ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪ੍ਰਕਾਸ਼ਨ ਵਿਭਾਗ ਨੇ ਚਾਰ ਰੰਗਾਂ ਦੇ ਆਕਰਸ਼ਨ ਡਿਜਾਈਨ, ਅੱਪਡੇਟ ਕੀਤੇ ਡੇਟਾ ਅਤੇ ਬਿਹਤਰ ਪੜ੍ਹਨਯੋਗਤਾ ਦੇ ਨਾਲ ਵੱਕਾਰੀ ਪ੍ਰਕਾਸ਼ਨ ‘ਭਾਰਤ 2026-ਇੱਕ ਸੰਦਰਭ ਸਲਾਨਾ’ ਨੂੰ ਰਿਲੀਜ਼ ਕੀਤਾ

Posted On: 12 MAR 2026 7:50PM by PIB Chandigarh

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਨੇ ਆਪਣੇ ਵੱਕਾਰੀ ਸੰਦਰਭ ਪ੍ਰਕਾਸ਼ਨ ‘ਭਾਰਤ 2026- ਇੱਕ ਸੰਦਰਭ ਸਲਾਨਾ’ ਦਾ ਨਵਾਂ ਐਡੀਸ਼ਨ ਅੰਗਰੇਜੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਜਾਰੀ ਕੀਤਾ ਹੈ। ਇਸ ਕਿਤਾਬ ਨੂੰ ਰਿਲੀਜ਼ ਅੱਜ ਪ੍ਰਕਾਸ਼ਨ ਵਿਭਾਗ ਦੇ ਪ੍ਰਿੰਸੀਪਲ ਡਾਇਰੈਕਟਰ ਭੂਪੇਂਦਰ ਕੈਂਥੋਲਾ ਦੁਆਰਾ ਕੀਤਾ ਗਿਆ।   

 ‘ਭਾਰਤ 2026-ਇੱਕ ਸੰਦਰਭ ਸਲਾਨਾ’ ਡਿਜਾਈਨ ਅਤੇ ਪੇਸ਼ਕਾਰੀ ਦੇ ਦ੍ਰਿਸ਼ਟੀਕੋਣ ਨਾਲ ਇੱਕ ਮਹੱਤਵਪੂਰਨ ਉਪਲਬਧੀ ਹੈ। ਪਹਿਲੀ ਵਾਰ ਪੂਰੀ ਕਿਤਾਬ ਨੂੰ ਚਾਰ ਰੰਗਾਂ ਵਿੱਚ ਛਾਪਿਆ ਗਿਆ ਹੈ, ਜਿਸ ਵਿੱਚ ਵੱਖ-ਵੱਖ ਭਾਗਾਂ ਅਤੇ ਅਧਿਆਇ ਨੂੰ ਵੱਖ-ਵੱਖ ਰੰਗ ਕੋਡ ਰਾਹੀਂ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਇਸ ਨੂੰ ਪੜ੍ਹਨਾ ਵਧੇਰੇ ਆਸਾਨ ਅਤੇ ਦੇਖਣ ਵਿੱਚ ਵਧੇਰੇ ਆਕਰਸ਼ਕ ਬਣ ਗਿਆ ਹੈ। ਇਸ ਪ੍ਰਕਾਸ਼ਨ ਵਿੱਚ ਰੰਗੀਨ ਫੋਟੋਆਂ, ਇਨਫੋਗ੍ਰਾਫਿਕਸ, ਅੱਪਡੇਟ ਅਤੇ ਪ੍ਰਮਾਣਿਕ ਡੇਟਾ ਅਤੇ ਇੱਕ ਆਧੁਨਿਕ ਲੇਆਉਟ ਵੀ ਸ਼ਾਮਲ ਹੈ, ਜੋ ਇਸ ਦੀ ਪੜ੍ਹਨਯੋਗਤਾ ਅਤੇ ਸੰਦਰਭ ਮੁੱਲ ਵਿੱਚ ਵਾਧਾ ਕਰਦਾ ਹੈ। ਜ਼ਿਕਰਯੋਗ ਹੈ ਕਿ ਬਿਹਤਰ ਡਿਜ਼ਾਈਨ ਅਤੇ ਉੱਨਤ ਉਤਪਾਦਨ ਗੁਣਵੱਤਾ ਦੇ ਬਾਵਜੂਦ ਕਿਤਾਬ ਦੀ ਕੀਮਤ ਪਿਛਲੇ ਸਾਲ ਦੇ ਐਡੀਸ਼ਨ ਦੇ ਸਮਾਨ ਹੀ ਰੱਖੀ ਗਈ ਹੈ, ਤਾਂਕਿ ਇਹ ਵੱਧ ਤੋਂ ਵੱਧ ਪਾਠਕਾਂ ਲਈ ਪਹੁੰਚਯੋਗ ਬਣੀ ਰਹੇ।

