ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਜੀਈਐੱਮ ਨੇ 18.4 ਲੱਖ ਕਰੋੜ ਰੁਪਏ ਦਾ ਜੀਐੱਮਵੀ ਹਾਸਲ ਕੀਤਾ, ਇੱਕ ਪ੍ਰਮੁੱਖ ਡਿਜੀਟਲ ਜਨਤਕ ਖਰੀਦ ਪਲੈਟਫਾਰਮ ਵਜੋਂ ਉਭਰਿਆ


ਲਘੂ ਅਤੇ ਦਰਮਿਆਨੇ ਉੱਦਮਾਂ, ਮਹਿਲਾ ਅਗਵਾਈ ਵਾਲੇ ਉੱਦਮਾਂ ਅਤੇ ਸਟਾਰਟਅੱਪ ਉੱਦਮਾਂ ਦੀ ਵਧਦੀ ਭਾਗੀਦਾਰੀ ਦੇ ਨਾਲ ਜੀਈਐੱਮ ‘ਤੇ ਜਨਤਕ ਖਰੀਦ ਵਿੱਚ ਜ਼ਿਕਰਯੋਗ ਵਾਧਾ

Posted On: 06 APR 2026 4:01PM by PIB Chandigarh

ਗਵਰਨਮੈਂਟ ਈ-ਮਾਰਕਿਟਪਲੇਸ (ਜੀਆਈਐੱਮ) ਨੇ ਕੁੱਲ ਮਿਲਾ ਕੇ 18.4 ਲੱਖ ਕਰੋੜ ਰੁਪਏ ਦਾ ਸਕਲ ਵਪਾਰ ਮੁੱਲ (ਜੀਐੱਮਵੀ) ਹਾਸਲ ਕੀਤਾ ਹੈ, ਜਿਸ ਵਿੱਚ ਵਿੱਤੀ ਸਾਲ 2025-26 ਵਿੱਚ 5 ਲੱਖ ਕਰੋੜ ਜੀਐੱਮਵੀ ਦਾ ਅੰਕੜਾ ਪਾਰ ਕਰਨਾ ਵੀ ਸ਼ਾਮਲ ਹੈ। ਇਹ ਪਲੈਟਫਾਰਮ ਇੱਕ ਪਾਰਦਰਸ਼ੀ, ਕੁਸ਼ਲ ਅਤੇ ਸਮਾਵੇਸ਼ੀ ਡਿਜੀਟਲ ਜਨਤਕ ਖ਼ਰੀਦ ਪ੍ਰਣਾਲੀ ਵਜੋਂ ਲਗਾਤਾਰ ਵਿਕਸਿਤ ਹੋ ਰਿਹਾ ਹੈ, ਜੋ ਭਾਰਤ ਦੀ ਜਨਤਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦੇ ਰਿਹਾ ਹੈ। 

ਇਹ ਉਪਲਬਧੀ ਸਰਕਾਰੀ ਸੰਸਥਾਵਾਂ ਵਿੱਚ ਵੱਡੇ ਪੈਮਾਨੇ ‘ਤੇ ਖ਼ਰੀਦ ਪ੍ਰਕਿਰਿਆ ਨੂੰ ਸਮਰੱਥ ਬਣਾਉਣ ਵਾਲੇ ਜਨਤਕ ਡਿਜੀਟਲ ਪਲੈਟਫਾਰਮ ਵਜੋਂ ਜੀਈਐੱਮ ਦੀ ਵਧਦੀ ਭੂਮਿਕਾ ਨੂੰ ਦਰਸ਼ਾਉਂਦੀ ਹੈ। ਇਹ ਪਲੈਟਫਾਰਮ ਖਰੀਦ ਸਬੰਧੀ ਫੈਸਲਿਆ ਨੂੰ ਅਸਾਨ ਬਣਾਉਂਦਾ ਹੈ, ਵੱਖ-ਵੱਖ ਖੇਤਰਾਂ ਦੇ ਉੱਦਮਾਂ ਨੂੰ ਸਰਕਾਰੀ ਮੰਗ ਨਾਲ ਜੋੜਦਾ ਹੈ ਅਤੇ ਜਨਤਕ ਖਰਚ ਵਿੱਚ ਆਰਥਿਕ ਸਮਾਵੇਸ਼, ਸਥਿਰਤਾ ਅਤੇ ਪਾਰਦਰਸ਼ਿਤਾ ਨੂੰ ਹੁਲਾਰਾ ਦਿੰਦਾ ਹੈ।

