ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav AI Impact Summit 2026

ਇੰਡੀਆ ਏਆਈ ਇਮਪੈਕਟ ਸਮਿਟ 2026: ਇਤਿਹਾਸਕ ਵਿਸ਼ਵਵਿਆਪੀ ਘੋਸ਼ਣਾ ਪੱਤਰ ਅਤੇ ਏਆਈ ਵਿੱਚ ਨਿਵੇਸ਼ ਲਈ ਪ੍ਰਮੁੱਖ ਵਚਨਬੱਧਤਾਵਾਂ


Posted On: 02 MAR 2026 10:09AM by PIB Chandigarh

16 ਤੋਂ 21 ਫਰਵਰੀ 2026 ਤੱਕ ਆਯੋਜਿਤ ਇੰਡੀਆ ਏਆਈ ਇਮਪੈਕਟ ਸਮਿਟ 2026 ਨੇ ਆਲਮੀ ਪੱਧਰ ‘ਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਵਜੋਂ ਆਪਣੀ ਪਹਿਚਾਣ ਬਣਾਈ। ਇਸ ਸਮਿਟ ਵਿੱਚ ਵਿਆਪਕ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਵਿੱਚ ਲਗਭਗ 6 ਲੱਖ ਭਾਗੀਦਾਰੀਆਂ ਨੇ ਵਿਅਕਤੀਗਤ ਤੌਰ 'ਤੇ ਹਿੱਸਾ ਲਿਆ ਜਦੋਂ ਕਿ ਲਾਈਵ ਵਰਚੁਅਲ ਸਟ੍ਰੀਮਿੰਗ ਰਾਹੀਂ 9 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਦੇਖਿਆ। 100 ਤੋਂ ਵੱਧ ਦੇਸ਼ਾਂ ਅਤੇ 20 ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਇਸ ਆਯੋਜਨ ਵਿੱਚ ਹਿੱਸਾ ਲਿਆ।

ਸਮਿਟ ਦੌਰਾਨ, ਭਾਰਤ ਨੇ ‘ਇੰਡੀਆ ਏਆਈ ਇਮਪੈਕਟ ਸਮਿਟ 2026’ ਵਿੱਚ “24 ਘੰਟਿਆਂ ਵਿੱਚ ਏਆਈ ਜਿੰਮੇਵਾਰੀ ਅਭਿਆਨ ਲਈ ਸਭ ਤੋਂ ਵੱਧ ਵਾਅਦੇ ਹਾਸਲ ਕਰਨ” ਦਾ ਗਿਨੀਜ਼ ਵਰਲਡ ਰਿਕਾਰਡਸ ਦਾ ਖਿਤਾਬ ਸਫਲਤਾਪੂਰਵਕ ਹਾਸਲ ਕਰਕੇ ਕੀਤਾ ਜਿਸ ਵਿੱਚ 2.5 ਲੱਖ ਤੋਂ ਵੱਧ 'ਏਆਈ ਜ਼ਿੰਮੇਵਾਰੀ ਵਾਅਦੇ' ਪ੍ਰਾਪਤ ਹੋਏ। ਸਮਿਟ ਵਿੱਚ ਇੱਕ ਮਹੱਤਵਪੂਰਨ ਐਲਾਨ ਭਾਰਤ ਦੀ ਸੰਪ੍ਰਭੂ ਕੰਪਿਊਟਿੰਗ ਸਮਰੱਥਾ ਦੇ ਵਿਸਥਾਰ ਨਾਲ ਸਬੰਧਿਤ ਸੀ। ਇੰਡੀਆਏਆਈ ਮਿਸ਼ਨ ਅਧੀਨ ਪਹਿਲਾਂ ਤੋਂ ਹੀ ਉਪਲਬਧ ਕਰਵਾਏ ਗਏ 38,000 ਤੋਂ ਵੱਧ ਜੀਪੀਯੂ ਤੋਂ ਇਲਾਵਾ, ਆਉਣ ਵਾਲੇ ਹਫ਼ਤਿਆਂ ਵਿੱਚ 20,000 ਵਾਧੂ ਜੀਪੀਯੂ ਜੋੜੇ ਜਾਣਗੇ, ਜਿਸ ਨਾਲ ਰਾਸ਼ਟਰੀ ਏਆਈ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ।

ਆਲਮੀ ਘੋਸ਼ਣਾ ਪੱਤਰ ਅਤੇ ਰਣਨੀਤਕ ਏਆਈ ਸਾਂਝੇਦਾਰੀਆਂ

ਇਸ ਸਮਿਟ ਦਾ ਮੁੱਖ ਉਦੇਸ਼ ਆਲਮੀ ਪੱਧਰ ‘ਤੇ ਜ਼ਿੰਮੇਵਾਰ, ਮਜ਼ਬੂਤ ਅਤੇ ਸਮਾਵੇਸ਼ੀ ਏਆਈ ਅਪਣਾਉਣ ਲਈ ਰੂਪ-ਰੇਖਾਵਾਂ ਨੂੰ ਅੱਗੇ ਵਧਾਉਣਾ ਸੀ।

  • ਇੰਡੀਆ ਏਆਈ ਇਮਪੈਕਟ ਸਮਿਟ ਘੋਸ਼ਣਾ ਪੱਤਰ ਨੂੰ 92 ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਸਮਰਥਨ ਦਿੱਤਾ। ਇਹ ਘੋਸ਼ਣਾ ਪੱਤਰ ਸਮਿਟ ਦੌਰਾਨ 7 ਥਿਮੈਟਿਕ ਕਾਰਜ ਸਮੂਹਾਂ ਦੁਆਰਾ ਕੀਤੇ ਗਏ ਕਾਰਜਾਂ ਨੂੰ ਮਾਨਤਾ ਦਿੰਦਾ ਹੈ।

  • ਨਵੀਂ ਦਿੱਲੀ ਫਰੰਟੀਅਰ ਏਆਈ ਇਮਪੈਕਟ ਕਮਿਟਮੈਂਟਸ ਦਾ ਐਲਾਨ 13 ਪ੍ਰਮੁੱਖ ਆਲਮੀ ਅਤੇ ਭਾਰਤੀ ਫਰੰਟੀਅਰ ਮਾਡਲ ਡਿਵੈਲਪਰਾਂ ਦੁਆਰਾ ਭਰੋਸੇਮੰਦ ਅਤੇ ਸਮਾਵੇਸ਼ੀ AI ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਸੀ।

  • ਸਵੈ-ਇੱਛਤ ਪਹਿਲਕਦਮੀ ਨੇ ਅਧੀਨ ਗਲੋਬਲ ਏਆਈ ਇਮਪੈਕਟ ਕਾਮਨਜ਼ (http://aiimpactcommons.global) ਦੀ ਸ਼ੁਰੂਆਤ ਹੋਈ, ਜਿਸ ਵਿੱਚ 30 ਤੋਂ ਵੱਧ ਦੇਸ਼ਾਂ ਦੀਆਂ 80 ਤੋਂ ਵੱਧ ਪ੍ਰਭਾਵਸ਼ਾਲੀ ਕਹਾਣੀਆਂ ਸ਼ਾਮਲ ਹਨ, ਜੋ ਦੇਸ਼ਾਂ ਨੂੰ ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ ਸਫਲ ਏਆਈ ਵਰਤੋਂ ਦੇ ਮਾਮਲਿਆਂ ਨੂੰ ਸਾਂਝਾ ਕਰਨ, ਦੁਹਰਾਉਣ ਅਤੇ ਸਕੇਲ ਕਰਨ ਦੇ ਯੋਗ ਬਣਾਉਂਦੀਆਂ ਹਨ।

