ਜਲ ਸ਼ਕਤੀ ਮੰਤਰਾਲਾ
azadi ka amrit mahotsav

ਜਲ ਸ਼ਕਤੀ ਮੰਤਰਾਲਾ ਨਵੀਂ ਦਿੱਲੀ ਵਿਖੇ ਵਿਸ਼ਵ ਜਲ ਦਿਵਸ ਸੰਮੇਲਨ 2026 ਦਾ ਆਯੋਜਨ ਕਰੇਗਾ


"ਪਾਣੀ ਲਈ ਉਦਯੋਗ" ਵਿਸ਼ੇ ਦੇ ਤਹਿਤ 700 ਤੋਂ ਵੱਧ ਡੈਲੀਗੇਟਸ ਹਿੱਸਾ ਲੈਣਗੇ

Posted On: 21 MAR 2026 12:15PM by PIB Chandigarh

22 ਮਾਰਚ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਣ ਵਾਲਾ, ਵਿਸ਼ਵ ਜਲ ਦਿਵਸ ਤਾਜ਼ੇ ਮਿੱਠੇ ਪਾਣੀ ਦੀ ਮਹੱਤਵਪੂਰਨ ਮਹੱਤਤਾ ਅਤੇ ਟਿਕਾਊ ਜਲ ਪ੍ਰਬੰਧਨ ਦੀ ਤੁਰੰਤ ਜ਼ਰੂਰਤ ਦੀ ਯਾਦ ਦਿਵਾਉਂਦਾ ਹੈ। ਇਹ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਪਾਣੀ ਨੂੰ ਸੁਰੱਖਿਅਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਦੁਨੀਆ ਭਰ ਦੀਆਂ ਸਰਕਾਰਾਂ, ਉਦਯੋਗਾਂ ਅਤੇ ਭਾਈਚਾਰਿਆਂ ਨੂੰ ਲਾਮਬੰਦ ਕਰਦੇ ਹੋਏ, ਜਲਵਾਯੂ ਪਰਿਵਰਤਨ ਅਤੇ ਬਰਾਬਰ ਪਹੁੰਚ ਦੀਆਂ ਵਧ ਰਹੀਆਂ ਚੁਣੌਤੀਆਂ ‘ਤੇ ਚਾਨਣਾ ਪਾਉਂਦਾ ਹੈ। ਇਸ ਸਾਲ ਦੀ ਗਲੋਬਲ ਥੀਮ, "ਵਾਟਰ ਐਂਡ ਜ਼ੈਂਡਰ," ਸਮਾਵੇਸ਼ੀ ਅਤੇ ਬਰਾਬਰ ਪਾਣੀ ਸ਼ਾਸਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੀ ਹੈ।

ਇਸ ਗਲੋਬਲ ਕਾਲ ਟੂ ਐਕਸ਼ਨ ਨੂੰ ਮਜ਼ਬੂਤ ​​ਕਰਦੇ ਹੋਏ, ਜਲ ਸ਼ਕਤੀ ਮੰਤਰਾਲਾ 23 ਮਾਰਚ 2026 ਨੂੰ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ "ਪਾਣੀ ਲਈ ਉਦਯੋਗ" ਵਿਸ਼ੇ ਦੇ ਤਹਿਤ ਵਿਸ਼ਵ ਜਲ ਦਿਵਸ ਸੰਮੇਲਨ 2026 ਦੀ ਮੇਜ਼ਬਾਨੀ ਕਰੇਗਾ। ਉਦਘਾਟਨੀ ਸੈਸ਼ਨ ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀ. ਆਰ. ਪਾਟਿਲ, ਸਰਕਾਰ ਅਤੇ ਉਦਯੋਗ ਜਗਤ ਦੇ ਸੀਨੀਅਰ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਜਾਵੇਗਾ।

ਇਹ ਸੰਮੇਲਨ "ਸੰਪੂਰਣ-ਸਰਕਾਰ" ਅਤੇ "ਸੰਪੂਰਣ-ਸਮਾਜ" ਦੇ ਵਿਜ਼ਨ ਰਾਹੀਂ ਭਾਰਤ ਦੀ ਜਲ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਵੱਖ-ਵੱਖ ਵਿਭਾਗਾਂ, ਅਕਾਦਮਿਕ ਸੰਸਥਾਵਾਂ ਅਤੇ ਉਦਯੋਗਾਂ ਦਰਮਿਆਨ ਵਧ ਰਹੇ ਤਾਲਮੇਲ ਨੂੰ ਉਜਾਗਰ ਕਰਦਾ ਹੈ। ਪਾਣੀ ਨੂੰ ਇੱਕ ਮਹੱਤਵਪੂਰਨ ਰਾਸ਼ਟਰੀ ਸੰਸਾਧਨ ਅਤੇ ਇਸ ਦੇ ਪ੍ਰਬੰਧਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮੁੱਖ ਭੂਮਿਕਾ ਨੂੰ ਪਛਾਣਦੇ ਹੋਏ, ਉਨ੍ਹਾਂ ਨੂੰ ਇਸ ਮੌਕੇ ਨੂੰ ਮਨਾਉਣ ਲਈ ਢੁਕਵੀਆਂ ਗਤੀਵਿਧੀਆਂ ਆਯੋਜਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਅਜਿਹੀਆਂ ਪਹਿਲਕਦਮੀਆਂ ਜਨਤਕ ਜਾਗਰੂਕਤਾ ਨੂੰ ਵਧਾ ਸਕਦੀਆਂ ਹਨ, ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ, ਅਤੇ ਪਾਣੀ ਦੀ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਜਾਗਰੂਕਤਾ ਪ੍ਰੋਗਰਾਮ ਚਲਾ ਸਕਦੇ ਹਨ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਮੁੜ ਵਰਤੋਂ ਵਰਗੇ ਬਿਹਤਰੀਨ ਅਭਿਆਸਾਂ ਦਾ ਪ੍ਰਦਰਸ਼ਨ ਕਰ ਸਕਦੇ ਹਨ, ਪਾਣੀ ਦੀ ਵਰਤੋਂ ਦੀ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਉਦਯੋਗਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨਾਲ ਜੁੜ ਸਕਦੇ ਹਨ, ਅਤੇ ਭਾਈਚਾਰਕ-ਅਗਵਾਈ ਵਾਲੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਸਕਦੇ ਹਨ।

ਇਹ ਸੰਮੇਲਨ ਟਿਕਾਊ ਜਲ ਪ੍ਰਬੰਧਨ ਲਈ ਸੰਵਾਦ, ਨਵੀਨਤਾ ਅਤੇ ਸਹਿਯੋਗ ਲਈ ਇੱਕ ਰਾਸ਼ਟਰੀ ਪਲੈਟਫਾਰਮ ਵਜੋਂ ਕੰਮ ਕਰੇਗਾ, ਜੋ ਕਿ ਨੀਤੀ ਨਿਰਮਾਤਾਵਾਂ, ਉਦਯੋਗ ਜਗਤ ਦੇ ਨੇਤਾਵਾਂ, ਅਕਾਦਮਿਕ ਸੰਸਥਾਵਾਂ, ਸਟਾਰਟਅੱਪ, MSMEs ਅਤੇ ਨੌਜਵਾਨ ਨਵੀਨਤਾਕਾਰਾਂ ਨੂੰ ਸਕੇਲੇਬਲ, ਤਕਨਾਲੋਜੀ-ਅਧਾਰਿਤ ਸਮਾਧਾਨਾਂ ਦਾ ਸਹਿ-ਨਿਰਮਾਣ ਕਰਨ ਲਈ ਇਕੱਠਾ ਕਰੇਗਾ।

