ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।

Posted On: 14 MAR 2026 10:54AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ ਲਗਭਗ 19,480 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਗੁਹਾਟੀ ਵਿੱਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਹਿਰ ਵਾਸੀਆਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਭਰ ਤੋਂ ਆਏ ਕਿਸਾਨਾਂ ਅਤੇ ਚਾਹ ਦੇ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਭਰਾਵਾਂ ਅਤੇ ਭੈਣਾਂ ਨੂੰ ਵੀ ਵਧਾਈਆਂ ਦਿੱਤੀਆਂ।

ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ:

"ਕੋਕਰਾਝਾਰ ਦਾ ਸ਼ਾਨਦਾਰ ਬੋਡੋ ਸੱਭਿਆਚਾਰ ਨਾਲ ਡੂੰਘਾ ਸਬੰਧ ਹੈ। ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਟੀਚੇ ਨਾਲ ਸ਼ੁਰੂ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਦੌਰਾਨ ਵੀਡੀਓ ਕਾਨਫ਼ਰੰਸ ਰਾਹੀਂ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ।"

ਗੁਹਾਟੀ ਤੋਂ ਕਈ ਮਹੱਤਵਪੂਰਨ ਭਲਾਈ ਅਤੇ ਬੁਨਿਆਦੀ ਢਾਂਚੇ ਸਬੰਧੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰੋਜੈਕਟ ਅਸਾਮ ਦੇ ਵਿਕਾਸ ਨੂੰ ਹੁਲਾਰਾ ਦੇਣਗੇ ਅਤੇ ਪੂਰੇ ਸੂਬੇ ਦੇ ਲੋਕਾਂ ਨੂੰ ਲਾਭ ਪਹੁੰਚਾਉਣਗੇ।

ਅਸਾਮ ਦੇ ਗੁਹਾਟੀ ਵਿੱਚ ਮੇਰੇ ਪਰਿਵਾਰ ਦੇ ਮੈਂਬਰਾਂ ਦਾ ਜੋਸ਼ ਅਤੇ ਉਤਸ਼ਾਹ ਦਰਸਾਉਂਦਾ ਹੈ ਕਿ ਵਿਕਾਸ ਲਈ ਉਨ੍ਹਾਂ ਦਾ ਸੰਕਲਪ ਕਿੰਨਾ ਮਜ਼ਬੂਤ ​​ਹੈ।

"ਅਸਾਮ ਦੇ ਚਾਹ ਬਾਗ਼ਾਂ ਵਿੱਚ ਆਪਣੇ ਮਜ਼ਦੂਰ ਭਰਾਵਾਂ ਅਤੇ ਭੈਣਾਂ ਨੂੰ ਜ਼ਮੀਨ ਦੇ ਠੇਕੇ ਸੌਂਪ ਕੇ ਮਨ ਨੂੰ ਬਹੁਤ ਸੰਤੁਸ਼ਟੀ ਮਿਲੀ ਹੈ। ਇਹ ਉਨ੍ਹਾਂ ਦੇ ਜੀਵਨ ਨੂੰ ਆਸਾਨ ਅਤੇ ਬਿਹਤਰ ਬਣਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋਣ ਵਾਲਾ ਹੈ।"

" ਅਸਾਮ ਦੇ  ਗੁਹਾਟੀ ਵਿੱਚ ਅੱਜ ਆਪਣੇ ਕਿਸਾਨ ਭਰਾਵਾਂ ਅਤੇ ਭੈਣਾਂ ਲਈ ਪੀਐੱਮ ਕਿਸਾਨ ਸਨਮਾਨ ਨਿਧੀ ਦੀ 22ਵੀਂ ਕਿਸ਼ਤ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਨੂੰ ਖ਼ੁਸ਼ੀ ਹੈ ਕਿ ਇਹ ਯੋਜਨਾ ਦੇਸ਼ ਭਰ ਦੇ ਸਾਡੇ ਛੋਟੇ ਕਿਸਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ।"

"ਬੀਜੇਪੀ-ਐਨਡੀਏ ਸਰਕਾਰ ਲਈ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਹਿੱਤਾਂ ਤੋਂ ਵੱਡਾ ਹੋਰ ਕੁਝ ਵੀ ਨਹੀਂ ਹੈ। ਸਾਡੀ ਜਿਸ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਲੈ ਕੇ ਕਾਂਗਰਸ ਨੇ ਸਵਾਲ ਖੜ੍ਹੇ ਕੀਤੇ ਸਨ, ਉਹ ਅੱਜ ਆਸਾਮ ਸਮੇਤ ਦੇਸ਼ ਭਰ ਦੇ ਛੋਟੇ ਕਿਸਾਨਾਂ ਲਈ ਸਮਾਜਿਕ ਸੁਰੱਖਿਆ ਅਤੇ ਸਨਮਾਨ ਦਾ ਸਾਧਨ ਬਣ ਗਈ ਹੈ।"

“ਅਸਾਮ ਦੇਸ਼ ਦੇ ਊਰਜਾ ਖੇਤਰ ਨਾਲ ਜੁੜੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇੱਥੇ ਨਵਿਆਉਣਯੋਗ ਊਰਜਾ ਦੇ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਉਨ੍ਹਾਂ ਦਾ ਲਾਭ ਅਸਾਮ ਸਮੇਤ ਪੂਰੇ ਉੱਤਰ-ਪੂਰਬ ਨੂੰ ਹੋਣ ਵਾਲਾ ਹੈ ।

