ਖੇਤੀਬਾੜੀ ਮੰਤਰਾਲਾ
ਤਿੰਨ ਦਿਨਾਂ ਨੈਸ਼ਨਲ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤੀ ਸ਼ੁਰੂਆਤ
ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀ-ਕਿਸਾਨਾਂ ਨੂੰ “ਵਿਕਸਿਤ ਕ੍ਰਿਸ਼ੀ-ਆਤਮਨਿਰਭਰ ਭਾਰਤ” ਦੀ ਦਿਸ਼ਾ ਵਿੱਚ ਲੈ ਜਾਣ ਵਾਲੇ ਕਈ ਵੱਡੇ ਖੇਤੀਬਾੜੀ ਸੁਧਾਰਾਂ ਦਾ ਰੋਡਮੈਪ ਰੱਖਿਆ ਸਾਹਮਣੇ
ਕਿਸਾਨਾਂ ਦਾ ਪੈਸਾ ਰੋਕਣ ‘ਤੇ ਚੁਕਾਉਣਾ ਪਵੇਗਾ 12% ਵਿਆਜ, ਦੇਰੀ ਨਹੀਂ ਚਲੇਗੀ: ਕੇਂਦਰ ਦਾ ਹਿੱਸਾ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ-ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਕੇਵੀਕੇ ਬਣੇਗਾ ਜ਼ਿਲ੍ਹੇ ਦਾ ਐਗਰੀਕਲਚਰਲ ਰਿਫੌਰਮ ਕਮਾਂਡ ਸੈਂਟਰ- ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ
ਕੇਸੀਸੀ ‘ਤੇ 4% ਵਿਆਜ, ਪਰ ਜ਼ੀਰੋ ਦੇਰੀ- ਬੈਂਕ ਹੋਣ ਜਵਾਬਦੇਹ-ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ
ਐੱਮਐੱਸਪੀ ਖਰੀਦ ਤਿੰਨ ਮਹੀਨੇ ਨਹੀਂ, ਇੱਕ ਮਹੀਨੇ ਵਿੱਚ ਹੋਵੇ; ਕਿਸਾਨਾਂ ਨੂੰ ਮਿਲੀਆਂ ਤੁਰੰਤ ਕੀਮਤਾਂ- ਸ਼੍ਰੀ ਸ਼ਿਵਰਾਜ ਸਿੰਘ
2 ਲੱਖ ਕਰੋੜ ਦੀ ਖਾਦ ਸਬਸਿਡੀ ਹੁਣ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚੇ, ਇਸ ‘ਤੇ ਵਿਚਾਰ ਹੋਵੇ, ਸ਼੍ਰੀ ਸ਼ਿਵਰਾਜ ਸਿੰਘ ਬੋਲੇ- ਸਿੱਧੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਲਾਭ
ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ: ਲੈਬ ਤੋਂ ਖੇਤ ਤੱਕ ਵਿਗਿਆਨਿਕਾਂ ਦੀ ਸਿੱਧੀ ਪਹੁੰਚ ਦਾ ਅਪ੍ਰੈਲ ਵਿੱਚ ਮੁੜ ਚਲੇਗਾ ਅਭਿਆਨ- ਸ਼੍ਰੀ ਸ਼ਿਵਰਾਜ ਸਿੰਘ
Posted On:
25 FEB 2026 8:02PM by PIB Chandigarh
