ਰੱਖਿਆ ਮੰਤਰਾਲਾ
azadi ka amrit mahotsav

ਆਤਮਨਿਰਭਰ ਭਾਰਤ: ਰੱਖਿਆ ਮੰਤਰਾਲੇ ਅਤੇ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (BEL) ਨੇ ਭਾਰਤੀ ਹਵਾਈ ਸੈਨਾ (IAF) ਲਈ ਮਾਉਂਟੇਨ ਰਾਡਾਰਾਂ ਲਈ 1,950 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ

Posted On: 31 MAR 2026 2:42PM by PIB Chandigarh

ਆਤਮਨਿਰਭਰ ਭਾਰਤ ਅਤੇ ਮੇਕ-ਇਨ-ਇੰਡੀਆ ਦੇ ਤਹਿਤ ਭਾਰਤ ਦੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਰੱਖਿਆ ਮੰਤਰਾਲੇ (MoD) ਨੇ ਭਾਰਤੀ ਹਵਾਈ ਸੈਨਾ ਲਈ ਲਗਭਗ 1,950 ਕਰੋੜ ਰੁਪਏ ਦੀ ਲਾਗਤ ਨਾਲ ਦੋ ਮਾਉਂਟੇਨ ਰਡਾਰ, ਸਬੰਧਿਤ ਉਪਕਰਣ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਦੀ ਖਰੀਦ ਲਈ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ ਨਾਲ ਇੱਕ ਮਹੱਤਵਪੂਰਵ ਪੂੰਜੀ ਪ੍ਰਾਪਤੀ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ। ਬਾਯ (ਭਾਰਤੀ-ਸਵਦੇਸ਼ੀ ਡਿਜ਼ਾਈਨ, ਵਿਕਾਸ ਅਤੇ ਨਿਰਮਾਣ) ਸ਼੍ਰੇਣੀ ਦੇ ਤਹਿਤ ਇਹ ਇਕਰਾਰਨਾਮੇ ‘ਤੇ 31 ਮਾਰਚ, 2026 ਨੂੰ ਨਵੀਂ ਦਿੱਲੀ ਵਿੱਚ MoD ਅਤੇ BEL ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ।

ਇਹ ਮਾਉਂਟੇਨ ਰਾਡਾਰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਇਲੈਕਟ੍ਰੌਨਿਕਸ ਅਤੇ ਰਾਡਾਰ ਵਿਕਾਸ ਸੰਸਥਾਨ ਦੁਆਰਾ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਬੀਈਐੱਲ ਦੁਆਰਾ ਕੀਤਾ ਜਾਵੇਗਾ। ਇਨ੍ਹਾਂ ਰਾਡਾਰਾਂ ਦੀ ਸਥਾਪਨਾ ਅਤੇ ਕਮਿਸ਼ਨਿੰਗ ਨਾਲ ਦੇਸ਼ ਦੀ ਹਵਾਈ ਰੱਖਿਆ ਨੂੰ ਹੁਲਾਰਾ ਮਿਲੇਗਾ ਅਤੇ ਰਾਸ਼ਟਰੀ ਸੁਰੱਖਿਆ ਮਜ਼ਬੂਤ ਹੋਵੇਗੀ। ਇਸ ਖਰੀਦ ਨਾਲ ਵਿਦੇਸ਼ੀ ਉਪਕਰਣਾਂ 'ਤੇ ਨਿਰਭਰਤਾ ਵੀ ਘਟੇਗੀ।

**********

ਵੀਕੇ/ਸੇਵੀ/ਏਕੇ


(Release ID: 2247838) ਵਿਜ਼ੀਟਰ ਕਾਊਂਟਰ : 29