ਸਿੱਖਿਆ ਮੰਤਰਾਲਾ
ਉੱਚ ਸਿੱਖਿਆ ਵਿਭਾਗ ਨੇ ਮਿਸ਼ਨ ਸਾਧਨਾ ਸਪਤਾਹ 2026 ਦੇ ਤਹਿਤ ਭਾਰਤੀ ਗਿਆਨ ਪ੍ਰਣਾਲੀਆਂ (IKS) 'ਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ
Posted On:
09 APR 2026 12:10PM by PIB Chandigarh
ਉੱਚ ਸਿੱਖਿਆ ਵਿਭਾਗ ਨੇ 2 ਅਪ੍ਰੈਲ ਤੋਂ 8 ਅਪ੍ਰੈਲ, 2026 ਤੱਕ ਮਨਾਏ ਗਏ 'ਸਟ੍ਰੈਂਥਨਿੰਗ ਅਡੈਪਟਿਵ ਡਿਵੈਲਪਮੈਂਟ ਐਂਡ ਹਿਊਮਨ ਐਪਟੀਟਿਊਡ ਫਾਰ ਨੈਸ਼ਨਲ ਐਡਵਾਂਸਮੈਂਟ' (ਸਾਧਨਾ) ਸਪਤਾਹ 2026 ਦੇ ਤਹਿਤ ਭਾਰਤੀ ਗਿਆਨ ਪ੍ਰਣਾਲੀਆਂ (IKS) 'ਤੇ ਇੱਕ ਇੰਟਰਐਕਟਿਵ ਸੈਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ।
ਇਹ ਸਪਤਾਹ ਸਮਰੱਥਾ ਨਿਰਮਾਣ ਕਮਿਸ਼ਨ (CBC) ਦੇ ਸਥਾਪਨਾ ਦਿਵਸ ਅਤੇ ਨਾਗਰਿਕ-ਕੇਂਦ੍ਰਿਤ ਸੁਸ਼ਾਸਨ ਲਈ ਭਾਰਤ ਦੀ ਇੱਕ ਮਹੱਤਵਪੂਰਨ ਪਹਿਲ, 'ਮਿਸ਼ਨ ਕਰਮਯੋਗੀ' ਦੇ ਪੰਜ ਸਾਲ ਪੂਰੇ ਹੋਣ ਦਾ ਪ੍ਰਤੀਕ ਹੈ।
ਸਵਾਗਤੀ ਭਾਸ਼ਣ ਉੱਚ ਸਿੱਖਿਆ ਵਿਭਾਗ ਦੇ ਸੰਯੁਕਤ ਸਕੱਤਰ (ਪ੍ਰਸ਼ਾਸਨ) ਸੱਯਦ ਏਕਰਾਮ ਰਿਜ਼ਵੀ ਦੁਆਰਾ ਦਿੱਤਾ ਗਿਆ, ਜਿਨ੍ਹਾਂ ਨੇ ਮਿਸ਼ਨ ਕਰਮਯੋਗੀ ਅਧੀਨ ਸਮਰੱਥਾ ਨਿਰਮਾਣ ਕਮਿਸ਼ਨ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਕਮਿਸ਼ਨ ਨਾਗਰਿਕ-ਕੇਂਦ੍ਰਿਤ ਸੁਸ਼ਾਸਨ ਲਈ ਗਿਆਨ, ਕੌਸ਼ਲ ਅਤੇ ਸਮਰੱਥਾ ਵਧਾਉਣ ਲਈ ਵੱਖ-ਵੱਖ ਔਨਲਾਈਨ ਕੋਰਸ ਉਪਲਬਧ ਕਰਵਾਉਂਦਾ ਹੈ।

ਇਹ ਸੈਸ਼ਨ ਸਮਕਾਲੀ ਸਿੱਖਿਆ, ਖੋਜ ਅਤੇ ਸ਼ਾਸਨ ਵਿੱਚ ਭਾਰਤੀ ਗਿਆਨ ਪ੍ਰਣਾਲੀਆਂ (IKS) ਦੀ ਸਾਰਥਕਤਾ ਬਾਰੇ ਢਾਂਚਾਗਤ ਪੀਅਰ ਲਰਨਿੰਗ (peer learning) ਅਤੇ ਸਾਰਥਕ ਵਿਚਾਰ-ਚਰਚਾ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ ਵਿੱਚ ਇਹ ਵੀ ਉਜਾਗਰ ਕੀਤਾ ਕਿ ਭਾਰਤ ਦੀਆਂ ਅਮੀਰ ਬੌਧਿਕ ਪਰੰਪਰਾਵਾਂ ਸਮੱਸਿਆ-ਹੱਲ, ਨਵੀਨਤਾ ਅਤੇ ਨੀਤੀ ਨਿਰਮਾਣ ਦੇ ਆਧੁਨਿਕ ਦ੍ਰਿਸ਼ਟੀਕੋਣਾਂ ਨੂੰ ਕਿਵੇਂ ਦਿਸ਼ਾ ਪ੍ਰਦਾਨ ਕਰ ਸਕਦੀਆਂ ਹਨ।
ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਆਈਆਈਟੀ ਹੈਦਰਾਬਾਦ ਦੇ ਬਾਇਓਮੈਡੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਡਾ. ਮੋਹਨ ਰਾਘਵਨ, ਦੁਆਰਾ ਦਿੱਤਾ ਗਿਆ ਭਾਸ਼ਣ ਸੀ। ਇਹ ਹੈਰੀਟੇਜ਼ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਦੇ ਸੰਸਥਾਪਕ ਮੁਖੀ ਰਹੇ ਹਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਵੀ ਜੁੜੇ ਹੋਏ ਹਨ। ਡਾ. ਰਾਘਵਨ ਨੇ ਆਪਣੇ ਅੰਤਰ-ਅਨੁਸ਼ਾਸਨੀ ਕਾਰਜ ਤੋਂ ਪ੍ਰਾਪਤ ਤਜ਼ਰਬਾ ਸਾਂਝਾ ਕੀਤਾ, ਜੋ ਤਕਨਾਲੋਜੀ, ਵਿਗਿਆਨ ਅਤੇ ਭਾਰਤ ਦੀਆਂ ਗਿਆਨ ਪਰੰਪਰਾਵਾਂ ਨੂੰ ਜੋੜਨ ਵਾਲੇ ਇੱਕ ਪੁਲ ਵਜੋਂ ਕੰਮ ਕਰਦਾ ਹੈ।
ਪ੍ਰੋਫੈਸਰ ਮਹੋਦਯ ਨੇ ਰੇਖਾਂਕਿਤ ਕੀਤਾ ਕਿ ਭਾਵੇਂ ਭਾਰਤੀ ਗਿਆਨ ਪ੍ਰਣਾਲੀਆਂ (IKS) ਦੀਆਂ ਮਾਰਕੀਟ ਸੰਭਾਵਨਾਵਾਂ ਵਿਸ਼ਾਲ ਹਨ, ਪਰ ਇਸ ਦੀ ਅਸਲ ਸ਼ਕਤੀ ਉੱਚ ਸਿੱਖਿਆ ਅੰਦਰ ਇਸ ਦੀ ਪਰਿਵਰਤਨਸ਼ੀਲ ਭੂਮਿਕਾ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ IKS ਨੂੰ ਸਿਰਫ਼ ਇੱਕ ਸਟੈਂਡਅਲੋਨ ਵਿਸ਼ੇ ਵਜੋਂ ਨਹੀਂ, ਸਗੋਂ ਇੱਕ ਬਹੁ-ਅਨੁਸ਼ਾਸਨੀ ਰੂਪ-ਰੇਖਾ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਜੋ ਵਿਗਿਆਨ, ਇੰਜੀਨੀਅਰਿੰਗ, ਮਨੁੱਖਤਾ ਅਤੇ ਪ੍ਰਬੰਧਨ ਵਰਗੇ ਮੌਜੂਦਾ ਅਕਾਦਮਿਕ ਖੇਤਰਾਂ ਨੂੰ ਅਮੀਰ ਬਣਾਉਣ ਦੇ ਸਮਰੱਥ ਹੈ। ਉੱਚ ਸਿੱਖਿਆ ਵਿੱਚ IKS ਦੇ ਏਕੀਕਰਣ ਰਾਹੀਂ, ਯੂਨੀਵਰਸਿਟੀਆਂ ਰੱਟੇ ਮਾਰਨ ‘ਤੇ ਅਧਾਰਿਤ ਲਰਨਿੰਗ ਤੋਂ ਅੱਗੇ ਵਧ ਕੇ ਅਜਿਹੇ ਸੰਪੂਰਨ ਮਾਡਲਾਂ ਵੱਲ ਵਧ ਸਕਦੀਆਂ ਹਨ, ਜੋ ਗਿਆਨ, ਉਪਯੋਗ ਅਤੇ ਕਦਰਾਂ-ਕੀਮਤਾਂ (ਧਰਮ) ਦਾ ਤਾਲਮੇਲ ਬਣਾਉਂਦਾ ਹੈ। ਪ੍ਰੋਫੈਸਰ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਹ ਪਹੁੰਚ ਸਮਕਾਲੀ ਵਿਦਿਅਕ ਸੁਧਾਰਾਂ ਦੇ ਅਨੁਸਾਰ ਹੈ, ਜੋ ਭਾਰਤ ਦੀ ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ‘ਤੇ ਅਧਾਰਿਤ ਖੋਜ, ਨਵੀਨਤਾ ਅਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਦੀ ਹੈ। IKS ਨੂੰ ਅਪਣਾਉਣ ਵਾਲੀਆਂ ਸੰਸਥਾਵਾਂ ਅੰਤਰ-ਅਨੁਸ਼ਾਸਨੀ ਪ੍ਰੋਗਰਾਮ ਵਿਕਸਿਤ ਕਰ ਸਕਦੀਆਂ ਹਨ, ਬੁਨਿਆਦੀ ਖੋਜ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ, ਅਤੇ ਅਜਿਹੇ ਗ੍ਰੈਜੂਏਟ ਤਿਆਰ ਕਰ ਸਕਦੀਆਂ ਹਨ ਜੋ ਨਾ ਸਿਰਫ਼ ਕੁਸ਼ਲ ਪੇਸ਼ੇਵਰ ਹੋਣ, ਸਗੋਂ ਸੱਭਿਆਚਾਰਕ ਤੌਰ 'ਤੇ ਜਾਗਰੂਕ ਅਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਨਾਗਰਿਕ ਵੀ ਹੋਣ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਜਿਹਾ ਏਕੀਕਰਣ ਇੱਕ ਅਜਿਹੀ ਵਿਦਿਅਕ ਵਾਤਾਵਰਣ ਪ੍ਰਣਾਲੀ ਦੇ ਨਿਰਮਾਣ ਲਈ ਜ਼ਰੂਰੀ ਹੈ ਜੋ ਭਵਿੱਖ ਲਈ ਤਿਆਰ, ਵਿਸ਼ਵ ਪੱਧਰ 'ਤੇ ਪ੍ਰਤੀਯੋਗੀ, ਅਤੇ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜਿਆ ਹੋਵੇ।
ਇਸ ਤੋਂ ਬਾਅਦ, ਇੱਕ ਦਿਲਚਸਪ ਸਵਾਲ-ਜਵਾਬ ਸੈਸ਼ਨ ਦੇ ਰੂਪ ਵਿੱਚ ਪ੍ਰਤੀਭਾਗੀਆਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਹੋਇਆ। ਸੈਸ਼ਨ ਵਿੱਚ ਇੱਕ ਏਕੀਕ੍ਰਿਤ ਸਿੱਖਿਆ ਢਾਂਚੇ ਨੂੰ ਆਕਾਰ ਦੇਣ ਵਿੱਚ ਭਾਰਤੀ ਗਿਆਨ ਪ੍ਰਣਾਲੀ ਦੀ ਨਿਰੰਤਰ ਸਾਰਥਕਤਾ ਅਤੇ ਟਿਕਾਊ ਰਾਸ਼ਟਰੀ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਸ਼ਾਸਨ ਪ੍ਰਕਿਰਿਆਵਾਂ ਵਿੱਚ ਰਵਾਇਤੀ ਗਿਆਨ ਨੂੰ ਸ਼ਾਮਲ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ ਗਿਆ।
ਇਸ ਸੈਸ਼ਨ ਵਿੱਚ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਸੂਝਵਾਨ ਨੇਤਾਵਾਂ ਅਤੇ ਵਿਵਹਾਰਕ ਮਾਹਿਰਾਂ ਨੂੰ ਇੱਕ ਪਲੈਟਫਾਰਮ 'ਤੇ ਲਿਆ ਕੇ, ਉੱਚ ਸਿੱਖਿਆ ਵਿਭਾਗ ਨੇ ਮਿਸ਼ਨ ਕਰਮਯੋਗੀ ਤਹਿਤ ਗਿਆਨ-ਅਧਾਰਿਤ, ਅਨੁਕੂਲਸ਼ੀਲ ਅਤੇ ਮਨੁੱਖ ਕੇਂਦ੍ਰਿਤ ਸ਼ਾਸਨ ਪ੍ਰਣਾਲੀ ਦੀ ਮਜ਼ਬੂਤੀ ਪ੍ਰਤੀ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ।

**********
ਏਕੇ/ਅਹਿਮਦ ਖਾਨ
(Release ID: 2250622)
ਵਿਜ਼ੀਟਰ ਕਾਊਂਟਰ : 5