ਆਯੂਸ਼
ਕਰਨਾਟਕ ਦੀ ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਵਿਖੇ ਕਾਇਆ ਚਿਕਿਤਸਾ ਵਿੱਚ ਦੋ ਦਿਨਾਂ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ
ਉੱਘੇ ਮਾਹਿਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਵਿਦਿਅਕ ਸੈਸ਼ਨਾਂ ਦੀ ਅਗਵਾਈ ਕੀਤੀ
Posted On:
26 FEB 2026 2:02PM by PIB Chandigarh
ਰਾਸ਼ਟਰੀਯ ਆਯੁਰਵੇਦ ਵਿਦਿਆਪੀਠ (ਆਰਏਵੀ) ਨੇ 23 ਤੋਂ 24 ਫਰਵਰੀ 2026 ਤੱਕ ਸ਼੍ਰੀ ਧਰਮਸਥਲਾ ਮੰਜੂਨਾਥੇਸ਼ਵਰ ਆਯੁਰਵੇਦ ਮਹਾਵਿਦਿਆਲਯ ਅਤੇ ਹਸਪਤਾਲ ਵਿਖੇ ਕਾਇਆਚਿਕਿਤਸਾ 'ਤੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ।
ਉਦਘਾਟਨੀ ਸਮਾਰੋਹ ਵਿੱਚ ਡਾ. ਵੰਦਨਾ ਸਿਰੋਹਾ, ਡਾਇਰੈਕਟਰ, ਆਰਏਵੀ; ਪ੍ਰੋ. ਪ੍ਰਸੰਨਾ ਨਰਸਿਮ੍ਹਾ ਰਾਓ, ਡਾਇਰੈਕਟਰ, ਐੱਸਡੀਐੱਮ ਆਯੁਰਵੇਦ ਇੰਸਟੀਟਿਊਟ, ਐੱਸਡੀਐੱਮ ਐਜੂਕੇਸ਼ਨਲ ਸੋਸਾਇਟੀ, ਉਜੀਰੇ; ਡਾ. ਸ਼ੈਲਜਾ ਉੱਪੀਨਾਕੁਦੁਰੂ, ਪ੍ਰਿੰਸੀਪਲ, ਐੱਸਡੀਐਮ ਕਾਲਜ ਆਫ਼ ਆਯੁਰਵੇਦ ਐਂਡ ਹੌਸਪੀਟਲ, ਹਸਨ ਅਤੇ ਡਾ. ਬੀ.ਜੀ. ਗੋਪੀਨਾਥ, ਸਾਬਕਾ ਪ੍ਰੋਫੈਸਰ ਅਤੇ ਵਿਭਾਗ ਮੁਖੀ, ਕਾਇਆ ਚਿਕਿਤਸਾ, ਸਰਕਾਰੀ ਆਯੁਰਵੇਦ ਮੈਡੀਕਲ ਕਾਲਜ, ਮੈਸੂਰ ਅਤੇ ਸਾਬਕਾ ਡੀਨ, ਸ੍ਰੀ ਸ੍ਰੀ ਆਯੁਰਵੇਦ ਮੈਡੀਕਲ ਕਾਲਜ, ਬੰਗਲੁਰੂ ਸਮੇਤ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ।
ਅਕਦਾਮਿਕ ਸੈਸ਼ਨਾਂ ਨੂੰ ਖੇਤਰ ਦੇ ਉੱਘੇ ਮਾਹਿਰਾਂ ਨੇ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਕਾਇਆ ਚਿਕਿਤਸਾ, ਐੱਸਡੀਐੱਮ ਆਯੁਰਵੇਦ ਕਾਲਜ ਅਤੇ ਹੌਸਪੀਟਲ, ਹਸਨ ਦੇ ਵਿਭਾਗ ਦੇ ਮੁਖੀ ਡਾ. ਤੋਟਾਡ ਮੁਟੱਪਾ (Dr. TotadMuttappa), ਕਾਇਆ ਚਿਕਿਤਸਾ, ਜੇਐੱਸਐੱਸ ਆਯੁਰਵੇਦ ਮੈਡੀਕਲ ਕਾਲਜ, ਮੈਸੂਰ ਦੇ ਪ੍ਰੋਫੈਸਰ ਡਾ. ਵੀਨਾ ਜੀ. ਰਾਓ; ਅਤੇ ਮਗਨਭਾਈ ਅਦੇਨਵਾਲਾ ਮਹਾਗੁਜਰਾਤ ਆਯੁਰਵੇਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੈਦਯ ਐੱਸ.ਐੱਨ. ਗੁਪਤਾ, ਸ਼ਾਮਲ ਸਨ।
ਇਸ ਪ੍ਰੋਗਰਾਮ ਦਾ ਉਦੇਸ਼ ਕਾਇਆ ਚਿਕਿਤਸਾ ਦੇ ਖੇਤਰ ਵਿੱਚ ਆਯੁਰਵੇਦ ਪ੍ਰੈਕਟੀਸ਼ਨਰਾਂ ਦੇ ਕਲੀਨਿਕਲ ਗਿਆਨ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਦੀ ਅਕਾਦਮਿਕ ਅਤੇ ਵਿਵਹਾਰਕ ਯੋਗਤਾਵਾਂ ਨੂੰ ਵਧਾਉਣਾ ਸੀ। ਭਾਗੀਦਾਰਾਂ ਨੇ ਆਯੁਰਵੈਦਿਕ ਇੰਟਰਨਲ ਮੈਡੀਸਨ ਵਿੱਚ ਸਮਕਾਲੀ ਕਲੀਨਿਕਲ ਉਪਯੋਗਾਂ ਅਤੇ ਤਰੱਕੀ 'ਤੇ ਕੇਂਦ੍ਰਿਤ ਇੰਟਰਐਕਟਿਵ ਵਿਚਾਰ-ਵਟਾਂਦਰੇ ਅਤੇ ਮਾਹਿਰ-ਅਗਵਾਈ ਵਾਲੇ ਸੈਸ਼ਨਾਂ ਵਿੱਚ ਹਿੱਸਾ ਲਿਆ।




*****
ਐਸਆਰ/ਜੀਐਸ/ਏਕੇ
(Release ID: 2234400)
ਵਿਜ਼ੀਟਰ ਕਾਊਂਟਰ : 31