ਭਾਰੀ ਉਦਯੋਗ ਮੰਤਰਾਲਾ
azadi ka amrit mahotsav

ਐੱਚਡੀ ਕੁਮਾਰਸਵਾਮੀ ਨੇ ਨਿਰਮਾਣ ਉਪਕਰਣ ਵਿੱਤ ਸੰਮੇਲਨ ਵਿੱਚ ਵਿੱਤ ਈਕੋਸਿਸਟਮ ਨੂੰ ਉਜਾਗਰ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਵਿਜ਼ਨ ਦੇ ਤਹਿਤ, ਭਾਰਤ ਵਿੱਚ ਨਿਰਮਾਣ ਉਪਕਰਣ ਵਿੱਤ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ

ਭਾਰਤ ਦਾ ਪੂੰਜੀਗਤ ਖਰਚ ਨਿਰਮਾਣ ਉਪਕਰਣ ਖੇਤਰ ਨੂੰ ਵਿਸ਼ਵਵਿਆਪੀ ਲੀਡਰਸ਼ਿਪ ਵੱਲ ਵਧਾਏਗਾ: ਐੱਚਡੀ ਕੁਮਾਰਸਵਾਮੀ

ਵਿੱਤ ਸੰਮੇਲਨ‘ਚ ਵਿਸ਼ਵਵਿਆਪੀ ਪਹੁੰਚ ਦੇ ਲਈ ਘਰੇਲੂ ਨਿਰਮਾਣ 'ਤੇ ਜ਼ੋਰ ਦਿੱਤਾ ਗਿਆ

ਸਰਕਾਰ ਨੇ ਨਿਰਮਾਣ ਉਪਕਰਣ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਰਣਨੀਤਕ ਉਪਾਅ ਸ਼ੁਰੂ ਕੀਤੇ

Posted On: 25 FEB 2026 12:27PM by PIB Chandigarh

ਕੇਂਦਰੀ ਭਾਰੀ ਉਦਯੋਗ ਅਤੇ ਸਟੀਲ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਆਯੋਜਿਤ ਛੇਵੇਂ ਸਲਾਨਾ ਨਿਰਮਾਣ ਉਪਕਰਣ ਵਿੱਤ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਬੁਨਿਆਦੀ ਢਾਂਚੇ ਅਤੇ ਨਿਰਮਾਣ ਅਕਾਂਖਿਆਵਾਂ ਨੂੰ ਗਤੀ ਦੇਣ ਵਿੱਚ ਇੱਕ ਮਜ਼ਬੂਤ ਵਿੱਤ ਢਾਂਚੇ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। 

ਉਦਯੋਗ ਜਗਤ ਨੂੰ ਸੰਬੋਧਨ ਕਰਦੇ ਹੋਏ, ਐੱਚਡੀ ਕੁਮਾਰਸਵਾਮੀ ਨੇ ਕਿਹਾ ਕਿ ਕਾਨਫਰੰਸ ਦਾ ਵਿਸ਼ਾ, "ਇੱਕ ਲਚਕੀਲਾ ਬੁਨਿਆਦੀ ਢਾਂਚਾ ਅਤੇ ਨਿਰਮਾਣ ਉਪਕਰਣ ਵਿੱਤ ਈਕੋਸਿਸਟਮ ਦਾ ਨਿਰਮਾਣ: ਗਲੋਬਲ ਪਹੁੰਚ ਲਈ ਘਰੇਲੂ ਨਿਰਮਾਣ" ਸਮੇਂ ਸਿਰ ਅਤੇ ਰਣਨੀਤਕ ਤੌਰ 'ਤੇ ਭਾਰਤ ਦੇ ਵਿਕਾਸ ਦੇ ਰਾਹ ਨਾਲ ਮੇਲ ਖਾਂਦਾ ਹੈ। 

ਐੱਚਡੀ ਕੁਮਾਰਸਵਾਮੀ ਨੇ ਕਿਹਾ ਕਿ ਭਾਰਤ ਅੱਜ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹੈ, ਅਤੇ ਅਸੀਂ ਆਉਣ ਵਾਲੇ ਵਰ੍ਹਿਆਂ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ 'ਤੇ ਹਾਂ। ਇਹ ਵਿਕਾਸ ਦਰ ਬੁਨਿਆਦੀ ਢਾਂਚੇ ਦੇ ਵਿਸਥਾਰ, ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਅਤੇ ਨਿਰੰਤਰ ਪੂੰਜੀ ਨਿਵੇਸ਼ ਦੁਆਰਾ ਸੰਚਾਲਿਤ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਬੁਨਿਆਦੀ ਢਾਂਚੇ 'ਤੇ ਕੇਂਦਰ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ, ਐੱਚਡੀ ਕੁਮਾਰਸਵਾਮੀ ਨੇ ਕਿਹਾ ਕਿ ਸਰਕਾਰ ਭੌਤਿਕ ਸੰਪਤੀਆਂ ਦੇ ਨਾਲ-ਨਾਲ ਲੰਬੇ ਸਮੇਂ ਦੀ ਉਦਯੋਗਿਕ ਸਮਰੱਥਾ ਦਾ ਨਿਰਮਾਣ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ "ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਅਸੀਂ ਨਾ ਸਿਰਫ਼ ਸੜਕਾਂ ਅਤੇ ਪੁਲ ਬਣਾ ਰਹੇ ਹਾਂ, ਸਗੋਂ ਵਿਕਸਿਤ ਭਾਰਤ 2047 ਦੀ ਨੀਂਹ ਵੀ ਰੱਖ ਰਹੇ ਹਾਂ।"

