ਜਲ ਸ਼ਕਤੀ ਮੰਤਰਾਲਾ
ਭਾਰਤ-ਭੂਟਾਨ ਨੇ ਸਰਹੱਦ ਪਾਰ ਨਦੀਆਂ ਅਤੇ ਹਾਈਡ੍ਰੋ ਪਾਵਰ ਪ੍ਰੋਜੈਕਟਾਂ 'ਤੇ ਦੁਵੱਲੇ ਸਹਿਯੋਗ ਨੂੰ ਵਧਾਇਆ
ਸਕੱਤਰ, ਡੀਓਡਬਲਿਊਆਰ, ਆਰਡੀ ਅਤੇ ਜੀਆਰ ਨੇ ਹਾਈਡ੍ਰੋ ਪਾਵਰ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ; ਹੜ੍ਹਾਂ ਦੇ ਪੂਰਵ ਅਨੁਮਾਨ ਅਤੇ ਡੇਟਾ ਸ਼ੇਅਰਿੰਗ ਮਕੈਨਿਜ਼ਮ ਦੀਆਂ ਸੰਭਾਵਨਾਵਾਂ ਦੀ ਪੜਚੋਲ ਕੀਤੀ
प्रविष्टि तिथि:
27 FEB 2026 11:58AM by PIB Chandigarh
ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ (DoWR, RD & GR) ਦੇ ਸਕੱਤਰ ਸ਼੍ਰੀ ਵੀ.ਐੱਲ. ਕਾਂਥਾ ਰਾਓ ਦੀ ਅਗਵਾਈ ਹੇਠ ਇੱਕ ਭਾਰਤੀ ਵਫ਼ਦ ਨੇ ਨੇ 24-27 ਫਰਵਰੀ 2026 ਤੱਕ ਭੂਟਾਨ ਦਾ ਦੌਰਾ ਕੀਤਾ, ਜਿਸ ਵਿੱਚ DoWR, RD & GR; ਦੇ ਅਧਿਕਾਰੀ, ਅਸਾਮ ਅਤੇ ਪੱਛਮ ਬੰਗਾਲ ਦੀਆਂ ਰਾਜ ਸਰਕਾਰਾਂ; ਅਤੇ WAPCOS ਲਿਮਿਟੇਡ ਦੇ ਅਧਿਕਾਰੀ ਸ਼ਾਮਲ ਸਨ। ਇਸ ਦੌਰੇ ਦਾ ਉਦੇਸ਼ ਸਰਹੱਦ ਪਾਰ ਦਰਿਆਵਾਂ 'ਤੇ ਸਹਿਯੋਗ ਨਾਲ ਸਬੰਧਿਤ ਮਾਮਲਿਆਂ 'ਤੇ ਚਰਚਾ ਕਰਨਾ ਅਤੇ ਭਾਰਤ ਸਰਕਾਰ ਨਾਲ ਸਾਂਝੇਦਾਰੀ ਵਿੱਚ ਭੂਟਾਨ ਵਿੱਚ ਲਾਗੂ ਕੀਤੇ ਜਾ ਰਹੇ ਪੁਨਾਤਸਾਂਗਛੂ-1 ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੀਆਂ ਚੱਲ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕਰਨਾ ਸੀ।
25 ਫਰਵਰੀ 2026 ਨੂੰ ਹੋਈ ਸਕੱਤਰ-ਪੱਧਰੀ ਦੁਵੱਲੀ ਮੀਟਿੰਗ ਦੌਰਾਨ, ਦੋਵੇਂ ਧਿਰਾਂ ਨੇ ਹੜ੍ਹ ਪ੍ਰਬੰਧਨ ਅਤੇ ਹੜ੍ਹ ਪੂਰਵ ਅਨੁਮਾਨ ਵਿੱਚ ਭਾਰਤ ਅਤੇ ਭੂਟਾਨ ਦਰਮਿਆਨ ਦੁਵੱਲੇ ਸਹਿਯੋਗ ਦੇ ਮੌਜੂਦਾ ਢੰਗਾਂ ਦੀ ਸਮੀਖਿਆ ਕੀਤੀ। ਭਵਿੱਖ ਦੀ ਚਰਚਾ ਵਿੱਚ ਭੂਟਾਨ ਵਿੱਚ ਸਰਹੱਦ ਪਾਰ ਨਦੀਆਂ 'ਤੇ ਮੌਜੂਦਾ ਹਾਈਡ੍ਰੋ-ਮੌਸਮ ਵਿਗਿਆਨ ਨਿਰੀਖਣ ਨੈੱਟਵਰਕ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ, ਸਰਹੱਦ ਪਾਰ ਨਦੀਆਂ ਨਾਲ ਸਬੰਧਿਤ ਹਾਈਡ੍ਰੋ-ਮੌਸਮ ਵਿਗਿਆਨ ਅਤੇ ਹੜ੍ਹ ਪੂਰਵ ਅਨੁਮਾਨ ਡੇਟਾ ਲਈ ਡੇਟਾ-ਸ਼ੇਅਰਿੰਗ ਮਕੈਨੀਜ਼ਮ ਵਿੱਚ ਸੁਧਾਰ ਕਰਨ, ਸਮਰੱਥਾ ਨਿਰਮਾਣ ਅਤੇ ਤਕਨੀਕੀ ਅਦਾਨ-ਪ੍ਰਦਾਨ ਵਿੱਚ ਸਹਿਯੋਗ ਵਧਾਉਣ ਅਤੇ ਜਲਵਾਯੂ ਪਰਿਵਰਤਨ, ਗਲੇਸ਼ੀਅਲ ਝੀਲ ਆਊਟਬਰਸਟ ਫਲੱਡ (GLOFs), ਅਤੇ ਅਤਿਅੰਤ ਮੌਸਮੀ ਘਟਨਾਵਾਂ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਨੂੰ ਹੱਲ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਦੁਵੱਲੀ ਮੀਟਿੰਗ ਤੋਂ ਬਾਅਦ, ਸਕੱਤਰ ਨੇ ਮਹਾਮਹਿਮ ਮਾਣਯੋਗ ਐੱਚ.ਈ. ਲਿਓਨਪੋ ਜੈਮ ਸ਼ੇਰਿੰਗ (Lyonpo Gem Tshering), ਊਰਜਾ ਅਤੇ ਕੁਦਰਤੀ ਸਰੋਤ ਮੰਤਰੀ, ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।
ਸਕੱਤਰ, ਡੀਓਡਬਲਿਊਆਰ, ਆਰਡੀ ਅਤੇ ਜੀਆਰ, ਐੱਮਓਜੇਐੱਸ, ਭਾਰਤ ਸਰਕਾਰ ਨੇ 26 ਫਰਵਰੀ 2026 ਨੂੰ ਭੂਟਾਨ ਵਿੱਚ ਨਿਰਮਾਣ ਅਧੀਨ ਪੁਨਾਤਸਾਂਗਛੂ-I ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਅਤੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਪੁਨਾਤਸਾਂਗਛੂ-II ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ PHPA-I ਅਤੇ PHPA-II ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਨ੍ਹਾਂ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਹੋਰ ਸਥਾਨਾਂ ਦੇ ਦੌਰਿਆਂ ਵਿੱਚ ਥਿੰਫੂ ਵਿੱਚ ਭੂਟਾਨ ਦੇ ਨੈਸ਼ਨਲ ਸੈਂਟਰ ਫਾਰ ਹਾਈਡ੍ਰੋਲੌਜੀ ਐਂਡ ਮੈਟਰੋਲੌਜੀ (NCHM), ਚਾਮਗਾਂਗ ਵਿਖੇ 3.5 ਐੱਮਐੱਲਡੀ ਵਾਟਰ ਟ੍ਰੀਟਮੈਂਟ ਪਲਾਂਟ; ਅਤੇ ਵਾਂਗਡੂ ਫੋਡ੍ਰੰਗ ਜ਼ੋਂਗ ਨੇੜੇ ਐੱਨਸੀਐੱਚਐੱਮ ਫਲੱਡ ਮੌਨੀਟਰਿੰਗ ਸਟੇਸ਼ਨ।
ਇਸ ਦੌਰੇ ਦਾ ਉਦੇਸ਼ ਸਾਂਝੇ ਨਦੀ ਬੇਸਿਨਾਂ ਵਿੱਚ ਜਲ ਸਰੋਤ ਪ੍ਰਬੰਧਨ, ਹੜ੍ਹ ਪੂਰਵ ਅਨੁਮਾਨ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਸਮਰੱਥਾ ਨੂੰ ਵਧਾਉਣਾ ਸੀ। ਇਸ ਨੇ ਸਰਹੱਦ ਪਾਰ ਜਲ ਸਰੋਤਾਂ ਦੇ ਟਿਕਾਊ ਅਤੇ ਆਪਸੀ ਤੌਰ ‘ਤੇ ਲਾਭਦਾਇਕ ਪ੍ਰਬੰਧਨ ਲਈ ਦੋਵੇਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਭਾਰਤ ਸਰਕਾਰ ਦੇ ਡੀਓਡਬਲਿਊਆਰ, ਆਰਡੀ ਅਤੇ ਜੀਆਰ ਸਕੱਤਰ ਨੇ ਜਲ ਸਰੋਤ ਪ੍ਰਬੰਧਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ।

