ਆਯੂਸ਼
azadi ka amrit mahotsav

ਸ਼ੇਗਾਓਂ ਵਿੱਚ ਰਾਸ਼ਟਰੀ ਆਰੋਗਯ ਮੇਲਾ 2026 ਦੀ ਸਮਾਪਤੀ, ਇਸ ਨਾਲ ਆਯੁਸ਼ ਨੂੰ ਸੰਪੂਰਨ ਸਿਹਤ ਸੇਵਾ ਅਤੇ ਪੇਂਡੂ ਸਸ਼ਕਤੀਕਰਣ ਦੇ ਥੰਮ੍ਹ ਵਜੋਂ ਉਤਸ਼ਾਹ ਮਿਲਿਆ


ਚਾਰ ਦਿਨਾਂ ਰਾਸ਼ਟਰੀ ਆਰੋਗਯ ਮੇਲੇ ਵਿੱਚ ਜਨਤਕ ਭਾਗੀਦਾਰੀ ਦੇਖਣ ਨੂੰ ਮਿਲੀ, ਇਸ ਨਾਲ ਵਿਦਰਭ ਵਿੱਚ ਨਿਵਾਰਕ ਸਿਹਤ ਸੰਭਾਲ ਅਤੇ ਔਸ਼ਧੀ ਖੇਤੀ ਨੂੰ ਹੁਲਾਰਾ ਮਿਲਿਆ

ਇਹ ਮੇਲਾ ਸਿਹਤ ਸੰਭਾਲ, ਖੋਜ ਅਤੇ ਪੇਂਡੂ ਖੁਸ਼ਹਾਲੀ ਨੂੰ ਇੱਕ ਕਰਦਾ ਹੈ

ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਰਾਸ਼ਟਰੀ ਆਰੋਗਯ ਮੇਲੇ 2026 ਲਈ ਵਿਆਪਕ ਜਾਗਰੂਕਤਾ ਅਭਿਆਨ ਦੀ ਅਗਵਾਈ ਕੀਤੀ, ਇਸ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲੀ

ਮੁਫ਼ਤ ਓਪੀਡੀ, ਯੋਗਾ ਪ੍ਰਤੀਯੋਗਿਤਾਵਾਂ ਅਤੇ ਕਿਸਾਨਾਂ ਲਈ ਵਰਕਸ਼ਾਪਸ ਨਾਲ ਮੇਲੇ ਦੀ ਸਫਲ ਸਮਾਪਤੀ ਹੋਈ

Posted On: 01 MAR 2026 9:31AM by PIB Chandigarh

ਆਯੁਸ਼ ਮੰਤਾਰੇਲ ਦੁਆਰਾ ਆਲ ਇੰਡੀਆ ਆਯੁਰਵੈਦਿਕ ਕਾਂਗਰਸ ਦੇ ਸਹਿਯੋਗ ਨਾਲ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਸ਼ੇਗਾਓਂ ਵਿਖੇ 25-28 ਫਰਵਰੀ 2026 ਤੱਕ ਆਯੋਜਿਤ ਚਾਰ ਦਿਨਾਂ ਰਾਸ਼ਟਰੀ ਆਰੋਗਯ ਮੇਲਾ 2026 ਦਾ ਕੱਲ੍ਹ ਸਫਲਤਾਪੂਰਵਕ ਸਮਾਪਨ ਹੋਇਆ। ਇਹ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਰਾਹੀਂ ਸੰਪੂਰਵ ਸਿਹਤ ਸੰਭਾਲ ਅਤੇ ਪੇਂਡੂ ਸਸ਼ਕਤੀਕਰਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 