ਪਾਣੀ ਦੀ ਵਰਤੋਂ ਦੀ ਕੁਸ਼ਲਤਾ, ਰੀਸਾਈਕਲਿੰਗ, ਮੁੜ ਵਰਤੋਂ ਅਤੇ ਨਵੀਨਤਾ ਦੇ ਇੱਕ ਮੁੱਖ ਚਾਲਕ ਵਜੋਂ ਉਦਯੋਗ ਨੂੰ
ਸਥਾਪਿਤ ਕਰਦੇ ਹੋਏ, ਇਹ ਸੰਮੇਲਨ ਇੱਕ ਅਜਿਹੇ ਬਦਲਾਅ ਨੂੰ ਉਜਾਗਰ ਕਰਦਾ ਹੈ ਜਿੱਥੇ ਉਦਯੋਗ ਪਾਣੀ ਦੇ ਉਪਯੋਗਕਰਤਾਵਾਂ ਤੋਂ ਪਾਣੀ ਸੰਭਾਲਣ ਵਾਲਿਆਂ ਵਿੱਚ ਤਬਦੀਲ ਹੋ ਰਹੇ ਹਨ, ਅਤੇ ਵਧੇਰੇ ਸਮਾਰਟ ਅਤੇ ਟਿਕਾਊ ਅਭਿਆਸਾਂ ਨੂੰ ਅਪਣਾ ਰਹੇ ਹਨ। ਇਸ ਆਯੋਜਨ ਵਿੱਚ ਵੱਖ-ਵੱਖ ਖੇਤਰਾਂ ਵਿੱਚ 700 ਤੋਂ ਵੱਧ ਡੈਲੀਗੇਟਸ ਨੇ ਹਿੱਸਾ ਲਿਆ।

ਇੱਕ ਮੁੱਖ ਆਕਰਸ਼ਣ ਜਲ ਸ਼ਕਤੀ ਹੈਕਾਥੌਨ ਦੇ ਜੇਤੂਆਂ ਦਾ ਸਨਮਾਨ ਸਮਾਰੋਹ ਇੱਕ ਮੁੱਖ ਆਕ੍ਰਸ਼ਣ ਹੋਵੇਗਾ, ਜਿਸ ਵਿੱਚ ਪਾਣੀ ਦੇ ਖੇਤਰ ਵਿੱਚ ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਸਮਾਧਾਨਾਂ ਨੂੰ ਮਾਨਤਾ ਦਿੱਤੀ ਜਾਵੇਗੀ। ਰਾਜ ਸਰਕਾਰਾਂ ਸਰਗਰਮੀ ਨਾਲ ਹਿੱਸਾ ਲੈਣਗੀਆਂ, ਖਾਸ ਕਰਕੇ ਜਨਗਣਨਾ-ਕੇਂਦ੍ਰਿਤ ਸੈਸ਼ਨ ਵਿੱਚ, ਜਿਸ ਵਿੱਚ ਪ੍ਰਮੁੱਖ ਰਾਸ਼ਟਰੀ ਜਲ ਜਨਗਣਨਾ ਰਿਪੋਰਟਾਂ ਦੇ ਪੂਰੇ ਹੋਣ ਅਤੇ ਜਾਰੀ ਹੋਣ ਦੇ ਜਸ਼ਨ ਵਿੱਚ ਸਨਮਾਨ ਸਮਾਰੋਹ ਵੀ ਹੋਵੇਗਾ, ਜੋ ਡੇਟਾ-ਅਧਾਰਿਤ ਜਲ ਪ੍ਰਬੰਧਨ ਦੀ ਮਹੱਤਤਾ ਨੂੰ ਰੇਖਾਕਿਤ ਕਰਦਾ ਹੈ।

 

ਉਦਘਾਟਨੀ ਸੈਸ਼ਨ ਦੌਰਾਨ ਮੁੱਖ ਰਿਲੀਜ਼ (ਸਵੇਰੇ 10:00 ਵਜੇ ਤੋਂ):

  • 7ਵੀਂ ਲਘੂ ਸਿੰਚਾਈ ਗਣਨਾ

  • ਜਲ ਸੰਸਥਾਵਾਂ ਦੀ ਦੂਜੀ ਗਣਨਾ

  • ਸਪ੍ਰਿੰਗਸ ਦੀ ਪਹਿਲੀ ਗਣਨਾ

  • ਪ੍ਰਮੁੱਖ ਅਤੇ ਮੱਧ ਸਿੰਚਾਈ ਪ੍ਰੋਜੈਕਟਾਂ ਦੀ ਪਹਿਲੀ ਗਣਨਾ

  • ਰਾਸ਼ਟਰੀ ਜਲ ਡੇਟਾ ਨੀਤੀ

  • ਟੈਕਨੀਕਲ ਅਤੇ ਥੀਮੈਟਿਕ ਪਬਲੀਕੇਸ਼ਨਜ਼

ਇਸ ਸੈਸ਼ਨ ਵਿੱਚ ਮੋਹਰੀ ਰਾਜਾਂ ਅਤੇ ਉਦਯੋਗ ਸੰਗਠਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਉਦਯੋਗਿਕ ਜਲ ਦੀ ਵਰਤੋਂ ਦੀ ਕੁਸ਼ਲਤਾ ‘ਤੇ ਚੰਗੇ ਅਭਿਆਸਾਂ ਦਾ ਸੰਗ੍ਰਹਿ ਵੀ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਰੀਸਾਈਕਲਿੰਗ, ਮੁੜ ਵਰਤੋਂ ਅਤੇ ਸੰਭਾਲ ਵਿੱਚ ਸਰਬੋਤਮ ਅਭਿਆਸਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਸ ਸੰਮੇਲਨ ਵਿੱਚ ਚਾਰ ਥੀਮੈਟਿਕ ਸੈਸ਼ਨ ਅਤੇ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣਕੀਆਂ, ਜਿਨ੍ਹਾਂ ‘ਤੇ ਹੇਠ ਲਿਖੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਹੋਵੇਗਾ:

  • ਸਲੱਜ ਮੈਨੇਜਮੈਂਟ ਅਤੇ ਟ੍ਰੀਟਮੈਂਟ ਪ੍ਰੈਕਟੀਸਿਜ਼, ਜਿਸ ਵਿੱਚ ਸੰਸਾਧਨ ਰਿਕਵਰੀ ਅਤੇ ਸਰਕੂਲਰ ਮੁੜ ਵਰਤੋਂ ਦੇ ਤਰੀਕੇ ਸ਼ਾਮਲ ਹਨ

  • ਉਦਯੋਗ-ਅਗਵਾਈ ਵਾਲੀ ਪਾਣੀ ਦੀ ਕੁਸ਼ਲਤਾ, AI- ਅਤੇ IoT-ਸਮਰੱਥ ਸਮਾਰਟ ਨਿਗਰਾਨੀ ਪ੍ਰਣਾਲੀਆਂ, ਅਤੇ ਸਰਕੂਲਰ ਪਾਣੀ ਦੀ ਵਰਤੋਂ

  • ਗਲੇਸ਼ੀਅਰ ਪ੍ਰਣਾਲੀਆਂ ਅਤੇ ਜਲਵਾਯੂ ਲਚਕਤਾ, ਜਿਸ ਵਿੱਚ ਹਿਮਾਲਿਅਨ ਗਲੇਸ਼ੀਅਰਾਂ 'ਤੇ ਮਹੱਤਵਪੂਰਨ ਪਾਣੀ ਦੇ  ਟਾਵਰਾਂ ਵਜੋਂ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ

  • ਯੋਜਨਾ ਅਤੇ ਨੀਤੀ –ਨਿਰਮਾਣ ਲਈ ਪਾਣੀ ਜਨਗਣਨਾ ਡੇਟਾ ਦੀ ਵਰਤੋਂ ਦੀ ਉਦਾਹਰਣ 

"ਪਾਣੀ ਲਈ ਉਦਯੋਗ" ਸੈਸ਼ਨ ਦੀ ਸਮਾਪਤੀ ਇੱਕ ਸੰਯੁਕਤ ਉਦਯੋਗ ਘੋਸ਼ਣਾ ਪੱਤਰ ਨਾਲ ਹੋਵੇਗੀ, ਜੋ ਟਿਕਾਊ ਪਾਣੀ ਪ੍ਰਬੰਧਨ ਪ੍ਰਤੀ ਉਦਯੋਗ ਦੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ।

