ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਡਿਜੀਟਲ ਰੇਡੀਓ ਅਤੇ ਡਾਇਰੈਕਟ-ਟੂ-ਮੋਬਾਈਲ ਟੈਕਨੋਲੋਜਿਜ਼ ਟ੍ਰਾਂਸਫੌਰਮ ਮਾਸ ਕਮਿਊਨੀਕੇਸ਼ਨ ਨੂੰ ਬਦਲ ਰਹੀਆਂ ਹਨ; ਇਹ ਕਿਫਾਇਤੀ ਮਨੋਰੰਜਨ ਅਤੇ ਸਿੱਖਿਆ, ਅਤੇ ਮਜ਼ਬੂਤ ਜ਼ਰੂਰੀ ਸੁਨੇਹਿਆਂ ਨੂੰ ਪਹੁੰਚਾਉਣ ਵਿੱਚ ਮਦਦ ਕਰਦੀਆਂ ਹਨ


ਟ੍ਰਾਈ ਨੇ ਡੀਐੱਲਟੀ ਪਲੈਟਫਾਰਮ ਰਾਹੀਂ ਸਪੈਮ ਕੌਲਜ਼ ‘ਤੇ ਰੋਕ ਨੂੰ ਮਜ਼ਬੂਤ ਕੀਤਾ ਹੈ; ਉਪਭੋਗਤਾਵਾਂ ਦੀ ਪਸੰਦ ਨੂੰ ਤਰਜੀਹ ਦਿੱਤੀ ਹੈ ਅਤੇ ਸ਼ਿਕਾਇਤਾਂ ਦਾ ਹੱਲ ਕੀਤਾ ਹੈ

Posted On: 01 APR 2026 5:37PM by PIB Chandigarh

 

ਡਿਜੀਟਲ ਰੇਡੀਓ ਅਤੇ ਡਾਇਰੈਕਟ-ਟੂ-ਮੋਬਾਈਲ (D2M) ਤਕਨਾਲੋਜੀਆਂ ਇੱਕ ਸਿੰਗਲ ਫ੍ਰੀਕੁਐਂਸੀ 'ਤੇ ਕਈ ਚੈਨਲਾਂ ਨੂੰ ਪਹੁੰਚਾਉਣ ਲਈ ਸਪੈਕਟ੍ਰਮ ਦਾ ਬਿਹਤਰ ਇਸਤੇਮਾਲ ਕਰਕੇ ਜਨ ਸੰਚਾਰ ਵਿੱਚ ਕ੍ਰਾਂਤੀ ਲਿਆ ਰਹੀਆਂ ਹਨ। ਡਿਜੀਟਲ ਰੇਡੀਓ ਇੱਕ ਕਿਫਾਇਤੀ, ਫ੍ਰੀ-ਟੂ-ਏਅਰ ਈਕੋਸਿਸਟਮ ਪ੍ਰਦਾਨ ਕਰਦਾ ਹੈ। D2M ਖੇਤਰੀ ਬੁਨਿਆਦੀ ਢਾਂਚੇ ਦੀ ਵਰਤੋਂ ਕਰਕੇ ਵੀਡੀਓ, ਆਡੀਓ ਅਤੇ ਡੇਟਾ ਸਿੱਧੇ ਮੋਬਾਈਲ ਹੈਂਡਸੈੱਟ ‘ਤੇ ਪ੍ਰਸਾਰਿਤ ਕਰਕੇ ਇਸ ਸੁਵਿਧਾ ਨੂੰ ਹੋਰ ਅੱਗੇ ਵਧਾਉਂਦਾ ਹੈ ਅਤੇ ਇਸ ਲਈ ਸਿਮ ਕਾਰਡਾਂ ਜਾਂ ਮੋਬਾਈਲ ਡੇਟਾ ਦੀ ਲੋੜ ਨਹੀਂ ਹੁੰਦੀ। ਇਸ ਨਾਲ ਕਿਫਾਇਤੀ ਮਨੋਰੰਜਨ, ਸਿੱਖਿਆ, ਅਤੇ ਗੰਭੀਰ ਐਮਰਜੈਂਸੀ ਜਾਂ ਆਫ਼ਤ ਪ੍ਰਬੰਧਨ ਚੇਤਾਵਨੀਆਂ ਨੂੰ ਪ੍ਰਸਾਰਿਤ ਕਰਨ ਲਈ ਇੱਕ ਮਜ਼ਬੂਤ ​​"ਡੇਟਾ ਪਾਈਪ" ਬਣਾਉਂਦਾ ਹੈ।

 

