ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਜਲ ਸੈਨਾ ਦੇ ਜਹਾਜ਼ ਤ੍ਰਿਖੰਡ ਨੇ ਸੇਸ਼ੇਲਸ ਦੇ ਪੋਰਟ ਵਿਕਟੋਰੀਆ ਵਿਖੇ ਪੋਰਟ ਕਾਲ ਸਮਾਪਤ ਕੀਤੀ


ਭਾਰਤ ਅਤੇ ਸੇਸ਼ੇਲਸ ਦਰਮਿਆਨ ਅਭਿਆਸ ਲਾਮਿਤੀਏ 2026 ਦਾ ਪਹਿਲਾ ਟ੍ਰਾਈ ਸਰਵਿਸਿਜ਼ ਐਡੀਸ਼ਨ ਆਯੋਜਿਤ ਕੀਤਾ ਗਿਆ

प्रविष्टि तिथि: 22 MAR 2026 11:31AM by PIB Chandigarh

ਭਾਰਤੀ ਜਲ ਸੈਨਾ ਦਾ ਸਟੀਲਥ ਫ੍ਰੀਗੇਟ ਜਹਾਜ ਤ੍ਰਿਖੰਡ, ਸੰਵਰਧਨ ਸਬੰਧੀ ਪੋਰਟ ਕਾਲ ਪੂਰੀ ਕਰਨ ਤੋਂ ਬਾਅਦ 20 ਮਾਰਚ 2026 ਨੂੰ ਸੇਸ਼ੇਲਸ ਦੇ ਪੋਰਟ ਵਿਕਟੋਰੀਆ ਤੋਂ ਰਵਾਨਾ ਹੋ ਗਿਆ।

ਜਹਾਜ਼ ਦੇ ਕਮਾਂਡਿੰਗ ਅਫ਼ਸਰ ਕੈਪਟਨ ਸਚਿਨ ਕੁਲਕਰਣੀ ਨੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਸੇਸ਼ੇਲਸ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਜਹਾਜ਼ ਨੇ ਸੇਸ਼ੇਲਸ ਸਰਕਾਰ ਨੂੰ ਮਹੱਤਵਪੂਰਨ ਸਪੇਅਰ ਪਾਰਟਸ ਅਤੇ ਜ਼ਰੂਰੀ ਸਮੱਗਰੀ ਵੀ ਸੌਂਪੀ।

ਭਾਰਤੀ ਸੈਨਾ, ਭਾਰਤੀ ਹਵਾਈ ਸੈਨਾ ਅਤੇ ਸੇਸ਼ੇਲਸ ਰੱਖਿਆ ਬਲਾਂ (ਐੱਸਡੀਐੱਫ) ਦੇ ਮੈਂਬਰਾਂ ਦੇ ਨਾਲ, ਆਈਐੱਨਐੱਸ ਤ੍ਰਿਖੰਡ ਨੇ ਅਭਿਆਸ ਲਾਮਿਤੀਏ 2026 ਦੇ ਪਹਿਲੇ ਤਿੰਨ-ਸੇਵਾ ਐਡੀਸ਼ਨ ਵਿੱਚ ਹਿੱਸਾ ਲਿਆ। ਇਹ ਅਭਿਆਸ ਲਾਮਿਤੀਏ ਦੇ 11ਵੇਂ ਐਡੀਸ਼ਨ ਵਿੱਚ ਭਾਰਤੀ ਜਲ ਸੈਨਾ ਦੀ ਪਹਿਲੀ ਭਾਗੀਦਾਰੀ ਹੈ।

