ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਜੈਪੁਰ ਮੈਟਰੋ ਪ੍ਰੋਜੈਕਟ ਦੇ ਫੇਜ-2 ਨੂੰ ਪ੍ਰਵਾਨਗੀ ਦਿੱਤੀ

Posted On: 08 APR 2026 4:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ ਜੈਪੁਰ ਮੈਟਰੋ ਦੇ ਫੇਜ-2 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪੜਾਅ ਵਿੱਚ 13,037.66 ਕਰੋੜ ਰੁਪਏ ਦੀ ਲਾਗਤ ਨਾਲ 41 ਕਿਲੋਮੀਟਰ ਲੰਬਾ ਉੱਤਰ-ਦੱਖਣੀ ਮੈਟਰੋ ਕੌਰੀਡੋਰ ਬਣਾਇਆ ਜਾਵੇਗਾ। ਪ੍ਰਹਿਲਾਦਪੁਰਾ ਤੋਂ ਟੋਡੀ ਮੋੜ ਤੱਕ ਦੇ ਇਸ ਰੂਟ 'ਤੇ 36 ਸਟੇਸ਼ਨ ਹੋਣਗੇ। ਭਾਰਤ ਸਰਕਾਰ ਅਤੇ ਰਾਜਸਥਾਨ ਸਰਕਾਰ ਦੀ 50:50 ਹਿੱਸੇਦਾਰੀ ਦੇ ਸਾਂਝੇ ਉੱਦਮ ਵਾਲਾ ਇਹ ਪ੍ਰੋਜੈਕਟ ਰਾਜਸਥਾਨ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (RMRCL) ਦੁਆਰਾ ਲਾਗੂ ਕੀਤਾ ਜਾਵੇਗਾ। 

ਜੈਪੁਰ ਮੈਟਰੋ ਦੇ ਫੇਜ-2 ਦਾ ਰੂਟ ਸੀਤਾਪੁਰਾ ਉਦਯੋਗਿਕ ਖੇਤਰ, VKIA, ਜੈਪੁਰ ਹਵਾਈ ਅੱਡਾ, ਟੋਂਕ ਰੋਡ, SMS ਹਸਪਤਾਲ ਅਤੇ ਸਟੇਡੀਅਮ, ਅੰਬਾਬਾਰੀ ਅਤੇ ਵਿਧਿਆਧਰ ਨਗਰ ਵਰਗੇ ਪ੍ਰਮੁੱਖ ਕੇਂਦਰਾਂ ਨੂੰ ਜੋੜੇਗਾ। ਇਸ ਵਿੱਚ ਹਵਾਈ ਅੱਡਾ ਖੇਤਰ ਵਿੱਚ ਮੌਜੂਦ ਇੱਕ ਭੂਮੀਗਤ ਸਟੇਸ਼ਨ ਸ਼ਾਮਲ ਹੈ ਅਤੇ ਯੋਜਨਾਬੱਧ ਇੰਟਰਚੇਂਜ ਅਤੇ ਫੀਡਰਾਂ ਰਾਹੀਂ ਇਹ ਹਾਲੇ ਵੀ ਸੰਚਾਲਿਤ ਫੇਜ-1 ਦੇ ਰੂਟ ਨਾਲ ਜੁੜੇਗਾ, ਜਿਸ ਨਾਲ ਸ਼ਹਿਰ ਭਰ ਵਿੱਚ ਇੱਕ ਏਕੀਕ੍ਰਿਤ ਅਤੇ ਨਿਰੰਤਰ ਮੈਟਰੋ ਨੈੱਟਵਰਕ ਸਥਾਪਿਤ ਹੋ ਜਾਵੇਗਾ।

ਜੈਪੁਰ ਮੈਟਰੋ ਦੇ ਫੇਜ-1 ਵਿੱਚ ਵਰਤਮਾਨ ਵਿੱਚ ਰੋਜ਼ਾਨਾ ਔਸਤ ਲਗਭਗ 60,000 ਲੋਕ ਯਾਤਰਾ ਕਰਦੇ ਹਨ। ਇਹ ਛੋਟਾ ਪਰ ਮਹੱਤਵਪੂਰਨ ਕੌਰੀਡੋਰ 11.64 ਕਿਲੋਮੀਟਰ ਲੰਬਾ ਹੈ। ਫੇਜ-2 ਦੇ ਸੰਚਾਲਨ ਦੇ ਸ਼ੁਰੂ ਹੋਣ ਨਾਲ ਮੈਟਰੋ ਨੈੱਟਵਰਕ 'ਤੇ ਯਾਤਰੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਜੈਪੁਰ ਵਿੱਚ ਜਨਤਕ ਆਵਾਜਾਈ ਵਿੱਚ ਮੈਟਰੋ ਦਾ ਹਿੱਸਾ ਕਾਫ਼ੀ ਵਧੇਗਾ ਅਤੇ ਨਿਜੀ ਵਾਹਨਾਂ 'ਤੇ ਨਿਰਭਰਤਾ ਘੱਟ ਹੋਵੇਗੀ।

ਜੈਪੁਰ ਮੈਟਰੋ ਫੇਜ-2 ਦਾ ਅੰਤਰ-ਮੰਤਰਾਲੇ ਦਾ ਸਲਾਹ-ਮਸ਼ਵਰਾ, ਇੱਕ ਨੈੱਟਵਰਕ ਯੋਜਨਾ ਸਮੂਹ ਸਮੀਖਿਆ, ਅਤੇ ਇੱਕ ਜਨਤਕ ਨਿਵੇਸ਼ ਬੋਰਡ ਮੁਲਾਂਕਣ ਸਮੇਤ ਕਈ ਪੱਧਰਾਂ ‘ਤੇ ਵਿਸ਼ਾਲ ਮੁਲਾਂਕਣ ਕੀਤਾ ਗਿਆ ਹੈ। ਪ੍ਰੋਜੈਕਟ ਦੀ ਆਰਥਿਕ ਅੰਦਰੂਨੀ ਵਾਪਸੀ ਦਰ (ਪ੍ਰੋਜੈਕਟ ਦੇ ਸੰਪੂਰਨ ਜੀਵਨ ਕਾਲ ਦੌਰਾਨ ਉਮੀਦ ਕੀਤੀ ਗਈ ਸਲਾਨਾ ਮੁਨਾਫ਼ੇ ਦੀ ਪ੍ਰਤੀਸ਼ਤਤਾ) ਨਿਰਧਾਰਿਤ ਸੀਮਾ ਤੋਂ ਵੱਧ ਹੈ, ਜੋ ਇਸ ਦੀ ਮਜ਼ਬੂਤ ​​ਸਮਾਜਿਕ-ਆਰਥਿਕ ਵਿਵਹਾਰਕਤਾ ਨੂੰ ਦਰਸਾਉਂਦਾ ਹੈ। ਮੈਟਰੋ ਰੇਲ ਨੀਤੀ 2017 ਦੇ ਅਨੁਸਾਰ, ਇਸ ਦੀ ਵਿੱਤ ਪੂੰਜੀ ਦੀ ਸੰਰਚਨਾ ਭਾਰਤ ਸਰਕਾਰ ਅਤੇ ਰਾਜਸਥਾਨ ਸਰਕਾਰ ਤੋਂ ਪੂੰਜੀ ਸਮਰਥਨ, ਅਧੀਨ ਕਰਜ਼ੇ ਅਤੇ ਬਹੁਪੱਖੀ ਫੰਡਿੰਗ ਦੁਆਰਾ ਕੀਤੀ ਗਈ ਹੈ।