ਦਿੱਲੀ ਸਥਿਤ ਭਾਰਤੀ ਖੇਤੀਬਾੜੀ ਖੋਜ ਸੰਸਥਾਨ, ਪੂਸਾ ਵਿੱਚ ਆਯੋਜਿਤ ਤਿੰਨ ਦਿਨਾਂ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਦਾ ਉਦਘਾਟਨ ਕਰਦੇ ਹੋਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀ-ਕਿਸਾਨਾਂ ਨੂੰ “ਵਿਕਸਿਤ ਕ੍ਰਿਸ਼ੀ ਆਤਮਨਿਰਭਰ ਭਾਰਤ” ਦੀ ਦਿਸ਼ਾ ਵਿੱਚ ਲੈ ਜਾਣ ਵਾਲੇ ਕਈ ਵੱਡੇ ਖੇਤੀਬਾੜੀ ਸੁਧਾਰਾਂ ਦਾ ਰੋਡਮੈਪ ਸਾਹਮਣੇ ਰੱਖਿਆ।
ਉਨ੍ਹਾਂ ਨੇ ਸਾਫ ਸੰਦੇਸ਼ ਦਿੱਤਾ ਕਿ ਹੁਣ ਕਿਸਾਨਾਂ ਦਾ ਪੈਸਾ ਰੋਕ ਕੇ ਰੱਖਣ ਦੀ ਪੁਰਾਣੀ ਵਿਵਸਥਾ ਨਹੀਂ ਚਲੇਗੀ, ਐੱਮਐੱਸਪੀ ਖਰੀਦ ਤੋਂ ਲੈ ਕੇ ਕੇਸੀਸੀ ਲੋਨ, ਪੈਸਟੀਸਾਈਡ ਲਾਇਸੈਂਸ ਅਤੇ ਕੇਵੀਕੇ ਦੀ ਭੂਮਿਕਾ ਤੱਕ, ਹਰ ਪੱਧਰ ‘ਤੇ ਪਾਰਦਰਸ਼ਿਤਾ, ਸਮਾਂਬੱਧ ਅਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਅੱਜ ਪੂਸਾ ਸਥਿਤ ਆਈਸੀਏਆਰ-ਆਈਏਆਰਆਈ ਕੈਂਪਸ ਵਿੱਚ ਹਰ ਵਰ੍ਹੇ ਆਯੋਜਿਤ ਹੋਣ ਵਾਲੇ ਪ੍ਰਤਿਸ਼ਠਿਤ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਦੀ ਸ਼ੁਰੂਆਤ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰੁੱਖ ਲਗਾਉਣ ਨਾਲ ਕੀਤੀ। ਇਸ ਮੌਕੇ ‘ਤੇ ਭਾਰਤ ਸਰਕਾਰ ਦੇ ਖੇਤੀਬਾੜੀ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ, ਆਈਸੀਏਆਰ ਦੇ ਡਾਇਰੈਕਟਰ ਜਨਰਲ ਅਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਡਾ. ਐੱਮ. ਐੱਲ. ਜਾਟ ਅਤੇ ਆਈਏਆਰਆਈ ਦੇ ਡਾਇਰੈਕਟਰ ਡਾ. ਸੀ.ਐੱਚ. ਸ੍ਰੀਨਿਵਾਸ ਰਾਓ ਸਮੇਤ ਵੱਡੀ ਸੰਖਿਆ ਵਿੱਚ ਵਿਗਿਆਨਿਕ, ਪ੍ਰਗਤੀਸ਼ੀਲ ਕਿਸਾਨ ਅਤੇ ਵੱਖ-ਵੱਖ ਸੰਸਥਾਨਾਂ ਦੇ ਪ੍ਰਤੀਨਿਧੀ ਮੌਜੂਦ ਰਹੇ।
ਪਲੈਟਫਾਰਮ ‘ਤੇ ਕਿਸਾਨਾਂ ਨੂੰ ਪਹਿਲੀ ਕਤਾਰ ਵਿੱਚ ਆਪਣੇ ਨਾਲ ਬਿਠਾ ਕੇ ਅਤੇ ਇੱਕ ਦਿਵਯਾਂਗ ਕਿਸਾਨ ਭਰਾ ਦੀ ਵ੍ਹੀਲ ਚੇਅਰ ਖੁਦ ਚਲਾ ਕੇ ਉਨ੍ਹਾਂ ਨੂੰ ਅੱਗੇ ਲਿਆ ਕੇ ਚਰਚਾ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੰਦੇਸ਼ ਦਿੱਤਾ ਕਿ ਨੀਤੀ-ਨਿਰਮਾਣ ਦਾ ਕੇਂਦਰ ਕਿਸਾਨ ਹੀ ਹੈ। ਪ੍ਰੋਗਰਾਮ ਵਿੱਚ ਸੱਤ ਕਿਸਾਨਾਂ ਨੂੰ ਆਈਏਆਰਆਈ ਕ੍ਰਿਸ਼ੀ ਅਧਿਯੇਤਾ(Adhyeta) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ “ਕਿਸਾਨ ਪਹਿਲਾਂ” ਦੀ ਭਾਵਨਾ ਨੂੰ ਹੋਰ ਬਲ ਮਿਲਿਆ।
ਕਿਸਾਨਾਂ ਦੇ ਪੈਸੇ ਰੋਕਣ ‘ਤੇ ਚੁਕਾਉਣਾ ਪਵੇਗਾ 12% ਵਿਆਜ
ਖੇਤੀਬਾੜੀ ਰਿਫੌਰਮਸ ‘ਤੇ ਆਪਣੀ ਗੱਲ ਰੱਖਦੇ ਹੋਏ ਸ਼੍ਰੀ ਚੌਹਾਨ ਨੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਬਕਾਇਆ ਭੁਗਤਾਨ ਵਿੱਚ ਦੇਰੀ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੋ ਵੀ ਏਜੰਸੀ ਜਾਂ ਰਾਜ ਸਰਕਾਰ ਕਿਸਾਨਾਂ ਦਾ ਪੈਸਾ ਰੋਕੇਗੀ, ਉਸ ਨੂੰ ਉਸ ਰਕਮ ‘ਤੇ 12% ਵਿਆਜ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਦੇਰੀ ਨਾਲ ਭੁਗਤਾਨ ਅਤੇ ਸਰਕਾਰੀ ਖਾਤਿਆਂ ਵਿੱਚ ਪੈਸਾ “ਪਾਰਕ” ਰੱਖ ਕੇ ਲਾਭ ਕਮਾਉਣ ਦੀ ਆਦਤ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੰਤਰੀ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਆਪਣੇ ਵੱਲੋਂ ਦੇਰੀ ਨਹੀਂ ਕਰੇਗੀ ਅਤੇ ਜੇਕਰ ਕਿਸੇ ਯੋਜਨਾ ਵਿੱਚ ਰਾਜਾਂ ਵੱਲੋਂ ਭੁਗਤਾਨ ਵਿੱਚ ਦੇਰੀ ਹੁੰਦੀ ਹੈ ਤਾਂ ਵੀ ਕੇਂਦਰ ਦਾ ਹਿੱਸਾ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜਣ ਦੇ ਵਿਕਲਪ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਸੰਦੇਸ਼ ਸੀ ਕਿ ਕਿਸਾਨਾਂ ਨੂੰ ਕੇਂਦਰ ਵੱਲੋਂ ਮਿਲਣ ਵਾਲਾ ਲਾਭ ਸਮੇਂ ‘ਤੇ ਅਤੇ ਬਿਨਾਂ ਰੁਕਾਵਟ ਦੇ ਪਹੁੰਚੇ।
