ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਨੇ ਆਪਣੀ ਆਮਦਨ (ਟਰਨਓਵਰ) ਛੁਪਾਉਣ ਵਾਲੇ ਰੈਸਟੋਰੈਂਟਾਂ ਵਿਰੁੱਧ ਪੂਰੇ ਦੇਸ਼ ਵਿੱਚ ਤਸਦੀਕ ਮੁਹਿੰਮ ਚਲਾਈ
ਇਨਕਮ ਟੈਕਸ ਵਿਭਾਗ ਨੇ 8 ਮਾਰਚ 2026 ਨੂੰ 22 ਰਾਜਾਂ ਦੇ 46 ਸ਼ਹਿਰਾਂ ਵਿੱਚ ਸਥਿਤ 62 ਰੈਸਟੋਰੈਂਟਾਂ ਦਾ ਦੇਸ਼ ਵਿਆਪੀ ਸਰਵੇਖਣ ਕੀਤਾ, ਜਿਸ ਵਿੱਚ ਲਗਭਗ 408 ਕਰੋੜ ਰੁਪਏ ਦੀ ਵਿਕਰੀ ਛੁਪਾਉਣ ਦਾ ਖੁਲਾਸਾ ਹੋਇਆ
ਇਨਕਮ ਟੈਕਸ ਵਿਭਾਗ ਸਵੈ-ਇੱਛਤ ਪਾਲਣਾ ਅਤੇ ਵਿਸ਼ਵਾਸ-ਅਧਾਰਿਤ ਪਹੁੰਚ 'ਤੇ ਲਗਾਤਾਰ ਜ਼ੋਰ ਦਿੰਦਾ ਰਿਹਾ ਹੈ ਅਤੇ ਟੈਕਸਦਾਤਾਵਾਂ ਨੂੰ ਆਪਣੀਆਂ ਗਲਤੀਆਂ ਸੁਧਾਰਣ ਲਈ ਮਾਰਗਦਰਸ਼ਨ ਅਤੇ ਸਲਾਹ ਦੇਣ ਲਈ "ਸਕਸ਼ਮ ਨਜ (SAKSHAM NUDGE)" ਮੁਹਿੰਮ ਸ਼ੁਰੂ ਕੀਤੀ ਹੈ
"ਸਕਸ਼ਮ ਨਜ (SAKSHAM NUDGE)" ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪਛਾਣ ਕਰਕੇ 63,000 ਰੈਸਟੋਰੈਂਟਾਂ ਨੂੰ ਈਮੇਲ ਅਤੇ ਸੰਦੇਸ਼ ਭੇਜੇ ਜਾਣਗੇ, ਜਿਨ੍ਹਾਂ ਨਾਲ 31 ਮਾਰਚ 2026 ਤੋਂ ਪਹਿਲਾਂ ਆਪਣੇ ਇਨਕਮ ਟੈਕਸ ਰਿਟਰਨ ਅਪਡੇਟ ਕਰਨ ਦੀ ਤਾਕੀਦ ਕੀਤੀ ਜਾਵੇਗੀ
Posted On:
09 MAR 2026 9:25PM by PIB Chandigarh
ਇਨਕਮ ਟੈਕਸ ਵਿਭਾਗ ਨੇ ਨਵੰਬਰ 2025 ਵਿੱਚ ਫੂਡ ਅਤੇ ਪੇਅ ਖੇਤਰ ਵਿੱਚ ਟੈਕਸ ਚੋਰੀ ਦੇ ਪੈਟਰਨ ਨਾਲ ਸਬੰਧਿਤ ਜਾਂਚ ਕੀਤੀ। ਇਸ ਦੌਰਾਨ ਪਾਇਆ ਗਿਆ ਕਿ ਕਈ ਰੈਸਟੋਰੈਂਟ ਅਸਲ ਵਿਕਰੀ ਨੂੰ ਛੁਪਾਉਣ ਲਈ ਵੱਡੀ ਗਿਣਤੀ ਵਿੱਚ ਬਿਲਾਂ ਨੂੰ ਹਟਾਉਣ ਅਤੇ ਹੋਰ ਤਰ੍ਹਾਂ ਦੇ ਬਦਲਾਅ ਕਰਨ ਵਿੱਚ ਲੱਗੇ ਹੋਏ ਸਨ।
