ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰੀ ਐੱਚਪੀਵੀ ਟੀਕਾਕਰਣ ਪ੍ਰੋਗਰਾਮ ਬਾਰੇ ਅਪਡੇਟ
ਪੇਂਡੂ ਅਤੇ ਪਛੜੇ ਖੇਤਰਾਂ ਸਮੇਤ ਸਾਰੇ ਖੇਤਰਾਂ ਵਿੱਚ ਸਰਕਾਰੀ ਸਿਹਤ ਸਹੂਲਤਾਂ ਵਿੱਚ ਗਾਰਡਾਸਿਲ-4 (Gardasil-4) ਵੈਕਸੀਨ ਦੀ ਸਿੰਗਲ-ਡੋਜ਼ ਮੁਫ਼ਤ ਦਿੱਤੀ ਜਾਂਦੀ ਹੈ
ਭਾਰਤ ਸਰਕਾਰ ਨੇ ਦੇਸ਼ ਵਿੱਚ ਮਹਿਲਾਵਾਂ ਵਿੱਚ ਇਸ ਬਿਮਾਰੀ ਦੇ ਪ੍ਰਕੋਪ ਨੂੰ ਘਟਾਉਣ ਦੇ ਉਦੇਸ਼ ਨਾਲ ਸਕ੍ਰੀਨਿੰਗ, ਸ਼ੁਰੂਆਤੀ ਨਿਦਾਨ ਅਤੇ ਸਮੇਂ ਸਿਰ ਇਲਾਜ ਸਮੇਤ ਇੱਕ ਬਹੁ-ਪੱਖੀ ਪਹੁੰਚ ਨੂੰ ਅਪਣਾਇਆ ਹੈ
प्रविष्टि तिथि:
17 MAR 2026 1:15PM by PIB Chandigarh
ਦੇਸ਼ ਵਿਆਪੀ ਮੁਫ਼ਤ HPV ਟੀਕਾਕਰਣ ਮੁਹਿੰਮ 28 ਫਰਵਰੀ 2026 ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਦਾ ਟੀਚਾ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 14 ਸਾਲ ਦੀ ਉਮਰ ਦੀਆਂ ਲਗਭਗ 1.2 ਕਰੋੜ ਯੋਗ ਲਾਭਪਾਤਰੀ ਕੁੜੀਆਂ ਨੂੰ ਟੀਕਾ ਲਗਾਉਣਾ ਸੀ। ਸਿੰਗਲ-ਡੋਜ਼ ਗਾਰਡਾਸਿਲ-4 ਟੀਕਾ ਸਰਕਾਰੀ ਸਿਹਤ ਸਹੂਲਤਾਂ, ਜਿਸ ਵਿੱਚ ਆਯੁਸ਼ਮਾਨ ਆਰੋਗਯ ਮੰਦਿਰ - ਪ੍ਰਾਇਮਰੀ ਹੈਲਥ ਸੈਂਟਰ (PHC), ਕਮਿਊਨਿਟੀ ਹੈਲਥ ਸੈਂਟਰ(CHC), ਉਪ-ਜ਼ਿਲ੍ਹਾ ਹਸਪਤਾਲ (SDH)/ਜ਼ਿਲ੍ਹਾ ਹਸਪਤਾਲ (DH) ਅਤੇ ਸਰਕਾਰੀ ਮੈਡੀਕਲ ਕਾਲਜ (GMC) ਸ਼ਾਮਲ ਹਨ, ਵਿੱਚ ਪੇਂਡੂ ਅਤੇ ਘੱਟ ਸਹੂਲਤਾਂ ਪ੍ਰਾਪਤ ਵਾਲੇ ਖੇਤਰਾਂ ਸਮੇਤ ਸਾਰੇ ਖੇਤਰਾਂ ਵਿੱਚ ਮੁਫਤ ਦਿੱਤਾ ਜਾ ਰਿਹਾ ਹੈ। ਤਿੰਨ ਮਹੀਨਿਆਂ ਦੀ ਮੁਹਿੰਮ ਦੀ ਮਿਆਦ ਤੋਂ ਬਾਅਦ, ਟੀਕਾ ਨਿਯਮਿਤ ਟੀਕਾਕਰਣ ਦਿਨਾਂ 'ਤੇ ਉਪਲਬਧ ਰਹੇਗਾ।