  • ਅੰਤਰਰਾਸ਼ਟਰੀ ਸ਼੍ਰਮ ਸੰਗਠਨ ਦੇ ਸਹਿਯੋਗ ਨਾਲ ਇਕਵਿਟੇਬਲ ਏਆਈ ਟ੍ਰਾਂਜ਼ਿਸ਼ਨ ਪਲੇਬੁੱਕ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਮਜ਼ਦੂਰਾਂ ਨੂੰ ਏਆਈ-ਸੰਚਾਲਿਤ ਉਭਰਦੇ ਮੌਕਿਆਂ ਲਈ ਤਿਆਰ ਕਰਨਾ ਹੈ।

  • ਲਚਕਦਾਰ, ਨਵੀਨਤਾਕਾਰੀ ਅਤੇ ਕੁਸ਼ਲ AI ਲਈ ਸਵੈ-ਇੱਛਤ ਮਾਰਗਦਰਸ਼ਕ ਸਿਧਾਂਤਾਂ 'ਤੇ ਦਸਤਖਤ ਕੀਤੇ ਗਏ, ਜਿਨ੍ਹਾਂ ਨੂੰ 20 ਤੋਂ ਵੱਧ ਦੇਸ਼ਾਂ ਨੇ ਸਮਰਥਨ ਦਿੱਤਾ ਹੈ। 

  • ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਹੁਨਰ ਵਿਕਾਸ ਲਈ ਸਵੈ-ਇੱਛਤ ਮਾਰਗਦਰਸ਼ਕ ਸਿਧਾਂਤਾਂ ‘ਤੇ 23 ਦੇਸ਼ਾਂ ਨੇ ਦਸਤਖਤ ਕੀਤੇ।

  • 22 ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਸਮਰਥਿਤ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲੋਕਤੰਤ੍ਰਿਕ ਪ੍ਰਸਾਰ ਲਈ ਚਾਰਟਰ ਨੂੰ ਅਪਣਾਇਆ ਗਿਆ।

  •  ਯੂਨੈਸਕੋ ਅਤੇ ਫਰਾਂਸ ਦੇ ਨਾਲ ਸਾਂਝੇਦਾਰੀ ਵਿੱਚ ਰੈਜਿਲੀਐਂਟ ਏਆਈ ਚੈਲੇਂਜ ਦੀ ਸ਼ੁਰੂਆਤ।

  • ਮਜ਼ਬੂਤ ਏਆਈ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਲਈ ਇੱਕ ਪਲੇਬੁੱਕ ਜਾਰੀ ਕੀਤੀ ਗਈ।

  • ਰਸਮੀ ਸ਼ੁਰੂਆਤ ਤੋਂ ਪਹਿਲਾਂ 22 ਭਾਗੀਦਾਰ ਦੇਸ਼ਾਂ ਨਾਲ ਟਰੱਸਟੇਡ ਏਆਈ ਕੌਮਨਜ਼ ਦਾ ਐਲਾਨ ਕੀਤਾ ਗਿਆ।

  • 22 ਦੇਸ਼ਾਂ ਦੁਆਰਾ ਮਨਜ਼ੂਰੀ ਏਆਈ ਗਵਰਨੈਂਸ 'ਤੇ ਗਾਈਡੈਂਸ ਨੋਟਸ ਜਾਰੀ ਕੀਤੇ ਗਏ।

  • ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਸ਼ਮੂਲੀਅਤ ਨੂੰ ਹੁਲਾਰਾ ਦੇਣ ਲਈ ਗੱਠਜੋੜ ਦੀ ਘੋਸ਼ਣਾ, ਜਿਸ ਨੂੰ 20 ਦੇਸ਼ਾਂ ਅਤੇ ਯੂਨੀਸੇਫ ਦਾ ਸਮਰਥਨ ਪ੍ਰਾਪਤ ਹੈ।

  • ਸਾਇੰਸ ਸੰਸਥਾਵਾਂ ਲਈ ਏਆਈ ਨੈੱਟਵਰਕ ਲਾਂਚ ਕੀਤਾ ਗਿਆ, ਜਿਸ ਵਿੱਚ ਸ਼ੁਰੂਆਤ ਵਿੱਚ 19 ਭਾਗੀਦਾਰ ਦੇਸ਼ ਸ਼ਾਮਲ ਹਨ।

