ਆਯੂਸ਼
azadi ka amrit mahotsav

ਟ੍ਰੈਡੀਸ਼ਨਲ ਮੈਡੀਸਿਨ ਵਿੱਚ ਸਹਿਯੋਗੀ ਖੋਜ ਵੱਲ ਇੱਕ ਮਹੱਤਵਪੂਰਨ ਕਦਮ

Posted On: 11 MAR 2026 12:30PM by PIB Chandigarh

ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਜ਼ (ਸੀਸੀਆਰਏਐੱਸ) - ਸੈਂਟਰਲ ਆਯੁਰਵੇਦ ਰਿਸਰਚ ਇੰਸਟੀਟਿਊਟ (ਸੀਏਆਰਆਈ), ਨਵੀਂ ਦਿੱਲੀ, ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਅਤੇ A&U ਤਿੱਬੀਆ ਕਾਲਜ ਅਤੇ ਹਸਪਤਾਲ ਨੇ 6 ਮਾਰਚ 2026 ਨੂੰ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ), ਨਵੀਂ ਦਿੱਲੀ ਵਿਖੇ ਸਹਿਯੋਗੀ ਖੋਜ ਪ੍ਰੋਜੈਕਟ ਇਫੈਕਟਸ ਆਫ ਸੀਜ਼ਨਲ ਐਮੀਸਿਸ (ਵਸੰਥਿਕ ਵਾਮਨ) ਔਨ ਮੈਟਾਬੌਲਿਕ, ਇੰਫਲੇਮੇਟਰੀ ਅਤੇ ਮਾਈਕੇਰੋਬਾਓਮ ਮਾਰਕਰਸ ਇਨ ਅਪੇਰੰਟਲੀ ਹੈਲਦੀ ਐਡਲਟਸ ਐਨ ਰੈਂਡਮਾਈਜ਼ਡ ਕੰਟ੍ਰੋਲਡ ਸਟੱਡੀ ਲਈ ਇੱਕ ਤ੍ਰਿਪੱਖੀ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ ਗਏ।

ਇਸ ਸਹਿਯੋਗੀ ਪਹਿਲਕਦਮੀ ਦਾ ਉਦੇਸ਼ ਸਿਹਤਮੰਦ ਬਾਲਗਾਂ ਵਿੱਚ ਏਮੀਸਿਸ ਅਤੇ ਮੈਟਾਬੋਲਿਕ ਇੰਫਲੇਮੇਟਰੀ ਅਤੇ ਮਾਈਕ੍ਰੋਬਾਓਮ ਮਾਰਕਰਸ 'ਤੇ ਇਸ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਕੇ ਇਸ ਦੇ ਵਿਗਿਆਨਕ ਅਧਾਰ ਅਤੇ ਸਿਹਤ ਪ੍ਰਭਾਵਾਂ ਦੀ ਪੜਚੋਲ ਕਰਨਾ ਹੈ। ਇਹ ਅਧਿਐਨ ਕਲੀਨਿਕਲ ਰਿਸਰਚ ਰਾਹੀਂ ਆਯੁਰਵੇਦ ਵਿੱਚ ਸਬੂਤ-ਅਧਾਰਿਤ ਸੂਝ ਪੈਦਾ ਕਰਨ ਲਈ ਇੱਕ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਮੌਕੇ ‘ਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰਤੀਨਿਧੀ, ਖੋਜ ਅਤੇ ਵਿਕਾਸ ਨਿਰਦੇਸ਼ਕ ਪ੍ਰੋਫੈਸਰ ਕੇਦਾਰ ਸਿੰਘ, ਸਕੂਲ ਆਫ਼ ਲਾਈਫ ਸਾਇੰਸਜ਼ ਤੋਂ ਪ੍ਰੋਫੈਸਰ ਅਰੁਣ ਖਰਾਤ ਅਤੇ ਅਮਲ ਚੰਦਰ ਅਤੇ ਸੀਸੀਆਰਏਐੱਸ-ਸੀਏਆਰਆਈ ਦੇ ਇੰਚਾਰਜ ਡਾ. ਹੇਮੰਤ ਪਾਣੀਗ੍ਰਾਹੀ, ਡਾ. ਬਬੀਤਾ ਯਾਦਵ, ਡਾ. ਸ਼ੈਜੀ ਲਯੀਕ ਅਤੇ ਡਾ. ਰੇਣੂ ਰਾਣੀ ਸ਼ਾਮਲ ਸਨ।

ਇਸ ਸਾਂਝੇਦਾਰੀ ਨਾਲ ਏਕੀਕ੍ਰਿਤ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਅਤੇ ਪਰੰਪਰਾਗਤ ਡਾਕਟਰੀ ਵਿਧੀਆਂ ਦੇ ਸਬੂਤ ਅਧਾਰ ਨੂੰ ਮਜ਼ਬੂਤ ​​ਕਰਨ ਵਿੱਚ ਯੋਗਦਾਨ ਮਿਲੇਗਾ।

*****

ਐੱਸਆਰ/ਜੀਐੱਸ/ਬਲਜੀਤ ਸਿੰਘ


(Release ID: 2238349) ਵਿਜ਼ੀਟਰ ਕਾਊਂਟਰ : 2