ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਅੱਜ ਮੁੰਬਈ ਵਿੱਚ ਜੀਓ ਪਾਰਸੀ ਸਲਾਹਕਾਰ ਕਮੇਟੀ ਦੀ ਦੂਜੀ ਮੀਟਿੰਗ ਦਾ ਆਯੋਜਨ ਕੀਤਾ
ਆਬਾਦੀ ਸਥਿਰਤਾ ਅਤੇ ਭਾਈਚਾਰਕ ਸਹਾਇਤਾ ਉਪਾਵਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ
Posted On:
28 FEB 2026 3:15PM by PIB Chandigarh
ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਡਾ. ਚੰਦਰ ਸ਼ੇਖਰ ਕੁਮਾਰ ਦੀ ਪ੍ਰਧਾਨਗੀ ਹੇਠ ਜੀਓ ਪਾਰਸੀ ਸਲਾਹਕਾਰ ਕਮੇਟੀ ਦੀ ਦੂਜੀ ਮੀਟਿੰਗ ਅੱਜ ਮੁੰਬਈ ਵਿੱਚ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿੱਚ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਮਹਾਰਾਸ਼ਟਰ ਅਤੇ ਗੁਜਰਾਤ ਦੇ ਘੱਟ ਗਿਣਤੀ ਭਲਾਈ ਵਿਭਾਗਾਂ ਦੇ ਨੁਮਾਇੰਦੇ, ਮੁੰਬਈ ਅਤੇ ਗੁਜਰਾਤ ਦੀਆਂ ਪਾਰਸੀ ਪੰਚਾਇਤਾਂ ਦੇ ਮੈਂਬਰ ਅਤੇ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ (NMDFC) ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ।
ਮੀਟਿੰਗ ਦੌਰਾਨ, ਪਾਰਸੀ ਆਬਾਦੀ ਵਿੱਚ ਗਿਰਾਵਟ ਦੇ ਕਾਰਨਾਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ, ਜਿਸ ਵਿੱਚ ਜਨਸੰਖਿਆ ਰੁਝਾਨ, ਦੇਰ ਨਾਲ ਵਿਆਹ, ਸਮਾਜਿਕ-ਆਰਥਿਕ ਚੁਣੌਤੀਆਂ ਅਤੇ ਬਦਲਦੇ ਸਮਾਜਿਕ ਪੈਟਰਨ ਸ਼ਾਮਲ ਹਨ। ਹਿੱਸੇਦਾਰਾਂ ਨੇ ਤਾਲਮੇਲ ਵਾਲੀ ਨੀਤੀ ਸਹਾਇਤਾ ਅਤੇ ਭਾਈਚਾਰਕ ਭਾਗੀਦਾਰੀ ਰਾਹੀਂ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਸੁਝਾਅ ਸਾਂਝੇ ਕੀਤੇ।

ਕਮੇਟੀ ਨੇ ਪਾਰਸੀ ਭਾਈਚਾਰੇ ਅੰਦਰ ਸਮੇਂ ਸਿਰ ਅਤੇ ਜਲਦੀ ਵਿਆਹਾਂ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ। ਇਨ੍ਹਾਂ ਵਿੱਚ ਜਾਗਰੂਕਤਾ ਮੁਹਿੰਮਾਂ ਨੂੰ ਮਜ਼ਬੂਤ ਕਰਨਾ, ਸਲਾਹ ਅਤੇ ਵਿਆਹ ਸਹਾਇਤਾ ਪ੍ਰਣਾਲੀਆਂ ਦਾ ਵਿਸਥਾਰ ਕਰਨਾ, ਪੰਚਾਇਤਾਂ ਅਤੇ ਸੰਸਥਾਵਾਂ ਰਾਹੀਂ ਭਾਈਚਾਰਕ ਪੱਧਰ 'ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ, ਅਤੇ ਪਾਰਸੀ ਨੌਜਵਾਨਾਂ ਅਤੇ ਪਰਿਵਾਰਾਂ ਵਿਚਕਾਰ ਪਹੁੰਚ ਦੇ ਯਤਨਾਂ ਨੂੰ ਵਧਾਉਣਾ ਸ਼ਾਮਲ ਸੀ।
ਸਕੱਤਰ ਨੇ ਲੰਬੇ ਸਮੇਂ ਦੀ ਭਾਈਚਾਰਕ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਆਰਥਿਕ ਸਸ਼ਕਤੀਕਰਣ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਪਾਰਸੀ ਭਾਈਚਾਰੇ ਦੇ ਮੈਂਬਰਾਂ, ਖਾਸ ਕਰਕੇ ਨੌਜਵਾਨਾਂ ਅਤੇ ਔਰਤਾਂ ਨੂੰ, ਸਟਾਰਟਅੱਪ, ਸਵੈ-ਰੁਜ਼ਗਾਰ ਅਤੇ ਹੁਨਰ-ਅਧਾਰਿਤ ਉੱਦਮਾਂ ਲਈ NMDFC ਦੁਆਰਾ ਪ੍ਰਦਾਨ ਕੀਤੇ ਗਏ ਰਿਆਇਤੀ ਕਰਜ਼ਿਆਂ ਅਤੇ ਉੱਦਮਤਾ ਸਹਾਇਤਾ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ।

ਮੀਟਿੰਗ ਵਿੱਚ ਪਾਰਸੀ ਭਾਈਚਾਰੇ ਦੀ ਅਬਾਦੀ ਵਧਾਉਣ ਲਈ ਸ਼ੁਰੂ ਕੀਤੀ ਗਈ ਇੱਕ ਵਿਲੱਖਣ ਕੇਂਦਰੀ ਖੇਤਰ ਯੋਜਨਾ, ਜੀਓ ਪਾਰਸੀ ਯੋਜਨਾ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਇਹ ਯੋਜਨਾ ਪਰਿਵਾਰ ਨਿਰਮਾਣ ਅਤੇ ਆਬਾਦੀ ਸਥਿਰੀਕਰਣ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਪ੍ਰਜਣਨ ਇਲਾਜ, ਬੱਚਿਆਂ ਦੀ ਦੇਖਭਾਲ ਸਹਾਇਤਾ, ਜਾਗਰੂਕਤਾ ਪ੍ਰੋਗਰਾਮਾਂ ਅਤੇ ਭਾਈਚਾਰਕ ਪਹਿਲਕਦਮੀਆਂ ਨਾਲ ਸਬੰਧਿਤ ਡਾਕਟਰੀ ਸਹਾਇਤਾ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।
ਇਸ ਵਿਚਾਰ-ਵਟਾਂਦਰੇ ਨੇ ਪਾਰਸੀ ਭਾਈਚਾਰੇ ਦੀ ਅਮੀਰ ਵਿਰਾਸਤ, ਜਨਸੰਖਿਆ ਜੀਵੰਤਤਾ ਅਤੇ ਸਮਾਜਿਕ-ਆਰਥਿਕ ਤੰਦਰੁਸਤੀ ਨੂੰ ਟੀਚਾਬੱਧ ਸਮਾਧਾਨਾਂ ਅਤੇ ਹਿੱਸੇਦਾਰਾਂ ਨਾਲ ਨਿਰੰਤਰ ਸਹਿਯੋਗ ਰਾਹੀਂ ਸੁਰੱਖਿਅਤ ਰੱਖਣ ਅਤੇ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
****
ਪੀਕੇ/ਕੇਸੀ/ ਜੇਕੇ/ਐੱਮ /ਏਕੇ
(Release ID: 2234395)
ਵਿਜ਼ੀਟਰ ਕਾਊਂਟਰ : 28