ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਿਸ਼ਵ ਜੰਗਲੀ ਜੀਵ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਜੰਗਲੀ ਜੀਵ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ, ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

Posted On: 03 MAR 2026 8:56AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਵਿਸ਼ਵ ਜੰਗਲੀ ਜੀਵ ਦਿਵਸ ਸਾਡੀ ਧਰਤੀ ਨੂੰ ਖ਼ੁਸ਼ਹਾਲ ਬਣਾਉਣ ਵਾਲੀ ਅਤੇ ਸਾਡੀਆਂ ਵਾਤਾਵਰਣ ਪ੍ਰਣਾਲੀਆਂ ਨੂੰ ਕਾਇਮ ਰੱਖਣ ਵਾਲੀ ਅਦਭੁਤ ਜੀਵ ਵਿਭਿੰਨਤਾ ਦਾ ਜਸ਼ਨ ਮਨਾਉਣ ਦਾ ਦਿਨ ਹੈ । ਉਨ੍ਹਾਂ ਕਿਹਾ ਕਿ ਇਹ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦੀ ਸੰਭਾਲ, ਟਿਕਾਊ ਅਭਿਆਸਾਂ ਅਤੇ ਕੁਦਰਤੀ ਨਿਵਾਸ ਦੀ ਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਦੁਹਰਾਉਣ ਦਾ ਦਿਨ ਹੈ ਤਾਂ ਜੋ ਜੰਗਲੀ ਜੀਵ ਵਧਦੇ-ਫੁੱਲਦੇ ਰਹਿਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਾਣ ਦਾ ਵਿਸ਼ਾ ਹੈ ਕਿ ਭਾਰਤ ਵਿੱਚ ਦੁਨੀਆ ਦੇ ਕੁਝ ਸਭ ਤੋਂ ਅਦਭੁਤ ਜੰਗਲੀ ਜੀਵਾਂ ਦਾ ਨਿਵਾਸ ਹੈ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਬਾਘਾਂ ਦੀ ਦੁਨੀਆ ਦੀ 70% ਤੋਂ ਵੱਧ ਅਤੇ ਨਾਲ ਹੀ ਇੱਕ ਸਿੰਗ ਵਾਲੇ ਗੈਂਡੇ ਦੀ ਸਭ ਤੋਂ ਵੱਡੀ ਆਬਾਦੀ ਮਿਲਦੀ ਹੈ ਅਤੇ ਏਸ਼ੀਆਈ ਹਾਥੀਆਂ ਦੀ ਸਭ ਤੋਂ ਵੱਡੀ ਗਿਣਤੀ ਵੀ ਇੱਥੇ ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੁਨੀਆ ਦਾ ਇੱਕੋ ਇੱਕ ਅਜਿਹਾ ਸਥਾਨ ਹੈ ਜਿੱਥੇ ਜੰਗਲ ਦੇ ਰਾਜਾ ਏਸ਼ੀਆਈ ਸ਼ੇਰਾਂ ਦੀ ਆਬਾਦੀ ਵਧ ਰਹੀ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਰਕਾਰ ਨੇ ਜੰਗਲੀ ਜੀਵਾਂ ਦੀ ਸੰਭਾਲ ਲਈ ਕਈ ਯਤਨ ਕੀਤੇ ਹਨ। ਇਨ੍ਹਾਂ ਵਿੱਚ ਹੋਰਨਾਂ ਦੇਸ਼ਾਂ ਨਾਲ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਇੱਕ ਵਿਲੱਖਣ ਪਲੇਟਫ਼ਾਰਮ ਵਜੋਂ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਦੀ ਸਥਾਪਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਹੋਰ ਯਤਨਾਂ ਵਿੱਚ ਗ੍ਰੇਟ ਇੰਡੀਅਨ ਬਸਟਰਡ, ਘੜਿਆਲ ਅਤੇ ਸਲਾਥ ਬੀਅਰ ਦੀ ਸੰਭਾਲ ਦੇ ਉਦੇਸ਼ ਨਾਲ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਨਾਲ-ਨਾਲ ਚੀਤਿਆਂ ਦਾ ਸਥਾਨ ਬਦਲਣਾ ਵੀ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਸਭਿਆਚਾਰਕ ਸਿਧਾਂਤਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਸ਼ਾਸਤਰ ਸਾਰੇ ਜੀਵਿਤ ਜੀਵਾਂ ਦੀ ਭਲਾਈ ਲਈ ਪ੍ਰਾਰਥਨਾ ਕਰਦੇ ਹਨ ਅਤੇ ਜੰਗਲੀ ਜੀਵਾਂ ਦੀ ਸੰਭਾਲ ਦੇ ਨਾਲ-ਨਾਲ ਉਨ੍ਹਾਂ ਪ੍ਰਤੀ ਸੰਵੇਦਨਸ਼ੀਲਤਾ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਇਸ ਮੌਕੇ 'ਤੇ ਇੱਕ ਸੰਸਕ੍ਰਿਤ ਦਾ ਨੈਤਿਕ ਸਲੋਕ ਸਾਂਝਾ ਕੀਤਾ, ਜਿਸ ਵਿੱਚ ਕਿਹਾ ਗਿਆ ਹੈ:

