AboutUs/Genesis
https://www.mudra.org.in/
https://www.mudra.org.in/Offerings
https://www.jansamarth.in/business-loan-pradhan-mantri-mudra-yojana-scheme
https://www.myscheme.gov.in/schemes/pmmy
https://www.pib.gov.in/PressReleaseIframePage.aspx?PRID=2069170®=3&lang=2
https://www.mudra.org.in/FAQ
https://www.ncgtc.in/en/product-details/CGFMU/Credit-Guarantee-Fund-for-Micro-Units-(CGFMU)
https://www.ncgtc.in/en/Blogs/understanding-how-cgfmu-helps-avail-collateral-free-business-loans
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ
https://www.pib.gov.in/PressReleasePage.aspx?PRID=2240159®=3&lang=2
ਪ੍ਰਧਾਨ ਮੰਤਰੀ ਦਫ਼ਤਰ
https://www.pib.gov.in/PressReleaseIframePage.aspx?PRID=2119970®=3&lang=2
https://www.youtube.com/watch?v=otNb6xwsrSc
https://www.youtube.com/watch?v=oPqmp6PuwGU
https://www.youtube.com/watch?v=UkhViDHj9cc
ਲੋਕ ਸਭਾ
https://sansad.in/getFile/loksabhaquestions/annex/187/AS336_mnJub0.pdf?source=pqals
ਭਾਰਤੀ ਲਘੂ ਉਦਯੋਗ ਵਿਕਾਸ ਬੈਂਕ
https://www.psbloansin59minutes.com/knowledge-hub/understanding-loan-categories-mudra-scheme
ਸਟੇਟ ਬੈਂਕ ਆਫ ਇੰਡੀਆ
https://sbi.bank.in/documents/13958/43951007/10%2BYears%2Bof%2BPMMY_SBI%2BReport.pdf/93f97f57-e655-dcfc-0733-cd638e82fe0e?t=1743585995479
https://sbi.bank.in/web/business/sme/sme-government-schemes/pmmy
https://sbi-bank-in.translate.goog/web/agri-rural/pradhan-mantri-mudra-yojna?_x_tr_sl=en&_x_tr_tl=hi&_x_tr_hl=hi&_x_tr_pto=sge
Click here to see pdf
PIB Research/ਬਲਜੀਤ ਸਿੰਘ
(Release ID: 2251027)
ਵਿਜ਼ੀਟਰ ਕਾਊਂਟਰ : 6