ਏਆਈ ਇਮਪੈਕਟ ਐਕਸਪੋ, ਨੌਲੇਜ ਆਉਟਪੁੱਟ ਅਤੇ ਜ਼ਮੀਨੀ ਪੱਧਰ ‘ਤੇ ਅਪਣਾਉਣ

ਏਆਈ ਇਮਪੈਕਟ ਐਕਸਪੋ ਵਿਸ਼ਵ ਪੱਧਰ 'ਤੇ ਸਭ ਤੋਂ ਵੱਡੇ ਏਆਈ ਪ੍ਰਦਰਸ਼ਨੀਆਂ ਵਿੱਚੋਂ ਇੱਕ ਵਜੋਂ ਉਭਰਿਆ, ਜਿਸ ਵਿੱਚ 10 ਥੀਮੈਟਿਕ ਪੈਵੇਲੀਅਨਾਂ ਵਿੱਚ 850 ਤੋਂ ਵੱਧ ਪ੍ਰਦਰਸ਼ਕ ਸ਼ਾਮਲ ਸਨ।

ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿਖੇ, ਇੱਕ ਓਪਨ-ਸੋਰਸ ਹੈਂਡਹੈਲਡ ਸਹਾਇਕ ਡਿਵਾਈਸ ਦਾ ਲਾਈਵ ਪ੍ਰਦਰਸ਼ਨ ਕੀਤਾ ਗਿਆ, ਜੋ ਆਵਾਜ਼ ਦੇ ਅਧਾਰ 'ਤੇ ਵਸਤੂਆਂ ਅਤੇ ਵਾਤਾਵਰਣ ਨੂੰ ਪਛਾਣਨ ਅਤੇ ਕਈ ਭਾਸ਼ਾਵਾਂ ਵਿੱਚ ਜਵਾਬ ਦੇਣ ਦੇ ਸਮਰੱਥ ਹੈ। ਭਾਸ਼ਿਣੀ ਅਤੇ ਕਰੰਟ ਏਆਈ ਦੁਆਰਾ ਵਿਕਸਿਤ ਇਸ ਪ੍ਰੋਟੋਟਾਈਪ ਨੂੰ ਅੱਗੇ ਤਕਨੀਕੀ ਸੁਧਾਰ ਅਤੇ ਵਰਤੋਂ ਦੇ ਮਾਮਲਿਆਂ ਦੇ ਵਿਕਾਸ ਲਈ ਸਟਾਰਟਅੱਪ ਜਗਤ ਲਈ ਖੋਲ੍ਹਿਆ ਗਿਆ।

ਉੱਚ ਪ੍ਰਭਾਵ ਵਾਲੇ ਏਆਈ ਤਾਇਨਾਤੀਆਂ ਦਾ ਦਸਤਾਵੇਜ਼ੀਕਰਣ ਕਰਨ ਵਾਲੀਆਂ 6 ਗਲੋਬਲ ਕੇਸਬੁੱਕਸ ਜਾਰੀ ਕੀਤੀਆਂ ਗਈਆਂ ਜੋ ਕਿ ਇਸ ਤਰ੍ਹਾਂ ਨਾਲ ਹੈ:

• ਸਿਹਤ ਖੇਤਰ ਵਿੱਚ AI (WHO ਦੇ ਨਾਲ)

• ਊਰਜਾ ਖੇਤਰ ਵਿੱਚ AI (IEA ਦੇ ਨਾਲ)

• ਲੈਂਗਿਕ ਸਸ਼ਕਤੀਕਰਣ ਵਿੱਚ AI (ਸੰਯੁਕਤ ਰਾਸ਼ਟਰ ਮਹਿਲਾ ਦੇ ਸਹਿਯੋਗ ਨਾਲ)

• ਖੇਤੀਬਾੜੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਮਹਾਰਾਸ਼ਟਰ ਸਰਕਾਰ ਦੇ ਸਹਿਯੋਗ ਅਤੇ ਵਿਸ਼ਵ ਬੈਂਕ ਦੇ ਸਮਰਥਨ ਨਾਲ)

• ਸਿੱਖਿਆ ਵਿੱਚ AI (CSF ਅਤੇ EkStep ਫਾਊਂਡੇਸ਼ਨ ਦੇ ਸਹਿਯੋਗ ਨਾਲ)

• ਪਹੁੰਚਯੋਗਤਾ ਦੀ ਸੁਵਿਧਾ ਵਿੱਚ AI (ALIMCO, IIIT ਬੰਗਲੌਰ ਅਤੇ ChangeInk ਫਾਊਂਡੇਸ਼ਨ ਦੇ ਸਹਿਯੋਗ ਨਾਲ)

ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਦੇਸ਼ ਦੇ ਏਆਈ ਅਤੇ ਡੀਪ-ਟੇਕ ਸਟਾਰਟਅੱਪ ਈਕੋਸਿਸਟਮ ਦੀ ਜਾਣਕਾਰੀ ਦੇਣ ਵਾਲੀ ‘ਦ ਏਆਈ ਇਮਪੈਕਟ ਸਟਾਰਟਅੱਪ ਬੁੱਕ’ ਨੂੰ ਵੀ ਲਾਂਚ ਕੀਤਾ ਗਿਆ। 

ਸਮਿਟ ਦੌਰਾਨ ਫੂਡ ਕੋਰਟ ਵਿੱਚ ਹੋਏ ਲਗਭਗ 80 ਪ੍ਰਤੀਸ਼ਤ ਲੈਣ-ਦੇਣ ਯੂਪੀਆਈ ਰਾਹੀਂ ਕੀਤੇ ਗਏ ਜੋ ਜ਼ਮੀਨੀ ਪੱਧਰ ‘ਤੇ ਡਿਜੀਟਲ ਸਵੀਕਾਰਯੋਗਤਾ ਨੂੰ ਦਰਸਾਉਂਦਾ ਹੈ। 

ਪ੍ਰਮੁੱਖ ਨਿਵੇਸ਼ ਘੋਸ਼ਣਾ ਪੱਤਰ

ਇਸ ਸਮਿਟ ਨੇ ਏਆਈ ਵੈਲਿਊ ਚੇਨ ਵਿੱਚ ਪ੍ਰਮੁੱਖ ਨਿਵੇਸ਼ ਵਚਨਬੱਧਤਾਵਾਂ ਨੂੰ ਉਤਸ਼ਾਹਿਤ ਕੀਤਾ।

  • ਬੁਨਿਆਦੀ ਢਾਂਚੇ, ਢਾਂਚਾਗਤ ਮਾਡਲਾਂ, ਹਾਰਡਵੇਅਰ ਅਤੇ ਐਪਲੀਕੇਸ਼ਨਾਂ ਵਿੱਚ AI ਨਾਲ ਸਬੰਧਿਤ ਨਿਵੇਸ਼ ਵਿੱਚ 200 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਹੋਣ ਦੀ ਉਮੀਦ ਹੈ।

  • ਰਿਲਾਇੰਸ ਇੰਡਸਟਰੀਜ਼ ਨੇ AI-ਕੇਂਦ੍ਰਿਤ ਬੁਨਿਆਦੀ ਢਾਂਚੇ ਲਈ ਸੱਤ ਵਰ੍ਹਿਆਂ ਵਿੱਚ 110 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ।

  •  ਟਾਟਾ ਗਰੁੱਪ ਨੇ AI-ਤਿਆਰ ਡੇਟਾ ਸੈਂਟਰ ਨੂੰ ਵਿਕਸਿਤ ਕਰਨ ਲਈ OpenAI ਨਾਲ ਸਾਂਝੇਦਾਰੀ ਦਾ ਐਲਾਨ ਕੀਤਾ।

  • ਅਡਾਨੀ ਐਂਟਰਪ੍ਰਾਈਜ਼ਿਜ਼ ਨੇ 2035 ਤੱਕ 100 ਬਿਲੀਅਨ ਅਮਰੀਕੀ ਡਾਲਰ ਦੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ।