ਮੀਡੀਆ ਦਾ ਸੰਬੋਧਨ ਕਰਦੇ ਹੋਏ, ਗਵਰਨਮੈਂਟ ਈ ਮਾਰਕਿਟਪਲੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਮਿਹਿਰ ਕੁਮਾਰ ਨੇ ਕਿਹਾ ਕਿ 18.4 ਲੱਖ ਕਰੋੜ ਰੁਪਏ ਦੇ ਸੰਚਿਤ ਜੀਐੱਮਵੀ ਨੂੰ ਪਾਰ ਕਰਨਾ ਇੱਕ ਪਾਰਦਰਸ਼ੀ ਅਤੇ ਤਕਨਾਲੋਜੀ-ਸੰਚਾਲਿਤ ਖਰੀਦ ਪ੍ਰਣਾਲੀ ਵਿੱਚ ਖ਼ਰੀਦਦਾਰਾਂ, ਵਿਕ੍ਰੇਤਾਵਾਂ ਅਤੇ ਸੰਸਥਾਨਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।

ਜੀਈਐੱਮ ਨੇ ਸੂਖਮ ਅਤੇ ਲਘੂ ਉੱਦਮਾਂ (ਐੱਮਐੱਸਈ), ਮਹਿਲਾ ਉੱਦਮੀਆਂ, ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਦੇ ਉੱਦਮਾਂ ਅਤੇ ਸਟਾਰਟਅੱਪ ਉੱਦਮਾਂ ਲਈ ਪਹੁੰਚ ਵਧਾਉਣ ਲਈ ਸਮਾਵੇਸ਼ੀ ਦ੍ਰਿਸ਼ਟੀਕੋਣ ਅਪਣਾਇਆ ਹੈ। ਵਿੱਤੀ ਵਰ੍ਹੇ 2025-26 ਦੌਰਾਨ, ਕੁੱਲ ਆਰਡਰਾਂ ਵਿੱਚੋਂ 68 ਪ੍ਰਤੀਸ਼ਤ ਐੱਮਐੱਸਈ ਦੁਆਰਾ ਚਲਾਇਆ ਗਿਆ, ਜੋ ਕੁੱਲ ਸਕਲ ਬਜ਼ਾਰ ਮੁੱਲ (ਜੀਐੱਮਵੀ) ਦਾ 47.1 ਪ੍ਰਤੀਸ਼ਤ ਸੀ। 

ਇਸ ਪਲੈਟਫਾਰਮ ‘ਤੇ 11 ਲੱਖ ਤੋਂ ਵੱਧ ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਈ) ਰਜਿਸਟਰਡ ਹਨ ਅਤੇ ਵਿੱਤੀ ਵਰ੍ਹੇ 2025-26 ਦੌਰਾਨ ਇਨ੍ਹਾਂ ਨੂੰ 2.36 ਲੱਖ ਕਰੋੜ ਰੁਪਏ ਮੁੱਲ ਦੇ 51 ਲੱਖ ਤੋਂ ਵੱਧ ਆਰਡਰ ਹਾਸਲ ਹੋਏ ਹਨ, ਜੋ ਕਿ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 20 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ। ਪੋਰਟਲ 'ਤੇ 2.1 ਲੱਖ ਤੋਂ ਵੱਧ ਮਹਿਲਾ ਅਗਵਾਈ ਵਾਲੇ MSEs ਰਜਿਸਟਰਡ ਹਨ ਅਤੇ ਇਨ੍ਹਾਂ ਨੂੰ 28,000 ਕਰੋੜ ਰੁਪਏ ਤੋਂ ਵੱਧ ਦੇ ਆਰਡਰ ਪ੍ਰਾਪਤ ਹੋਏ ਹਨ, ਜੋ ਕਿ ਲਗਭਗ 28 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਨਾਲ ਸਬੰਧਿਤ MSEs ਨੂੰ 6,000 ਕਰੋੜ ਰੁਪਏ ਤੋਂ ਵੱਧ ਦੇ ਆਰਡਰ ਪ੍ਰਾਪਤ ਹੋਏ ਹਨ, ਜੋ ਕਿ ਲਗਭਗ 28 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ। ਸਟਾਰਟਅੱਪ ਉੱਦਮਾਂ ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਇਸ ਹੀ ਮਿਆਦ ਦੌਰਾਨ 19,000 ਕਰੋੜ ਰੁਪਏ ਤੋਂ ਵੱਧ ਦੇ ਆਰਡਰ ਪ੍ਰਾਪਤ ਕੀਤੇ ਹਨ, ਜੋ ਕਿ 36 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ।

GeM ਦੇ ਸੰਚਾਲਨ ਵਿੱਚ ਤਕਨਾਲੋਜੀ ਦੀ ਕੇਂਦਰੀ ਭੂਮਿਕਾ ਬਣੀ ਹੋਈ ਹੈ। ਇਹ ਪਲੈਟਫਾਰਮ ਖਰੀਦ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਿਤਾ, ਕੁਸ਼ਲਤਾ ਅਤੇ ਅਖੰਡਤਾ ਵਧਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਮਸ਼ੀਨ ਲਰਨਿੰਗ (ML) ਅਤੇ ਉੱਨਤ ਵਿਸ਼ਲੇਸ਼ਣ ਦੀ ਵਰਤੋਂ ਕਰਦਾ ਹੈ। ਪ੍ਰਮੁੱਖ ਤਕਨਾਲੋਜੀ-ਅਧਾਰਿਤ ਉਪਾਵਾਂ ਵਿੱਚ ਗਲਤੀਆਂ ਨੂੰ ਘੱਟ ਕਰਨ ਲਈ ML-ਅਧਾਰਿਤ ਕੈਟਾਲੌਗ ਪ੍ਰਮਾਣਿਕਤਾ ਅਤੇ ਪ੍ਰੀ-ਵੈਟਿੰਗ, ਅਤੇ ਲੈਣ-ਦੇਣ ਦੀ ਨਿਗਰਾਨੀ ਅਤੇ ਬੇਨਿਯਮੀਆਂ ਦਾ ਪਤਾ ਲਗਾਉਣ ਲਈ ਅਸਲ-ਸਮੇਂ ਦੇ ਵਿਸ਼ਲੇਸ਼ਣ ਸ਼ਾਮਲ ਹਨ।

