ਆਯੂਸ਼
azadi ka amrit mahotsav

ਮਹਾਰਾਸ਼ਟਰ ਦੇ ਸ਼ੇਗਾਓਂ ਵਿੱਚ ਚਾਰ ਦਿਨ ਤੱਕ ਰਾਸ਼ਟਰੀ ਆਰੋਗਯ ਮੇਲਾ 2026 ਚਲੇਗਾ, ਜਿਸ ਵਿੱਚ ਆਯੁਰਵੇਦ, ਯੋਗਾ, ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ ਨੂੰ ਇਕੱਠੇ ਲਿਆਂਦਾ ਜਾਵੇਗਾ


ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 25 ਫਰਵਰੀ ਨੂੰ ਸ਼ੇਗਾਓਂ ਵਿੱਚ ਰਾਸ਼ਟਰੀ ਆਰੋਗਯ ਮੇਲਾ 2026 ਦਾ ਉਦਘਾਟਨ ਕਰਨਗੇ

ਰਾਸ਼ਟਰੀ ਆਰੋਗਯ ਮੇਲਾ 2026 ਮੁੱਖ ਤੌਰ ‘ਤੇ ਕਿਸਾਨਾਂ ਦੇ ਹਿਤ ਅਤੇ ਔਸ਼ਧੀ ਪੌਦਿਆਂ ਦੀ ਖੇਤੀ ‘ਤੇ ਕੇਦ੍ਰਿਤ ਹੋਵੇਗਾ: ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ

ਆਰੋਗਯ ਮੇਲੇ ਵਿੱਚ ਮੁਫ਼ਤ ਆਯੁਸ਼ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਦੇਸ਼ ਦੀ ਰਵਾਇਤੀ ਚਿਕਿਤਸਾ ਵਿਧੀਆਂ ਦੀ ਖੂਬੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ

ਆਰੋਗਯ ਮੇਲੇ 2026 ਰਾਹੀਂ ਵਿਦਰਭ ਦੇ ਕਿਸਾਨਾਂ ਦਾ ਐਗਰੋ-ਫੋਰੈਸਟ੍ਰੀ, ਮੁੱਲ ਵਾਧਾ ਅਤੇ ਔਸ਼ਧੀ ਫਸਲਾਂ ਦੀ ਮਾਰਕੀਟਿੰਗ ‘ਤੇ ਮਾਰਗਦਰਸ਼ਨ ਕੀਤਾ ਜਾਵੇਗਾ

Posted On: 23 FEB 2026 4:13PM by PIB Chandigarh

ਕੇਂਦਰੀ ਆਯੁਸ਼ ਮੰਤਰਾਲਾ, ਆਲ ਇੰਡੀਆ ਆਯੁਰਵੈਦਿਕ ਕਾਂਗਰਸ ਦੇ ਸਹਿਯੋਗ ਨਾਲ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਪਵਿੱਤਰ ਨਗਰ ਸ਼ੇਗਾਓਂ ਵਿੱਚ 25 ਤੋਂ 28 ਫਰਵਰੀ 2026 ਤੱਕ ਚਾਰ ਦਿਨਾਂ “ਰਾਸ਼ਟਰੀ ਆਰੋਗਯ ਮੇਲਾ 2026” ਦਾ ਆਯੋਜਨ ਕਰ ਰਿਹਾ ਹੈ।

ਇਸ ਮੇਲੇ ਦਾ ਉਦੇਸ਼ ਆਮ ਜਨਤਾ ਦਰਮਿਆਨ ਆਯੁਸ਼ ਚਿਕਿਤਸਾ ਪ੍ਰਣਾਲੀ ਨੂੰ ਹੁਲਾਰਾ ਦੇਣਾ, ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਔਸ਼ਧੀ ਪੌਦਿਆਂ ਦੀ ਖੇਤੀ ਅਤੇ ਖੇਤਾਬਾੜੀ ਜੰਗਲਾਤ ਰਾਹੀਂ ਕਿਸਾਨਾਂ ਲਈ ਆਜੀਵਿਕਾ ਦੇ ਨਵੇਂ ਮੌਕੇ ਪੈਦਾ ਕਰਨਾ ਹੈ।