ਮੇਲੇ ਦਾ ਉਦਘਟਾਨ, ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਸੰਤ ਗਜਾਨਨ ਮਹਾਰਾਜ ਸੰਸਥਾਨ ਦੇ ਪਵਿੱਤਰ ਵਿਸਾਵਾ ਮੈਦਾਨ ਵਿਖੇ ਕੀਤਾ ਗਿਆ। ਇਹ ਮੇਲਾ ਸਿਹਤ ਸੰਭਾਲ ਪਹੁੰਚ, ਵਿਗਿਆਨਿਕ ਸੰਵਾਦ, ਕਿਸਾਨਾਂ ਦੀ ਸ਼ਮੂਲੀਅਤ ਅਤੇ ਜਨਤਕ ਭਾਗੀਦਾਰੀ ਦਾ ਇੱਕ ਸਜੀਵ ਸੰਗਮ ਬਣ ਕੇ ਉਭਰਿਆ। ਚਾਰ ਦਿਨਾਂ ਤੱਕ ਚੱਲੇ ਇਸ ਆਯੋਜਨ ਵਿੱਚ ਬੁਲਢਾਣਾ ਅਤੇ ਵਿਦਰਭ ਖੇਤਰ ਦੇ ਨਾਗਰਿਕਾਂ, ਪ੍ਰੈਕਟੀਸ਼ਨਰਾਂ, ਖੋਜਕਰਤਾਵਾਂ, ਉਦਯੋਗ ਪ੍ਰਤੀਨਿਧੀਆਂ, ਵਿਦਿਆਰਥੀਆਂ ਅਤੇ ਹਜ਼ਾਰਾਂ ਕਿਸਾਨਾਂ ਨੇ ਉਤਸਾਹਪੂਰਵਕ ਹਿੱਸਾ ਲਿਆ।

 

ਆਪਣੇ ਉਦਘਾਟਨੀ ਭਾਸ਼ਣ ਵਿੱਚ, ਰਾਸ਼ਟਰਪਤੀ ਨੇ ਸਿਹਤ ਨੂੰ ਸਰਬਉੱਚ ਸੁੱਖ ਦੱਸਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਯੁਸ਼ ਪ੍ਰਣਾਲੀਆਂ ਤਨ ਅਤੇ ਮਨ ਦੇ ਤਾਲਮੇਲ ‘ਤੇ ਅਧਾਰਿਤ ਇੱਕ ਵਿਆਪਕ ਜੀਵਨਸ਼ੈਲੀ ਬਾਰੇ ਦੱਸਦੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਮਾਰੀ ਨੂੰ ਘੱਟ ਕਰਨ ਅਤੇ ਰਾਸ਼ਟਰ ਨੂੰ ਮਜ਼ਬੂਤ ਬਣਾਉਣ ਲਈ ਨਿਵਾਰਕ ਅਤੇ ਸੰਪੂਰਨ ਸਿਹਤ ਸੰਭਾਲ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ‘ਤੇ, ਉਨ੍ਹਾਂ ਨੇ ਆਯੁਰਵੇਦ ਵਿੱਚ ਮਿਸਾਲੀ ਯੋਗਦਾਨ ਦੇਣ ਵਾਲੇ ਪ੍ਰਸਿੱਧ ਪ੍ਰੈਕਟੀਸ਼ਨਰਾਂ ਨੂੰ ਲਾਈਫਟਾਈਮ ਆਯੁਰਵੈਦਿਕ ਗੌਰਵ ਸਨਮਾਨ (Lifetime Ayurvedic Gaurav Samman) ਨਾਲ ਸਨਮਾਨਿਆ ਗਿਆ ਅਤੇ ਰਵਾਇਤੀ ਚਿਕਿਤਸਾ ਅਤੇ ਜਨਤਕ ਸਿਹਤ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੀ ਦਹਾਕਿਆਂ ਦੀ ਸੇਵਾ ਦੀ ਸ਼ਲਾਘਾ ਕੀਤੀ। 

 

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤ ਨੇ ਆਯੁਰਵੇਦ ਨੂੰ ਭਾਰਤ ਦੀਆਂ ਪ੍ਰਾਚੀਨ ਗਿਆਨ ਪ੍ਰਣਾਲੀਆਂ ਵਿੱਚ ਮੌਜੂਦ ਇੱਕ ਸਦੀਵੀ ਵਿਗਿਆਨਿਕ ਪਰੰਪਰਾ ਦੱਸਿਆ ਅਤੇ ਉਨ੍ਹਾਂ ਨੇ ਚਿਕਿਤਸਾ ਪ੍ਰਣਾਲੀ ਅਤੇ ਦਵਾਈਆਂ ਵਿੱਚ ਪ੍ਰਮਾਣਿਕਤਾ ਅਤੇ ਗੁਣਵੱਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ। 

ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਲਗਭਗ ਸਾਰੇ ਚਾਰੋ ਦਿਨ ਮੇਲੇ ਦਾ ਨਿਜੀ ਤੌਰ ‘ਤੇ ਦੌਰਾ ਕੀਤਾ। ਉਨ੍ਹਾਂ ਨੇ ਰਾਸ਼ਟਰੀ ਆਰੋਗਯ ਮੇਲੇ ਨੂੰ ‘ਭਾਰਤੀ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦਾ ਮਹਾਕੁੰਭ’ ਦੱਸਿਆ। ਉਨ੍ਹਾਂ ਨੇ ਪ੍ਰੈਕਟੀਸ਼ਨਰਾਂ, ਕਿਸਾਨਾਂ, ਉਦਮੀਆਂ ਅਤੇ ਆਮ ਜਨਤਾ ਦੇ ਨਾਲ ਵਿਆਪਕ ਸੰਵਾਦ ਸਥਾਪਿਤ ਕਰਦੇ ਹੋਏ ਦੁਹਰਾਇਆ ਕਿ ਆਯੁਸ਼ ਸਿਰਫ਼ ਇੱਕ ਇਲਾਜ ਪ੍ਰਣਾਲੀ ਨਹੀਂ ਹੈ, ਸਗੋਂ ਨਿਵਾਰਕ ਸਿਹਤ ਸੰਭਾਲ, ਪੇਂਡੂ ਖੁਸ਼ਹਾਲੀ ਅਤੇ ਆਲਮੀ ਸਿਹਤ ਅਗਵਾਈ ਲਈ ਇੱਕ ਵਿਸ਼ਵਵਿਆਪੀ ਅੰਦੋਲਨ ਹੈ।

 

ਸ਼੍ਰੀ ਜਾਧਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ  ਵਿੱਚ ਮੰਤਰਾਲਾ ਆਯੁਸ਼ ਪ੍ਰਣਾਲੀਆਂ ਵਿੱਚ ਪ੍ਰਮਾਣ-ਅਧਾਰਿਤ ਖੋਜ, ਗੁਣਵੱਤਾ ਭਰੋਸਾ ਅਤੇ ਆਲਮੀ ਪੱਧਰ ‘ਤੇ ਪਹੁੰਚ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਆਯੁਸ਼ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਆਯੁਰਵੇਦ, ਯੋਗਾ ਅਤੇ ਨੈਚੂਰਲ ਥੈਰੇਪੀਜ਼ ਰਾਹੀਂ ਭਾਰਤ ਸੰਪੂਰਨ ਸਿਹਤ ਦੇ ਖੇਤਰ ਵਿੱਚ ‘ਵਿਸ਼ਵ ਦਾ ਤਾਜ’ (crown of the world) ਬਣ ਕੇ ਉਭਰ ਸਕਦਾ ਹੈ। ਇਸ ਨਾਲ ਰੁਜ਼ਗਾਰ ਸਿਰਜਣਾ ਹੋਵੇਗੀ ਅਤੇ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।

 