ਮੰਤਰੀ, ਉੱਤਰ-ਪੂਰਬੀ ਖੇਤਰ, ਆਰਜੀਓਬੀ ਨਾਲ ਮੀਟਿੰਗ

ਦੁਵੱਲੀ ਮੀਟਿੰਗ

ਥਿੰਫੂ ਸਥਿਤ ਐੱਨਸੀਐੱਚਐੱਮ ਦਾ ਦੌਰਾ

ਥਿੰਫੂ ਦੇ ਐੱਨਸੀਐੱਚਐੱਮ ਵਿਖੇ ਗਰੁੱਪ ਫੋਟੋ

3.5 MLD ਵਾਟਰ ਟ੍ਰੀਟਮੈਂਟ ਪਲਾਂਟ ਦਾ ਦੌਰਾ

ਵਾਂਗਡੂ ਫੋਡ੍ਰੰਗ ਜ਼ੋਂਗ ਦੇ ਨੇੜੇ ਸਥਿਤ ਫਲੱਡ ਮੌਨੀਟਰਿੰਗ ਸਟੇਸ਼ਨ ਦਾ ਦੌਰਾ

ਕਾਮੇਚੁ ਕਾਨਫਰੰਸ ਹਾਲ ਵਿਖੇ ਪੁਨਾ-2 ਅਤੇ ਪੁਨਾ-1 ਦੀ ਸਮੀਖਿਆ

ਪੁਨਾਤਸਾਂਗਛੂ-1 ਐੱਚਈਪੀ ਦਾ ਦੌਰਾ

*******
ਐੱਨਡੀ/ਏਕੇ
(रिलीज़ आईडी: 2233865)
आगंतुक पटल : 26