ਖੇਤੀਬਾੜੀ ਮਸ਼ੀਨੀਕਰਣ, ਡ੍ਰਿਪ, ਸਪ੍ਰਿੰਕਲਰ, ਪਾਲੀ ਹਾਊਸ ਅਤੇ ਗ੍ਰੀਨ ਹਾਊਸ ਜਿਹੀਆਂ ਤਕਨੀਕਾਂ ਲਈ ਦਿੱਤੀ ਜਾ ਰਹੀ ਸਹਾਇਤਾ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਨੂੰ 18 ਤੋਂ ਵੱਧ ਯੋਜਨਾਵਾਂ ਦੇ ਤਹਿਤ ਸੰਸਾਧਨ ਉਪਲਬਧ ਕਰਵਾ ਰਹੀ ਹੈ, ਲੇਕਿਨ ਸਿਰਫ਼ ਪੈਸਾ ਭੇਜ ਦੇਣਾ ਕਾਫੀ ਨਹੀਂ ਹੈ। ਉਨ੍ਹਾਂ ਨੇ ਉਦਾਹਰਣ ਦੇ ਕੇ ਦੱਸਿਆ ਕਿ ਇੱਕ ਜ਼ਿਲ੍ਹੇ ਵਿੱਚ 700 ਕਿਸਾਨਾਂ ਦੀ ਸੂਚੀ ਵਿੱਚ ਨਾਮ ਹੋਣ ਦੇ ਬਾਵਜੂਦ 158 ਕਿਸਾਨਾਂ ਨੂੰ ਮਸ਼ੀਨਾਂ ਮਿਲੀਆਂ ਹੀ ਨਹੀਂ।
ਉਨ੍ਹਾਂ ਨੇ ਕਿਹਾ ਕਿ ਜਦੋਂ ਕੇਂਦਰ ਪੈਸਾ ਦਿੰਦਾ ਹੈ ਤਾਂ ਇਹ ਵੀ ਦੇਖਣਾ ਉਸ ਦੀ ਜ਼ਿੰਮੇਵਾਰੀ ਹੈ ਕਿ ਲਾਭ ਅਸਲੀ ਕਿਸਾਨ ਤੱਕ ਪਹੁੰਚਿਆ ਜਾਂ ਨਹੀਂ, ਅਤੇ ਇਸ ਦੇ ਲਈ ਮਜ਼ਬੂਤ ਮੌਨਿਟਰਿੰਗ ਸਿਸਟਮ ਇੱਕ ਜ਼ਰੂਰੀ ਰਿਫੌਰਮ ਹੈ।
ਕੇਵੀਕੇ ਬਣੇਗਾ ਜ਼ਿਲ੍ਹੇ ਦਾ ਐਗਰੀਕਲਚਰਲ ਰਿਫੌਰਮ ਕਮਾਂਡ ਸੈਂਟਰ
ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕੇਵੀਕੇ ਨੂੰ ਜ਼ਿਲ੍ਹੇ ਦੀ ਇੱਕ ਸਸ਼ਕਤ ਯੂਨਿਟ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ, ਜੋ ਖੋਜ ਅਤੇ ਐਕਸਟੈਂਸ਼ਨ ਦਰਮਿਆਨ ਪੁਲ ਦਾ ਕੰਮ ਕਰੇ। ਉਨ੍ਹਾਂ ਨੇ ਕੇਵੀਕੇ ਨੂੰ ਰਾਜਾਂ ਦੇ ਨਾਲ ਬਿਹਤਰ ਤਾਲਮੇਲ ਕਰਕੇ ਨਵੀਆਂ ਕਿਸਮਾਂ, ਨਵੀਆਂ ਖੇਤੀਬਾੜੀ ਪ੍ਰਣਾਲੀਆਂ ਅਤੇ ਸਫਲ ਮਾਡਲ ਪਿੰਡ-ਪਿੰਡ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਅਤੇ ਕੇਵੀਕੇ ਦੀ ਸੰਰਚਨਾਤਮਕ ਮਜ਼ਬੂਤੀ ਨੂੰ ਵੀ ਇੱਕ ਅਹਿਮ ਸੁਧਾਰ ਦੱਸਿਆ।
ਕੇਸੀਸੀ ‘ਤੇ 4% ਵਿਆਜ, ਲੇਕਿਨ ਜ਼ੀਰੋ ਦੇਰੀ-ਬੈਂਕ ਹੋਣ ਜਵਾਬਦੇਹ