ਐੱਚਡੀ ਕੁਮਾਰਸਵਾਮੀ ਨੇ ਟੀਚਾਬੱਧ ਨੀਤੀਗਤ ਦਖਲਅੰਦਾਜ਼ੀ ਅਤੇ ਪ੍ਰੋਤਸਾਹਨ ਢਾਂਚੇ ਰਾਹੀਂ ਨਿਰਮਾਣ ਉਪਕਰਣ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਭਾਰੀ ਉਦਯੋਗ ਮੰਤਰਾਲੇ ਦੀ ਸਰਗਰਮ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ 2026-27 ਵਿੱਚ ਜਨਤਕ ਪੂੰਜੀ ਖਰਚ ਲਈ ₹12.2 ਲੱਖ ਕਰੋੜ ਰੁਪਏ ਦੀ ਇਤਿਹਾਸਿਕ ਵੰਡ ਰਾਹੀਂ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ ਹੈ। ਇਹ ਆਉਣ ਵਾਲੇ ਵਰ੍ਹਿਆਂ ਵਿੱਚ ਹਾਈਵੇਅ, ਰੇਲਵੇ, ਲੌਜਿਸਟਿਕਸ ਕੌਰੀਡੋਰਸ, ਬੰਦਰਗਾਹਾਂ, ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ ਅਤੇ ਸ਼ਹਿਰੀ ਵਿਸਥਾਰ ਨੂੰ ਢਾਂਚਾਗਤ ਹੁਲਾਰਾ ਪ੍ਰਦਾਨ ਕਰੇਗਾ।  

ਐੱਚਡੀ ਕੁਮਾਰਸਵਾਮੀ ਨੇ ਭਾਰੀ ਉਦਯੋਗ ਮੰਤਰਾਲੇ ਦੁਆਰਾ ਚਲਾਏ ਜਾ ਰਹੇ ਨਿਰਮਾਣ ਅਤੇ ਬੁਨਿਆਦੀ ਢਾਂਚਾ ਉਪਕਰਣ (ਸੀਆਈਈ) ਦੇ ਪ੍ਰਚਾਰ ਲਈ ਪ੍ਰਸਤਾਵਿਤ ਯੋਜਨਾ ਦਾ ਵੀ ਜ਼ਿਕਰ ਕੀਤਾ, ਜਿਸਦਾ ਉਦੇਸ਼ ਉੱਚ-ਮੁੱਲ ਵਾਲੇ ਅਤੇ ਤਕਨੀਕੀ ਤੌਰ 'ਤੇ ਉੱਨਤ ਉਪਕਰਣਾਂ ਦੇ ਘਰੇਲੂ ਨਿਰਮਾਣ ਨੂੰ ਮਜ਼ਬੂਤ ਕਰਨਾ ਹੈ। 

ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਦੇਸ਼ ਦੇ ਅੰਦਰ ਰਣਨੀਤਕ ਸਮਰੱਥਾਵਾਂ ਦਾ ਨਿਰਮਾਣ ਕਰਨਾ ਅਤੇ ਸਾਡੇ ਨਿਰਮਾਤਾਵਾਂ ਨੂੰ ਸੁਰੱਖਿਆ ਦੇ ਨਾਲ ਨਵੀਨਤਾ ਅਤੇ ਵਿਸ਼ਵਵਿਆਪੀ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਹੈ। 

ਐੱਚਡੀ ਕੁਮਾਰਸਵਾਮੀ ਨੇ ਦੱਸਿਆ ਕਿ ਭਾਰਤੀ ਨਿਰਮਾਣ ਉਪਕਰਣ ਬਜ਼ਾਰ ਦਾ ਮੁੱਲ ਇਸ ਵੇਲੇ ਲਗਭਗ 9.5 ਅਰਬ ਡਾਲਰ ਹੈ ਅਤੇ 2030 ਤੱਕ ਇਸਦੇ ਦੁੱਗਣੇ ਤੋਂ ਵੱਧ ਹੋਣ ਦੀ ਉਮੀਦ ਹੈ। ਇਸ ਖੇਤਰ ਨੇ ਵਿੱਤੀ ਵਰ੍ਹੇ 2025 ਵਿੱਚ 140,000 ਤੋਂ ਵੱਧ ਯੂਨਿਟ ਵੇਚੇ ਅਤੇ ਦਹਾਕੇ ਦੇ ਅੰਤ ਤੱਕ 25 ਅਰਬ ਡਾਲਰ ਬਜ਼ਾਰ ਵਿੱਚ ਵਿਕਸਿਤ ਹੋਣ ਦਾ ਮਹੱਤਵਾਕਾਂਖੀ ਟੀਚਾ ਨਿਰਧਾਰਿਤ ਕੀਤਾ ਹੈ। 

