ਵਿੱਤ ਮੰਤਰਾਲਾ
azadi ka amrit mahotsav

ਭਾਰਤ ਅਤੇ ਫਰਾਂਸ ਨੇ ਡਬਲ ਟੈਕਸੇਸ਼ਨ ਅਵੌਇਡਨਸ ਕਨਵੈਨਸ਼ਨ (ਡੀਟੀਏਸੀ) ਨੂੰ ਅਪਡੇਟ ਕਰਨ ਲਈ ਸੋਧ ਪ੍ਰੋਟੋਕੋਲ ‘ਤੇ ਹਸਤਾਖਰ ਕੀਤੇ


ਭਾਰਤ-ਫਰਾਂਸ ਡੀਟੀਏਸੀ ਦੇ ਪ੍ਰੋਟੋਕੋਲ ਵਿੱਚ ਸੋਧ ਨਾਲ ਨਿਵੇਸ਼ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਟੈਕਸ ਸੰਧੀ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਬਣੇਗੀ

Posted On: 23 FEB 2026 5:02PM by PIB Chandigarh

ਫਰਾਂਸ ਦੇ ਰਾਸ਼ਟਰਪਤੀ ਦੀ ਹਾਲ ਦੀ ਭਾਰਤ ਯਾਤਰਾ ਦੌਰਾਨ, ਭਾਰਤ ਅਤੇ ਫਰਾਂਸ ਸਰਕਾਰ ਨੇ 29 ਸਤੰਬਰ, 1992 (‘ਭਾਰਤ-ਫਰਾਂਸ ਡੀਟੀਏਸੀ’) ‘ਤੇ ਹਸਤਾਖਰ ਕੀਤੇ ਗਏ ਭਾਰਤ-ਫਰਾਂਸ ਡਬਲ ਟੈਕਸੇਸ਼ਨ ਅਵੌਇਡਨਸ ਕਨਵੈਨਸ਼ਨ ਵਿੱਚ ਸੋਧ ਕਰਨ ਵਾਲੇ ਇੱਕ ਪ੍ਰੋਟੋਕੋਲ ‘ਤੇ ਹਸਤਾਖਰ ਕੀਤੇ ਹਨ। ਸੋਧ ਪ੍ਰੋਟੋਕੋਲ ‘ਤੇ ਭਾਰਤ ਸਰਕਾਰ ਦੇ ਕੇਂਦਰੀ ਪ੍ਰਤੱਖ ਟੈਕਸ ਬੋਰਡ ਦੇ ਚੇਅਰਪਰਸਨ ਸ਼੍ਰੀ ਰਵੀ ਅਗਰਵਾਲ ਅਤੇ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਸ਼੍ਰੀ ਥਿਏਰੀ ਮਾਥਾਊ ਨੇ ਆਪਣੀਆਂ –ਆਪਣੀਆਂ ਸਰਕਾਰਾਂ ਵੱਲੋਂ ਹਸਤਾਖਰ ਕੀਤੇ।

ਸੋਧ ਪ੍ਰੋਟੋਕੋਲ ਕਿਸੇ ਕੰਪਨੀ ਦੇ ਸ਼ੇਅਰਾਂ ਦੀ ਵਿਕਰੀ ਤੋਂ ਪੈਦਾ ਹੋਣ ਵਾਲੇ ਪੂੰਜੀਗਤ ਲਾਭ ਦੇ ਸਬੰਧ ਵਿੱਚ ਉਸ ਖੇਤਰ ਅਧਿਕਾਰ ਨੂੰ ਪੂਰੇ ਟੈਕਸ ਅਧਿਕਾਰ ਪ੍ਰਦਾਨ ਕਰਦਾ ਹੈ ਜਿੱਥੇ ਅਜਿਹੀ ਕੰਪਨੀ ਨਿਵਾਸੀ ਹੈ। ਸੋਧ ਪ੍ਰੋਟੋਕੋਲ ਇਸ ਪ੍ਰੋਟੋਕੋਲ ਤੋਂ ਡੀਟੀਏਸੀ ਵਿੱਚ ਅਖੌਤੀ ਮੋਸਟ-ਫੇਵਰਡ-ਨੇਸ਼ਨ( ਐੱਮਐੱਫਐੱਨ) ਕਲੌਜ ਨੂੰ ਵੀ ਹਟਾ ਦਿੰਦਾ ਹੈ, ਜਿਸ ਨਾਲ ਇਸ ਨਾਲ ਸਬੰਧਿਤ ਸਾਰੇ ਮੁੱਦਿਆਂ ‘ਤੇ ਵਿਰਾਮ ਲਗ ਜਾਂਦਾ ਹੈ। ਸੋਧ ਪ੍ਰੋਟੋਕੋਲ ਘੱਟ ਤੋਂ ਘੱਟ ਦਸ ਪ੍ਰਤੀਸ਼ਤ ਪੂੰਜੀ ਰੱਖਣ ਵਾਲਿਆਂ ਲਈ 5 ਪ੍ਰਤੀਸ਼ਤ ਦੀ ਵੰਡ ਦਰ ਅਤੇ ਹੋਰ ਸਾਰੇ ਮਾਮਲਿਆਂ ਲਈ 15 ਪ੍ਰਤੀਸ਼ਤ ਟੈਕਸ ਰੱਖਣ ਵਾਲਿਆਂ ਲਈ ਟੈਕਸ ਦੇ 10 ਪ੍ਰਤੀਸ਼ਤ ਦੀ ਸਿੰਗਲ ਦਰ ਨੂੰ ਬਦਲ ਕੇ ਲਾਭਅੰਸ਼ ਤੋਂ ਆਮਦਨ ਦੇ ਟੈਕਸ ਨੂੰ ਵੀ ਸੋਧ ਕਰਦਾ ਹੈ।

ਇਹ ਭਾਰਤ ਅਮਰੀਕਾ ਦੋਹਰਾ ਟੈਕਸੇਸ਼ਨ ਟਾਲਣ ਸਮਝੌਤੇ ਦੀ ਪਰਿਭਾਸ਼ਾ ਦੇ ਨਾਲ ਤਾਲਮੇਲ ਬਿਠਾ ਕੇ ‘ਤਕਨੀਕੀ ਸੇਵਾਵਾਂ’ ਲਈ ਫੀਸ’ ਦੀ ਪਰਿਭਾਸ਼ਾ ਨੂੰ ਵੀ ਸੋਧ ਕਰਦਾ ਹੈ ਅਤੇ ਸਰਵਿਸ ਪੀਈ ਨੂੰ ਜੋੜ ਕੇ ‘ਸਥਾਈ ਪ੍ਰਤਿਸ਼ਠਾਨ’ ਦੇ ਦਾਇਰੇ ਦਾ ਵਿਸਤਾਰ ਕਰਦਾ ਹੈ।

ਸੋਧ ਪ੍ਰੋਟੋਕੋਲ ਵਿੱਚ ਸੂਚਨਾ ਦੇ ਅਦਾਨ-ਪ੍ਰਦਾਨ ਦੇ ਪ੍ਰਾਵਧਾਨਾਂ ਨੂੰ ਵੀ ਅਪਡੇਟ ਕੀਤਾ ਗਿਆ ਹੈ ਅਤੇ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਟੈਕਸਾਂ ਦੇ ਸੰਗ੍ਰਹਿ ਵਿੱਚ ਸਹਾਇਤਾ ‘ਤੇ ਇੱਕ ਨਵੀਂ ਧਾਰਾ ਪੇਸ਼ ਕੀਤੀ ਗਈ ਹੈ। ਇਹ ਸੂਚਨਾਵਾਂ ਦੇ ਨਿਰਵਿਘਨ ਅਦਾਨ-ਪ੍ਰਦਾਨ ਨੂੰ ਸਮਰੱਥ ਅਤੇ ਸੁਵਿਧਾਜਨਕ ਬਣਾਏਗਾ ਅਤੇ ਭਾਰਤ ਅਤੇ ਫਰਾਂਸ ਦਰਮਿਆਨ ਆਪਸੀ ਟੈਕਸ ਸਹਿਯੋਗ ਨੂੰ ਮਜ਼ਬੂਤ ਕਰੇਗਾ। ਸੋਧ ਪ੍ਰੋਟੋਕੋਲ ਵਿੱਚ ਡੀਟੀਏਸੀ ਦੇ ਅੰਦਰ ਬੀਈਪੀਐੱਸ ਮਲਟੀਲੇਟਰਲ ਇੰਸਟ੍ਰੂਮੈਂਟ (ਐੱਮਐੱਲਆਈ) ਦੇ ਲਾਗੂ ਪ੍ਰਾਵਧਾਨ ਵੀ ਸ਼ਾਮਲ ਹਨ, ਜੋ ਭਾਰਤ ਅਤੇ ਫਰਾਂਸ ਦੁਆਰਾ ਐੱਮਐੱਲਆਈ ‘ਤੇ ਹਸਤਾਖਰ ਅਤੇ ਪੁਸ਼ਟੀ ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਲਾਗੂ ਹੋ ਗਏ ਸਨ।

ਸੋਧ ਪ੍ਰੋਟੋਕੋਲ ਰਾਹੀਂ ਪੇਸ਼ ਕੀਤੇ ਗਏ ਪਰਿਵਰਤਨ ਦੋਹਾਂ ਦੇਸ਼ਾਂ ਦੇ ਕਾਨੂੰਨਾਂ ਦੇ ਤਹਿਤ ਅੰਦਰੂਨੀ ਪ੍ਰਕਿਰਿਆਵਾਂ ਦੇ ