ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵ ਸੰਵਤਸਰ ਦੇ ਪਵਿੱਤਰ ਮੌਕੇ ’ਤੇ ਸਾਰਿਆਂ ਨੂੰ ਵਧਾਈ ਦਿੱਤੀ

प्रविष्टि तिथि: 19 MAR 2026 8:03AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵ ਸੰਵਤਸਰ ਦੇ ਪਵਿੱਤਰ ਮੌਕੇ 'ਤੇ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਹਨ ਅਤੇ ਖ਼ੁਸ਼ਹਾਲੀ ਨਾਲ ਭਰਪੂਰ ਸਾਲ ਅਤੇ ਰਾਸ਼ਟਰੀ ਉੱਨਤੀ ਲਈ ਨਵੀਂ ਵਚਨਬੱਧਤਾ ਦੀ ਕਾਮਨਾ ਕੀਤੀ ਹੈ।

ਨਵ ਸੰਵਤਸਰ ਦੇ ਬਹੁਤ ਹੀ ਖ਼ਾਸ ਮੌਕੇ ’ਤੇ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਾਰਥਨਾ ਕੀਤੀ ਕਿ ਆਉਣ ਵਾਲਾ ਨਵਾਂ ਸਾਲ ਹਰ ਕਿਸੇ ਦੇ ਜੀਵਨ ਵਿੱਚ ਬਹਾਦਰੀ, ਆਤਮਵਿਸ਼ਵਾਸ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰੇ। ਸ਼੍ਰੀ ਮੋਦੀ ਨੇ ਅੱਗੇ ਉਮੀਦ ਜਤਾਈ ਕਿ ਇਹ ਮੁੱਲ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਸਮੂਹਿਕ ਯਤਨਾਂ ਨੂੰ ਨਵੀਂ ਗਤੀ ਪ੍ਰਦਾਨ ਕਰਨਗੇ ਅਤੇ ਨਾਲ ਹੀ ਉਨ੍ਹਾਂ ਨੇ ਸਾਰੇ ਨਾਗਰਿਕਾਂ ਲਈ ਬੇਅੰਤ ਖ਼ੁਸ਼ੀਆਂ, ਸਫਲਤਾ ਅਤੇ ਉੱਤਮ ਸਿਹਤ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:

“ਦੇਸ਼ ਵਾਸੀਆਂ ਨੂੰ ਨਵ ਸੰਵਤਸਰ ਦੀਆਂ ਬੇਅੰਤ ਸ਼ੁਭਕਾਮਨਾਵਾਂ। ਮੇਰੀ ਕਾਮਨਾ ਹੈ ਕਿ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਬਹਾਦਰੀ, ਆਤਮਵਿਸ਼ਵਾਸ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇ, ਜੋ ਰਾਸ਼ਟਰ ਨਿਰਮਾਣ ਦੇ ਯਤਨਾਂ ਨੂੰ ਵੀ ਨਵੀਂ ਮਜ਼ਬੂਤੀ ਦੇਵੇ।”

“ਨਵ ਸੰਵਤਸਰ ਦੇ ਬਹੁਤ ਹੀ ਖ਼ਾਸ ਅਵਸਰ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਸਾਰਿਆਂ ਨੂੰ ਬੇਅੰਤ ਖ਼ੁਸ਼ੀਆਂ, ਸਫਲਤਾ ਅਤੇ ਉੱਤਮ ਸਿਹਤ ਦਾ ਅਸ਼ੀਰਵਾਦ ਪ੍ਰਾਪਤ ਹੋਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲਾ ਨਵਾਂ ਸਾਲ ਹਰ ਕਿਸੇ ਦੇ ਜੀਵਨ ਵਿੱਚ ਬਹਾਦਰੀ, ਆਤਮਵਿਸ਼ਵਾਸ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਦ੍ਰਿੜ੍ਹ ਕਰੇ। ਨਾਲ ਹੀ, ਰਾਸ਼ਟਰ-ਨਿਰਮਾਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਸਾਡੇ ਸਮੂਹਿਕ ਯਤਨਾਂ ਨੂੰ ਵੀ ਇਹ ਇੱਕ ਨਵੀਂ ਗਤੀ ਪ੍ਰਦਾਨ ਕਰੇ।”

****

ਐੱਮਜੇਪੀਐੱਸ/ਪੀਆਰਕੇ


(रिलीज़ आईडी: 2242403) आगंतुक पटल : 53
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Assamese , Manipuri , Gujarati , Odia , Tamil , Telugu , Kannada , Malayalam