ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀਬਾੜੀ ਦੀ ਸੰਪੂਰਨ ਸਮੀਖਿਆ ਕਰਕੇ ਫਸਲੀ-ਨੁਕਸਾਲ, ਬੀਮਾ-ਕਲੇਮ ਅਤੇ ਕਿਸਾਨਾਂ ਦੀ ਤੁਰੰਤ ਸਹਾਇਤਾ ‘ਤੇ ਫੋਕਸ ਕੀਤਾ


ਤੇਜ਼ ਬਰਸਾਤ, ਗੜ੍ਹੇਮਾਰੀ ਅਤੇ ਪ੍ਰਤੀਕੂਲ ਮੌਸਮ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਵਿਗਿਆਨਿਕ ਮੁਲਾਂਕਣ ਦੇ ਅਧਾਰ ‘ਤੇ ਤੁਰੰਤ ਰਾਹਤ ਅਤੇ ਬੀਮਾ ਕਲੇਮ ਨੂੰ ਯਕੀਨੀ ਬਣਾਉਣ ਦੇ ਲਈ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤੇ ਨਿਰਦੇਸ਼

ਕਿਸਾਨਾਂ ਦੀ ਭਲਾਈ, ਤਾਲਮੇਲ, ਕ੍ਰੌਪ ਕਟਿੰਗ ਐਕਸਪੈਰੀਮੈਂਟ ਅਤੇ ਸਮਾਂਬੱਧ ਸਹਾਇਤਾ ‘ਤੇ ਕੇਂਦ੍ਰਿਤ ਨਵੀਂ ਖੇਤੀਬਾੜੀ ਕਾਰਜ ਯੋਜਨਾ ‘ਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਜ਼ੋਰ ਦਿੱਤਾ

ਦਾਲਾਂ ਵਿੱਚ ਆਤਮ-ਨਿਰਭਰਤਾ ਮਿਸ਼ਨ ਨੂੰ ਗਤੀ ਦੇਣ ਲਈ ਉਤਪਾਦਨ, ਖਰੀਦ, ਐੱਮਐੱਸਪੀ ਅਤੇ ਕਿਸਾਨ-ਲਾਭ ਬਾਰੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤਾ ਜ਼ੋਰ

ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ, ਰੀਜ਼ਨਲ ਕਾਨਫਰੰਸ ਅਤੇ ਫਸਲ-ਵਾਰ ਰੋਡਮੈਪ ਰਾਹੀਂ ਖੇਡ-ਪੱਧਰ ਤੱਕ ਵਿਗਿਆਨਿਕ ਸਲਾਹ ਪਹੁੰਚਾਉਣ ਦੀ ਵਿਆਪਕ ਤਿਆਰੀ

Posted On: 20 MAR 2026 5:45PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਕ੍ਰਿਸ਼ੀ ਭਵਨ ਵਿੱਚ ਖੇਤੀਬਾੜੀ ਖੇਤਰ ਦੀ ਸੰਪੂਰਨ ਸਥਿਤੀ ਦੀ ਇੱਕ ਉੱਚ –ਪੱਧਰੀ ਅਤੇ ਵਿਆਪਕ ਸਮੀਖਿਆ ਕੀਤੀ। ਇਸ ਬੈਠਕ ਵਿੱਚ ਹਾਲ ਹੀ ਵਿੱਚ ਕਈ ਰਾਜਾਂ ਵਿੱਚ ਬਹੁਤ ਜ਼ਿਆਦਾ ਬਰਸਾਤ, ਭਾਰੀ ਮੀਂਹ, ਗੜ੍ਹੇਮਾਰੀ ਅਤੇ ਹੋਰ ਪ੍ਰਤੀਕੂਲ ਮੌਸਮ ਸਥਿਤੀਆਂ ਦੇ ਕਾਰਨ ਕਿਸਾਨਾਂ ਨੂੰ ਹੋਏ ਸੰਭਾਵਿਤ ਨੁਕਸਾਨ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ, ਕਿਸਾਨਾਂ ਦੀਆਂ ਤਤਕਾਲ ਜ਼ਰੂਰਤਾਂ, ਬੀਮਾ ਕਲੇਮ ਦੀ ਪ੍ਰਕਿਰਿਆ ਅਤੇ ਰਾਹਤ ਵਿਧੀਆਂ ਦੇ ਕੰਮਕਾਰ ‘ਤੇ ਵੀ ਵਿਸਤ੍ਰਿਤ ਚਰਚਾ ਹੋਈ। ਸਮੀਖਿਆ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੀ ਚੌਹਾਨ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਸਰਕਾਰ ਦਾ ਧਿਆਨ ਸਿਰਫ਼ ਉਤਪਾਦਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਵਿੱਚ ਹੋਏ ਫਸਲੀ ਨੁਕਸਾਨ ਦਾ ਵਿਗਿਆਨਿਕ ਮੁਲਾਂਕਣ, ਬੀਮਾ ਕਲੇਮਜ਼ ਦਾ ਉਚਿਤ ਨਿਪਟਾਰਾ ਅਤੇ ਕਿਸਾਨਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨਾ ਵੀ ਸ਼ਾਮਲ ਹੈ।

https://static.pib.gov.in/WriteReadData/userfiles/image/image0015MIZ.jpg

ਇਹ ਸਮੀਖਿਆ ਬੈਠਕ, ਕੇਂਦਰੀ ਖੇਤੀਬਾੜੀ ਮੰਤਰੀ ਦੇ ਨਿਰਦੇਸ਼ ‘ਤੇ ਅਜਿਹੇ ਸਮੇਂ ਬੁਲਾਈ ਗਈ ਸੀ, ਜਦੋਂ ਕਈ ਰਾਜਾਂ ਵਿੱਚ ਮੌਸਮ ਦੀਆਂ ਅਨਿਸ਼ਚਿਤਤਾ, ਫਸਲੀ ਨੁਕਸਾਨ ਦਾ ਜੋਖਮ ਅਤੇ ਕਿਸਾਨਾਂ ਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਮੁੱਖ ਚਿੰਤਾਵਾਂ ਵਜੋਂ ਸਾਹਮਣੇ ਆਈ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਨੀਤੀਗਤ ਉਪਾਅ, ਰਾਹਤ ਵਿਧੀਆਂ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਵਿਸਤਾਰ ਸਾਰੇ ਪੱਧਰਾਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਤਾਲਮੇਲ ਹੋਵੇ, ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਅਤੇ ਉਚਿਤ ਸਹਾਇਤਾ ਮਿਲ ਸਕੇ।

https://static.pib.gov.in/WriteReadData/userfiles/image/image002LBCH.jpg

ਬੈਠਕ ਦੌਰਾਨ, ਸ਼੍ਰੀ ਚੌਹਾਨ ਨੇ ਖੇਤੀਬਾੜੀ ਸਕੱਤਰ, ਖੇਤੀਬਾੜੀ ਕਮਿਸ਼ਨਰ ਅਤੇ ਮੌਜੂਦ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਇਹ ਯਕੀਨੀ ਬਣਾਉਣ ਕਿ ਜਿੱਥੇ ਵੀ ਕਿਸਾਨਾਂ ਨੂੰ ਸਹਾਇਤਾ ਦੀ ਜ਼ਰੂਰਤ ਹੋਵੇ, ਉੱਥੇ ਰਾਜ ਸਰਕਾਰਾਂ ਦੇ ਨਾਲ ਤਾਲਮੇਲ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕ੍ਰੌਪ ਕਟਿੰਗ ਐਕਸਪੈਰੀਮੈਂਟਸ (crop cutting experiments) ਤੁਰੰਤ ਕੀਤੇ ਜਾਣੇ ਚਾਹੀਦੇ ਹਨ, ਨੁਕਸਾਨ ਦਾ ਮੁਲਾਂਕਣ ਵਿਗਿਆਨਿਕ ਢੰਗ ਨਾਲ ਹੋਣਾ ਚਾਹੀਦਾ ਹੈ, ਅਤੇ ਬਿਨਾ ਕਿਸੇ ਦੇਰੀ ਦੇ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਬਰਸਾਤ, ਗੜ੍ਹੇਮਾਰੀ ਜਾਂ ਹੋਰ ਪ੍ਰਤੀਕੂਲ ਮੌਸਮ ਦੀਆਂ ਸਥਿਤੀਆਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ, ਜ਼ਮੀਨੀ ਪੱਧਰ ‘ਤੇ ਸਮੇਂ-ਸੀਮਾ ਅੰਦਰ ਕਾਰਵਾਈ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਕਿਸਾਨ ਨੂੰ ਰਾਹਤ ਦੇ ਲਈ ਉਡੀਕ ਕਰਨ ‘ਤੇ ਮਜ਼ਬੂਰ ਨਾ ਹੋਣਾ ਪਵੇ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਤੁਰੰਤ ਰਾਜ ਸਰਕਾਰਾਂ ਦੇ ਨਾਲ ਸੰਪਰਕ ਅਤੇ ਤਾਲਮੇਲ ਸਥਾਪਿਤ ਕਰਨ, ਤਾਂ ਜੋ ਕ੍ਰੌਪ ਕਟਿੰਗ ਐਕਸਪੈਰੀਮੈਂਟਸ ਸਹੀ ਢੰਗ ਨਾਲ ਕੀਤੇ ਜਾ ਸਕਣ, ਨੁਕਸਾਨ ਦਾ ਸਟੀਕ ਮੁਲਾਂਕਣ ਹੋ ਸਕੇ ਅਤੇ ਬੀਮਾ ਕਲੇਮਜ਼ ਨੂੰ ਸਹੀ ਅਤੇ ਵਿਗਿਆਨਿਕ ਢੰਗ ਨਾਲ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ, “ਜੇਕਰ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ, ਤਾਂ ਉਨ੍ਹਾਂ ਦੇ ਬੀਮਾ ਕਲੇਮਜ਼ ਉਚਿਤ ਅਤੇ ਵਿਗਿਆਨਿਕ ਢੰਗ ਨਾਲ ਤਿਆਰ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਅਸੀਂ ਆਪਣੇ ਕਿਸਾਨ ਭੈਣਾਂ-ਭਰਾਵਾਂ ਦੀ ਮਦਦ ਕਰ ਸਕੀਏ।”