ਇਹ ਪ੍ਰੋਜੈਕਟ ਰਾਜਸਥਾਨ ਜਨਤਕ ਆਵਾਜਾਈ-ਕੇਂਦ੍ਰਿਤ ਵਿਕਾਸ ਨੀਤੀ 2025, ਪ੍ਰਸਤਾਵਿਤ ਮੈਟਰੋਪੌਲਿਟਨ ਟ੍ਰਾਂਸਪੋਰਟ ਅਥਾਰਿਟੀ ਸੁਧਾਰਾਂ, ਅਤੇ ਰਾਸ਼ਟਰੀ ਟਿਕਾਊ ਸ਼ਹਿਰੀ ਆਵਾਜਾਈ ਉਦੇਸ਼ਾਂ ਦੇ ਅਨੁਸਾਰ ਹੈ। ਇਸ ਨੂੰ ਸਤੰਬਰ 2031 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਜੈਪੁਰ ਮੈਟਰੋ ਦੇ ਫੇਜ-2 ਤੋਂ ਆਵਾਜਾਈ ਦੀ ਭੀੜ ਘਟਾਉਣ, ਵਾਹਨਾਂ ਦੀ ਨਿਕਾਸੀ ਵਿੱਚ ਕਮੀ ਅਤੇ ਸ਼ਹਿਰ ਦੇ ਨਿਵਾਸੀਆਂ, ਕੰਮਕਾਜੀ ਲੋਕਾਂ ਅਤੇ ਸੈਲਾਨੀਆਂ ਲਈ ਆਵਾਜਾਈ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਇਸ ਨਾਲ ਆਧੁਨਿਕ ਅਤੇ ਭਵਿੱਖ ਲਈ ਤਿਆਰ ਸ਼ਹਿਰ ਵਜੋਂ ਜੈਪੁਰ ਦੀ ਸਥਿਤੀ ਵਧੀਆ ਹੋਵੇਗੀ ਅਤੇ ਇੱਕ ਵਿਕਸਿਤ ਭਾਰਤ ਅਤੇ ਵਿਕਸਿਤ ਰਾਜਸਥਾਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।

ਜੈਪੁਰ ਮੈਟਰੋ ਪ੍ਰਣਾਲੀ ਦਾ ਫੇਜ-1 ਪਹਿਲਾਂ ਤੋਂ ਹੀ ਕਾਰਜਸ਼ੀਲ ਹੈ। ਪੂਰਬ-ਪੱਛਮੀ ਕੌਰੀਡੋਰ ਮਾਨਸਰੋਵਰ ਤੋਂ ਬੜੀ ਚੌਪਰ ਤੱਕ, 11.64 ਕਿਲੋਮੀਟਰ ਦੇ ਇਸ ਦੇ ਰੂਟ ਵਿੱਚ 11 ਸਟੇਸ਼ਨ ਹਨ। ਇਹ ਜੈਪੁਰ ਦੇ ਮੁੱਖ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਨੂੰ ਕੇਂਦਰੀ ਵਪਾਰਕ ਜ਼ਿਲ੍ਹੇ - ਇਤਿਹਾਸਕ ਪ੍ਰਾਚੀਰ ਨਗਰ ਨਾਲ ਜੋੜਦਾ ਹੈ। ਜੈਪੁਰ ਉੱਤਰ-ਦੱਖਣੀ ਧੁਰੀ ਦੇ ਨਾਲ ਯੋਜਨਾਬੱਧ ਜੈਪੁਰ ਮੈਟਰੋ ਦਾ ਫੇਜ-2, ਮੌਜੂਦਾ ਕੌਰੀਡੋਰ ਦਾ ਪੂਰਕ ਹੋਵੇਗਾ ਅਤੇ ਪੂਰੇ ਜੈਪੁਰ ਸ਼ਹਿਰ ਵਿੱਚ ਮੈਟਰੋ ਕਨੈਕਟੀਵਿਟੀ ਪ੍ਰਦਾਨ ਕਰੇਗਾ। ਇਸ ਨਾਲ ਆਵਾਜਾਈ ਦੀ ਭੀੜ ਵਿੱਚ ਕਾਫ਼ੀ ਕਮੀ ਆਵੇਗੀ ਅਤੇ ਸਮੁੱਚੀ ਸ਼ਹਿਰੀ ਗਤੀਸ਼ੀਲਤਾ ਵਿੱਚ ਸੁਧਾਰ ਹੋਵੇਗਾ।

****

ਐੱਮਜੇਪੀਐੱਸ/ਏਕੇ


(Release ID: 2250312) ਵਿਜ਼ੀਟਰ ਕਾਊਂਟਰ : 12