ਟੀਕੇ ਮੈਡੀਕਲ ਅਫਸਰਾਂ ਦੀ ਮੌਜੂਦਗੀ ਵਿੱਚ ਲਗਾਏ ਜਾ ਰਹੇ ਹਨ ਅਤੇ ਟੀਕਾਕਰਣ ਕੇਂਦਰਾਂ ਨੂੰ ਟੀਕਾਕਰਣ ਤੋਂ ਬਾਅਦ ਹੋਣ ਵਾਲੀਆਂ ਪ੍ਰਤੀਕੂਲ ਸਥਿਤੀਆਂ (AEFI) ਦੇ ਤੁਰੰਤ ਪ੍ਰਬੰਧਨ ਲਈ 24x7 ਪ੍ਰਬੰਧਨ ਕੇਂਦਰਾਂ ਨਾਲ ਜੋੜਿਆ ਗਿਆ ਹੈ। HPV ਟੀਕਾਕਰਣ ਸਵੈਇੱਛਤ ਹੈ ਅਤੇ ਟੀਕਾ ਲਗਾਉਣ ਤੋਂ ਪਹਿਲਾਂ ਮਾਤਾ-ਪਿਤਾ ਦੀ ਸਹਿਮਤੀ ਲਾਜ਼ਮੀ ਹੈ। ਐੱਚਪੀਵੀ ਟੀਕਾਕਰਣ ਮੁਹਿੰਮ ਦੇ ਸੰਚਾਲਨ ਸਬੰਧੀ ਦਿਸ਼ਾ-ਨਿਰਦੇਸ਼ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜ ਦਿੱਤੇ ਗਏ ਹਨ।
ਭਾਰਤ ਸਰਕਾਰ ਨੇ ਸਰਵਾਈਕਲ ਕੈਂਸਰ ਦੇ ਵਿਰੁੱਧ ਵਿਆਪਕ ਰੋਕਥਾਮ ਰਣਨੀਤੀਆਂ ਲਾਗੂ ਕੀਤੀਆਂ ਹਨ, ਜਿਸ ਵਿੱਚ ਸਕ੍ਰੀਨਿੰਗ, ਸ਼ੁਰੂਆਤੀ ਨਿਦਾਨ ਅਤੇ ਸਮੇਂ ਸਿਰ ਇਲਾਜ ਵਰਗੀ ਬਹੁ-ਪੱਖੀ ਪਹੁੰਚ ਸ਼ਾਮਲ ਹੈ। ਇਨ੍ਹਾਂ ਦਾ ਉਦੇਸ਼ ਦੇਸ਼ ਵਿੱਚ ਮਹਿਲਾਵਾਂ ਵਿੱਚ ਇਸ ਬਿਮਾਰੀ ਦੇ ਪ੍ਰਕੋਪ ਨੂੰ ਘਟਾਉਣਾ ਹੈ। ਵਿਸ਼ਵਵਿਆਪੀ ਸਬੂਤਾਂ ਦੇ ਅਧਾਰ ਤੇ ਐੱਚਪੀਵੀ ਟੀਕਾਕਰਣ ਨੂੰ ਇਨ੍ਹਾਂ ਪਹਿਲਕਦਮੀਆਂ ਦੇ ਪੂਰਕ ਵਜੋਂ ਭਾਰਤ ਵਿੱਚ ਸਰਵਾਈਕਲ ਕੈਂਸਰ ਦੀਆਂ ਘਟਨਾਵਾਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਕਲਪਨਾ ਕੀਤੀ ਗਈ ਹੈ।
ਪ੍ਰਵਾਨਿਤ ਐੱਚਪੀਵੀ ਟੀਕਿਆਂ ਦੀ ਪ੍ਰਭਾਵਸ਼ੀਲਤਾ ਦੇ ਵੇਰਵੇ ਉਤਪਾਦ ਵਿਸ਼ੇਸ਼ਤਾਵਾਂ ਦੇ ਸੰਖੇਪ (ਐੱਸਐੱਮਪੀਸੀ) ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ, ਜੋ ਕਿ ਸੀਡੀਐੱਸਸੀਓ ਦੀ ਵੈੱਬਸਾਈਟ 'ਤੇ ਜਨਤਕ ਤੌਰ 'ਤੇ ਉਪਲਬਧ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਐੱਸਆਰ/ਬਲਜੀਤ
(रिलीज़ आईडी: 2241864)
आगंतुक पटल : 49