ਖੇਤੀਬਾੜੀ ਮੰਤਰਾਲਾ
ਰਾਏਸੇਨ ਵਿੱਚ 11 ਤੋਂ 13 ਅਪ੍ਰੈਲ ਤੱਕ "ਉੱਨਤ ਕ੍ਰਿਸ਼ੀ ਮਹੋਤਸਵ 2026: ਪ੍ਰਦਰਸ਼ਨੀ ਅਤੇ ਸਿਖਲਾਈ" ਆਯੋਜਿਤ ਕੀਤੀ ਜਾਵੇਗੀ
ਖੇਤੀ-ਕਿਸਾਨੀ ਦਾ ਗੇਮ-ਚੇਂਜਰ ਸਾਬਤ ਹੋਵੇਗਾ ਰਾਏਸੇਨ ਵਿੱਚ ਤਿੰਨ ਦਿਨਾਂ ਰਾਸ਼ਟਰੀ ਖੇਤੀਬਾੜੀ ਮੇਲਾ
ਰਾਏਸੇਨ ਵਿੱਚ "ਕ੍ਰਿਸ਼ੀ ਮਹਾਕੁੰਭ" ਵਿੱਚ ਹਜ਼ਾਰਾਂ ਕਿਸਾਨ ਯੋਜਨਾਵਾਂ ਤੋਂ ਲੈ ਕੇ ਬਾਜ਼ਾਰਾਂ ਤੱਕ, ਇੱਕ ਪਲੇਟਫਾਰਮ ਤੋਂ ਲਾਭ ਪ੍ਰਾਪਤ ਕਰਨਗੇ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪਹਿਲਕਦਮੀ ‘ਤੇ ਸਰਕਾਰੀ ਯੋਜਨਾਵਾਂ ਦੁਆਰਾ ਸਮਰਥਤ, ਵਿਚੋਲਿਆਂ ਤੋਂ ਮੁਕਤ ਬਾਜ਼ਾਰ ਸੁਰੱਖਿਅਤ ਉਪਜ ਲਈ ਨਵਾਂ ਰਸਤਾ
ਦੁਸਹਿਰਾ ਮੈਦਾਨ ਵਿੱਚ ਤਿੰਨ ਵੱਡੇ ਹੈਂਗਰ ਅਤੇ ਤਿੰਨ ਸੈਮੀਨਾਰ ਹਾਲ ਸਥਾਪਤ ਕੀਤੇ ਗਏ ਹਨ; ਮੇਲੇ ਵਿੱਚ ਹਜ਼ਾਰਾਂ ਕਿਸਾਨ ਹਿੱਸਾ ਲੈਣਗੇ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੇਂਦਰੀ ਅਤੇ ਰਾਜ ਅਧਿਕਾਰੀਆਂ ਦੇ ਨਾਲ ਰਾਏਸੇਨ ਵਿੱਚ ਮੇਲੇ ਵਾਲੀ ਥਾਂ ਦਾ ਨਿਰੀਖਣ ਕੀਤਾ
प्रविष्टि तिथि:
04 APR 2026 7:23PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਰਾਏਸੇਨ ਵਿੱਚ 11 ਤੋਂ 13 ਅਪ੍ਰੈਲ ਤੱਕ ਹੋਣ ਵਾਲਾ "ਉੰਨਤ ਕ੍ਰਿਸ਼ੀ ਮਹੋਤਸਵ 2026: ਪ੍ਰਦਰਸ਼ਨੀ ਅਤੇ ਸਿਖਲਾਈ" ਅਸਲ ਵਿੱਚ ਖੇਤੀ ਦਾ ਗੇਮ-ਚੇਂਜਰ ਰਾਸ਼ਟਰੀ ਖੇਤੀਬਾੜੀ ਮੇਲਾ ਹੋਵੇਗਾ, ਜੋ ਤਿੰਨ ਦਿਨਾਂ ਵਿੱਚ ਕਿਸਾਨਾਂ ਦੇ ਜੀਵਨ ਵਿੱਚ ਨਵੀਂ ਉਮੀਦ, ਨਵੀਂ ਤਕਨਾਲੋਜੀ ਅਤੇ ਨਵੇਂ ਬਾਜ਼ਾਰ ਦੇ ਮੌਕੇ ਲੈ ਕੇ ਆਵੇਗਾ। ਸ਼੍ਰੀ ਸ਼ਿਵਰਾਜ ਸਿੰਘ ਨੇ ਅੱਜ ਕੇਂਦਰ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਰਾਏਸੇਨ ਵਿੱਚ ਮੇਲਾ ਸਥਾਨ ਦੁਸਹਿਰਾ ਮੈਦਾਨ ਦਾ ਨਿਰੀਖਣ ਕੀਤਾ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਮੇਲੇ ਦੇ ਪ੍ਰਚਾਰ ਰੱਥ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਬੁੱਧੀਜੀਵੀਆਂ ਨਾਲ ਵੀ ਸੰਵਾਦ ਕੀਤਾ।
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਦੀ ਪਹਿਲਕਦਮੀ 'ਤੇ, ਭਾਰਤ ਸਰਕਾਰ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਦੁਸਹਿਰਾ ਮੈਦਾਨ ਵਿੱਚ 11, 12 ਅਤੇ 13 ਅਪ੍ਰੈਲ ਨੂੰ ਰਾਸ਼ਟਰੀ ਪੱਧਰ ਦਾ "ਉੰਨਤ ਕ੍ਰਿਸ਼ੀ ਮਹੋਤਸਵ 2026 - ਪ੍ਰਦਰਸ਼ਨੀ ਅਤੇ ਸਿਖਲਾਈ" ਆਯੋਜਿਤ ਕਰ ਰਿਹਾ ਹੈ। ਇਸ ਬਾਰੇ, ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਇਹ ਸਿਰਫ਼ ਇੱਕ ਮੇਲਾ ਨਹੀਂ ਹੈ, ਸਗੋਂ ਕਿਸਾਨਾਂ ਦੀ ਕਿਸਮਤ ਬਦਲਣ ਦਾ ਸਭ ਤੋਂ ਵੱਡਾ ਮੌਕਾ ਹੈ, ਅਤੇ ਇਹ ਤਿੰਨ ਦਿਨ ਨਿਸ਼ਚਿਤ ਤੌਰ 'ਤੇ ਉਨ੍ਹਾਂ ਦੇ ਜੀਵਨ ਵਿੱਚ ਨਵੀਂ ਉਮੀਦ ਲੈ ਕੇ ਆਉਣਗੇ।
ਮੇਲੇ ਵਿੱਚ ਨਵੀਨਤਮ ਖੇਤੀਬਾੜੀ ਉੱਨਤੀ ਨੂੰ ਪ੍ਰਦਰਸ਼ਿਤ ਕਰਨ ਵਾਲੇ 300 ਸਟਾਲ ਹੋਣਗੇ
ਦੁਸਹਿਰਾ ਮੈਦਾਨ, ਸਥਾਨ ਨੂੰ ਤਿੰਨ ਵੱਡੇ ਹੈਂਗਰਾਂ ਅਤੇ ਤਿੰਨ ਸੈਮੀਨਾਰ ਹਾਲਾਂ ਵਿੱਚ ਵਿਕਸਤ ਕੀਤਾ ਗਿਆ ਹੈ। ਹੈਂਗਰ 1 ਵਿੱਚ ਖੇਤੀ ਏਰੀਨਾ, ਫਾਰਮ ਮਸ਼ੀਨਰੀ, ਐਗਰੀ ਇਰੀਗੇਸ਼ਨ, ਕ੍ਰੌਪ ਪ੍ਰੋਟੇਕਸ਼ਨ, ਸਾਇਲ ਨਿਊਟ੍ਰੀਸ਼ਨ, ਸੀਡ ਵਰਲਡ, ਕਿਸਾਨ ਸੇਵਾਵਾਂ ਅਤੇ ਇਨੋਵੇਸ਼ਨ ਐਂਡ ਰਿਸਰਚ - CGIAR (ਕੰਸਲਟੇਟਿਵ ਗਰੁੱਪ ਔਨ ਇੰਟਰਨੈਸ਼ਨਲ ਏਗਰੀਕਲਚਰਲ ਰਿਸਰਚ)ਅਤੇ ਹੋਰ ਸੰਸਥਾਵਾਂ ਲਈ ਵੱਖਰੇ ਬਲਾਕ ਹਨ । ਹੈਂਗਰ 2 ਵਿੱਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਸਿੰਚਾਈ ਕੰਪਨੀਆਂ, ਮਿੱਟੀ ਪੋਸ਼ਣ, NAFED (ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ), NCCF (ਰਾਸ਼ਟਰੀ ਸਹਿਕਾਰੀ ਖਪਤਕਾਰ ਫੈਡਰੇਸ਼ਨ), NSC (ਰਾਸ਼ਟਰੀ ਬੀਜ ਨਿਗਮ), ICAR (ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ) ਸੰਸਥਾਵਾਂ, ਮਾਰਕੀਟਿੰਗ - FPOs (ਕਿਸਾਨ ਉਤਪਾਦਕ ਸੰਗਠਨ), ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਲਈ ਸਟਾਲ ਨਿਰਧਾਰਿਤ ਹਨ। ਦੋਵਾਂ ਵਿੱਚ ਸਟਾਲਾਂ ਦੀ ਕੁੱਲ ਗਿਣਤੀ 300 ਹੋਵੇਗੀ। ਹੈਂਗਰ-3 ਨੂੰ ਇੱਕ ਸੱਭਿਆਚਾਰਕ ਅਤੇ ਉਦਘਾਟਨੀ ਹਾਲ ਵਜੋਂ ਵਿਕਸਤ ਕੀਤਾ ਗਿਆ ਹੈ, ਜਿਸ ਵਿੱਚ ਵਿਸ਼ਾਲ ਮੰਚ ਅਤੇ ਹੋਰ ਸਹੂਲਤਾਂ ਦੇ ਨਾਲ ਵੱਡੀ ਗਿਣਤੀ ਵਿੱਚ ਕਿਸਾਨਾਂ ਲਈ ਬੈਠਣ ਦੀ ਵਿਵਸਥਾ ਹੋਵੇਗੀ ।
“ਸਰਕਾਰੀ ਯੋਜਨਾਵਾਂ ਦਾ ਸਮਰਥਨ, ਵਿਚੋਲਿਆਂ ਤੋਂ ਮੁਕਤ ਬਾਜ਼ਾਰ” ਅਤੇ “ਸੁਰੱਖਿਅਤ ਉਪਜ, ਖੁਸ਼ਹਾਲ ਕਿਸਾਨ”
ਇਹ ਰਾਸ਼ਟਰੀ ਖੇਤੀਬਾੜੀ ਮੇਲਾ “ਸਰਕਾਰੀ ਯੋਜਨਾਵਾਂ ਦਾ ਸਮਰਥਨ, ਵਿਚੋਲਿਆਂ ਤੋਂ ਮੁਕਤ ਬਾਜ਼ਾਰ” ਅਤੇ “ਸੁਰੱਖਿਅਤ ਉਪਜ, ਖੁਸ਼ਹਾਲ ਕਿਸਾਨ” ਦੇ ਵਿਸ਼ਿਆਂ 'ਤੇ ਕੇਂਦਰਿਤ ਹੈ। ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (Agriculture Infrastructure Fund -AIF) ਤਹਿਤ ਵੇਅਰਹਾਊਸ ਅਤੇ ਕੋਲਡ ਸਟੋਰੇਜ 'ਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਛੋਟਾਂ ਅਤੇ ਵਿਆਜ ਸਬਵੈਂਸ਼ਨ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ, ਤਾਂ ਜੋ ਕਿਸਾਨ ਫ਼ਸਲ ਦੀ ਕਟਾਈ ਤੋਂ ਬਾਅਦ ਵਿਗਿਆਨਕ ਸਟੋਰੇਜ ਕਰਕੇ ਸਹੀ ਸਮੇਂ 'ਤੇ ਵਧੀਆ ਭਾਅ ਪ੍ਰਾਪਤ ਕਰ ਸਕਣ ।।
ਕਿਸਾਨਾਂ ਨਾਲ ਸਿੱਧੇ ਸੰਵਾਦ ਲਈ ਵਿਆਪਕ ਵਿਵਸਥਾ