ਅਣਚਾਹੇ ਵਪਾਰਕ ਸੰਚਾਰ (UCC) ਜਾਂ ਸਪੈਮ ਕਾਲਾਂ ਨੂੰ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (TRAI) ਆਪਣੇ ਟੈਲੀਕੌਮ ਕਮਰਸ਼ੀਅਲ ਸੰਚਾਰ ਗ੍ਰਾਹਕ ਤਰਜੀਹ ਨਿਯਮਾਂ (TCCCPR) ਅਧੀਨ ਰੈਗੂਲੇਟ ਕਰਦਾ ਹੈ। UCC ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ,TRAI ਨੇ ਇੱਕ ਡਿਟ੍ਰੀਬਿਊਟਿਡ ਲੇਜ਼ਰ ਤਕਨਾਲੋਜੀ (DLT) ਪਲੈਟਫਾਰਮ (ਬਲੌਕਚੇਨ ਤਕਨਾਲੋਜੀ) ਲਾਗੂ ਕੀਤਾ ਹੈ ਜਿਸ 'ਤੇ ਖਪਤਕਾਰ ਪ੍ਰਚਾਰ ਸੰਚਾਰ ਦੀ ਪ੍ਰਾਪਤੀ ਸਬੰਧੀ ਆਪਣੀ ਪਸੰਦ ਰਜਿਸਟਰ ਕਰ ਸਕਦੇ ਹਨ। ਪ੍ਰਮੁੱਖ ਸੰਸਥਾਵਾਂ (ਬੈਂਕ, ਬੀਮਾ ਕੰਪਨੀਆਂ, ਏਅਰਲਾਈਨਾਂ ਆਦਿ ਵਰਗੇ ਕਾਰੋਬਾਰ) ਅਤੇ ਟੈਲੀਮਾਰਕਿਟਰ ਵੀ DLT ਪਲੈਟਫਾਰਮ 'ਤੇ ਰਜਿਸਟਰਡ ਹਨ। ਇਸ ਤੋਂ ਇਲਾਵਾ, DLT ਪਲੈਟਫਾਰਮ ‘ਤੇ ਇੱਕ ਸ਼ਿਕਾਇਤ ਪ੍ਰਣਾਲੀ ਵੀ ਲਾਗੂ ਕੀਤੀ ਗਈ ਹੈ, ਤਾਂ ਜੋ ਰਜਿਸਟਰਡ ਅਤੇ ਗੈਰ-ਰਜਿਸਟਰਡ ਦੋਵੇਂ ਤਰ੍ਹਾਂ ਦੇ ਟੈਲੀਮਾਰਕਿਟਰਾਂ ਵਿਰੁੱਧ ਸ਼ਿਕਾਇਤਾਂ ਰਜਿਸਟਰ ਕੀਤੀਆਂ ਜਾ ਸਕਣ। ਇਹ ਕਾਰਵਾਈ ਕਰਨ ਲਈ ਵੱਖ-ਵੱਖ ਪਹੁੰਚ ਸੇਵਾ ਪ੍ਰਦਾਤਾਵਾਂ ਦਰਮਿਆਨ ਸ਼ਿਕਾਇਤਾਂ ਦੇ ਅਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਂਦਾ ਹੈ।

 

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਸਮੇਂ-ਸਮੇਂ ‘ਤੇ ਉਚਿਤ ਨੀਤੀਗਤ ਨਿਰਦੇਸ਼ ਜਾਰੀ ਕਰਕੇ ਪ੍ਰਸਾਰਣ ਖੇਤਰ ਵਿੱਚ ਨਵੀਆਂ ਤਕਨੀਕਾਂ ਨੂੰ ਅਪਣਾਉਣ ਅਤੇ ਹੁਲਾਰਾ ਦੇਣ ਵਿੱਚ ਮਦਦ ਕਰਦਾ ਹੈ। ‘ਪ੍ਰਸਾਰਣ ਬੁਨਿਆਦੀ ਢਾਂਚਾ ਅਤੇ ਨੈੱਟਵਰਕ ਵਿਕਾਸ (ਬੀਆਈਐੱਨਡੀ) ਯੋਜਨਾ, ਜੋ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ, ਦਾ ਟੀਚਾ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਪ੍ਰਸਾਰਣ ਬੁਨਿਆਦੀ ਢਾਂਚੇ ਦਾ ਵਿਕਾਸ, ਆਧੁਨਿਕੀਕਰਣ ਅਤੇ ਅਪਗ੍ਰੇਡ ਕਰਨਾ ਹੈ। ਇਸ ਯੋਜਨਾ ਅਧੀਨ, ਪ੍ਰਸਾਰ ਭਾਰਤੀ ਪ੍ਰਸਾਰਣ ਖੇਤਰ ਵਿੱਚ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਨੈੱਟਵਰਕ ਨੂੰ ਨਿਰੰਤਰ ਅਪਗ੍ਰੇਡ ਕਰਦਾ ਰਹਿੰਦਾ ਹੈ। ਇਸ ਵਿੱਚ ਨੈੱਟਵਰਕ ਦਾ ਡਿਜੀਟਾਈਜ਼ੇਸ਼ਨ ਅਤੇ ਨਵੀਂ ਤਕਨਾਲੋਜੀ ਦੇ ਹਿਸਾਬ ਨਾਲ ਆਧੁਨਿਕ ਉਪਕਰਣਾਂ ਦਾ ਅਪਗ੍ਰੇਡੇਸ਼ਨ ਸ਼ਾਮਲ ਹੈ।

ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਰਾਓ ਰਾਜੇਂਦਰ ਸਿੰਘ ਦੁਆਰਾ ਪੁੱਛੇ ਗਏ ਸਵਾਲਾਂ ਦੇ ਲਿਖਤੀ ਜਵਾਬ ਵਿੱਚ ਦਿੱਤੀ। 

 

****

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ/ਏਕੇ


(Release ID: 2248719) ਵਿਜ਼ੀਟਰ ਕਾਊਂਟਰ : 3