ਭਾਰਤ ਚੋਣ ਕਮਿਸ਼ਨ
ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਸਾਮ ਵਿਧਾਨ ਸਭਾ, 2026 ਦੀਆਂ ਆਮ ਚੋਣਾਂ ਲਈ ਸਪੈਸ਼ਲ ਔਬਜ਼ਰਵਰ ਨਿਯੁਕਤ ਕੀਤਾ
Posted On:
16 MAR 2026 5:07PM by PIB Chandigarh
-
ਇਲੈਕਸ਼ਨ ਕਮਿਸ਼ਨ ਆਫ ਇੰਡੀਆ (ਈਸੀਆਈ) ਨੇ ਅਸਾਮ ਵਿਧਾਨ ਸਭਾ, 2026 ਦੀਆਂ ਚੱਲ ਰਹੀਆਂ ਆਮ ਚੋਣਾਂ ਲਈ ਇੱਕ ਸਪੈਸ਼ਲ ਔਬਜ਼ਰਵਰ ਨਿਯੁਕਤ ਕੀਤਾ ਹੈ।
-
ਈਸੀਆਈ ਨੇ 15 ਮਾਰਚ 2026, ਐਤਵਾਰ ਨੂੰ ਅਸਾਮ ਦੇ ਨਾਲ-ਨਾਲ 4 ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਆਮ ਚੋਣਾਂ ਲਈ ਸਮਾਂ-ਸਾਰਣੀ ਦਾ ਐਲਾਨ ਕੀਤਾ। ਅਸਾਮ ਵਿੱਚ ਵੋਟਾਂ ਦੀ ਮਿਤੀ 9 ਅਪ੍ਰੈਲ 2026 ਨੂੰ ਹੋਵੇਗੀ ਅਤੇ ਗਿਣਤੀ 4 ਮਈ 2026 ਨੂੰ ਨਿਰਧਾਰਿਤ ਕੀਤੀ ਗਈ ਹੈ।
-
ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਕੱਲ੍ਹ ਚੋਣਾਂ ਦੀ ਸਮਾਂ-ਸਾਰਣੀ ਦਾ ਐਲਾਨ ਕਰਦੇ ਹੋਏ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਭਰੋਸਾ ਦਿੱਤਾ ਸੀ ਕਿ ਅਸਾਮ ਸਮੇਤ ਸਾਰੇ ਰਾਜਾਂ ਵਿੱਚ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਹੋਣਗੀਆਂ।
-
ਸਪੈਸ਼ਲ ਔਬਜ਼ਰਵਰ, ਸ਼੍ਰੀ ਮਨਜੀਤ ਸਿੰਘ ਰਾਜਸਥਾਨ ਕੈਡਰ ਦੇ ਇੱਕ ਸੇਵਾਮੁਕਤ ਆਈਏਐੱਸ ਅਧਿਕਾਰੀ ਹਨ।
-
ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸੰਵਿਧਾਨ ਦੀ ਧਾਰਾ 324 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅਸਾਮ ਲਈ ਵਿਸ਼ੇਸ਼ ਨਿਰੀਖਕ ਨਿਯੁਕਤ ਕੀਤਾ ਹੈ।
-
ਸਪੈਸ਼ਲ ਔਬਜ਼ਰਬਰ ਨਿਯਮਿਤ ਤੌਰ ‘ਤੇ ਅਸਾਮ ਦਾ ਦੌਰਾ ਕਰਨਗੇ ਤਾਂ ਜੋ ਰਾਜ ਵਿੱਚ ਚੋਣਾਂ ਦੀਆਂ ਤਿਆਰੀਆਂ ਅਤੇ ਆਮ ਚੋਣਾਂ ਦੇ ਸੰਚਾਲਨ ਦਾ ਨਿਰੀਖਣ ਕਰ ਸਕਣ ਅਤੇ ਲੋੜ ਮੁਤਾਬਕ ਕਮਿਸ਼ਨ ਨੂੰ ਜਾਣਕਾਰੀ ਪ੍ਰਦਾਨ ਕਰ ਸਕਣ।
-
ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ, ਸਪੈਸ਼ਲ ਔਬਜ਼ਰਬਰ ਅਸਾਮ ਵਿੱਚ ਇੱਕ ਸੁਤੰਤਰ, ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਦੇ ਸੰਚਾਲਨ ਨੂੰ ਹੋਰ ਮਜ਼ਬੂਤ ਕਰੇਗਾ।
**********
ਪੀਕੇ/ਜੀਡੀਐੱਚ/ਆਰਪੀ/ਬਲਜੀਤ ਸਿੰਘ
(Release ID: 2241333)
ਵਿਜ਼ੀਟਰ ਕਾਊਂਟਰ : 4