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਆਉਣ ਵਾਲੇ ਦਿਨਾਂ ਵਿੱਚ ਦੋ ਹੋਰ ਪੱਛਮੀ ਗੜਬੜੀਆਂ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਨੂੰ ਦੇਖਦੇ ਹੋਏ, ਕਿਸਾਨਾਂ ਲਈ ਕੀ ਮਸ਼ਵਰੇ ਜਾਰੀ ਕੀਤੇ ਜਾਣੇ ਚਾਹੀਦੇ ਹਨ, ਇਸ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਅਤੇ ਵਿਆਪਕ ਪੱਧਰ ‘ਤੇ ਲਾਜ਼ਮੀ ਨਿਰਦੇਸ਼ ਦਿੱਤੇ ਗਏ ਹਨ।

ਪ੍ਰਤੀਕੂਲ ਮੌਸਮ, ਮੌਸਮ ਪੂਰਵ-ਅਨੁਮਾਨ ਅਤੇ ਜੋਖਮ ਪ੍ਰਬੰਧਨ

ਬੈਠਕ ਵਿੱਚ ਮੌਸਮ ਦੇ ਪੂਰਵ-ਅਨੁਮਾਨ ਅਤੇ ਫਸਲਾਂ ਦੀ ਮੌਜੂਦਾ ਸਥਿਤੀ ਦੀ ਵਿਸਤ੍ਰਿਤ ਸਮੀਖਿਆ ਕੀਤੀ ਗਈ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਮੌਸਮ ਨਾਲ ਜੁੜੇ ਸੰਭਾਵਿਤ ਜੋਖਮਾਂ ਦੇ ਅਨੁਸਾਰ ਤਿਆਰੀਆਂ ਕੀਤੀਆਂ ਜਾ ਸਕਣ। ਸ਼੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਵਿਭਾਗ, ਰਾਜ ਸਰਕਾਰਾਂ ਅਤੇ ਸਾਰੀਆਂ ਸਬੰਧਿਤ ਸੰਸਥਾਨਾਂ ਨੂੰ ਮਿਲ ਕੇ ਇੱਕ ਵਿਆਪਕ ਕਾਰਜ ਯੋਜਨਾ ਤਿਆਰ ਕਰਨੀ ਚਾਹੀਦੀ ਹੈ, ਜੋ ਇਹ ਯਕੀਨੀ ਬਣਾ ਸਕੇ ਕਿ ਕਿਸਾਨਾਂ ਨੂੰ ਸਮੇਂ ਸਿਰ ਸਲਾਹ, ਸਹਾਇਤਾ ਅਤੇ ਸੁਰੱਖਿਆ ਪ੍ਰਾਪਤ ਹੋ ਸਕੇ।