ਮੇਲੇ ਦਾ ਇੱਕ ਮੁੱਖ ਆਕਰਸ਼ਣ ਜਨਤਾ ਨੂੰ ਮੁਫਤ ਪ੍ਰਦਾਨ ਕੀਤੀ ਗਈ ਵਿਆਪਕ ਸਿਹਤ ਸੰਭਾਲ ਪਹੁੰਚ ਸੀ। ਆਯੁਰਵੇਦ, ਯੋਗਾ ਅਤੇ ਨੈਚੂਰੋਪੈਥੀ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ ਪ੍ਰਣਾਲੀਆਂ ਲਈ ਸਮਰਪਿਤ ਓਪੀਡੀ ਕਾਉਂਟਰਾਂ ‘ਤੇ ਚਾਰ ਦਿਨਾਂ ਤੱਕ ਕਾਫੀ ਭੀੜ ਦੇਖੀ ਗਈ। ਹਜ਼ਾਰਾਂ ਲਾਭਪਾਤਰੀਆਂ ਨੇ ਫ੍ਰੀ ਮੈਡੀਕਲ ਕੰਸਲਟੇਸ਼ਨ, ਹੈਲਥ ਚੈਕ-ਅੱਪ ਅਤੇ ਪ੍ਰਮਾਣਿਕ ਆਯੁਸ਼ ਔਸ਼ਧੀਆਂ ਦਾ ਲਾਭ ਲਿਆ। ਵਿਜ਼ੀਟਰਾਂ ਨੇ ਜੀਵਨਸ਼ੈਲੀ ਸਬੰਧੀ ਵਿਕਾਰਾਂ, ਪੁਰਾਣੀਆਂ ਸਥਿਤੀਆਂ ਅਤੇ ਰੋਕਥਾਮ ਦੇਖਭਾਲ ਬਾਰੇ ਇੱਕੋ ਛੱਤ ਹੇਠਾਂ ਮਾਹਿਰ ਸਲਾਹ ਪ੍ਰਾਪਤ ਕਰਨ ਦੇ ਮੌਕੇ ਦੀ ਸ਼ਲਾਘਾ ਕੀਤੀ।

 

ਯੋਗ ਪ੍ਰਦਰਸ਼ਨ ਦੇ ਸਿੱਧੇ ਪ੍ਰਸਾਰਣ ਅਤੇ ਯੋਗ ਥੈਰੇਪੀ ਸੈਸ਼ਨਾਂ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਮੇਲੇ ਦੌਰਾਨ ਆਯੋਜਿਤ ਯੋਗਾ ਕੰਪੀਟੀਸ਼ਨ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਹੁੰਮ-ਹੁਮਾ ਕੇ ਹਿੱਸਾ ਲਿਆ। ਇਹ ਇੱਕ ਰੋਕਥਾਮ ਅਤੇ ਅਤੇ ਪ੍ਰਮੋਸ਼ਨਲ ਸਿਹਤ ਸੰਭਾਲ ਸਾਧਨ ਵਜੋਂ ਯੋਗ ਪ੍ਰਤੀ ਵਧਦੀ ਜਾਗਰੂਕਤਾ ਅਤੇ ਮਨਜ਼ੂਰੀ ਨੂੰ ਦਰਸਾਉਂਦਾ ਹੈ। ਆਯੁਸ਼ ਸਿਧਾਂਤਾਂ ‘ਤੇ ਅਧਾਰਿਤ ਖੇਤਰ-ਵਿਸ਼ੇਸ਼, ਸੰਤੁਲਿਤ ਖੁਰਾਕ ਅਭਿਆਸਾਂ ਨੂੰ ਹੁਲਾਰਾ ਦੇਣ ਵਾਲੇ ਆਯੁਸ਼ ਆਹਾਰ ਸੈੱਗਮੈਂਟ ਨੂੰ ਵੀ ਵਿਜ਼ੀਟਰਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ।

 

ਮੰਤਰਾਲੇ ਦੇ ਪਵੇਲੀਅਨ ਵਿੱਚ ਉਸ ਦੀਆਂ ਰਿਸਰਚ ਕੌਂਸਲਾਂ, ਰਾਸ਼ਟਰੀ ਸੰਸਥਾਵਾਂ ਅਤੇ ਰਾਸ਼ਟਰੀ ਔਸ਼ਧੀ ਪੌਦੇ ਬੋਰਡ (NMPB) ਦੇ ਕੰਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਪਵੇਲੀਅਨ ਵਿੱਚ ਵਿਗਿਆਨਿਕ ਖੋਜ ਨਤੀਜੇ, ਜਨਤਕ ਸਿਹਤ ਸਬੰਧੀ ਪਹਿਲਕਦਮੀਆਂ, ਅਕਾਦਮਿਕ ਪ੍ਰੋਗਰਾਮ ਅਤੇ ਡਿਜੀਟਲ ਆਉਟਰੀਚ ਯਤਨ ਪੇਸ਼ ਕੀਤੇ ਗਏ। ਪੇਂਡੂ ਸੈਲਾਨੀਆਂ ਅਤੇ ਸਵੈ-ਸਹਾਇਤਾ ਸਮੂਹਾਂ ਨੇ ਔਸ਼ਧੀ ਪੌਦਿਆਂ, ਹਰਬਲ ਉਤਪਾਦਾਂ ਅਤੇ ਸਧਾਰਣ ਘਰੇਲੂ ਉਪਚਾਰਾਂ ‘ਤੇ ਅਧਾਰਿਤ ਸੰਵਾਦਾਤਮਕ ਪ੍ਰਦਰਸ਼ਨਾਂ ਵਿੱਚ ਦਿਲਚਸਪੀ ਦਿਖਾਈ।