ਮੰਤਰਾਲਾ ਪਾਣੀ ਦੇ ਖੇਤਰ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਨੂੰ ਵੀ ਉਜਾਗਰ ਕਰੇਗਾ, ਨਾਲ ਹੀ ਸਰਕਾਰ, ਉਦਯੋਗ ਅਤੇ ਅਕਾਦਮਿਕ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।

ਇਸ ਬਹੁ-ਹਿੱਸੇਦਾਰਾਂ ਦੀ ਸ਼ਮੂਲੀਅਤ ਰਾਹੀਂ, ਇਹ ਸੰਮੇਲਨ "ਵਿਚਾਰਾਂ, ਨਵੀਨਤਾ, ਕਾਰਵਾਈ" ਦੀ ਭਾਵਨਾ ਨੂੰ ਦਰਸਾਉਂਦਾ ਹੈ, ਜਿਸ ਦਾ ਉਦੇਸ਼ ਭਾਈਵਾਲੀ, ਨਵੀਨਤਾ ਅਤੇ ਨੀਤੀਗਤ ਕਨਵਰਜੈਂਸ ਨੂੰ ਉਤਪ੍ਰੇਰਿਤ ਕਰਨਾ ਹੈ - ਜਿੱਥੇ ਨਵੀਨਤਾ ਇੱਕ ਪਾਣੀ-ਸੁਰੱਖਿਅਤ ਅਤੇ ਲਚਕੀਲਾ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਦੀ ਹੈ।

ਵਿਸ਼ਵ ਜਲ ਦਿਵਸ ਦੀ ਧਾਰਨਾ ਸਭ ਤੋਂ ਪਹਿਲਾਂ 1992 ਵਿੱਚ ਰੀਓ ਡੀ ਜਨੇਰੀਓ ਵਿੱਚ ਸੰਯੁਕਤ ਰਾਸ਼ਟਰ ਵਾਤਾਵਰਣ ਅਤੇ ਵਿਕਾਸ ਸੰਮੇਲਨ (UNCED), ਵਿੱਚ ਪ੍ਰਸਤਾਵਿਤ ਕੀਤੀ ਗਈ ਸੀ। ਇਸ ਤੋਂ ਬਾਅਦ, ਸੰਯੁਕਤ ਰਾਸ਼ਟਰ ਮਹਾਸਭਾ ਨੇ 22 ਮਾਰਚ ਨੂੰ ਵਿਸ਼ਵ ਜਲ ਦਿਵਸ ਵਜੋਂ ਨਾਮਜ਼ਦ ਕੀਤਾ, ਜਿਸ ਨੂੰ 1993 ਤੋਂ ਹਰ ਸਾਲ ਮਨਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ 2.1 ਅਰਬ ਲੋਕਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਜੋ ਸੁਰੱਖਿਅਤ ਪਾਣੀ ਦੀ ਪਹੁੰਚ ਤੋਂ ਵਾਂਝੇ ਹਨ। ਇਸ ਦਿਨ ਦਾ ਮੁੱਖ ਉਦੇਸ਼ ਟਿਕਾਊ ਵਿਕਾਸ ਟੀਚਾ 6 ਦੀ ਪ੍ਰਾਪਤੀ ਦਾ ਸਮਰਥਨ ਕਰਨਾ ਹੈ: 2030 ਤੱਕ ਸਾਰਿਆਂ ਲਈ ਪਾਣੀ ਅਤੇ ਸਵੱਛਤਾ ਨੂੰ ਯਕੀਨੀ ਬਣਾਉਣਾ ਹੈ।

*****

ਐੱਨਡੀ/ਏਕੇ


(Release ID: 2243515) ਵਿਜ਼ੀਟਰ ਕਾਊਂਟਰ : 6