ਕੇਂਦਰੀ ਮੰਤਰੀ ਨੇ ਇਹ ਸਪਸ਼ਟ ਕੀਤਾ ਕਿ ਖੇਤੀਬਾੜੀ ਖੇਤਰ ਦਾ ਟੀਚਾ ਸਿਰਫ਼ ਉਤਪਾਦਨ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਇਸ ਵਿੱਚ ਕਿਸਾਨਾਂ ਦੀ ਸੁਰੱਖਿਆ, ਆਮਦਨ ਵਿੱਚ ਸਥਿਰਤਾ ਅਤੇ ਸਮੇਂ ਸਿਰ ਸਹਾਇਤਾ ਵੀ ਸ਼ਾਮਲ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਫਸਲ ਦੀ ਸਥਿਤੀ, ਮੌਸਮ ਨਾਲ ਜੁੜੇ ਜੋਖਮਾਂ, ਖਰੀਦ ਦੀਆਂ ਤਿਆਰੀਆਂ ਅਤੇ ਰਾਹਤ ਵਿਧੀਆਂ ਦਰਮਿਆਨ ਬਿਹਤਰ ਤਾਲਮੇਲ ਸਥਾਪਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਾਪਤ ਹੋਵੇ।

ਦਾਲਾਂ ਵਿੱਚ ਆਤਮ-ਨਿਰਭਰਤਾ ਮਿਸ਼ਨ, MSP ਅਤੇ ਬੰਪਰ ਉਤਪਾਦਨ ਦੀ ਖਰੀਦੀ

ਸ਼੍ਰੀ ਚੌਹਾਨ ਨੇ ਕਿਹਾ ਸਰਕਾਰ ਦੁਆਰਾ ਕਣਕ ਅਤੇ ਝੋਨੇ ਦੀ ਖਰੀਦ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋਣ ਵਾਲੀ ਹੈ, ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਮੌਸਮ ਵਿੱਚ ਰਬੀ ਫਸਲਾਂ ਦਾ ਬੰਪਰ ਉਤਪਾਦਨ ਹੋਇਆ ਹੈ। ਇਸ ਦੇ ਨਤੀਜੇ ਵਜੋਂ, ਦੇਸ਼ ਕੋਲ ਕਣਕ, ਝੋਣਾ ਅਤੇ ਚੌਲ ਦਾ ਉਚਿਤ ਭੰਡਾਰ ਹੈ, ਅਤੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਕਣਕ ਅਤੇ ਝੋਨੇ ਦੀ ਖਰੀਦ ਜਾਰੀ ਰਹੇਗੀ, ਉੱਥੇ ਹੀ ਦੂਜੇ ਪਾਸੇ ਦਾਲਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ, “ਕਿਸਾਨ ਜਿੰਨੀ ਚਾਹੇ ਉੰਨੀ ਅਰਹਰ (ਤੁਅਰ), ਮਸੂਰ ਅਤੇ ਉੜਦ ਵੇਚ ਸਕਦੇ ਹਨ, ਅਤੇ ਅਸੀਂ ਉਸ ਨੂੰ ਖਰੀਦਾਂਗੇ।”

ਕੇਂਦਰੀ ਖੇਤੀਬਾੜੀ ਮੰਤਰੀ ਨੇ ਸਪਸ਼ਟ ਕੀਤਾ ਕਿ ਦਾਲਾਂ ਦੀ ਖਰੀਦ ਨਾ ਸਿਰਫ਼ ਰਾਜ ਸਰਕਾਰਾਂ ਦੁਆਰਾ, ਸਗੋਂ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈੱਡਰੇਸ਼ਨ ਆਫ ਇੰਡੀਆ ਲਿਮਿਟੇਡ (NAFED) ਅਤੇ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈੱਡਰੇਸ਼ਨ (NCCF) ਜਿਹੀਆਂ ਏਜੰਸੀਆਂ ਰਾਹੀਂ ਵੀ ਕੀਤੀ ਜਾਵੇਗੀ; ਇਸ ਨਾਲ ਇਹ ਯਕੀਨੀ ਹੋਵੇਗਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਤੋਂ ਘੱਟ ਕੀਮਤ ‘ਤੇ ਆਪਣੀ ਉਪਜ ਵੇਚਣ ਲਈ ਮਜ਼ਬੂਰ ਨਾ ਹੋਣਾ ਪਵੇ ਅਤੇ ਉਨ੍ਹਾਂ ਨੂੰ ਆਪਣੀ ਉਪਜ ਦਾ ਉਚਿਤ ਮਿਹਨਤਾਨਾ ਮਿਲ ਸਕੇ। 