  • ਜਨਰਲ ਕੈਟਲਿਸਟ ਨੇ ਪੰਜ ਵਰ੍ਹਿਆਂ ਵਿੱਚ 5 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਦਾ ਐਲਾਨ ਕੀਤਾ, ਜਦੋਂ ਕਿ ਲਾਈਟਸਪੀਡ ਵੈਂਚਰ ਪਾਰਟਨਰਜ਼ ਨੇ 10 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ।

  • ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਭਾਰਤ-ਅਮਰੀਕਾ ਵਿਚਕਾਰ ਨਵੇਂ ਸਬ-ਸੀ ਕੇਬਲ ਰੂਟ ਵਿਛਾਉਣ ਅਤੇ ਵਿਸ਼ਾਖਾਪਟਨਮ ਵਿੱਚ 15 ਬਿਲੀਅਨ ਅਮਰੀਕੀ ਡਾਲਰ ਦੇ ਏਆਈ ਹੱਬ ਦੀ ਸਥਾਪਨਾ ਸਮੇਤ ਕਈ ਨਿਵੇਸ਼ਾਂ ਦਾ ਐਲਾਨ ਕੀਤਾ। ਗੂਗਲ 2 ਕਰੋੜ ਸਰਕਾਰੀ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਵੇਗਾ, 1 ਕਰੋੜ ਵਿਦਿਆਰਥੀਆਂ ਦੀ ਸਹਾਇਤਾ ਪ੍ਰਦਾਨ ਕਰੇਗਾ ਅਤੇ ਏਆਈ ਖੋਜ ਵਿੱਚ ਸਹਿਯੋਗ ਦਾ ਵਿਸਤਾਰ ਕਰੇਗਾ।

ਦੂਰਦਰਸ਼ੀ ਪ੍ਰਤੀਬੱਧਤਾਵਾਂ ਅਤੇ ਰਣਨੀਤਕ ਸਾਂਝੇਦਾਰੀਆਂ ਨੂੰ ਅਪਣਾਉਂਦੇ ਹੋਏ ਇੰਡੀਆ ਏਆਈ ਇਮਪੈਕਟ ਸਮਿਟ 2026 ਦੀ ਸਮਾਪਤੀ ਹੋਈ ਜੋ ਜਿੰਮੇਵਾਰ, ਸਮਾਵੇਸ਼ੀ ਅਤੇ ਵਿਕਾਸ ਮੁੱਖੀ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਇੱਕ ਸਾਂਝੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹਨ। ਸਮਿਟ ਦੇ ਨਤੀਜੇ ਆਰਥਿਕ ਵਿਕਾਸ, ਸਮਾਜਿਕ ਸਸ਼ਕਤੀਕਰਣ ਅਤੇ ਟਿਕਾਊ ਵਿਕਾਸ ਲਈ ਏਆਈ ਦੀ ਪ੍ਰਭਾਵਸ਼ਾਲੀ ਵਰਤੋਂ 'ਤੇ ਵਿਆਪਕ ਅੰਤਰਰਾਸ਼ਟਰੀ ਸਹਿਮਤੀ ਨੂੰ ਦਰਸਾਉਂਦੇ ਹਨ। ਇਸ ਦੇ ਨਾਲ ਹੀ, ਇਹ ਉੱਭਰਦੀਆਂ ਤਕਨਾਲੋਜੀਆਂ ਤੱਕ ਲਚਕਤਾ, ਸਮਾਨਤਾ ਅਤੇ ਲੋਕਤੰਤਰੀ ਪਹੁੰਚ ਦੀ ਗਰੰਟੀ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਾ ਹੈ।

****

ਐੱਮਐੱਸਜ਼ੈਡ/ਕੇਐੱਸ/ਏਕੇ


(Release ID: 2235213) ਵਿਜ਼ੀਟਰ ਕਾਊਂਟਰ : 2