 

ਰਾਸ਼ਟਰੀ ਆਰੋਗਯ ਮੇਲਾ 2026 ਦੀ ਇੱਕ ਵਿਸ਼ੇਸ਼ ਗੱਲ ਕਿਸਾਨਾਂ ਦੇ ਨਾਲ ਇਸ ਦਾ ਵਿਸ਼ੇਸ਼ ਜੁੜਾਅ ਸੀ। ‘ਆਯੁਰਵੈਦਿਕ ਫਾਰਮਿੰਗ: ਪ੍ਰੋਡਕਸ਼ਨ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ’ ‘ਤੇ ਆਯੋਜਿਤ ਵਿਸ਼ੇਸ਼ ਸੈਸ਼ਨਾਂ ਵਿੱਚ ਔਸ਼ਧੀ ਪੌਦਿਆਂ ਦੀ ਖੇਤੀ, ਫਸਲ ਦੀ ਵਾਢੀ ਦੇ ਬਾਅਦ ਤੋਂ ਪ੍ਰਬੰਧਨ ਅਤੇ ਯਕੀਨੀ ਬਜ਼ਾਰ ਸੰਪਰਕਾਂ ‘ਤੇ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ਖੇਤੀਬਾੜੀ ਸੰਸਥਾਨਾਂ ਅਤੇ ਮਾਹਿਰਾਂ ਦੇ ਤਾਲਮੇਲ ਨਾਲ ਆਯੋਜਿਤ ਇਸ ਵਰਕਸ਼ਾਪ ਵਿੱਚ ਲਗਭਗ 2000 ਕਿਸਾਨਾਂ ਨੇ ਹਿੱਸਾ ਲਿਆ। ਹਲਦੀ ਦੀ ਖਰੀਦ ਲਈ ਇੱਕ ਮਹੱਤਵਪੂਰਨ ਵਾਪਸ ਖਰੀਦ ਪ੍ਰਬੰਧ ਸਮੇਤ ਕਈ ਇਰਾਦਾ ਪੱਤਰਾਂ (Letters of Intent) ‘ਤੇ ਹਸਤਾਖਰ, ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਲਾਭਕਾਰੀ ਵਾਪਸੀ ਯਕੀਨੀ ਬਣਾਉਣ ਦੀ ਵਿੱਚ ਇੱਕ ਠੋਸ ਕਦਮ ਸੀ।

 

ਵਿਦਰਭ ਖੇਤਰ ਦੇ ਕਿਸਾਨਾਂ ਅਤੇ ਭਾਗੀਦਾਰਾਂ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਔਸ਼ਧੀ ਪੌਦਿਆਂ ਦੀ ਖੇਤੀ ਵਿੱਚ ਵਿਭਿੰਨਤਾ ਲਿਆਉਣਾ ਰਵਾਇਤੀ ਖੇਤੀ ਦੇ ਨਾਲ-ਨਾਲ ਇੱਕ ਟਿਕਾਊ ਅਤੇ ਲਾਭਕਾਰੀ ਵਿਕਲਪ ਪ੍ਰਦਾਨ ਕਰਦਾ ਹੈ। ਕਈ ਲੋਕਾਂ ਨੇ ਇਸ ਮੇਲੇ ਨੂੰ ਇੱਕ ਸਮੇਂ ਸਿਰ ਪਹਿਲਕਦਮੀ ਦੱਸਿਆ ਜੋ ਕਿ ਸਿਹਤ ਸੰਭਾਲ ਸੁਧਾਰਾਂ ਨੂੰ ਆਮਦਨ ਵਾਧੇ ਅਤੇ ਵਾਤਾਵਰਣ ਸਥਿਰਤਾ ਨਾਲ ਜੋੜਦੀ ਹੈ।