 ‘ਦਾਲਾਂ ਵਿੱਚ ਆਤਮ-ਨਿਰਭਰਤਾ ਮਿਸ਼ਨ’ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ, ਸ਼੍ਰੀ ਚੌਹਾਨ ਨੇ ਅਰਹਰ, ਉੜਦ ਅਤੇ ਮਸੂਰ ਜਿਹੀਆਂ ਪ੍ਰਮੁੱਖ ਦਾਲਾਂ ਦੇ ਉਤਪਾਦਨ ਨੂੰ ਵਧਾਉਣ, ਖੇਤੀ ਦੇ ਰਕਬੇ ਦਾ ਵਿਸਥਾਰ ਕਰਨ ਅਤੇ MSP-ਅਧਾਰਿਤ ਖਰੀਦ ਵਿਧੀਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਦੇਸ਼ ਨੂੰ ਦਾਲਾਂ ਦੇ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣਾ, ਆਯਾਤ ‘ਤੇ ਨਿਰਭਰਤਾ ਨੂੰ ਘੱਟ ਕਰਨਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਜ਼ਮੀਨੀ ਪੱਧਰ ‘ਤੇ ਠੋਸ ਕਾਰਜ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। 

ਮਾਤਰਾ ਦੇ ਨਾਲ-ਨਾਲ ਗੁਣਵੱਤਾ ‘ਤੇ ਵੀ ਧਿਆਨ ਕੇਂਦ੍ਰਿਤ, ਪ੍ਰੀਮੀਅਮ ਵੈਲਿਊ ਲਈ ਮੁਹਿੰਮ

ਕੇਂਦਰੀ ਖੇਤੀਬਾੜੀ ਮੰਤਰੀ ਨੇ ਇਹ ਸਪਸ਼ਟ ਕੀਤਾ ਕਿ ਖੇਤੀਬਾੜੀ ਨੀਤੀ ਹੁਣ ਸਿਰਫ਼ ਉਤਪਾਦਨ ਦੀ ਮਾਤਰਾ ਵਧਾਉਣ ‘ਤੇ ਹੀ ਕੇਂਦ੍ਰਿਤ ਨਹੀਂ ਰਹੇਗੀ, ਸਗੋਂ ਗੁਣਵੱਤਾ ਵਿੱਚ ਸੁਧਾਰ ਨੂੰ ਵੀ ਬਰਾਬਰ ਮਹੱਤਵ ਦੇਵੇਗੀ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ‘ਸ਼ਰਬਤੀ’ (‘Sharbati’) ਕਣਕ ਦੀ ਉਦਾਹਰਣ ਦਿੱਤੀ, ਜਿਸ ਦੀ ਬਿਹਤਰੀਨ ਗੁਣਵੱਤਾ ਦੇ ਕਾਰਨ ਬਜ਼ਾਰ ਵਿੱਚ 400 ਰੁਪਏ ਤੋਂ ਵੱਧ ਦੀ ਵਾਧੂ ਕੀਮਤ ਮਿਲਦੀ ਹੈ। 

ਉਨ੍ਹਾਂ ਨੇ ਬਿਹਤਰ ਫਸਲੀ ਕਿਸਮਾਂ, ਬਾਇਓ-ਫੋਰਟੀਫਾਇਡ ਫਸਲਾਂ ਅਤੇ ਉੱਚ-ਗੁਣਵੱਤਾ ਵਾਲੇ ਅਨਾਜਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ, ਤਾਂ ਜੋ ਕਿਸਾਨਾਂ ਨੂੰ MSP ਤੋਂ ਜ਼ਿਆਦਾ ਕੀਮਤਾਂ ਮਿਲ ਸਕਣ। ਸ਼੍ਰੀ ਚੌਹਾਨ ਨੇ ਕਿਹਾ, “ਅਸੀਂ ਨਿਸ਼ਚਿਤ ਤੌਰ ‘ਤੇ ਉਤਪਾਦਨ ਵਧਾਵਾਂਗੇ, ਪਰ ਅਸੀਂ ਇਸ ਗੱਲ ‘ਤੇ ਵੀ ਮੁਹਿੰਮ ਚਲਾਵਾਂਗੇ ਕਿ ਮਾਤਰਾ ਦੇ ਨਾਲ-ਨਾਲ ਗੁਣਵੱਤਾ ਵਿੱਚ ਵੀ ਕਿਵੇਂ ਸੁਧਾਰ ਕੀਤਾ ਜਾਵੇ। ਬਿਹਤਰ ਕਿਸਮਾਂ ਅਤੇ ਫੋਰਟੀਫਾਇਡ ਫਸਲਾਂ ਕਿਸਾਨਾਂ ਨੂੰ ਜ਼ਿਆਦਾ ਕੀਮਤਾਂ ਦਿਲਾ ਸਕਦੀਆਂ ਹਨ, ਇਸ ਲਈ ਸਾਨੂੰ ਕਿਸਮਾਂ ਦੀ ਚੋਣ ਅਤੇ ਗੁਣਵੱਤਾ ਵਧਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ।”

ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ, ਰੀਜ਼ਨਲ ਕਾਨਫਰੰਸਿਜ਼ ਅਤੇ ਫਸਲ-ਵਾਰ ਰੋਡਮੈਪਸ

ਸ਼੍ਰੀ ਸ਼ਿਵਰਾਜ ਚੌਹਾਨ ਨੇ ਆਉਣ ਵਾਲੇ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ’ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਇਸ ਅਭਿਆਨ ਨੂੰ ਰਾਸ਼ਟਰੀ ਪੱਧਰ ‘ਤੇ ਲਾਗੂ ਕੀਤਾ ਜਾਵੇਗਾ, ਜਿਸ ਦਾ ਉਦੇਸ਼ ਕਿਸਾਨਾਂ ਨੂੰ ਵਿਗਿਆਨਿਕ ਸਲਾਹ, ਉੱਨਤ ਤਕਨੀਕਾਂ ਅਤੇ ਖੇਤਰ-ਵਿਸ਼ੇਸ਼ ਮੁਤਾਬਕ ਖੇਤੀਬਾੜੀ ਨਾਲ ਸਬੰਧੀ ਮਾਰਗਦਰਸ਼ਨ ਉਪਲਬਧ ਕਰਵਾਉਣਾ ਹੈ- ਠੀਕ ਉਸੇ ਤਰ੍ਹਾਂ ਹੀ, ਜਿਵੇਂ ਕਿ ਪਹਿਲਾਂ ਵੀ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਅਭਿਆਨ ਸਿਰਫ਼ ਇੱਕ ਰਸਮੀ ਬਣ ਕੇ ਨਾ ਰਹਿ ਜਾਵੇ, ਸਗੋਂ ਜ਼ਮੀਨੀ ਪੱਧਰ ‘ਤੇ ਇਸ ਦੇ ਵਿਵਹਾਰਕ ਅਤੇ ਉਪਯੋਗੀ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ। ਇਸ ਨਾਲ ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਸਹੀ ਫਸਲਾਂ, ਉਚਿਤ ਕਿਸਮਾਂ ਅਤੇ ਉਚਿਤ ਖੇਤੀਬਾੜੀ ਅਭਿਆਸ ਚੁਣਨ ਵਿੱਚ ਮਦਦ ਮਿਲੇਗੀ। 

ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਖਰੀਫ ਫਸਲਾਂ ਦੀਆਂ ਤਿਆਰੀਆਂ ਬਾਰੇ ਚਰਚਾ ਨਵੀਂ ਦਿੱਲੀ ਵਿੱਚ ਹੋਣ ਵਾਲੀ ਇੱਕ ਹੀ ਬੈਠਕ ਵਿੱਚ ਕੀਤੀ ਜਾਂਦੀ ਸੀ। ਹਾਲਾਂਕਿ, ਹੁਣ ਇਸ ਢੰਗ ਦੀ ਜਗ੍ਹਾ ਪੰਜ ਜ਼ੋਨਾਂ- ਉੱਤਰ, ਦੱਖਣ, ਪੱਛਮ, ਪੂਰਬ ਅਤੇ ਪਹਾੜੀ ਰਾਜਾਂ (ਉੱਤਰ ਪੂਰਬ ਸਮੇਤ) –ਵਿੱਚ ਖੇਤਰੀ ਸੰਮੇਲਨ ਆਯੋਜਿਤ ਕਰਨ ਦਾ ਢੰਗ ਅਪਣਾ ਲਿਆ ਗਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਤਿੰਨ ਖੇਤਰੀ ਸੰਮੇਲਨ 7 ਅਪ੍ਰੈਲ ਨੂੰ ਜੈਪੁਰ, 17 ਅਪ੍ਰੈਲ ਨੂੰ ਲਖਨਊ ਅਤੇ 24 ਅਪ੍ਰੈਲ ਨੂੰ ਓਡੀਸ਼ਾ ਵਿੱਚ ਨਿਰਧਾਰਿਤ ਕੀਤੇ ਗਏ ਹਨ, ਜਦਕਿ ਦੋ ਵਾਧੂ ਸੰਮੇਲਨਾਂ ਦੀਆਂ ਮਿਤੀਆਂ ਜਲਦੀ ਹੀ ਤੈਅ ਕਰ ਲਈਆਂ ਜਾਣਗੀਆਂ। 