ਸ਼੍ਰੀ ਚੌਹਾਨ ਨੇ ਕਿਹਾ ਕਿ ਵਰਤਮਾਨ ਵਿੱਚ ਲਗਭਗ 75 ਪ੍ਰਤੀਸ਼ਤ ਛੋਟੇ ਕਿਸਾਨਾਂ ਨੂੰ ਕੇਸੀਸੀ ਲੋਨ ਦਾ ਲਾਭ ਮਿਲ ਰਿਹਾ ਹੈ ਅਤੇ ਪ੍ਰਭਾਵੀ 4 ਪ੍ਰਤੀਸ਼ਤ ਵਿਆਜ਼ ਦਰ ‘ਤੇ ਸਸਤਾ ਲੋਨ ਉਪਲਬਧ ਹੈ, ਲੇਕਿਨ ਇਸ ਵਿੱਚ ਵੀ ਦੇਰੀ ਅਸਵੀਕਾਰਯੋਗ ਹੈ। ਉਨ੍ਹਾਂ ਨੇ ਵਿੱਤੀ ਸੰਸਥਾਵਾਂ ਅਤੇ ਬੈਂਕਾਂ ਨੂੰ ਉਮੀਦ ਜਤਾਈ ਕਿ ਕਿਸਾਨ ਕ੍ਰੈਡਿਟ ਕਾਰਡ ਨਾਲ ਜੁੜੇ ਲੋਨ ਸਮੇਂ ‘ਤੇ ਅਤੇ ਬਿਨਾਂ ਗੈਰ-ਜ਼ਰੂਰੀ ਕਾਗਜ਼ੀ ਦੇਰੀ ਦੇ ਜਾਰੀ ਕੀਤੇ ਜਾਣ, ਤਾਂ ਜੋ ਕਿਸਾਨ ਸਾਹੂਕਾਰਾਂ ‘ਤੇ ਨਿਰਭਰ ਨਾ ਰਹਿਣ।
ਪੈਸਟੀਸਾਈਡ ਲਾਇਸੈਂਸ ਵਿੱਚ ਦੇਰੀ ਖਤਮ ਕਰਨ ‘ਤੇ ਸ਼ਿਵਰਾਜ ਸਿੰਘ ਦਾ ਜ਼ੋਰ
ਕੀਟਨਾਸ਼ਕਾਂ ਦੀ ਗੁਣਵੱਤਾ ਅਤੇ ਲਾਇਸੈਂਸਿੰਗ ਪ੍ਰਕਿਰਿਆ ‘ਤੇ ਬੋਲਦੇ ਹੋਏ ਸ਼੍ਰੀ ਸ਼ਿਵਰਾਜ ਸਿੰਘ ਨੇ ਮੰਨਿਆ ਕਿ ਮੌਜੂਦਾ ਲਾਇਸੈਂਸ ਪ੍ਰਣਾਲੀ ਲੰਬੀ ਅਤੇ ਗੁੰਝਲਦਾਰ ਹੈ, ਜਿਸ ਦੇ ਕਾਰਨ ਈਮਾਨਦਾਰ ਕੰਪਨੀਆਂ ਵੀ ਗੈਰ-ਜ਼ਰੂਰੀ ਚੱਕਰ ਲਗਾਉਂਦੀਆਂ ਹਨ ਅਤੇ ਕਿਸਾਨਾਂ ਤੱਕ ਚੰਗੀ ਗੁਣਵੱਤਾ ਦੇ ਉਤਪਾਦ ਪਹੁੰਚਣ ਵਿੱਚ ਦੇਰੀ ਹੁੰਦੀ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਪੈਸਟੀਸਾਈਡ ਲਾਇਸੈਂਸ ਪ੍ਰਕਿਰਿਆ ਨੂੰ ਸਰਲ, ਲੇਅਰ ਕਮ, ਸਮਾਂ ਸੀਮਾ ਤੈਅ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ, ਤਾਂ ਜੋ ਗੁਣਵੱਤਾਪੂਰਣ ਉਤਪਾਦ ਜਲਦੀ ਬਜ਼ਾਰ ਵਿੱਚ ਆਉਣ ਅਤੇ ਘਟੀਆ ਅਤੇ ਨਕਲੀ ਉਤਪਾਦਾਂ ‘ਤੇ ਸਖ਼ਤ ਰੋਕ ਲਗ ਸਕੇ।
ਐੱਮਐੱਸਪੀ ਖਰੀਦ ਤਿੰਨ ਮਹੀਨੇ ਨਹੀਂ, ਇੱਕ ਮਹੀਨੇ ਵਿੱਚ ਹੋਵੇ
