ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇਮਰਸਿਵ ਸਟੂਡੀਓਜ਼ ਅਤੇ ਮਾਡਰਨ ਕਲਾਸਰੂਮਾਂ ਨਾਲ ਆਈਆਈਸੀਟੀ (IICT) ਕਾਰਜਸ਼ੀਲ; 136 ਵਿਦਿਆਰਥੀਆਂ ਨੇ 18 ਵੱਖਰੇ ਕੋਰਸਾਂ ਵਿੱਚ ਦਾਖਲ ਹਨ
ਗਲੋਬਲ ਟੈਕਨਾਲੋਜੀ ਲੀਡਰਾਂ ਨਾਲ ਸਹਿਯੋਗ ਆਈਆਈਸੀਟੀ (IICT) ਵਿਖੇ ਏਵੀਜੀਸੀ-ਐਕਸਆਰ (AVGC-XR) ਹੁਨਰ ਨੂੰ ਵਧਾਉਂਦਾ ਹੈ; ਇਨਕਿਊਬੇਸ਼ਨ ਪਹਿਲਕਦਮੀਆਂ ਅਧੀਨ 11 ਸਟਾਰਟਅੱਪਸ ਨੂੰ ਸਮਰਥਨ ਦਿੱਤਾ ਗਿਆ
Posted On:
11 MAR 2026 3:07PM by PIB Chandigarh
ਇੰਡੀਅਨ ਇੰਸਟੀਚਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀਜ਼ (ਆਈਆਈਸੀਟੀ), ਮੁੰਬਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਮਹਾਰਾਸ਼ਟਰ ਸਰਕਾਰ, ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (FICCI) ਅਤੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੇ ਸਹਿਯੋਗ ਨਾਲ ਸਥਾਪਿਤ ਇੱਕ ਰਾਸ਼ਟਰੀ ਉੱਤਮਤਾ ਕੇਂਦਰ ਹੈ। ਜਿਸਦਾ ਮਿਸ਼ਨ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕਾਮਿਕਸ ਅਤੇ ਐਕਸਟੈਂਡਡ ਰਿਐਲਿਟੀ (ਏਵੀਜੀਸੀ-ਐਕਸਆਰ) ਸੈਕਟਰ ਵਿੱਚ ਨਵੀਨਤਾ ਅਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ। ਇਹ ਸੰਸਥਾ ਵਰਤਮਾਨ ਵਿੱਚ ਆਈਆਈਸੀਟੀ -ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐਨਡੀਐੱਫਸੀ) ਕੈਂਪਸ ਤੋਂ ਕੰਮ ਕਰ ਰਹੀ ਹੈ। ਫਿਲਮ ਸਿਟੀ, ਗੋਰੇਗਾਓਂ, ਮੁੰਬਈ ਵਿਖੇ ਇੱਕ ਸਥਾਈ ਕੈਂਪਸ ਦਾ ਵਿਕਾਸ ਜਾਰੀ ਹੈ। ਇਹ ਸੰਸਥਾ ਹੁਣ ਆਧੁਨਿਕ ਕਲਾਸਰੂਮਾਂ, ਇਮਰਸਿਵ ਸਟੂਡੀਓਜ਼, ਅਤੇ ਅਕਾਦਮਿਕ ਸਿਖਲਾਈ ਅਤੇ ਉਦਯੋਗ ਸਹਿਯੋਗ ਦੋਵਾਂ ਦਾ ਸਮਰਥਨ ਕਰਨ ਲਈ ਆਵਾਜ਼ ਅਤੇ ਸੰਪਾਦਨ ਲਈ ਵਿਸ਼ੇਸ਼ ਸਹੂਲਤਾਂ ਨਾਲ ਕਾਰਜਸ਼ੀਲ ਹੈ। ਅੱਜ ਤੱਕ, ਏਵੀਜੀਸੀ-ਐਕਸਆਰ ਸੈਕਟਰ ਦੇ ਵੱਖ-ਵੱਖ ਖੇਤਰਾਂ ਵਿੱਚ 18 ਵੱਖਰੇ ਕੋਰਸ ਪੇਸ਼ ਕੀਤੇ ਗਏ ਹਨ ਜਿਨ੍ਹਾਂ ਵਿੱਚ 136 ਵਿਦਿਆਰਥੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ, 15 ਭਾਗੀਦਾਰਾਂ ਨੇ 'ਟ੍ਰੇਨ-ਦ-ਟ੍ਰੇਨਰ' ਪਹਿਲਕਦਮੀ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।
ਆਈਆਈਸੀਟੀ ਨੇ ਏਵੀਜੀਸੀ-ਐਕਸਆਰ ਖੇਤਰ ਵਿੱਚ ਹੁਨਰ ਅਤੇ ਤਕਨਾਲੋਜੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਗਲੋਬਲ ਤਕਨਾਲੋਜੀ ਲੀਡਰਸ ਨਾਲ ਸਹਿਯੋਗ ਕੀਤਾ ਹੈ। ਇਹ ਸਹਿਯੋਗ ਪੂਰੇ ਭਾਰਤ ਤੋਂ ਆਈਆਈਸੀਟੀ ਨਾਲ ਰਜਿਸਟਰਡ ਸਿਰਜਣਹਾਰਾਂ ਨੂੰ ਲਾਭ ਪਹੁੰਚਾਉਣਗੇ। ਇਸ ਤੋਂ ਇਲਾਵਾ, ਸੰਸਥਾ ਦੇ ਇਨਕਿਊਬੇਸ਼ਨ ਪਹਿਲਕਦਮੀਆਂ ਅਧੀਨ ਸਮਰਥਿਤ ਸਟਾਰਟਅੱਪ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਏ ਗਏ ਹਨ ਅਤੇ ਕੁੱਲ 11 ਸਟਾਰਟਅੱਪਸ ਦਾ ਸਮਰਥਨ ਕਰ ਰਹੇ ਹਨ ।
ਪ੍ਰਗਤੀ ਦੀ ਸਮੀਖਿਆ ਕਰਨ ਅਤੇ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕਰਨ ਲਈ, ਆਈਆਈਸੀਟੀ ਨੇ ਉਦਯੋਗ ਮਾਹਰਾਂ,ਸਮੇਤ ਸਲਾਹਕਾਰ ਕੌਂਸਲਾਂ ਦੀ ਸਥਾਪਨਾ ਵੀ ਕੀਤੀ ਹੈ, ਜਿਸ ਵਿੱਚ ਅਕਾਦਮਿਕ ਕੌਂਸਲ, ਉਦਯੋਗ ਵਿਕਾਸ ਕੌਂਸਲ, ਖੋਜ ਅਤੇ ਵਿਕਾਸ ਕੌਂਸਲ, ਅਤੇ ਹੁਨਰ ਕੌਂਸਲ ਸ਼ਾਮਲ ਹਨ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਡਾ. ਐਲ. ਮੁਰੂਗਨ ਦੁਆਰਾ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।
****
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਅਪਰਾਜਿਤਾ ਪ੍ਰਿਯਦਰਸ਼ਨੀ/ਬਲਜੀਤ
(Release ID: 2238906)
ਵਿਜ਼ੀਟਰ ਕਾਊਂਟਰ : 3