ਵਿੱਤ ਮੰਤਰਾਲਾ
ਫਰਵਰੀ 2026 ਤੱਕ ਭਾਰਤ ਸਰਕਾਰ ਦੇ ਖਾਤਿਆਂ ਦੀ ਮਾਸਿਕ ਸਮੀਖਿਆ (ਵਿੱਤੀ ਵਰ੍ਹੇ 2025-26)
Posted On:
30 MAR 2026 5:30PM by PIB Chandigarh
ਭਾਰਤ ਸਰਕਾਰ ਦੇ ਫਰਵਰੀ 2026 ਤੱਕ ਦੇ ਮਾਸਿਕ ਖਾਤਿਆਂ ਦਾ ਸੰਕਲਨ ਕਰਕੇ ਰਿਪੋਰਟ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਮੁੱਖ ਬਿੰਦੂ ਹੇਠ ਲਿਖੇ ਅਨੁਸਾਰ ਹਨ:
ਭਾਰਤ ਸਰਕਾਰ ਨੂੰ ਫਰਵਰੀ 2026 ਤੱਕ 27,91,943 ਕਰੋੜ ਰੁਪਏ (ਪੂਰੇ ਵਰ੍ਹੇ 2025-26 ਦੀਆਂ ਕੁੱਲ ਪ੍ਰਾਪਤੀਆਂ ਦਾ 82.0%) ਪ੍ਰਾਪਤ ਹੋਏ, ਜਿਸ ਵਿੱਚ 21,45,223 ਕਰੋੜ ਰੁਪਏ ਟੈਕਸ ਮਾਲੀਆ (ਕੇਂਦਰ ਨੂੰ ਪ੍ਰਾਪਤ ਸ਼ੁੱਧ ਰਾਸ਼ੀ), 5,81,173 ਕਰੋੜ ਰੁਪਏ ਗੈਰ-ਟੈਕਸ ਮਾਲੀਆ ਅਤੇ 65,547 ਕਰੋੜ ਰੁਪਏ ਦੀਆਂ ਗੈਰ-ਕਰਜ਼ਾ ਪੂੰਜੀਗਤ ਪ੍ਰਾਪਤੀਆਂ ਸ਼ਾਮਲ ਹਨ। ਇਸ ਮਿਆਦ ਦੌਰਾਨ ਭਾਰਤ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਦੇ ਤਬਾਦਲੇ ਵਜੋਂ 12,66,369 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ, ਜੋ ਪਿਛਲੇ ਵਰ੍ਹੇ ਦੇ ਮੁਕਾਬਲੇ 85,837 ਕਰੋੜ ਰੁਪਏ ਵੱਧ ਹੈ।
ਭਾਰਤ ਸਰਕਾਰ ਵੱਲੋਂ ਕੀਤਾ ਗਿਆ ਕੁੱਲ ਖਰਚਾ 40,44,592 ਕਰੋੜ ਰੁਪਏ (ਪੂਰੇ ਵਿੱਤੀ ਵਰ੍ਹੇ 2025-26 ਦਾ 81.5%) ਹੈ, ਜਿਸ ਵਿੱਚੋਂ 31,15,270 ਕਰੋੜ ਰੁਪਏ ਮਾਲੀਆ ਮਦ 'ਤੇ ਅਤੇ 9,29,322 ਕਰੋੜ ਰੁਪਏ ਕੈਪੀਟਲ ਅਕਾਉਂਟ 'ਤੇ ਹੈ। ਕੁੱਲ ਮਾਲੀਆ ਖਰਚੇ ਵਿੱਚੋਂ 10,65,305 ਕਰੋੜ ਰੁਪਏ ਵਿਆਜ ਦੇ ਭੁਗਤਾਨ ਦੀ ਮਦ 'ਤੇ ਅਤੇ 3,89,610 ਕਰੋੜ ਰੁਪਏ ਮੁੱਖ ਸਬਸਿਡੀਆਂ ਦੀ ਮਦ 'ਤੇ ਹੈ।
**************
ਐੱਨਬੀ/ਐੱਸਆਰਆਈ/ਏਕੇ
(Release ID: 2247817)
ਵਿਜ਼ੀਟਰ ਕਾਊਂਟਰ : 38