ਇਸ ਮੌਕੇ ‘ਤੇ ਭੂਪੇਂਦਰ ਕੈਂਥੋਲਾ ਨੇ ‘ਭਾਰਤ 2026’ ਦੇ ਸੰਪਾਦਨ, ਨਿਰਮਾਣ ਅਤੇ ਡਿਜਾਈਨ ਨਾਲ ਜੁੜੇ ਸੰਪੂਰਣ ਦਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਹਿਯੋਗੀ ਕਰਮਚਾਰੀਆਂ ਦੇ ਸਮਰਪਿਤ ਯੋਗਦਾਨ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਿਤਾਬ ਲਈ ਸਮੱਗਰੀ ਦੇ ਸੰਗ੍ਰਹਿ ਵਿੱਚ ਵਿਆਪਕ ਅਤੇ ਨਿਰੰਤਰ ਯਤਨ ਕੀਤੇ ਗਏ ਹਨ। ਨਾਲ ਹੀ, ਇਕੱਠੀ ਕੀਤੀ ਜਾਣਕਾਰੀ ਨੂੰ ਸ਼ੁੱਧ ਅਤੇ ਸੁਚੱਜੇ ਤੌਰ ‘ਤੇ ਪੇਸ਼ ਕਰਨ ਲਈ ਸਾਵਧਾਨੀ ਨਾਲ ਸੰਪਾਦਕੀ ਕੰਮ ਕੀਤਾ ਗਿਆ ਹੈ, ਜਿਸ ਨਾਲ ਇਸ ਵਿੱਚ ਪੇਸ਼ ਕੀਤੇ ਗਏ ਤੱਥ ਸਟੀਕ, ਸੁਮੇਲ ਵਾਲੇ ਅਤੇ ਇੱਕ-ਦੂਜੇ ਦੇ ਪੂਰਕ ਵਜੋਂ ਸਾਹਮਣੇ ਆਏ ਹਨ। 

  

ਭੂਪੇਂਦਰ ਕੈਂਥੋਲਾ ਨੇ ਕਿਹਾ ਕਿ ਅਜਿਹੀਆਂ ਹਵਾਲਾ ਪੁਸਤਕਾਂ ਭਾਰਤ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਇੱਕ ਮਹੱਤਵਪੂਰਨ ਮਾਧਿਅਮ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਸਤਕ ਦਾ ਹਰੇਕ ਐਡੀਸ਼ਨ ਪ੍ਰਕਾਸ਼ਨ ਜਗਤ ਵਿੱਚ ਨਵੇਂ ਮਾਪਢੰਡ ਸਥਾਪਿਤ ਕਰਦਾ ਹੈ। ਭੂਪੇਂਦਰ ਕੈਂਥੋਲਾ ਨੇ ਪ੍ਰਕਾਸ਼ਨ ਦੀ ਵਿਆਪਕ ਲੋਕਪ੍ਰਿਅਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਪੁਸਤਕ ਨਾ ਸਿਰਫ ਯੁਵਾ ਪਾਠਕਾਂ ਅਤੇ ਦੇਸ਼ ਦੇ ਵਿਕਾਸ ਨੂੰ ਸਮਝਣ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਵਿੱਚ ਬਹੁਤ ਲੋਕਪ੍ਰਿਅ ਹੈ, ਸਗੋਂ ਭਾਰਤ ਦੇ ਬਾਰੇ ਵਿੱਚ ਪ੍ਰਮਾਣਿਕ ​​ਜਾਣਕਾਰੀ ਹਾਸਲ ਕਰਨ ਦੇ ਇੱਛੁਕ ਵਿਦੇਸ਼ੀ ਪਾਠਕਾਂ ਦੁਆਰਾ ਵੀ ਵਿਆਪਕ ਤੌਰ ‘ਤੇ ਪੜ੍ਹੀ ਜਾਂਦੀ ਹੈ। 

ਇਸ ਮੌਕੇ ‘ਤੇ ਜੁਆਇੰਟ ਡਾਇਰੈਕਟਰ ਹਾਮਿਦ ਹੁਸੈਨ, ਚੀਫ਼ ਐਡੀਟਰ ਕੁਲਸ੍ਰੇਸ਼ਠ ਕਮਲ, ਬਿਜਨੇਸ ਮੈਨੇਜਰ (ਇੰਚਾਰਜ) ਇਸਮੀਤ ਕੌਰ, ਹਿੰਦੀ ਐਡੀਸ਼ਨ ਦੀ ਸੰਪਾਦਕ ਸੀਮਾ ਰਾਣੀ ਅਤੇ ਸੰਪਾਦਕੀ ਅਤੇ ਪ੍ਰੋਡਕਸ਼ਨ ਟੀਮਾਂ ਦੇ ਮੈਂਬਰ ਮੌਜੂਦ ਸਨ।

ਆਪਣੇ ਸਮਕਾਲੀ ਡਿਜ਼ਾਈਨ ਅਤੇ ਅਧਿਕਾਰਿਤ ਸੰਦਰਭ ਮੁੱਲ ਦੇ ਨਾਲ, ਭਾਰਤ 2026—ਇੱਕ ਸੰਦਰਭ ਸਲਾਨਾ ਰਸਾਲਾ ਨੂੰ ਪਾਠਕਾਂ, ਵਿਦਵਾਨਾਂ ਅਤੇ ਖੋਜਕਰਤਾਵਾਂ ਦੁਆਰਾ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਹੈ।

****

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਬਲਜੀਤ ਸਿੰਘ


(Release ID: 2239479) ਵਿਜ਼ੀਟਰ ਕਾਊਂਟਰ : 10