ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਵਿੱਚ ਯੂਨੀਫੋਰਮ ਸਿਵਿਲ ਕੋਡ (UCC) ਬਿਲ ਪਾਸ ਹੋਣ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਇਸ ਬਿਲ ਨੂੰ ਸਮਰਥਨ ਦੇਣ ਵਾਲੇ ਸਾਰੇ ਵਿਧਾਇਕਾਂ ਨੂੰ ਵਧਾਈ ਦਿੱਤੀ


ਦੇਸ਼ ਵਿੱਚ ਹਰ ਨਾਗਰਿਕ ਲਈ ਇੱਕ ਸਮਾਨ ਕਾਨੂੰਨ ਹੋਵੇ, ਇਹ ਸਾਡੀ ਪਾਰਟੀ ਦੀ ਸਰਕਾਰ ਦੇ ਸਥਾਪਨਾ ਸਮੇਂ ਤੋਂ ਹੀ ਸੰਕਲਪ ਰਿਹਾ ਹੈ

ਮੋਦੀ ਜੀ ਦੀ ਅਗਵਾਈ ਵਿੱਚ ਸਾਡੀ ਪਾਰਟੀ ਦੀਆਂ ਰਾਜ ਸਰਕਾਰਾਂ ਇਸ ਦਿਸ਼ਾ ਵਿੱਚ ਲਗਾਤਾਰ ਅੱਗੇ ਵਧ ਰਹੀਆਂ ਹਨ

ਮੈਨੂੰ ਖੁਸ਼ੀ ਹੈ ਕਿ ਉੱਤਰਾਖੰਡ ਤੋਂ ਬਾਅਦ ਹੁਣ ਗੁਜਰਾਤ ਨੇ ਵੀ ਯੂਨੀਫੋਰਮ ਸਿਵਿਲ ਕੋਡ (UCC) ਬਿਲ ਪਾਸ ਕਰਨ ਦਾ ਇਤਿਹਾਸਿਕ ਕੰਮ ਕਰਕੇ ਆਪਣੀ ਵਚਨਬੱਧਤਾ ਦਰਸਾਈ ਹੈ

ਦੇਸ਼ ਤੁਸ਼ਟੀਕਰਣ ਦੇ ਅਧਾਰ ‘ਤੇ ਨਹੀਂ, ਸਗੋਂ ਸਾਰੇ ਨਾਗਰਿਕਾਂ ਲਈ ਸਮਾਨ ਕਾਨੂੰਨ ਨਾਲ ਚਲੇ, ਇਹ ਸਾਡੀ ਤਰਜੀਹ ਵੀ ਹੈ ਅਤੇ ਸੰਕਲਪ ਵੀ ਹੈ

प्रविष्टि तिथि: 25 MAR 2026 2:34PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਵਿੱਚ ਯੂਨੀਫੋਰਮ ਸਿਵਿਲ ਕੋਡ (UCC) ਬਿਲ ਪਾਸ ਹੋਣ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਇਸ ਬਿਲ ਨੂੰ ਸਮਰਥਨ ਦੇਣ ਵਾਲੇ ਸਾਰੇ ਵਿਧਾਇਕਾਂ ਨੂੰ ਵਧਾਈ ਦਿੱਤੀ।

ਐਕਸ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਦੇਸ਼ ਵਿੱਚ ਹਰ ਨਾਗਰਿਕ ਲਈ ਇੱਕ ਸਮਾਨ ਕਾਨੂੰਨ ਹੋਵੇ, ਇਹ ਸਾਡੀ ਪਾਰਟੀ ਦੀ ਸਰਕਾਰ ਦੀ ਸਥਾਪਨਾ ਸਮੇਂ  ਤੋਂ ਹੀ ਸੰਕਲਪ ਰਿਹਾ ਹੈ। ਮੋਦੀ ਜੀ ਦੀ ਅਗਵਾਈ ਵਿੱਚ ਸਾਡੀ ਪਾਰਟੀ ਦੀਆਂ ਰਾਜ ਸਰਕਾਰਾਂ ਇਸ ਦਿਸ਼ਾ ਵਿੱਚ ਲਗਾਤਾਰ ਅੱਗੇ ਵਧ ਰਹੀਆਂ ਹਨ। ਮੈਨੂੰ ਖੁਸ਼ੀ ਹੈ ਕਿ ਉੱਤਰਾਖੰਡ ਦੇ ਬਾਅਦ ਹੁਣ ਗੁਜਰਾਤ ਨੇ ਵੀ ਯੂਨੀਫੋਰਮ ਸਿਵਿਲ ਕੋਡ (UCC) ਬਿਲ ਪਾਸ ਕਰਨ ਦਾ ਇਤਿਹਾਸਿਕ ਕੰਮ ਕਰਕੇ ਆਪਣੀ ਵਚਨਬੱਧਤਾ ਦਰਸਾਈ ਹੈ। ਇਸ ਦੇ ਲਈ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਇਸ ਬਿਲ ਨੂੰ ਸਮਰਥਨ ਦੇਣ ਵਾਲੇ ਸਾਰੇ ਵਿਧਾਇਕਾਂ ਨੂੰ ਵਧਾਈ ਦਿੰਦਾ ਹਾਂ। ਦੇਸ਼ ਤੁਸ਼ਟੀਕਰਣ ਦੇ ਅਧਾਰ ‘ਤੇ ਨਹੀਂ, ਸਗੋਂ ਸਾਰੇ ਨਾਗਰਿਕਾਂ ਲਈ ਸਮਾਨ ਕਾਨੂੰਨ ਨਾਲ ਚਲੇ, ਇਹ ਸਾਡੀ ਤਰਜੀਹ ਵੀ ਹੈ ਅਤੇ ਸੰਕਲਪ ਵੀ ਹੈ।”

 

***********

ਆਰਕੇ/ਪੀਆਰ/ਪੀਐੱਸ/ਐੱਸਕੇ/ਸ਼ੀਨਮ


(रिलीज़ आईडी: 2245176) आगंतुक पटल : 35
इस विज्ञप्ति को इन भाषाओं में पढ़ें: English , Urdu , हिन्दी , Marathi , Assamese , Gujarati , Telugu , Kannada