ਰਾਸ਼ਟਰੀ ਆਰੋਗਯ ਮੇਲਾ 2026 ਦਾ ਉਦਘਾਟਨ 25 ਫਰਵਰੀ 2026 ਨੂੰ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕਰਨਗੇ। ਉਦਘਾਟਨੀ ਸਮਾਰੋਹ ਸੰਤ ਗਜਾਨਨ ਮਹਾਰਾਜ ਸੰਸਥਾਨ ਦੇ ਵਿਸਾਵਾ ਮੈਦਾਨ ਵਿੱਚ  ਹੋਵੇਗਾ। ਇਸ ਵਿੱਚ ਮਹਾਰਾਸ਼ਟਰ ਦੇ ਰਾਜਪਾਲ, ਮਹਾਰਾਸ਼ਟਰ ਸਰਕਾਰ ਦੇ ਸੀਨੀਅਰ ਅਧਿਕਾਰੀ, ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਅਤੇ ਕਈ ਹੋਰ ਵਿਸ਼ੇਸ਼ ਮਹਿਮਾਨ ਮੌਜੂਦ ਰਹਿਣਗੇ।

ਇਸ ਮੇਲੇ ਦੌਰਾਨ, ਆਮ ਲੋਕਾਂ ਨੂੰ ਆਯੁਰਵੇਦ, ਯੋਗਾ ਅਤੇ ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ, ਸੋਵਾ ਰਿਗਪਾ, ਹੋਮਿਓਪੈਥੀ ਅਤੇ ਹੋਰ ਰਵਾਇਤੀ ਸਿਹਤ ਸੰਭਾਲ ਪ੍ਰਣਾਲੀਆਂ ਸਮੇਤ ਵੱਖ-ਵੱਖ ਆਯੁਸ਼ ਪ੍ਰਣਾਲੀਆਂ ਦੇ ਤਹਿਤ ਮੁਫ਼ਤ ਸਿਹਤ ਜਾਂਚ, ਮੈਡੀਕਲ ਸਲਾਹ-ਮਸ਼ਵਰਾ ਅਤੇ ਦਵਾਈਆਂ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।

ਇਸ ਪ੍ਰੋਗਰਾਮ ਵਿੱਚ ਥੀਮੈਟਿਕ ਪ੍ਰਦਰਸ਼ਨੀਆਂ, ਮਾਹਿਰਾਂ ਦੇ ਭਾਸ਼ਣ , ਯੋਗਾ ਪ੍ਰਦਰਸ਼ਨ, ਲਾਈਵ ਥੈਰੇਪੀ ਕਾਊਂਟਰਸ ਅਤੇ ਨਿਵਾਰਕ ਅਤੇ ਪ੍ਰੋਤਸਾਹਨ ਸਿਹਤ ਸੰਭਾਲ ‘ਤੇ ਇੰਟਰਐਕਟਿਵ ਸੈਸ਼ਨ ਵੀ ਸ਼ਾਮਲ ਹੋਣਗੇ।

ਆਯੁਸ਼ ਖੇਤਰ ਵਿੱਚ ਚੰਗੀ ਮੈਨੂਫੈਕਚਰਿੰਗ ਪ੍ਰਥਾਵਾਂ, ਗੁਣਵੱਤਾ  ਮਿਆਰਾਂ ਅਤੇ ਨਵੀਨਤਮ ਖੋਜਾਂ ਨੂੰ ਪ੍ਰਦਰਸ਼ਿਤ ਕਰਨ ਲਈ ਕਈ ਨਾਮਵਰ ਫਾਰਮਾਸਿਊਟੀਕਲ ਅਤੇ ਵੈਲਨੈੱਸ ਕੰਪਨੀਆਂ ਹਿੱਸਾ ਲੈਣਗੀਆਂ। ਨਾਲ ਹੀ, ਔਸ਼ਧੀ ਪੌਦਿਆਂ ਅਤੇ ਰੋਜ਼ਾਨਾ ਦੀਆਂ ਸਿਹਤ ਜ਼ਰੂਰਤਾਂ ਲਈ ਸਰਲ ਘਰੇਲੂ ਇਲਾਜਾਂ ਦੀ ਇੱਕ ਸਮਰਪਿਤ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ।

