ਰੱਖਿਆ ਮੰਤਰਾਲਾ
ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਨੇ ਕਾਲਜ ਆਫ ਡਿਫੈਂਸ ਮੈਨੇਜਮੈਂਟ (ਸੀਡੀਐੱਮ), ਸਿਕੰਦਰਾਬਾਦ ਵਿਖੇ 'ਮਿੱਤ੍ਰਾ' 'ਤੇ ਸਲਾਨਾ ਸੈਮੀਨਾਰ ਨੂੰ ਸੰਬੋਧਨ ਕੀਤਾ
Posted On:
25 FEB 2026 3:48PM by PIB Chandigarh
ਰੱਖਿਆ ਪ੍ਰਮੁੱਖ ਜਨਰਲ ਅਨਿਲ ਚੌਹਾਨ ਨੇ 24 ਫਰਵਰੀ, 2026 ਨੂੰ ਸਿਕੰਦਰਾਬਾਦ ਸਥਿਤ ਕਾਲਜ ਆਫ਼ ਡਿਫੈਂਸ ਮੈਨੇਜਮੈਂਟ (CDM) ਵਿਖੇ ਆਪਣੇ ਸੰਬੋਧਨ ਵਿੱਚ ਕਿਹਾ ਕਿ "ਜਿਵੇਂ-ਜਿਵੇਂ ਯੁੱਧ ਭੌਤਿਕ ਤੋਂ ਸਿੰਥੈਟਿਕ ਅਤੇ ਬੌਧਿਕ ਖੇਤਰਾਂ ਵਿੱਚ ਫੈਲਦਾ ਜਾ ਰਿਹਾ ਹੈ, ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਨੈੱਟ-ਕੇਂਦ੍ਰਿਤ ਅਭਿਆਨਾਂ ਤੋਂ ਹਟ ਕੇ ਇੰਟੈਲੀਜੈਂਟ ਯੁੱਧ ਵੱਲ ਵਧਣਾ ਚਾਹੀਦਾ ਹੈ ਅਤੇ ਮਲਟੀ-ਡੋਮੇਨ ਆਪ੍ਰੇਸ਼ਨਾਂ (MDO) ਤੋਂ ਅੱਗੇ ਵਧ ਕੇ ਆਲ ਰੀਅਲਮ ਆਲ ਡੋਮੇਨ ਆਪ੍ਰੇਸ਼ਨਾਂ (ARADO) ਵੱਲ ਵਧਣਾ ਚਾਹੀਦਾ ਹੈ। 'ਮਲਟੀ-ਡੋਮੇਨ ਇੰਟੀਗ੍ਰੇਟਿਡ ਟੈਕਨੋਲੋਜੀਕਲੀ-ਐਂਪਾਵਰਡ ਰੈਜ਼ੀਲੈਂਟ ਆਰਮਡ ਫੋਰਸਿਜ਼ (MITRA)' ਵਿਸ਼ੇ 'ਤੇ ਆਯੋਜਿਤ ਸਲਾਨਾ ਸੈਮੀਨਾਰ ਦਾ ਉਦਘਾਟਨ ਕਰਦੇ ਹੋਏ, ਰੱਖਿਆ ਪ੍ਰਮੁੱਖ ਨੇ 'ਫੌਜੀ ਮਾਮਲਿਆਂ ਵਿੱਚ ਤੀਜੀ ਕ੍ਰਾਂਤੀ' ਦੀ ਸ਼ਲਾਘਾ ਕੀਤੀ, ਜਿਸ ਦੀ ਵਿਸ਼ੇਸ਼ਤਾ ਕਨਵਰਜੈਂਸ ਯੁੱਧ ਹੈ ਜੋ ਸੰਘਰਸ਼ ਦੇ ਸਾਰੇ ਪੱਧਰਾਂ ‘ਤੇ ਸੰਪਰਕ ਅਤੇ ਗੈਰ-ਸੰਪਰਕ, ਗਤੀਸ਼ੀਲ ਅਤੇ ਗੈਰ-ਗਤੀਸ਼ੀਲ, ਅਤੇ ਪੁਰਾਣੇ ਅਤੇ ਨਵੇਂ ਡੋਮੇਨਾਂ ਨੂੰ ਏਕੀਕ੍ਰਿਤ ਕਰਦਾ ਹੈ। ਉਨ੍ਹਾਂ ਨੇ ਗੈਰ-ਪ੍ਰਮਾਣੂ ਰਣਨੀਤਕ ਰੋਕਥਾਮ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ, ਜਿਸ ਨਾਲ ਹਰ ਪੱਧਰ 'ਤੇ ਜਿੱਤ ਹਾਸਲ ਕਰਨ ਦੀ ਸਮਰੱਥਾ ਨੂੰ ਯਕੀਨੀ ਬਣਾਇਆ ਜਾ ਸਕੇ।
ਸੀਡੀਐੱਮ ਨੇ 24-25 ਫਰਵਰੀ, 2026 ਨੂੰ ਹੈਦਰਾਬਾਦ ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨੇਸ, ਦੇ ਨਾਲ 'ਨਾਲੇਜ਼ ਪਾਰਟਨਰ' ਵਜੋਂ ਸਲਾਨਾ ਸੈਮੀਨਾਰ ਦੀ ਮੇਜ਼ਬਾਨੀ ਕੀਤੀ। ਇਸ ਸਾਲ ਦਾ ਵਿਸ਼ਾ 'ਮਿੱਤ੍ਰਾ' ਤੇਜ਼ੀ ਨਾਲ ਵਧਦੀ ਗੁੰਝਲਦਾਰ ਭੂ-ਰਾਜਨੀਤਿਕ ਅਤੇ ਤਕਨੀਕੀ ਦ੍ਰਿਸ਼ ਵਿੱਚ ਫੌਜੀ ਅਤੇ ਯੁੱਧ ਰਣਨੀਤੀਆਂ ਦੀ ਵਿਕਸਿਤ ਹੋ ਰਹੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।
P86U.jpg)
ਇਹ ਸੈਮੀਨਾਰ ਭਾਰਤ ਦੇ ਵਿਲੱਖਣ ਸੰਚਾਲਨ ਵਾਤਾਵਰਣ ਨਾਲ ਸਮਕਾਲੀ ਸੰਘਰਸ਼ਾਂ ਤੋਂ ਪ੍ਰਾਪਤ ਸਬਕ ਨੂੰ ਇਕਸਾਰ ਕਰਨ ਲਈ ਇੱਕ ਰਣਨੀਤਕ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿਸ ਦਾ ਕੇਂਦਰ ਬਿੰਦੂ ਆਤਮ-ਨਿਰਭਰਤਾ ਅਤੇ ਢਾਂਚਾਗਤ ਸੁਧਾਰ 'ਤੇ ਕੇਂਦ੍ਰਿਤ ਹੈ। ਜਿਸ ਦਾ ਉਦੇਸ਼ ਇੱਕ ਅਜਿਹੀ MITRA ਹਥਿਆਰਬੰਦ ਸੈਨਾ ਨੂੰ ਵਿਕਸਿਤ ਕਰਨਾ ਹੈ ਜੋ ਕਿ ਮਲਟੀ-ਡੋਮੇਨ ਦ੍ਰਿਸ਼ਟੀਕੋਣ, ਏਕੀਕ੍ਰਿਤ ਕਾਰਜਪ੍ਰਣਾਲੀ, ਤਕਨਾਲੋਜੀ-ਸਸ਼ਕਤ ਲਾਗੂਕਰਨ, ਅਤੇ ਦ੍ਰਿੜ੍ਹ ਉਦੇਸ਼ਾਂ ਵਾਲੀ ਹੋਵੇ। ਸੀਨੀਅਰ ਰੱਖਿਆ ਅਧਿਕਾਰੀਆਂ, ਵਿਦਵਾਨਾਂ, ਉਦਯੋਗ ਭਾਈਵਾਲਾਂ ਅਤੇ ਪ੍ਰੈਕਟੀਸ਼ਨਰਾਂ ਦੀ ਭਾਗੀਦਾਰੀ ਨਾਲ, ਕਾਲਜ ਆਫ ਡਿਫੈਂਸ ਮੈਨੇਜਮੈਂਟ ਸਲਾਨਾ ਸੈਮੀਨਾਰ 2026 ਮਿੱਤ੍ਰਾ ਦੇ ਤਹਿਤ ਵਿਆਪਕ ਰਾਸ਼ਟਰੀ ਸ਼ਕਤੀ ਦੇ ਵਿਕਾਸ ਲਈ ਬੌਧਿਕ ਭਾਸ਼ਣ ਅਤੇ ਰਣਨੀਤਕ ਦੂਰਦਰਸ਼ਿਤਾ ਨੂੰ ਉਤਸ਼ਾਹਿਤ ਕਰਦੀ ਹੈ, ਤਾਂ ਜੋ ਭਵਿੱਖ ਦੇ ਸੰਘਰਸ਼ਾਂ ਦੇ ਪ੍ਰਸ਼ਾਸਨ ਅਤੇ ਪ੍ਰਬੰਧਨ ਦੇ ਨਾਲ-ਨਾਲ ਇੱਕ ਦ੍ਰਿੜ੍ਹ ਭਾਰਤ ਦਾ ਨਿਰਮਾਣ ਹੋ ਸਕੇ।
ਦਸੰਬਰ 1970 ਵਿੱਚ ਸਥਾਪਿਤ, ਕਾਲਜ ਆਫ਼ ਡਿਫੈਂਸ ਮੈਨੇਜਮੈਂਟ (ਸੀਡੀਐੱਮ) ਇੱਕ ਪ੍ਰਮੁੱਖ ਟ੍ਰਾਈ-ਸਰਵਿਸ ਸੰਸਥਾ ਬਣੀ ਹੋਈ ਹੈ ਜੋ ਮਿਲਟਰੀ ਲੀਡਰਸ਼ਿਪ ਨੂੰ ਸਮਕਾਲੀ ਪ੍ਰਬੰਧਨ ਵਿਚਾਰਾਂ, ਧਾਰਨਾਵਾਂ ਅਤੇ ਸਭ ਤੋਂ ਸਰਬੋਤਮ ਅਭਿਆਸਾਂ ਨਾਲ ਲੈਸ ਕਰਨ ਲਈ ਸਮਰਪਿਤ ਹੈ। ਵਰ੍ਹਿਆਂ ਤੋਂ, ਇਸ ਦੇ ਸਲਾਨਾ ਸੈਮੀਨਾਰਾਂ ਵਿੱਚ ਰਣਨੀਤਕ ਚੁਣੌਤੀਆਂ ਅਤੇ ਆਤਮ-ਨਿਰਭਰਤਾ ਤੋਂ ਲੈ ਕੇ ਭੂ-ਰਾਜਨੀਤਿਕ ਸ਼ਕਤੀ ਤਬਦੀਲੀਆਂ ਅਤੇ ਲੀਡਰਸ਼ਿਪ ਪਰਿਵਰਤਨ ਤੱਕ ਦੇ ਮਹੱਤਵਪੂਰਨ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ ਹੈ, ਜੋ ਕਿ ਭਵਿੱਖ ਦੇ ਸੰਘਰਸ਼ਾਂ ਦੇ ਪ੍ਰਸ਼ਾਸਨ ਅਤੇ ਪ੍ਰਬੰਧਨ ਅਤੇ ਇੱਕ ਲਚਕਦਾਰ ਭਾਰਤ ਦੇ ਨਿਰਮਾਣ ਲਈ ਮਿਲਟਰੀ ਫਿਊਚਰ ਨੂੰ ਆਕਾਰ ਦੇਣ ਵਿੱਚ ਕਾਲਜ ਆਫ ਡਿਫੈਂਸ ਮੈਨੇਜਮੈਂਟ ਦੀ ਭੂਮਿਕਾ ਨੂੰ ਮਜ਼ਬੂਤ ਕਰਦਾ ਹੈ।
************
ਵੀਕੇ/ਰੁਚੀ/ਏਕੇ
(Release ID: 2232942)
ਵਿਜ਼ੀਟਰ ਕਾਊਂਟਰ : 4