ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਅਤੇ ਯੂਟਿਊਬ ਨੇ ਭਾਰਤੀ ਪਰੰਪਰਾਗਤ ਲੋਕ (folk) ਅਤੇ ਕਬਾਇਲੀ ਸੰਗੀਤ ਨੂੰ ਇੱਕ ਵਿਸ਼ਵਵਿਆਪੀ ਪਲੈਟਫਾਰਮ 'ਤੇ ਉਤਸ਼ਾਹਿਤ ਕਰਨ ਅਤੇ ਵਧਾਉਣ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ
ਭਾਰਤ ਦੀਆਂ ਵਿਭਿੰਨ ਲੋਕ ਪਰੰਪਰਾਵਾਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਸੱਭਿਆਚਾਰ ਮੰਤਰਾਲੇ ਦਾ ਮੁੱਖ ਉਦੇਸ਼ ਹੈ: ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ
Posted On:
25 MAR 2026 6:12PM by PIB Chandigarh
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਤੇ ਯੂਟਿਊਬ ਵਿਚਕਾਰ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਗਏ ਜਿਸ ਦਾ ਉਦੇਸ਼ ਭਾਰਤੀ ਪਰੰਪਰਾਗਤ ਲੋਕ ਅਤੇ ਕਬਾਇਲੀ ਸੰਗੀਤ ਨੂੰ ਇੱਕ ਵਿਸ਼ਵਵਿਆਪੀ ਪਲੈਟਫਾਰਮ 'ਤੇ ਉਤਸ਼ਾਹਿਤ ਕਰਨਾ ਅਤੇ ਵਿਆਪਕ ਪੱਧਰ ‘ਤੇ ਪਹੁੰਚਾਉਣਾ ਹੈ। ਅੱਜ ਨਵੀਂ ਦਿੱਲੀ ਵਿੱਚ ਇਸ ਮੌਕੇ 'ਤੇ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਸੱਭਿਆਚਾਰ ਮੰਤਰਾਲੇ ਦੇ ਸਕੱਤਰ, ਸ਼੍ਰੀ ਵਿਵੇਕ ਅਗਰਵਾਲ ਅਤੇ ਯੂਟਿਊਬ ਦੀ ਭਾਰਤ-ਅਧਾਰਿਤ ਪ੍ਰਬੰਧ ਨਿਰਦੇਸ਼ਕ, ਸ਼੍ਰੀਮਤੀ ਗੁੰਜਨ ਸੋਨੀ ਮੌਜੂਦ ਸਨ।

ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਰਤ ਦੀਆਂ ਵਿਭਿੰਨ ਲੋਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣਾ ਅਤੇ ਉਤਸ਼ਾਹਿਤ ਕਰਨਾ ਸੱਭਿਆਚਾਰ ਮੰਤਰਾਲੇ ਦਾ ਇੱਕ ਮੁੱਖ ਉਦੇਸ਼ ਹੈ। ਯੂਟਿਊਬ ਨਾਲ ਇਹ ਸਹਿਯੋਗ ਸਾਡੀ ਰਚਨਾਤਮਕ ਆਰਥਿਕਤਾ ਨੂੰ ਫੰਡਿੰਗ ਕਰਨ ਅਤੇ ਸਾਡੇ ਕਲਾਕਾਰਾਂ ਨੂੰ ਸਸ਼ਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਸਾਡਾ ਟੀਚਾ ਲੋਕ ਸੰਗੀਤਕਾਰਾਂ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਵਧੇਰੇ ਪਛਾਣ, ਸਥਿਰਤਾ ਅਤੇ ਮਾਨਤਾ ਪ੍ਰਾਪਤ ਕਰਨ ਲਈ ਜ਼ਰੂਰੀ ਸਾਧਨ ਅਤੇ ਪਲੈਟਫਾਰਮ ਪ੍ਰਦਾਨ ਕਰਨਾ ਹੈ।
ਸੱਭਿਆਚਾਰਕ ਮੰਤਰਾਲੇ ਦੇ ਸਕੱਤਰ, ਸ਼੍ਰੀ ਵਿਵੇਕ ਅਗਰਵਾਲ ਨੇ ਕਿਹਾ ਕਿ ਮੰਤਰਾਲੇ ਦਾ ਮੁੱਖ ਉਦੇਸ਼ ਲੋਕ ਕਲਾਕਾਰਾਂ ਤੱਕ ਪਹੁੰਚ ਨੂੰ ਲੋਕਤੰਤਰੀ ਬਣਾਉਣਾ ਹੈ ਤਾਂ ਜੋ ਦੇਸ਼ ਦੇ ਹਰ ਕੋਨੇ ਦੇ ਲੋਕ ਕਲਾਕਾਰ ਮਾਣ ਨਾਲ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਕਾਇਮ ਰੱਖ ਸਕਣ ਅਤੇ ਸੁਤੰਤਰ ਰਚਨਾਤਮਕ ਉੱਦਮੀ ਬਣ ਸਕਣ। ਸ਼੍ਰੀ ਅਗਰਵਾਲ ਨੇ ਅੱਗੇ ਕਿਹਾ ਕਿ ਯੂਟਿਊਬ ਦੀ ਵਿਸ਼ਵਵਿਆਪੀ ਪਹੁੰਚ ਨੂੰ ਮੰਤਰਾਲੇ ਦੇ ਵਿਆਪਕ ਬੁਨਿਆਦੀ ਢਾਂਚੇ ਨਾਲ ਜੋੜ ਕੇ, ਮੰਤਰਾਲਾ ਨਾ ਸਿਰਫ਼ ਇੱਕ ਪਲੈਟਫਾਰਮ ਪ੍ਰਦਾਨ ਕਰ ਰਿਹਾ ਹੈ ਸਗੋਂ ਲੱਖਾਂ ਲੋਕ ਕਲਾਕਾਰਾਂ ਨੂੰ ਆਤਮਨਿਰਭਰ ਬਣਨ ਅਤੇ ਸਫਲ ਉੱਦਮਾਂ ਨੂੰ ਚਲਾਉਣ ਦੀ ਨੀਂਹ ਰੱਖਣ ਵਿੱਚ ਵੀ ਮਦਦ ਕਰ ਰਿਹਾ ਹੈ।
ਇਸ ਸਮਝੌਤੇ ਦੇ ਮੌਕੇ 'ਤੇ ਬੋਲਦਿਆਂ, ਯੂਟਿਊਬ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਗੁੰਜਨ ਸੋਨੀ ਨੇ ਕਿਹਾ ਕਿ ਯੂਟਿਊਬ ਦਾ ਉਦੇਸ਼ ਭਾਰਤ ਦੇ ਹਰ ਕੋਨੇ ਦੇ ਕਲਾਕਾਰਾਂ ਅਤੇ ਸਿਰਜਣਕਾਰਾਂ ਨੂੰ ਆਪਣੀ ਪ੍ਰਤਿਭਾ ਦੁਨੀਆ ਨਾਲ ਸਾਂਝਾ ਕਰਨ ਵਿੱਚ ਮਦਦ ਕਰਨਾ ਹੈ। ਲੋਕ ਸੰਗੀਤ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਇੱਕ ਅਨਿੱਖੜਵਾਂ ਅੰਗ ਹੈ, ਅਤੇ ਸੱਭਿਆਚਾਰ ਮੰਤਰਾਲੇ ਨਾਲ ਇਹ ਸਾਂਝੇਦਾਰੀ ਇਨ੍ਹਾਂ ਮਹੱਤਵਪੂਰਨ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਦਾ ਇੱਕ ਕੀਮਤੀ ਮੌਕਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਯੂਟਿਊਬ ਦੁਨੀਆ ਭਰ ਦੇ ਸਿਰਜਣਕਾਰਾਂ ਲਈ ਪਹੁੰਚ ਨੂੰ ਲੋਕਤੰਤਰੀ ਕਰਨ ਲਈ ਉਤਸ਼ਾਹਿਤ ਹੈ, ਮੰਤਰਾਲੇ ਦੀ ਡੂੰਘੀ ਸੱਭਿਆਚਾਰਕ ਸ਼ਮੂਲੀਅਤ ਅਤੇ ਆਈਐੱਮਓਸੀ ਦੇ ਬੁਨਿਆਦੀ ਢਾਂਚੇ ਨੂੰ ਇੱਕ ਗਲੋਬਲ ਪਲੈਟਫਾਰਮ 'ਤੇ ਕਲਾਕਾਰਾਂ ਦਾ ਸਮਰਥਨ ਅਤੇ ਪ੍ਰਦਰਸ਼ਨ ਕਰਨ ਦੀ ਆਪਣੀ ਵਿਲੱਖਣ ਯੋਗਤਾ ਨਾਲ ਜੋੜਦਾ ਹੈ। ਉਨ੍ਹਾਂ ਨੇ ਕਿਹਾ ਕਿ ਟੀਚਾ ਨਾ ਸਿਰਫ਼ ਇਨ੍ਹਾਂ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਡਿਜੀਟਲ ਸਕਿੱਲਜ਼ ਨਾਲ ਸਸ਼ਕਤ ਬਣਾਉਣਾ ਹੈ, ਸਗੋਂ ਉਨ੍ਹਾਂ ਨੂੰ ਦੁਨੀਆ ਭਰ ਦੇ ਨਵੇਂ ਦਰਸ਼ਕਾਂ ਨਾਲ ਜੁੜਨ, ਸਫਲ ਔਨਲਾਈਨ ਕਰੀਅਰ ਬਣਾਉਣ ਅਤੇ ਇਹ ਯਕੀਨੀ ਬਣਾਉਣ ਲਈ ਟਿਕਾਊ ਰਸਤੇ ਪ੍ਰਦਾਨ ਕਰਨਾ ਹੈ ਕਿ ਉਨ੍ਹਾਂ ਦੀ ਵਡਮੁੱਲੀ ਕਲਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਗੂੰਜਦੀ ਰਹੇ।
ਇਸ ਪਹਿਲਕਦਮੀ ਦਾ ਉਦੇਸ਼ ਦੇਸ਼ ਦੇ ਰਵਾਇਤੀ ਅਤੇ ਲੋਕ ਸੰਗੀਤਕਾਰਾਂ ਦੇ ਅਮੀਰ ਭਾਈਚਾਰੇ ਨੂੰ ਡਿਜੀਟਲ ਉਪਕਰਣਾਂ, ਗਿਆਨ ਪ੍ਰਣਾਲੀਆਂ ਅਤੇ ਵਿਆਪਕ ਦਰਸ਼ਕਾਂ ਤੱਕ ਪਹੁੰਚ ਪ੍ਰਦਾਨ ਕਰਕੇ ਸਸ਼ਕਤ ਬਣਾਉਣਾ ਹੈ। ਇਸ ਦਾ ਉਦੇਸ਼ ਡਿਜੀਟਲ ਸਕਿੱਲਿੰਗ, ਬੌਧਿਕ ਸੰਪੱਤੀ ਅਧਿਕਾਰਾਂ ਪ੍ਰਤੀ ਜਾਗਰੂਕਤਾ, ਵਧੇ ਹੋਏ ਸਹਿਯੋਗ ਦੇ ਮੌਕਿਆਂ ਅਤੇ ਕਲਾਕਾਰਾਂ ਲਈ ਟਿਕਾਊ ਕਰੀਅਰ ਵਿਕਲਪਾਂ ਰਾਹੀਂ ਭਾਰਤੀ ਰਵਾਇਤੀ ਅਤੇ ਲੋਕ ਸੰਗੀਤ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ।