ਉੱਨਤ ਵਿਸ਼ਲੇਸ਼ਣਾਤਮਕ ਉਪਕਰਣਾਂ ਦੀ ਵਰਤੋਂ ਅਸਾਧਾਰਨ ਕੀਮਤ ਨਿਰਧਾਰਨ, ਸ਼ੱਕੀ ਮਿਲੀਭੁਗਤ ਵਾਲੀ ਬੋਲੀ ਪ੍ਰਕਿਰਿਆ, ਤਕਨੀਕੀ ਅਸਵੀਕਾਰ ਸਬੰਧੀ ਪਾੜੇ ਅਤੇ ਸੰਭਾਵੀ ਖਰੀਦਦਾਰ-ਵੇਚਣ ਵਾਲੇ ਦੀ ਮਿਲੀਭੁਗਤ ਵਰਗੇ ਪੈਟਰਨਾਂ ਦੀ ਪਛਾਣ ਕਰਨ ਲਈ ਕੀਤਾ ਜਾਂਦਾ ਹੈ। ਬਿਡ ਹੈਲਥ ਸਕੋਰ ਸਮੇਤ ਸਿਸਟਮ-ਅਧਾਰਿਤ ਸਾਧਨ ਬਿਹਤਰ ਫੈਸਲੇ ਲੈਣ ਦੀ ਸਹਾਇਤਾ ਕਰਦੇ ਹਨ ਅਤੇ ਖਰੀਦ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਮਜ਼ਬੂਤ ​​ਕਰਦੇ ਹਨ।

ਕੇਂਦਰੀ ਮੰਤਰਾਲਿਆਂ, ਵਿਭਾਗਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (CPSEs) ਦੁਆਰਾ ਵਿਆਪਕ ਤੌਰ 'ਤੇ ਅਪਣਾਏ ਜਾਣ ਤੋਂ ਬਾਅਦ, GeM ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਭਾਗੀਦਾਰੀ ਵੀ ਵੱਧ ਰਹੀ ਹੈ। ਵਿੱਤੀ ਸਾਲ 2025-26 ਦੌਰਾਨ, ਰਾਜਾਂ ਦੁਆਰਾ ਕੀਤੀ ਗਈ ਖਰੀਦ ਵਿੱਚ 38.3 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ, ਜੋ ਪਲੈਟਫਾਰਮ ਦੇ ਵਿਸਥਾਰ ਵਿੱਚ ਉਨ੍ਹਾਂ ਦੀ ਵੱਧਦੀ ਭੂਮਿਕਾ ਨੂੰ ਦਰਸਾਉਂਦਾ ਹੈ।

ਰਾਜਾਂ ਦੁਆਰਾ ਇਸ ਨੂੰ ਵੱਧ ਤੋਂ ਵੱਧ ਅਪਣਾਉਣਾ ਇੱਕ ਪਾਰਦਰਸ਼ੀ, ਕੁਸ਼ਲ ਅਤੇ ਜਵਾਬਦੇਹ ਖਰੀਦ ਪ੍ਰਣਾਲੀ ਵਜੋਂ ਜੀਈਐੱਮ (GEM) ਵਿੱਚ ਵਧੇ ਹੋਏ ਵਿਸ਼ਵਾਸ ਨੂੰ ਦਰਸਾਉਂਦਾ ਹੈ, ਜੋ ਵੱਖ-ਵੱਖ ਖੇਤਰਾਂ ਵਿੱਚ ਜਨਤਕ ਖਰੀਦ ਦੀ ਵਿਆਪਕ ਪਹੁੰਚ ਅਤੇ ਡੂੰਘੀ ਪਹੁੰਚ ਨੂੰ ਸੁਵਿਧਾਜਨਕ ਬਣਾਉਂਦਾ ਹੈ।

***************

ਅਭਿਸ਼ੇਕ ਦਿਆਲ/ਗਰਿਮਾ ਸਿੰਘ/ਅਨੁਸ਼ਕਾ ਪਾਂਡੇ/ਏਕੇ


(Release ID: 2249820) ਵਿਜ਼ੀਟਰ ਕਾਊਂਟਰ : 19