"ਅਸਾਮ ਦੇ ਚਾਹ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਸਾਡੇ ਜਿਨ੍ਹਾਂ ਸਾਥੀਆਂ ਨੇ ਸੂਬੇ ਨੂੰ ਆਲਮੀ ਪਛਾਣ ਦਿਵਾਈ ਹੈ, ਉਨ੍ਹਾਂ ਨੂੰ ਅਸੀਂ ਜ਼ਮੀਨ ਦੇਣ ਦੀ ਮਹੱਤਵਪੂਰਨ ਪਹਿਲ ਕੀਤੀ ਹੈ । ਇਸ ਨਾਲ ਉਨ੍ਹਾਂ ਦੇ ਪੱਕੇ ਘਰ ਦਾ ਸੁਪਨਾ ਵੀ ਪੂਰਾ ਹੋਣ ਵਾਲਾ ਹੈ ।"

"ਡਬਲ ਇੰਜਣ" ਸਰਕਾਰ ਨੇ ਅਸਾਮ ਵਿੱਚ ਸੈਰ-ਸਪਾਟੇ ਨੂੰ ਰੁਜ਼ਗਾਰ ਅਤੇ ਵਿਕਾਸ ਦੇ ਇੱਕ ਵੱਡੇ ਮੌਕੇ ਵਜੋਂ ਦੇਖਿਆ ਹੈ। ਇਹੀ ਕਾਰਨ ਹੈ ਕਿ ਇਹ ਜਨਤਕ ਖ਼ੁਸ਼ਹਾਲੀ ਦਾ ਇੱਕ ਨਵਾਂ ਇੰਜਣ ਬਣ ਰਿਹਾ ਹੈ।

ਯੁੱਧ ਤੋਂ ਪੈਦਾ ਹੋਏ ਸੰਕਟਾਂ ਦੇ ਵਿਚਕਾਰ ਅਫ਼ਵਾਹਾਂ ਫੈਲਾਉਣ ਵਿੱਚ ਰੁੱਝੀ ਕਾਂਗਰਸ ਨੂੰ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਪੰਡਿਤ ਨਹਿਰੂ ਜੀ ਦਾ ਇਹ ਭਾਸ਼ਣ ਵੀ ਜ਼ਰੂਰ ਸੁਣਨਾ ਚਾਹੀਦਾ ਹੈ, ਜਿਸ ਵਿੱਚ ਉਨ੍ਹਾਂ ਨੇ ਮਹਿੰਗਾਈ ਦੇ ਲਈ ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿੱਚ ਲੜਾਈ ਨੂੰ ਜ਼ਿੰਮੇਵਾਰ ਠਹਿਰਾਇਆ ਸੀ। 

“বিজেপি-এনডিএ চৰকাৰৰ বাবে আমাৰ কৃষক ভাই-ভনীসকলৰ কল্যাণতকৈ গুৰুত্বপূৰ্ণ একোৱেই নাই। আমাৰ যি কিষাণ সন্মান নিধি আঁচনিক লৈ কংগ্ৰেছ দলে প্ৰশ্ন উত্থাপন কৰিছিল, সেয়া আজি অসমকে ধৰি সমগ্ৰ দেশৰ ক্ষুদ্ৰ কৃষকৰ বাবে সামাজিক সুৰক্ষা আৰু মৰ্যাদাৰ মাধ্যম হৈ পৰিছে।”

“দেশৰ শক্তি খণ্ড সম্পৰ্কীয় প্ৰতিশ্ৰুতি বাস্তৱায়িত কৰাত অসমে উল্লেখযোগ্য ভূমিকা পালন কৰি আছে। ইয়াত শুভাৰম্ভ কৰা নবীকৰণযোগ্য শক্তি প্ৰকল্পসমূহে অসমকে ধৰি সমগ্ৰ উত্তৰ-পূৰ্বাঞ্চলক উপকৃত কৰিব।”

“অসমৰ চাহ বাগিচাত কাম কৰা আমাৰ যিসকল মিত্ৰই ৰাজ্যখনক বিশ্বজোৰা পৰিচয় দিছে, তেওঁলোকক ভূমি প্ৰদানৰ বাবে আমি এক বৃহৎ পদক্ষেপ হাতত লৈছো। ইয়াৰ দ্বাৰা তেওঁলোকৰ পকী ঘৰৰ সপোনো পূৰণ হ’ব।”

“ডাবল ইঞ্জিন চৰকাৰে অসমৰ পৰ্যটনত কৰ্মসংস্থাপন আৰু উন্নয়নৰ এক ডাঙৰ সুযোগ দেখা পাইছে। ঠিক সেইবাবেই ই জনসমৃদ্ধিৰ নতুন ইঞ্জিন হিচাপে আত্মপ্ৰকাশ কৰিছে।”

“যুদ্ধৰ পৰা উদ্ভৱ হোৱা সংকটৰ মাজতে উৰাবাতৰি বিয়পোৱাত ব্যস্ত হৈ থকা কংগ্ৰেছে পণ্ডিত নেহৰুৱে ১৫ আগষ্টত লালকিল্লাৰ পৰা দিয়া সেই ভাষণ নিশ্চয় শুনিব লাগে, য’ত তেওঁ মূল্যবৃদ্ধিৰ বাবে উত্তৰ কোৰিয়া আৰু দক্ষিণ কোৰিয়াৰ সংঘাতক দোষী সাব্যস্ত কৰিছে।”

******


ਐੱਮਜੇਪੀਐੱਸ/ਵੀਜੇ


(Release ID: 2240518) ਵਿਜ਼ੀਟਰ ਕਾਊਂਟਰ : 5