ਐੱਮਐੱਸਪੀ ‘ਤੇ ਖਰੀਦ ਦੀ ਗੱਲ ਕਰਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਤਿੰਨ ਮਹੀਨਿਆਂ ਦੀ ਮੌਜੂਦਾ ਸਮਾਂ-ਸੀਮਾ ਵਿਵਹਾਰਿਕ ਨਹੀਂ ਹੈ, ਕਿਉਂਕਿ ਕਿਸਾਨ ਦੇ ਕੋਲ ਫਸਲ ਇੰਨੇ ਲੰਬੇ ਸਮੇਂ ਤੱਕ ਰੋਕ ਕੇ ਰੱਖਣ ਦੀ ਸਮਰੱਥਾ ਨਹੀਂ ਹੁੰਦੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਰਾਜਾਂ ਦੇ ਨਾਲ ਮਿਲ ਕੇ ਅਜਿਹੀ ਵਿਵਸਥਾ ਬਣਾਈ ਜਾਵੇ ਕਿ ਵੱਧ ਤੋਂ ਵੱਧ ਇੱਕ ਮਹੀਨੇ ਦੇ ਅੰਦਰ ਐੱਮਐੱਸਪੀ ‘ਤੇ ਖਰੀਦ ਪੂਰੀ ਹੋ ਜਾਵੇ, ਤਾਂ ਜੋ ਕਿਸਾਨਾਂ ਨੂੰ ਤੁਰੰਤ ਉੱਚਿਤ ਕੀਮਤ ਮਿਲ ਸਕੇ ਅਤੇ ਬਾਅਦ ਵਿੱਚ ਹੋਰ ਲੋਕ ਖਰੀਦ ਕੇ ਐੱਮਐੱਸਪੀ ਦੇ ਨਾਮ ‘ਤੇ ਨਾਜਾਇਜ਼ ਲਾਭ ਨਾ ਲੈ ਸਕਣ।
2 ਲੱਖ ਕਰੋੜ ਦੀ ਖਾਦ ਸਬਸਿਡੀ ਹੁਣ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚੇ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਖਾਦ ‘ਤੇ ਲਗਭਗ 2 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦੇ ਰਹੀ ਹੈ, ਤਾਂ ਜੋ ਕਿਸਾਨਾਂ ਨੂੰ 2400 ਰੁਪਏ ਦੀ ਅਸਲ ਲਾਗਤ ਵਿੱਚ ਯੂਰੀਆ ਦੀ ਬੋਰੀ ਸਿਰਫ਼ ਲਗਭਗ 265-270 ਰੁਪਏ ਵਿੱਚ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ‘ਤੇ ਵਿਚਾਰ ਹੋਣਾ ਚਾਹੀਦਾ ਹੈ ਕਿ ਇੰਨੀ ਵੱਡੀ ਸਬਸਿਡੀ ਜੇਕਰ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਡੀਬੀਟੀ ਦੇ ਰੂਪ ਵਿੱਚ ਦਿੱਤੀ ਜਾਵੇ ਤਾਂ ਕਿਸਾਨ ਖੁਦ ਤੈਅ ਕਰ ਸਕਣਗੇ ਕਿ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਖਰੀਦਣੀ ਹੈ, ਅਤੇ ਇਹ ਵਿਵਸਥਾ ਯਕੀਨੀ ਕਰੇਗੀ ਕਿ ਸਬਸਿਡੀ ਦਾ ਅਸਲ ਲਾਭਾਰਥੀ ਉਹੀ ਅੰਨਦਾਤਾ ਹੋਵੇ ਜੋ ਖੇਤ ਵਿੱਚ ਖਾਦ ਪਾ ਰਿਹਾ ਹੈ।
ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ: ਲੈਬ ਤੋਂ ਖੇਤ ਤੱਕ ਵਿਗਿਆਨਿਆਂ ਦੀ ਸਿੱਧੀ ਪਹੁੰਚ ਦਾ ਅਪ੍ਰੈਲ ਵਿੱਚ ਮੁੜ ਚਲੇਗਾ ਅਭਿਆਨ