ਐੱਚਡੀ ਕੁਮਾਰਸਵਾਮੀ ਨੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਇਸ ਸੈਕਟਰ 'ਤੇ ਪੈਣ ਵਾਲੇ ਪਰਿਵਰਤਨਸ਼ੀਲ ਪ੍ਰਭਾਵ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਟੋਮੇਸ਼ਨ, ਏਆਈ-ਸਮਰੱਥ ਫਲੀਟ ਪ੍ਰਬੰਧਨ, ਪੂਰਵ ਅਨੁਮਾਨਿਤ ਰੱਖ-ਰਖਾਅ ਅਤੇ ਇਲੈਕਟ੍ਰਿਕ ਅਤੇ ਹਾਈਬ੍ਰਿਡ ਨਿਰਮਾਣ ਉਪਕਰਣ ਸੰਚਾਲਨ ਕੁਸ਼ਲਤਾ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੀਐੱਮ ਈ-ਡਰਾਈਵ ਵਰਗੀਆਂ ਸਰਕਾਰੀ ਪਹਿਲਕਦਮੀਆਂ ਸਾਫ਼ ਅਤੇ ਵਧੇਰੇ ਟਿਕਾਊ ਉਦਯੋਗਿਕ ਵਿਕਾਸ ਨੂੰ  ਗਤੀ ਪ੍ਰਦਾਨ ਕਰ ਰਹੀਆਂ ਹਨ। 

ਸ਼੍ਰੀ ਕੁਮਾਰਸਵਾਮੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਮਜ਼ਬੂਤ ਵਿੱਤ ਪ੍ਰਣਾਲੀ ਦਾ ਅਰਥਵਿਵਸਥਾ 'ਤੇ ਕਈ ਗੁਣਾ ਸਕਾਰਾਤਮਕ ਪ੍ਰਭਾਵ ਪਏਗਾ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਨਿਰਮਾਣ ਉਪਕਰਣ ਵਿੱਤ ਪ੍ਰਣਾਲੀ ਨਾ ਸਿਰਫ਼ ਨਿਰਮਾਤਾਵਾਂ ਨੂੰ ਸਸ਼ਕਤ ਬਣਾਏਗੀ, ਸਗੋਂ ਦੇਸ਼ ਭਰ ਦੇ ਠੇਕੇਦਾਰਾਂ, ਛੋਟੇ ਅਤੇ ਦਰਮਿਆਨੇ ਉੱਦਮਾਂ, ਲੌਜਿਸਟਿਕਸ ਆਪਰੇਟਰਾਂ ਅਤੇ ਬੁਨਿਆਦੀ ਢਾਂਚਾ ਵਿਕਾਸਕਰਤਾਵਾਂ ਨੂੰ ਵੀ ਲਾਭ ਪਹੁੰਚਾਏਗੀ। 

ਸ਼੍ਰੀ ਐੱਚਡੀ ਕੁਮਾਰਸਵਾਮੀ ਨੇ ਭਾਰਤ ਨੂੰ ਨਿਰਮਾਣ ਉਪਕਰਣ ਨਿਰਮਾਣ ਅਤੇ ਵਿੱਤ ਪੋਸ਼ਣ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨ ਲਈ ਸਮੂਹਿਕ ਕਾਰਵਾਈ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਨਿਰਮਾਣ ਉਪਕਰਣ ਖੇਤਰ ਨਾ ਸਿਰਫ਼ ਭਾਰਤ ਦੀ ਵਿਕਾਸ ਕਹਾਣੀ ਵਿੱਚ ਹਿੱਸਾ ਲੈ ਰਿਹਾ ਹੈ, ਸਗੋਂ ਇਸ ਦਾ ਨਿਰਮਾਣ ਵੀ ਕਰ ਰਿਹਾ ਹੈ। ਉਨ੍ਹਾਂ ਨੇ ਹਿੱਤਧਾਰਕਾਂ ਨੂੰ ਰਾਸ਼ਟਰੀ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਈਕੋਸਿਸਟਮ ਬਣਾਉਣ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ। 

************

ਟੀਪੀਜੇ


(Release ID: 2233067) ਵਿਜ਼ੀਟਰ ਕਾਊਂਟਰ : 4