ਭਾਰਤ ਦੀ ਲੋਕ, ਕਬਾਇਲੀ ਅਤੇ ਪਰੰਪਰਾਗਤ ਸੰਗੀਤਕ ਵਿਰਾਸਤ, ਭਾਵੇਂ ਵਿਭਿੰਨ ਅਤੇ ਜੀਵੰਤ ਹੈ, ਪਰ ਇਸ ਨੂੰ ਆਧੁਨਿਕ ਸਮੱਗਰੀ ਦੇ ਦ੍ਰਿਸ਼ਟੀਕੋਣ ਵਿੱਚ ਵਿਸ਼ਵਵਿਆਪੀ ਦ੍ਰਿਸ਼ਟੀ, ਡਿਜੀਟਲ ਡਿਸਟ੍ਰੀਬਿਊਸ਼ਨ ਅਤੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਦੇ ਮਾਮਲੇ ਵਿੱਚ ਅਕਸਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਪਹਿਲਕਦਮੀ ਢਾਂਚਾਗਤ ਸਿਖਲਾਈ ਪ੍ਰੋਗਰਾਮ, ਬੁਨਿਆਦੀ ਢਾਂਚੇ ਤੱਕ ਪਹੁੰਚ ਅਤੇ ਨਿਰੰਤਰ ਸੰਸਥਾਗਤ ਸਹਾਇਤਾ ਪ੍ਰਦਾਨ ਕਰਕੇ ਇਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ।
ਸੱਭਿਆਚਾਰ ਮੰਤਰਾਲਾ ਪ੍ਰੋਗਰਾਮ ਲਈ ਰਣਨੀਤਿਕ ਅਗਵਾਈ ਅਤੇ ਨਿਗਰਾਨੀ ਪ੍ਰਦਾਨ ਕਰੇਗਾ, ਜੋ ਲੋਕ ਸੰਗੀਤ ਰਚਨਾਤਮਕ ਅਰਥਵਿਵਸਥਾ 'ਤੇ ਕੇਂਦ੍ਰਿਤ ਹੋਵੇਗਾ, ਜਦਕਿ ਇੱਕ ਸੰਯੁਕਤ ਟਾਸਕ ਫੋਰਸ ਲਾਗੂਕਰਨ ਅਤੇ ਪ੍ਰਭਾਵ ਮੁਲਾਂਕਣ ਦਾ ਮਾਰਗਦਰਸ਼ਨ ਕਰੇਗੀ। ਮੰਤਰਾਲੇ ਦੁਆਰਾ ਚੁਣੀ ਗਈ ਖੁਦਮੁਖਤਿਆਰ ਕਲਾ ਅਤੇ ਪ੍ਰਦਰਸ਼ਨ ਸੰਸਥਾਵਾਂ ਰਾਹੀਂ, ਇਹ ਪਹਿਲਕਦਮੀ ਰਿਕਾਰਡਿੰਗ ਉਪਕਰਣਾਂ ਅਤੇ ਖੇਤਰੀ ਸੰਪਰਕਾਂ ਸਮੇਤ ਸਹੂਲਤਾਂ ਤੱਕ ਪਹੁੰਚ ਪ੍ਰਦਾਨ ਕਰੇਗੀ, ਨਾਲ ਹੀ ਸਥਾਨਕ ਵਿਦਿਅਕ ਸਮੱਗਰੀ ਦਾ ਸਹਿ-ਵਿਕਾਸ ਕਰੇਗੀ ਅਤੇ ਸਲਾਹਕਾਰਾਂ ਦੀ ਪਛਾਣ ਕਰੇਗੀ।
ਸਮਝੌਤੇ ਦੇ ਤਹਿਤ, ਯੂਟਿਊਬ ਇਨ੍ਹਾਂ ਯਤਨਾਂ ਦਾ ਸਮਰਥਨ ਕਰੇਗਾ ਅਤੇ ਲੋਕ, ਕਬਾਇਲੀ ਅਤੇ ਪਰੰਪਰਾਗਤ ਕਲਾਕਾਰਾਂ ਨੂੰ ਡਿਜੀਟਲ ਸਮੱਗਰੀ ਨਿਰਮਾਣ ਦੇ ਸਰਬੋਤਮ ਅਭਿਆਸਾਂ, ਚੈਨਲ ਪ੍ਰਬੰਧਨ, ਮੁਦਰੀਕਰਣ ਰਣਨੀਤੀਆਂ, ਕੌਪੀਰਾਈਟ ਪ੍ਰਬੰਧਨ ਅਤੇ ਯੂਟਿਊਬ ਵਿਸ਼ਲੇਸ਼ਣ ਰਾਹੀਂ ਦਰਸ਼ਕਾਂ ਦੀ ਸੂਝ-ਬੂਝ ਨੂੰ ਸਮਝਣ ਲਈ ਟ੍ਰੇਨਿੰਗ ਪ੍ਰਦਾਨ ਕਰੇਗਾ।
************
ਐੱਮ ਅੰਨਾਦੁਰਈ/ਏਕੇ
(Release ID: 2245825)
ਵਿਜ਼ੀਟਰ ਕਾਊਂਟਰ : 6