"निर्वनो वध्यते व्याघ्रो निर्व्याघ्रं छिद्यते वनम्। तस्माद् व्याघ्रो वनं रक्षेद् वनं व्याघ्रं च पालयेत्॥"

ਉਪਰੋਤਕ ਸੁਭਾਸ਼ਤਮ ਦਾ ਸੰਦੇਸ਼ ਇਹ ਹੈ ਕਿ ਜੰਗਲਾਂ ਤੋਂ ਬਿਨਾਂ ਬਾਘ ਅਲੋਪ ਹੋ ਜਾਂਦੇ ਹਨ ਅਤੇ ਬਾਘਾਂ ਤੋਂ ਬਿਨਾਂ ਜੰਗਲ ਖ਼ਤਮ ਹੋ ਜਾਂਦੇ ਹਨ। ਇਸ ਲਈ ਬਾਘ ਜੰਗਲਾਂ ਦੀ ਰੱਖਿਆ ਕਰਦੇ ਹਨ ਅਤੇ ਜੰਗਲ ਬਾਘਾਂ ਦੀ ਰੱਖਿਆ ਕਰਦੇ ਹਨ ਜੋ ਕੁਦਰਤ ਵਿੱਚ ਡੂੰਘੀ ਅੰਤਰ-ਨਿਰਭਰਤਾ ਨੂੰ ਉਜਾਗਰ ਕਰਦਾ ਹੈ।

ਸ਼੍ਰੀ ਮੋਦੀ ਨੇ ਐੱਕਸ 'ਤੇ ਆਪਣੀ ਕਈ ਪੋਸਟਾਂ ਦੀ ਲੜੀ ਵਿੱਚ ਕਿਹਾ:

ਵਿਸ਼ਵ ਜੰਗਲੀ ਜੀਵ ਦਿਵਸ ਸਾਡੀ ਧਰਤੀ ਨੂੰ ਖ਼ੁਸ਼ਹਾਲ ਬਣਾਉਣ ਅਤੇ ਸਾਡੀਆਂ ਵਾਤਾਵਰਣ ਪ੍ਰਣਾਲੀਆਂ ਨੂੰ ਕਾਇਮ ਰੱਖਣ ਵਾਲੀ ਅਦਭੁਤ ਜੀਵ ਵਿਭਿੰਨਤਾ ਦਾ ਜਸ਼ਨ ਮਨਾਉਣ ਦਾ ਦਿਨ ਹੈ । ਇਹ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਸਨਮਾਨਿਤ ਕਰਨ ਦਾ ਦਿਨ ਹੈ । ਅਸੀਂ ਸੰਭਾਲ, ਟਿਕਾਊ ਅਭਿਆਸਾਂ ਅਤੇ ਨਿਵਾਸ ਸਥਾਨਾਂ ਦੀ ਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ ਤਾਂ ਜੋ ਸਾਡੇ ਜੰਗਲੀ ਜੀਵ ਵਧਦੇ-ਫੁੱਲਦੇ ਰਹਿਣ।

ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਭਾਰਤ ਵਿੱਚ ਦੁਨੀਆ ਦੇ ਕੁਝ ਸਭ ਤੋਂ ਅਦਭੁਤ ਜੰਗਲੀ ਜੀਵ ਮਿਲਦੇ ਹਨ। ਦੁਨੀਆ ਵਿੱਚ 70% ਤੋਂ ਵੱਧ ਬਾਘਾਂ ਦਾ ਘਰ ਸਾਡੇ ਇੱਥੇ ਹੈ । ਸਾਡੇ ਇੱਥੇ ਇੱਕ-ਸਿੰਗ ਵਾਲੇ ਗੈਂਡੇ ਦੀ ਸਭ ਤੋਂ ਵੱਡੀ ਆਬਾਦੀ ਅਤੇ ਏਸ਼ੀਆਈ ਹਾਥੀਆਂ ਦੀ ਸਭ ਤੋਂ ਵੱਡੀ ਗਿਣਤੀ ਵੀ ਹੈ। ਭਾਰਤ ਦੁਨੀਆ ਦਾ ਇੱਕੋ ਇੱਕ ਅਜਿਹਾ ਸਥਾਨ ਹੈ ਜਿੱਥੇ ਜੰਗਲ ਦਾ ਰਾਜਾ ਏਸ਼ੀਆਈ ਸ਼ੇਰ ਵਧ-ਫੁੱਲ ਰਹੇ ਹਨ । 

ਐਨਡੀਏ ਸਰਕਾਰ ਨੇ ਜੰਗਲੀ ਜੀਵ ਸੰਭਾਲ ਲਈ ਕਈ ਯਤਨ ਕੀਤੇ ਹਨ। ਇਨ੍ਹਾਂ ਵਿੱਚ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਦੀ ਸਥਾਪਨਾ ਸ਼ਾਮਲ ਹੈ ਜੋ ਹੋਰਨਾਂ ਦੇਸ਼ਾਂ ਨਾਲ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਇੱਕ ਵਿਲੱਖਣ ਪਲੇਟਫ਼ਾਰਮ ਹੈ। ਹੋਰ ਯਤਨਾਂ ਵਿੱਚ ਗ੍ਰੇਟ ਇੰਡੀਅਨ ਬਸਟਰਡ, ਘੜਿਆਲ ਅਤੇ ਸਲਾਥ ਰਿੱਛ ਦੀ ਸੁਰੱਖਿਆ ਅਤੇ ਚੀਤਿਆਂ ਦਾ ਸਥਾਨ ਬਦਲਣਾ ਸ਼ਾਮਲ ਹੈ।

"ਅੱਜ ਵਿਸ਼ਵ ਜੰਗਲੀ ਜੀਵ ਦਿਵਸ ਹੈ। ਸਾਡੇ ਸ਼ਾਸਤਰਾਂ ਵਿੱਚ ਸਾਰੇ ਜੀਵਾਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਗਈ ਹੈ । ਉਨ੍ਹਾਂ ਤੋਂ ਸਾਨੂੰ ਜੰਗਲੀ ਜੀਵਾਂ ਦੀ ਸੰਭਾਲ ਕਰਨ ਦੇ ਨਾਲ-ਨਾਲ ਉਨ੍ਹਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਪ੍ਰੇਰਣਾ ਮਿਲਦੀ ਹੈ। ਉਸਦਾ ਇੱਕ ਉਦਾਹਰਣ ਇਹ ਹੈ..."

निर्वनो वध्यते व्याघ्रो निर्व्याघ्रं छिद्यते वनम्।

तस्माद् व्याघ्रो वनं रक्षेद् वनं व्याघ्रं च पालयेत्॥”

****

ਐੱਮਜੇਪੀਐੱਸ/ਐੱਸਟੀ


(Release ID: 2235127) ਵਿਜ਼ੀਟਰ ਕਾਊਂਟਰ : 49