ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ‘ਏਕਾਤਮ ਮਾਨਵ ਦਰਸ਼ਨ - ਭਾਰਤ ਦਾ ਵਿਸ਼ਵ ਦ੍ਰਿਸ਼ਟੀਕੋਣ' ਵਿਸ਼ੇ 'ਤੇ ਅੰਤਰਰਾਸ਼ਟਰੀ ਸੰਮੇਲਨ ਦਾ ਵਰਚੁਅਲੀ ਉਦਘਾਟਨ ਕੀਤਾ
ਪੰਡਿਤ ਦੀਨਦਿਆਲ ਉਪਾਧਿਆਏ ਦਾ ‘ਏਕਾਤਮ ਮਾਨਵ ਦਰਸ਼ਨ ' ਅੱਜ ਵੀ ਪ੍ਰਸੰਗਿਕ ਹੈ
ਤਕਨਾਲੋਜੀ ਨੂੰ ਮਨੁੱਖੀ ਭਲਾਈ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਲੋਕ ਸੰਗ੍ਰਿਹ ਦੇ ਆਦਰਸ਼ ਦੇ ਅਨੁਸਾਰ ਗਿਆਨ ਦੁਆਰਾ ਨਿਰਦੇਸ਼ਿਤ ਹੋਣਾ ਚਾਹੀਦਾ ਹੈ
Posted On:
25 MAR 2026 6:35PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਸੀਪੀ ਰਾਧਾਕ੍ਰਿਸ਼ਣਨ ਨੇ ਅੱਜ ਕਰਨਾਟਕ ਸਟੇਟ ਓਪਨ ਯੂਨੀਵਰਸਿਟੀ, ਮੈਸੂਰ ਵਿਖੇ ਏਕਾਤਮ ਮਾਨਵ ਦਰਸ਼ਨ - ਭਾਰਤ ਦਾ ਵਿਸ਼ਵ ਦ੍ਰਿਸ਼ਟੀਕੋਣ' ਵਿਸ਼ੇ 'ਤੇ ਅੰਤਰਰਾਸ਼ਟਰੀ ਅਕਾਦਮਿਕ ਸੰਮੇਲਨ ਦਾ ਵਰਚੁਅਲ ਉਦਘਾਟਨ ਕੀਤਾ।
ਕਾਨਫਰੰਸ ਦੇ ਆਯੋਜਨ ਲਈ ਕਰਨਾਟਕ ਸਟੇਟ ਓਪਨ ਯੂਨੀਵਰਸਿਟੀ, ਮੈਸੂਰ ਵਿਖੇ ਪ੍ਰਗਿਆ ਪ੍ਰਵਾਹ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਰਿਸਰਚ ਫਾਊਂਡੇਸ਼ਨ ਦੀ ਸ਼ਲਾਘਾ ਕਰਦੇ ਹੋਏ, ਕਿਹਾ ਕਿ ਇਹ ਕਾਨਫਰੰਸ ਪੰਡਿਤ ਦੀਨਦਿਆਲ ਉਪਾਧਿਆਏ ਦੁਆਰਾ ਪੇਸ਼ ਕੀਤੇ ਗਏ ‘ਏਕਾਤਮ ਮਾਨਵ ਦਰਸ਼ਨ ' (ਸਮੁੱਚੀ ਮਨੁੱਖਤਾ) ਦੇ 60 ਸਾਲ ਪੂਰੇ ਹੋਣ ਦਾ ਪ੍ਰਤੀਕ ਹੈ, ਜੋ ਕਿ ਇੱਕ ਡੂੰਘਾ ਦਾਰਸ਼ਨਿਕ ਅਤੇ ਸੱਭਿਅਤਾਵਾਦੀ ਢਾਂਚਾ ਹੈ ਅਤੇ ਸਮਕਾਲੀ ਸਮੇਂ ਵਿੱਚ ਵੀ ਬਹੁਤ ਪ੍ਰਸੰਗਿਕ ਬਣਿਆ ਹੋਇਆ ਹੈ।
ਇਸ ਦੇ ਬੁਨਿਆਦੀ ਸਿਧਾਂਤਾਂ ਬਾਰੇ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸੰਪੂਰਨ ਮਾਨਵਤਾਵਾਦ ਵਿਅਕਤੀ, ਸਮਾਜ, ਕੁਦਰਤ ਅਤੇ ਬ੍ਰਹਿਮੰਡ ਦੇ ਆਪਸੀ ਸਬੰਧਾਂ 'ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਵਧਦੀ ਵੰਡ, ਤਣਾਅ ਅਤੇ ਵਿਸ਼ਵਾਸ ਦੀ ਘਾਟ ਨਾਲ ਜੂਝ ਰਹੀ ਦੁਨੀਆ ਵਿੱਚ ਇਹ ਦਰਸ਼ਨ ਧਰਮ ਰਾਹੀਂ ਸਦਭਾਵਨਾ ਦਾ ਰਸਤਾ ਪੇਸ਼ ਕਰਦਾ ਹੈ, ਜੋ ਕਰਤੱਵ ਅਤੇ ਸੱਚਾਈ, ਦਇਆ ਅਤੇ ਸੇਵਾ ਵਰਗੇ ਮੁੱਲਾਂ ਦੁਆਰਾ ਨਿਰਦੇਸ਼ਿਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸੱਚਾ ਵਿਕਾਸ ਸੰਪੂਰਨ ਹੋਣਾ ਚਾਹੀਦਾ ਹੈ, ਜਿਸ ਵਿੱਚ ਸਰੀਰ, ਮਨ, ਬੁੱਧੀ ਅਤੇ ਆਤਮਾ ਦਾ ਪਾਲਣ ਪੋਸ਼ਣ ਹੋਵੇ, ਨਾਲ ਹੀ ਕੁਦਰਤ ਨਾਲ ਸੰਤੁਲਨ ਬਣਾਈ ਰੱਖਿਆ ਜਾਵੇ।