ਇਨ੍ਹਾਂ ਸੰਮੇਲਨਾਂ ਵਿੱਚ ਨਾ ਸਿਰਫ਼ ਸਰਕਾਰੀ ਅਧਿਕਾਰੀਆਂ, ਸਗੋਂ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੇ ਵਿਗਿਆਨਿਕ, ਖੇਤੀਬਾੜੀ ਮਾਹਿਰ, ਸਫਲ ਕਿਸਾਨ, ਕਿਸਾਨ ਉਤਪਾਦਕ ਸੰਗਠਨ ਅਤੇ ਨਿਜੀ ਖੇਤਰ ਦੇ ਅਜਿਹੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ, ਜਿਨ੍ਹਾਂ ਨੇ ਰਿਸਰਚ, ਵੈਲਿਊ ਐਡੀਸ਼ਨ, ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ  ਦਿੱਤਾ ਹੈ। 

ਸ਼੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਪੂਰੀ ਖੇਤੀਬਾੜੀ ਮੁੱਲ ਲੜੀ - ਬੀਜ ਤੋਂ ਲੈ ਕੇ ਮੰਡੀ ਤੱਕ - ਵਿੱਚ ਰਣਨੀਤੀਆਂ ਤਿਆਰ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਹਰ ਪੜਾਅ 'ਤੇ ਸਹਾਇਤਾ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਪ੍ਰਮੁੱਖ ਫਸਲ ਲਈ ਇੱਕ 'ਫਸਲੀ-ਅਧਾਰਿਤ ਰੋਡਮੈਪ' ਅਤੇ ਹਰੇਕ ਰਾਜ ਲਈ ਇੱਕ 'ਰਾਜ-ਅਧਾਰਿਤ ਖੇਤੀਬਾੜੀ ਰੋਡਮੈਪ' ਤਿਆਰ ਕੀਤਾ ਜਾਵੇਗਾ। ਸੋਇਆਬੀਨ, ਮੱਕੀ ਅਤੇ ਨਾਰੀਅਲ ਵਰਗੀਆਂ ਫਸਲਾਂ 'ਤੇ ਵਿਸਤ੍ਰਿਤ ਚਰਚਾ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਉਤਪਾਦਨ ਵਧਾਉਣ, ਗੁਣਵੱਤਾ ਵਿੱਚ ਸੁਧਾਰ, ਬਿਮਾਰੀਆਂ ਨੂੰ ਹੱਲ ਕਰਨ ਅਤੇ ਸਾਫ਼-ਸੁਥਰੀ ਬਿਜਾਈ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਚੌਹਾਨ ਨੇ ਕਿਹਾ ਕਿ ਕੇਂਦਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਉਨ੍ਹਾਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਉਦੇਸ਼ ਖੇਤੀਬਾੜੀ ਉਤਪਾਦਨ ਨੂੰ ਵਧਾਉਣਾ ਅਤੇ ਕਿਸਾਨਾਂ ਦੇ ਯਤਨਾਂ ਰਾਹੀਂ ਦੇਸ਼ ਦੀ ਖੁਸ਼ਹਾਲੀ ਨੂੰ ਨਵੀਆਂ ਉਚਾਈਆਂ 'ਤੇ ਲਿਜਾਣਾ ਹੈ।

*****

ਆਰਸੀ/ਐੱਮਸੀ/ਐੱਸਕੇ/ਏਕੇ


(Release ID: 2244008) ਵਿਜ਼ੀਟਰ ਕਾਊਂਟਰ : 3