ਗ੍ਰਹਿ ਮੰਤਰਾਲਾ
ਜਨਗਣਨਾ 2027
Posted On:
11 MAR 2026 4:37PM by PIB Chandigarh
ਜਨਗਣਨਾ 2027 ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲੇ ਪੜਾਅ ਅਰਥਾਤ, ਘਰ ਸੂਚੀਕਰਣ ਅਤੇ ਮਕਾਨਾਂ ਦੀ ਗਣਨਾ ਲਈ ਪ੍ਰਸ਼ਨ, ਪਹਿਲਾਂ ਹੀ ਅਧਿਸੂਚਿਤ ਕੀਤੇ ਜਾ ਚੁੱਕੇ ਹਨ। ਇਸ ਪੜਾਅ ਵਿੱਚ ਰਿਹਾਇਸ਼ ਦੀ ਸਥਿਤੀ, ਪਰਿਵਾਰਕ ਵੇਰਵਿਆਂ ਜਿਵੇਂ ਕਿ ਘਰ ਦੇ ਮੁਖੀ ਦਾ ਨਾਮ ਅਤੇ ਲਿੰਗ, ਉਪਲਬਧ ਸਹੂਲਤਾਂ ਅਤੇ ਪਰਿਵਾਰ ਦੀ ਮਲਕੀਅਤ ਵਾਲੀਆਂ ਜਾਇਦਾਦਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਘਰ ਦੇ ਮੁਖੀ ਦੇ ਲਿੰਗ ਬਾਰੇ ਜਾਣਕਾਰੀ ਤਿੰਨ ਸ਼੍ਰੇਣੀਆਂ ਯਾਨੀ ਮਰਦ/ਔਰਤ/ਟ੍ਰਾਂਸਜੈਂਡਰ ਵਿੱਚ ਇਕੱਠੀ ਕੀਤੀ ਜਾਵੇਗੀ: ਦੂਜੇ ਪੜਾਅ ਅਰਥਾਤ, ਆਬਾਦੀ ਗਣਨਾ, ਜੋ ਹਰੇਕ ਵਿਅਕਤੀ ਨਾਲ ਸਬੰਧਿਤ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਲਈ ਪ੍ਰਸ਼ਨ, ਨੂੰ ਸਮੇਂ ਸਿਰ ਅਧਿਸੂਚਿਤ ਕੀਤਾ ਜਾਵੇਗਾ।
ਜਨਗਣਨਾ ਦੌਰਾਨ, ਗਣਨਾਕਾਰ ਪੂਰੇ ਗਣਨਾ ਖੇਤਰ ਵਿੱਚ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਨਗੇ ਤਾਂ ਜੋ ਕੋਈ ਵੀ ਕਿਸੇ ਵੀ ਕਾਰਨ ਕਰਕੇ ਜਨਗਣਨਾ ਤੋਂ ਵਾਂਝਾ ਨਾ ਰਹੇ। ਸਵੈ-ਗਣਨਾ ਦਾ ਪ੍ਰਬੰਧ ਉੱਤਰਦਾਤਾਵਾਂ ਨੂੰ ਡੇਟਾ ਜਮ੍ਹਾਂ ਕਰਾਉਣ ਲਈ ਇੱਕ ਵਾਧੂ ਸਹੂਲਤ ਪ੍ਰਦਾਨ ਕਰਦਾ ਹੈ। ਸਵੈ-ਗਣਨਾ ਰਾਹੀਂ ਪ੍ਰਾਪਤ ਕੀਤੇ ਗਏ ਡੇਟਾ ਨੂੰ ਅੰਤਿਮ ਸ਼ਾਮਲ ਕਰਨ ਤੋਂ ਪਹਿਲਾਂ ਗਣਨਾਕਾਰਾਂ ਦੁਆਰਾ ਤਸਦੀਕ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਡੇਟਾ ਦੀ ਸਟੀਕਤਾ ਨੂੰ ਯਕੀਨੀ ਬਣਾਉਣ ਲਈ, ਸਵੈ-ਗਣਨਾ ਪੋਰਟਲ 'ਤੇ ਹੀ ਅਕਸਰ ਪੁੱਛੇ ਜਾਂਦੇ ਸਵਾਲ (ਐੱਫਏਕਯੂਸ), ਜ਼ਰੂਰੀ ਟੂਲਟਿਪਸ, ਅਤੇ ਜਾਂਚ ਅਤੇ ਪੁਸ਼ਟੀ ਦੀ ਵੀ ਵਿਵਸਥਾ ਉਪਲੱਬਧ ਕਰਾਈ ਗਈ ਹੈ।
ਜਨਗਣਨਾ ਦੇ ਕੰਮ ਲਈ ਨਿਯੁਕਤ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਸਮੇਤ ਸਾਰੇ ਫੀਲਡ ਸਟਾਫ ਨੂੰ ਢੁਕਵੀਂ ਸਿਖਲਾਈ ਦਿੱਤੀ ਜਾ ਰਹੀ ਹੈ। ਡੇਟਾ ਇਕਸਾਰਤਾ ਅਤੇ ਸਟੀਕਤਾ ਨੂੰ ਯਕੀਨੀ ਬਣਾਉਣ ਲਈ, ਮੋਬਾਈਲ ਐਪ ਵਿੱਚ ਜਾਂਚ ਅਤੇ ਪੁਸ਼ਟੀ ਪ੍ਰਣਾਲੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸੁਪਰਵਾਈਜ਼ਰ ਗਣਨਾਕਾਰਾਂ ਦੁਆਰਾ ਇਕੱਠੇ ਕੀਤੇ ਡੇਟਾ ਦੀ ਨਿਗਰਾਨੀ ਅਤੇ ਜਾਂਚ ਕਰਨਗੇ।
ਮੋਬਾਈਲ 'ਤੇ ਡੇਟਾ ਇਕੱਠਾ ਕਰਦੇ ਸਮੇਂ, ਅੰਕੜੇ (ਡੇਟਾ0 ਟ੍ਰਾਂਸਮਿਸ਼ਨ ਦੌਰਾਨ ਅਤੇ ਸਰਵਰ ਪੱਧਰ 'ਤੇ ਡੇਟਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਢੁਕਵੇਂ ਉਪਾਅ ਕੀਤੇ ਗਏ ਹਨ।
ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
************
ਆਰਕੇ/ਆਰਆਰ/ਪੀਆਰ/ਪੀਐਸ/ਐੱਸਕੇ/ਬਲਜੀਤ
(Release ID: 2239344)
ਵਿਜ਼ੀਟਰ ਕਾਊਂਟਰ : 26