ਅੱਗੇ ਦੀ ਰਣਨੀਤੀ ਨੂੰ ਉਜਾਗਰ ਕਰਦੇ ਹੋਏ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੇ “ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ” ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਦੇ ਤਹਿਤ ਵਿਗਿਆਨਿਆਂ ਦੀਆਂ ਟੀਮਾਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਨਵੀਆਂ ਖੋਜ ਉਪਲਬਧੀਆਂ, ਕੀਟ ਅਤੇ ਬਿਮਾਰੀ ਪ੍ਰਬੰਧਨ ਅਭਿਆਸਾਂ, ਇੰਟੀਗ੍ਰੇਟਿਡ ਫਾਰਮਿੰਗ ਮਾਡਲ ਅਤੇ ਐਕਸਪੋਰਟ ਕੁਆਲਿਟੀ ਕਿਸਮਾਂ ਬਾਰੇ ਪ੍ਰਤੱਖ ਸੰਵਾਦ ਰਾਹੀਂ ਜਾਗਰੂਕ ਕਰਨਗੀਆਂ।
ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਨੂੰ ਖਰੀਫ ਤੋਂ ਪਹਿਲਾਂ ਅਪ੍ਰੈਲ ਤੋਂ ਸਮਾਂਬੱਧ ਤੌਰ ‘ਤੇ ਚਲਾਇਆ ਜਾਵੇਗਾ, ਜਿਸ ਨਾਲ ਕਿਸਾਨ ਸਮੇਂ ਰਹਿੰਦੇ ਵਿਗਿਆਨਿਕ ਸਲਾਹ ਅਤੇ ਬਿਹਤਰ ਬੀਜ-ਤਕਨੀਕ ਦਾ ਲਾਭ ਉਠਾ ਸਕਣ।
ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਨੂੰ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਦਾ ਰਾਸ਼ਟਰੀ ਮਹਾਕੁੰਭ ਦੱਸਦੇ ਹੋਏ ਕਿਹਾ ਕਿ ਇਹ ਆਯੋਜਨ ਸਿਰਫ਼ ਪ੍ਰਦਰਸ਼ਨੀ ਭਰ ਨਹੀਂ, ਸਗੋਂ ਦੇਸ਼ ਭਰ ਦੇ ਕਿਸਾਨਾਂ, ਵਿਗਿਆਨਿਕਾਂ, ਉੱਦਮੀਆਂ ਅਤੇ ਨੀਤੀ-ਨਿਰਮਾਤਾਵਾਂ ਦਾ ਅਜਿਹਾ ਵੱਡਾ ਸੰਗਮ ਹੈ ਜਿੱਥੇ ਲੈਬ ਦੀ ਖੋਜ ਸਿੱਧੇ ਖੇਤਾਂ ਤੱਕ ਪਹੁੰਚਦੀ ਹੈ ਅਤੇ ਪੂਰੇ ਭਾਰਤ ਦੇ ਲਈ ਵਿਕਸਿਤ, ਆਧੁਨਿਕ ਅਤੇ ਆਤਮਨਿਰਭਰ ਖੇਤੀਬਾੜੀ ਦਾ ਰੋਡਮੈਪ ਤਿਆਰ ਹੁੰਦਾ ਹੈ। ਉਨ੍ਹਾਂ ਨੇ ਇਸ ਮੇਲੇ ਨੂੰ ਅਗਲੇ ਸਾਲ ਤੋਂ ਵਿਆਪਕ ਤੌਰ ‘ਤੇ ਆਯੋਜਿਤ ਕਰਨ ਲਈ IARI ਨੂੰ ਦਿਸ਼ਾ-ਨਿਰਦੇਸ਼ ਦਿੱਤੇ।




*****
ਆਰਸੀ/ਪੀਯੂ/ਐੱਮਕੇ
(Release ID: 2233064)
ਵਿਜ਼ੀਟਰ ਕਾਊਂਟਰ : 41