 

ਚਾਰ ਦਿਨਾਂ ਤੱਕ ਚੱਲੇ ਇਸ ਮੇਲੇ ਨੇ ਗਿਆਨ ਦੇ ਅਦਾਨ-ਪ੍ਰਦਾਨ, ਜਨਤਕ ਜਾਗਰੂਕਤਾ ਅਤੇ ਪ੍ਰਤੱਖ ਸੇਵਾ ਵੰਡ ਦੇ ਲਈ ਇੱਕ ਗਤੀਸ਼ੀਲ ਮੰਚ ਵਜੋਂ ਕੰਮ ਕੀਤਾ। ਮਾਹਿਰਾਂ ਦੇ ਭਾਸ਼ਣਾਂ, ਥੈਰੇਪੀ ਪ੍ਰਦਰਸ਼ਨੀਆਂ, ਉਦਯੋਗ ਪ੍ਰਦਰਸ਼ਨੀਆਂ ਅਤੇ ਨੀਤੀ ਨਿਰਮਾਤਾਵਾਂ ਅਤੇ ਜ਼ਮੀਨੀ ਪੱਧਰ ਦੇ ਹਿਤਧਾਰਕਾਂ ਦਰਮਿਆਨ ਗੱਲਬਾਤ ਨੇ ਸਿਹਤ ਅਤੇ ਰੋਜ਼ੀ-ਰੋਟੀ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ​​ਕੀਤਾ।

 

ਸ਼ੇਗਾਓਂ ਵਿੱਚ ਰਾਸ਼ਟਰੀ ਆਰੋਗਯ ਮੇਲਾ 2026 ਦੀ ਸਫਲ ਸਮਾਪਤੀ ਆਯੁਸ਼ ਮੰਤਰਾਲੇ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੂੰ ਲੋਕਾਂ ਦੇ ਨੇੜੇ ਲਿਆਉਣ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ, ਨਾਲ ਹੀ ਨਾਲ ਆਯੁਸ਼ ਵੈਲਿਊ ਚੇਨ ਵਿੱਚ ਖੋਜ, ਗੁਣਵੱਤਾ ਮਿਆਰਾਂ ਅਤੇ ਕਿਸਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਦਾ ਹੈ।

 

ਮੇਲੇ ਨੇ ਮੁਫ਼ਤ ਸਿਹਤ ਸੰਭਾਲ ਸੇਵਾਵਾਂ, ਵਿਗਿਆਨਿਕ ਸ਼ਮੂਲੀਅਤ, ਯੋਗਾ ਕੰਪੀਟੀਸ਼ਨਾਂ ਰਾਹੀਂ ਨੌਜਵਾਨਾਂ ਦੀ ਭਾਗੀਦਾਰੀ ਅਤੇ ਔਸ਼ਧੀ ਪੌਦਿਆਂ ਦੀ ਖੇਤੀ ਲਈ ਢਾਂਚਾਗਤ ਸਮਰਥਨ ਨੂੰ ਮਿਲਾ ਕੇ ਇਹ ਪ੍ਰਦਰਸ਼ਿਤ ਕੀਤਾ ਹੈ ਕਿ ਆਯੁਸ਼ ਪ੍ਰਣਾਲੀਆਂ ਇਕੱਠੇ ਜਨਤਕ ਸਿਹਤ, ਪੇਂਡੂ ਵਿਕਾਸ ਅਤੇ ਸੰਪੂਰਨ ਭਲਾਈ ਲਈ ਆਲਮੀ ਕੇਂਦਰਾਂ ਵਜੋਂ ਭਾਰਤ ਦੇ ਉਭਰਨ ਵਿੱਚ ਕਿਵੇਂ ਯੋਗਦਾਨ ਦੇ ਸਕਦੀਆਂ ਹਨ। 

*********

ਐੱਸਆਰ/ਜੀਐੱਸ/ਐੱਸਜੇ


(Release ID: 2234610) ਵਿਜ਼ੀਟਰ ਕਾਊਂਟਰ : 29