ਰਾਏਸੇਨ ਵਿੱਚ ਇਸ ਮੈਗਾ ਮੇਲੇ ਵਿੱਚ ਇੱਕ ਆਧੁਨਿਕ ਟਰੈਕਟਰ ਅਤੇ ਉਪਕਰਣ ਪ੍ਰਦਰਸ਼ਨੀ, ਇੱਕ ਉੱਨਤ ਬੀਜ ਅਤੇ ਖਾਦ ਪ੍ਰਦਰਸ਼ਨੀ, ਇੱਕ ਜੈਵਿਕ ਖੇਤੀ ਸਟਾਲ, ਡੇਅਰੀ, ਪੋਲਟਰੀ ਅਤੇ ਮੱਛੀ ਪਾਲਣ ਦੀ ਜਾਣਕਾਰੀ, ਕਿਸਾਨਾਂ ਲਈ ਮੁਫ਼ਤ ਸਿਖਲਾਈ, ਸਰਕਾਰੀ ਯੋਜਨਾਵਾਂ ਬਾਰੇ ਲਾਈਵ ਜਾਣਕਾਰੀ, ਖੇਤੀਬਾੜੀ ਸਟਾਰਟ-ਅੱਪ ਪੇਸ਼ਕਾਰੀਆਂ, ਅਤੇ ਵਿਗਿਆਨੀਆਂ ਅਤੇ ਅਧਿਕਾਰੀਆਂ ਨਾਲ ਸਿੱਧੇ ਸੰਵਾਦ ਦੀ ਵਿਵਸਥਾ ਕੀਤੀ ਗਈ ਹੈ।
ਪ੍ਰਦਰਸ਼ਨੀ ਦਾ ਰਸਮੀ ਉਦਘਾਟਨ 10 ਅਪ੍ਰੈਲ ਦੀ ਸ਼ਾਮ ਨੂੰ ਕੀਤਾ ਜਾਵੇਗਾ।
ਸ਼ਡਿਊਲ ਅਨੁਸਾਰ, ਪ੍ਰਦਰਸ਼ਨੀ ਦਾ ਰਸਮੀ ਉਦਘਾਟਨ 10 ਅਪ੍ਰੈਲ ਦੀ ਸ਼ਾਮ ਨੂੰ ਕੀਤਾ ਜਾਵੇਗਾ, ਜਦੋਂ ਕਿ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 11 ਅਪ੍ਰੈਲ ਦੀ ਸਵੇਰ ਨੂੰ ਮੁੱਖ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕਿਸਾਨਾਂ ਨੂੰ ਸੰਬੋਧਨ ਕਰਨਗੇ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ 13 ਅਪ੍ਰੈਲ ਦੀ ਸ਼ਾਮ ਨੂੰ ਸਮਾਪਤੀ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ, ਜਿੱਥੇ ਰਾਏਸੇਨ, ਵਿਦਿਸ਼ਾ, ਸਿਹੋਰ ਅਤੇ ਆਸ ਪਾਸ ਦੇ ਖੇਤਰਾਂ ਲਈ "ਖੇਤੀਬਾੜੀ ਰੋਡਮੈਪ" ਪੇਸ਼ ਕੀਤਾ ਜਾਵੇਗਾ। ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਰਾਸ਼ਟਰੀ ਖੇਤੀਬਾੜੀ ਮੇਲਾ ਕਿਸਾਨਾਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਦਿਸ਼ਾ ਲਿਆਏਗਾ ਅਤੇ ਉਨ੍ਹਾਂ ਦੀ ਕਿਸਮਤ ਬਦਲਣ ਦਾ ਸਭ ਤੋਂ ਵੱਡਾ ਮੌਕਾ ਸਾਬਤ ਹੋਵੇਗਾ।
*****
ਆਰਸੀ/ਐਮਐਸ/ਡੀਵੀ/ਬਲਜੀਤ
(रिलीज़ आईडी: 2249387)
आगंतुक पटल : 68