ਉਪ ਰਾਸ਼ਟਰਪਤੀ ਨੇ ਜਨਤਕ ਜੀਵਨ ਵਿੱਚ ਕਰਤੱਵ ਅਤੇ ਸੇਵਾ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ" ਦੇ ਦ੍ਰਿਸ਼ਟੀਕੋਣ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਨੈਤਿਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਵਿਰਾਸਤ 'ਤੇ ਅਧਾਰਿਤ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੀ ਕਲਪਨਾ ਕਰਦਾ ਹੈ, ਜੋ ਕਿ ਵਸੁਧੈਵ ਕੁਟੁੰਬਕਮ ਦੇ ਸਿਧਾਂਤ ਦੇ ਅਨੁਸਾਰ ਹੈ।
ਉਪ ਰਾਸ਼ਟਰਪਤੀ ਨੇ ਤੇਜ਼ ਤਕਨੀਕੀ ਤਰੱਕੀ ਦੇ ਸੰਦਰਭ ਵਿੱਚ ਕਿਹਾ ਕਿ ਭਾਵੇਂ ਮਨੁੱਖਤਾ ਕੋਲ ਬੇਅੰਤ ਤਕਨੀਕੀ ਸਮਰੱਥਾਵਾਂ ਹਨ, ਪਰ ਨੈਤਿਕ ਮਾਰਗਦਰਸ਼ਨ ਜ਼ਰੂਰੀ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਤਕਨਾਲੋਜੀ ਨੂੰ ਮਨੁੱਖੀ ਭਲਾਈ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਲੋਕ ਸੰਗ੍ਰਿਹ ਦੇ ਆਦਰਸ਼ ਦੇ ਅਨੁਸਾਰ ਗਿਆਨ ਦੁਆਰਾ ਨਿਰਦੇਸ਼ਿਤ ਹੋਣਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਨੇ ਸੰਪੂਰਨ ਮਾਨਵਤਾਵਾਦ ਦੇ ਵਿਵਹਾਰਿਕ ਐਪਲੀਕੇਸ਼ਨ ਦਾ ਸੱਦਾ ਦਿੰਦੇ ਹੇਏ, ਸਾਰੇ ਹਿੱਸੇਦਾਰਾਂ ਨੂੰ ਇੱਕ ਸੰਤੁਲਿਤ ਅਤੇ ਸਦਭਾਵਨਾਪੂਰਨ ਵਿਸ਼ਵ ਦੇ ਨਿਰਮਾਣ ਲਈ ਨੀਤੀ ਅਤੇ ਕਾਰਜ ਵਿੱਚ ਇਸਦੇ ਸਿਧਾਂਤਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਾਨਫਰੰਸ ਦੀ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਹ ਕਾਨਫਰੰਸ 25 ਤੋਂ 27 ਮਾਰਚ ਤੱਕ ਕਰਨਾਟਕ ਸਟੇਟ ਓਪਨ ਯੂਨੀਵਰਸਿਟੀ (ਕੇਐੱਸਓਯੂ), ਮੈਸੂਰ ਦੁਆਰਾ ਪ੍ਰਗਿਆ ਪ੍ਰਵਾਹ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਰਿਸਰਚ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।
***********
ਪੀਆਰ/ਏਐੱਸਐੱਮ/ਵੀਐੱਮ
(Release ID: 2245574)
ਵਿਜ਼ੀਟਰ ਕਾਊਂਟਰ : 2