ਮੰਤਰਾਲੇ ਦੇ ਤਹਿਤ ਆਉਣ ਵਾਲੀਆਂ ਆਯੁਸ਼ ਦੀਆਂ ਸਾਰੀਆਂ ਧਾਰਾਵਾਂ ਲਈ ਵੱਖ-ਵੱਖ ਸਟਾਲ ਲਗਾਏ ਜਾਣਗੇ, ਜਿਸ ਨਾਲ ਵਿਜ਼ਿਟਰਾਂ ਨੂੰ ਇੱਕ ਹੀ ਮੰਚ ‘ਤੇ ਭਾਰਤੀ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੀ ਸਮ੍ਰਿੱਧ ਵਿਭਿੰਨਤਾ ਦਾ ਅਨੁਭਵ ਕਰਨ ਵਿੱਚ ਮਦਦ ਮਿਲੇਗੀ।

ਰਾਸ਼ਟਰੀ ਆਰੋਗਯ ਮੇਲੇ 2026 ਦਾ ਇੱਕ ਪ੍ਰਮੁੱਖ ਆਕਰਸ਼ਣ ਬੁਲਢਾਣਾ ਜ਼ਿਲ੍ਹੇ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਕਿਸਾਨਾਂ ਲਈ ਇੱਕ ਵਿਸ਼ੇਸ਼ ਪਹਿਲ ਹੈ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਐਗਰੋ-ਫੋਰੈਸਟ੍ਰੀ ਅਤੇ ਔਸ਼ਧੀ ਪੌਦਿਆਂ ਦੀ ਖੇਤੀ ਨੂੰ ਆਮਦਨ ਦੇ ਇੱਕ ਸਥਾਈ ਅਤੇ ਲਾਭਦਾਇਕ ਸਰੋਤ ਦੇ ਰੂਪ ਵਿੱਚ ਅਪਣਾਉਣ ਲਈ ਪ੍ਰੋਤਸਾਹਿਤ ਕਰਨਾ ਹੈ। “ਆਯੁਰਵੈਦਿਕ ਖੇਤੀ, ਉਤਪਾਦਨ ਅਤੇ ਮਾਰਕੀਟਿੰਗ” ‘ਤੇ ਇੱਕ ਵਿਸ਼ੇਸ਼ ਪ੍ਰੋਗਰਾਮ 27 ਫਰਵਰੀ 2026 ਨੂੰ ਦੁਪਹਿਰ 3 ਵਜੇ ਸ਼ੇਗਾਓਂ ਸਥਿਤ ਵਿਸਾਵਾ ਕੈਂਪਸ ਵਿੱਚ ਆਯੋਜਿਤ ਕੀਤਾ ਜਾਵੇਗਾ।

 

ਇਸ ਵਿਸ਼ਾਲ ਮੇਲੇ ਵਿੱਚ ਕਿਸਾਨਾਂ ਨੂੰ ਜੰਗਲ-ਅਧਾਰਿਤ ਅਤੇ ਔਸ਼ਧੀ ਫਸਲਾਂ ਦੀ ਖੇਤੀ, ਪ੍ਰੋਸੈੱਸਿੰਗ, ਮੁੱਲ ਵਾਧਾ ਅਤੇ ਮਾਰਕੀਟਿੰਗ ‘ਤੇ ਮਾਹਿਰ ਮਾਰਗਦਰਸ਼ਨ ਪ੍ਰਾਪਤ ਹੋਵੇਗਾ, ਤਾਂ ਜੋ ਰਵਾਇਤੀ ਖੇਤੀਬਾੜੀ ਕਰਨ ਵਾਲੇ ਕਿਸਾਨ ਆਯੁਰਵੈਦਿਕ ਖੇਤੀ ਵੀ ਸ਼ੁਰੂ ਕਰ ਸਕਣ ਅਤੇ ਆਪਣੀ ਆਮਦਨ ਵਧਾ ਸਕਣ।

ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਸਾਨਾਂ ਤੋਂ ਆਯੁਰਵੈਦਿਕ ਖੇਤੀਬਾੜੀ ਅਤੇ ਉਤਪਾਦਨ ਪ੍ਰੋਗਰਾਮ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਅਤੇ ਰਵਾਇਤੀ ਫਸਲਾਂ ਦੇ ਨਾਲ-ਨਾਲ ਔਸ਼ਧੀ ਪੌਦਿਆਂ ਦੀ ਖੇਤੀ ਦੇ ਲਾਭ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਜ਼ਮੀਨ ਦੇ ਕੁਝ ਹਿੱਸਿਆਂ ‘ਤੇ ਔਸ਼ਧੀ ਪੌਦਿਆਂ ਦੀ ਖੇਤੀ ਕਰਨ ਨਾਲ ਕਿਸਾਨਾਂ ਨੂੰ ਸਥਾਈ ਅਤੇ ਲਾਭਕਾਰੀ ਆਮਦਨ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ, ਨਾਲ ਹੀ ਨਾਗਰਿਕਾਂ ਨੂੰ ਉੱਚ ਗੁਣਵੱਤਾ ਵਾਲੇ ਕੁਦਰਤੀ ਇਲਾਜ ਦੇ ਵਿਕਲਪ ਮਿਲਣਗੇ ਅਤੇ ਇਸ ਤਰ੍ਹਾਂ ਆਯੁਸ਼ ਵੈਲਿਓ ਚੇਨ ਮਜ਼ਬੂਤ ਹੋਵੇਗੀ।

ਸ਼ੇਗਾਓਂ ਦੀ ਪਵਿੱਤਰ ਭੂਮੀ ਵਿੱਚ ਆਯੋਜਿਤ ਹੋਣ ਵਾਲਾ ਰਾਸ਼ਟਰੀ ਆਰੋਗਯ ਮੇਲਾ 2026 ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਦੀ ਕਲਪਨਾ ਹੈ ਜਿਸ ਦੇ ਦੋਹਰੇ ਉਦੇਸ਼ ਹਨ: ਔਸ਼ਧੀ ਪੌਦਿਆਂ ‘ਤੇ ਅਧਾਰਿਤ ਖੇਤੀਬਾੜੀ ਰਾਹੀਂ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਨਾ ਅਤੇ ਆਮ ਜਨਤਾ ਨੂੰ ਗੁਣਵੱਤਾਪੂਰਨ ਆਯੁਸ਼-ਅਧਾਰਿਤ ਸਿਹਤ ਸੇਵਾਵਾਂ ਅਤੇ ਜਾਗਰੂਕਤਾ ਪ੍ਰਦਾਨ ਕਰਨਾ।

ਮਹਾਰਾਸ਼ਟਰ ਅਤੇ ਗੁਆਂਢੀ ਰਾਜਾਂ ਦੇ ਨਾਗਰਿਕਾਂ, ਕਿਸਾਨਾਂ, ਸਵੈ ਸਹਾਇਤਾ ਸਮੂਹਾਂ, ਵਿਦਿਆਰਥੀਆਂ, ਹੈਲਥ ਵਲੰਟੀਅਰਾਂ ਅਤੇ ਆਯੁਸ਼ ਹਿਤਧਾਰਕਾਂ ਨੂੰ ਸ਼ੇਗਾਓਂ ਆਉਣ ਅਤੇ ਰਾਸ਼ਟਰੀ ਆਰੋਗਯ ਮੇਲੇ 2026 ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇਸ ਰਾਸ਼ਟਰੀ ਆਯੋਜਨ ਨੂੰ ਸ਼ਾਨਦਾਰ ਸਫ਼ਲਤਾ ਦਿਵਾਉਣ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।

 

************

ਐੱਸਆਰ/ਜੀਐੱਸ


(Release ID: 2232069) ਵਿਜ਼ੀਟਰ ਕਾਊਂਟਰ : 4