ਖੁਰਾਕ ਅਤੇ ਪੇਅ ਖੇਤਰ ਦੇ ਲਗਭਗ 1.77 ਲੱਖ ਰੈਸਟੋਰੈਂਟਾਂ ਦੇ ਲੈਣ-ਦੇਣ ਸਬੰਧੀ ਡੇਟਾ ਦਾ ਸਹੀ ਤਰੀਕੇ ਨਾਲ ਵਿਸ਼ਲੇਸ਼ਣ ਏਆਈ ਸਮਰੱਥ ਵਿਸ਼ਲੇਸ਼ਣਾਤਮਕ ਸਾਧਨਾਂ ਦੀ ਸਹਾਇਤਾ ਨਾਲ ਕੀਤਾ ਗਿਆ। ਇਨ੍ਹਾਂ ਡੇਟਾ ਦੀ ਤੁਲਨਾ ਉਨ੍ਹਾਂ ਦੇ ਇਨਕਮ ਟੈਕਸ ਰਿਟਰਨ ਵਿੱਚ ਐਲਾਨੀ ਆਮਦਨ ਨਾਲ ਕੀਤੀ ਗਈ। ਵਿਸ਼ਲੇਸ਼ਣ ਨਾਲ ਵੱਡੇ ਪੱਧਰ ‘ਤੇ ਆਮਦਨ ਦੀ ਘੱਟ ਰਿਪੋਰਟਿੰਗ ਦਾ ਖੁਲਾਸਾ ਹੋਇਆ। ਕੁਝ ਮਾਮਲਿਆਂ ਵਿੱਚ ਦਰਜ ਕੀਤੀ ਗਈ ਵਿਕਰੀ ਵਿੱਤੀ ਖਾਤਿਆਂ ਜਾਂ ਟੈਕਸ ਫਾਈਲਿੰਗ ਨਾਲ ਮੇਲ ਨਹੀਂ ਖਾਂਦੀ, ਅਤੇ ਕੁਝ ਲੈਣ-ਦੇਣ ਰਿਪੋਰਟ ਕੀਤੀ ਗਈ ਵਿਕਰੀ ਤੋਂ ਬਾਹਰ ਪਾਏ ਗਏ ਸਨ।
ਇਸ ਦੇ ਨਤੀਜੇ ਵਜੋਂ 8 ਮਾਰਚ 2026 ਨੂੰ 22 ਰਾਜਾਂ ਦੇ 46 ਸ਼ਹਿਰਾਂ ਵਿੱਚ ਸਥਿਤ 62 ਰੈਸਟੋਰੈਂਟਾਂ ‘ਤੇ ਦੇਸ਼ ਵਿਆਪੀ ਸਰਵੇਖਣ ਕੀਤਾ ਗਿਆ। ਸ਼ੁਰੂਆਤੀ ਪੱਧਰ ‘ਤੇ ਇਸ ਕਾਰਵਾਈ ਵਿੱਚ ਲਗਭਗ 408 ਕਰੋੜ ਰੁਪਏ ਦੀ ਵਿਕਰੀ ਛੁਪਾਉਣ ਦਾ ਖੁਲਾਸਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਜਾਂਚ ਅੱਗੇ ਜਾਰੀ ਹੈ।
ਵਿਭਾਗ ਸਵੈ-ਇੱਛਤ ਪਾਲਣਾ ਅਤੇ ਵਿਸ਼ਵਾਸ-ਅਧਾਰਿਤ ਪਹੁੰਚ 'ਤੇ ਲਗਾਤਾਰ ਜ਼ੋਰ ਦੇ ਰਿਹਾ ਹੈ। ਟੈਕਸਦਾਤਾਵਾਂ ਨੂੰ ਆਪਣੀਆਂ ਗਲਤੀਆਂ ਸੁਧਾਰਣ ਲਈ ਮਾਰਗਦਰਸ਼ਨ ਅਤੇ ਸਲਾਹ ਪ੍ਰਦਾਨ ਕਰਨ ਲਈ "ਸਕਸ਼ਮ ਨਜ (SAKSHAM NUDGE)" ਮੁਹਿੰਮ ਸ਼ੁਰੂ ਕੀਤੀ ਗਈ ਹੈ। ਟੈਕਸਦਾਤਾਵਾਂ ਨੂੰ ਇਨਕਮ ਟੈਕਸ ਐਕਟ ਦੀ ਧਾਰਾ 139(8A) ਦੇ ਤਹਿਤ ਅੱਪਡੇਟ ਕੀਤੇ ਰਿਟਰਨ ਫਾਈਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਪਛਾਣ ਕੀਤੇ ਗਏ 63,000 ਰੈਸਟੋਰੈਂਟਾਂ ਨੂੰ ਈਮੇਲ ਅਤੇ ਸੰਦੇਸ਼ ਭੇਜੇ ਜਾਣਗੇ, ਜਿਨ੍ਹਾਂ ਨਾਲ 31 ਮਾਰਚ, 2026 ਤੋਂ ਪਹਿਲਾਂ ਆਪਣੀਆਂ ਰਿਟਰਨਾਂ ਅੱਪਡੇਟ ਕਰਨ ਦੀ ਤਾਕੀਦ ਕੀਤੀ ਜਾਵੇਗੀ।
************
ਐੱਨਬੀ/ਕੇਐੱਮਐੱਨ/ਸ਼ੀਨਮ ਜੈਨ
(Release ID: 2237522)
ਵਿਜ਼ੀਟਰ ਕਾਊਂਟਰ : 9