ਪੋਰਟ ਫੇਜ਼ ਦੌਰਾਨ, ਜਹਾਜ਼ ‘ਤੇ ਵਿਜ਼ਿਟ, ਬੋਰਡ, ਸਰਚ ਐਂਡ ਸੀਜਰ (ਵੀਬੀਐੱਸਐੱਸ) ਟ੍ਰੇਨਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਸੰਯੁਕਤ ਬੋਰਡਿੰਗ ਅਭਿਆਸ ਵੀ ਸ਼ਾਮਲ ਸਨ। ਇਸ ਤੋਂ ਬਾਅਦ ਅਭਿਆਸ ਦਾ ਸਮੁੰਦਰੀ ਪੜਾਅ ਸ਼ੁਰੂ ਹੋਇਆ, ਜਿਸ ਦੇ ਦੌਰਾਨ ਜਹਾਜ਼ ਨੇ ਐੱਸਸੀਜੀਐੱਸ ਲੇ ਵਿਜ਼ਿਲੈਂਟ (SCGS Le Vigilant) ਦੇ ਨਾਲ ਅਭਿਆਸ ਕੀਤਾ ਅਤੇ ਭਾਰਤੀ ਜਲ ਸੈਨਾ ਦੇ ਮਰੀਨ ਕਮਾਂਡੋ ਅਤੇ ਐੱਸਡੀਐੱਫ ਦੇ ਵਿਸ਼ੇਸ਼ ਬਲਾਂ ਦੀ ਇੱਕ ਟੀਮ ਦੁਆਰਾ ਸਮੁੰਦਰ ਵਿੱਚ ਸੰਯੁਕਤ ਬੋਰਡਿੰਗ ਅਭਿਆਨ ਚਲਾਇਆ ਗਿਆ। ਇਸ ਤੋਂ ਬਾਅਦ ਭਾਰਤੀ ਸੈਨਾ ਅਤੇ ਸੇਸ਼ੇਲਸ ਰੱਖਿਆ ਬਲਾਂ ਦੇ ਸੈਨਿਕਾਂ ਨੇ ਪ੍ਰੈਸਲਿਨ ਦ੍ਵੀਪ ‘ਤੇ ਲੈਂਡਿੰਗ ਕੀਤਾ। ਐੱਸਡੀਐੱਫ ਦੇ ਚੀਫ ਆਫ਼ ਡਿਫੈਂਸ ਫੋਰਸਿਸ ਮੇਜਰ ਜਨਰਲ ਮਾਈਕਲ ਰੋਸੇਟ ਐੱਸਡੀਐੱਫ ਦੇ ਡਿਪਟੀ ਚੀਫ਼ ਆਫ਼ ਡਿਫੈਂਸ ਫੋਰਸਿਸ ਬ੍ਰਿਗੇਡੀਅਰ ਜੀਨ ਅਟਾਲਾ (Jean Attala) ਅਤੇ ਹੋਰ ਸੀਨੀਅਰ ਅਧਿਕਾਰੀ ਅਭਿਆਸ ਦੇ ਸੰਚਾਲਨ ਨੂੰ ਦੇਖਣ ਲਈ ਸਮੁਦੰਰੀ ਪੜਾਅ ਦੌਰਾਨ ਆਈਐੱਨਐੱਸ ਤ੍ਰਿਖੰਡ ‘ਤੇ ਸਵਾਰ ਹੋਏ।

ਇਸ ਅਭਿਆਸ ਨੇ ਭਾਰਤ ਅਤੇ ਸੇਸ਼ੇਲਸ ਦਰਮਿਆਨ ਅੰਤਰ-ਕਾਰਜਸ਼ੀਲਤਾ ਵਧਾਉਣ ਅਤੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ਕ੍ਰੀਓਲ ਭਾਸ਼ਾ ਵਿੱਚ ‘ਮਿੱਤਰਤਾ’ ਦਾ ਅਰਥ ਰੱਖਣ ਵਾਲਾ ‘ਲਾਮਿਤੀਏ’ ਦੋਹਾਂ ਦੇਸ਼ਾਂ ਦਰਮਿਆਨ ਇਤਿਹਾਸਿਕ ਸਬੰਧਾਂ ਨੂੰ ਦਰਸਾਉਂਦਾ ਹੈ।

ਇਹ ਪੋਰਟ ‘ਤੇ ਆਗਮਨ ਭਾਰਤ ਦੇ ਮਹਾਸਾਗਰ (ਖੇਤਰ ਭਰ ਵਿੱਚ ਸੁਰੱਖਿਆ ਅਤੇ ਵਿਕਾਸ ਦੇ ਲਈ ਆਪਸੀ ਅਤੇ ਸਮੁੱਚੀ ਉੱਨਤੀ) ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਪਸੰਦੀਦਾ ਸੁਰੱਖਿਆ ਭਾਗੀਦਾਰ ਅਤੇ ਪਹਿਲਾਂ ਜਵਾਬ ਦੇਣ ਵਾਲੇ ਬਣੇ ਰਹਿਣ ਲਈ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ।

************

ਵੀਐੱਮ/ਐੱਸਪੀਐੱਸ    52/26


(रिलीज़ आईडी: 2243876) आगंतुक पटल : 31
इस विज्ञप्ति को इन भाषाओं में पढ़ें: English , Urdu , Marathi , हिन्दी , Bengali , Gujarati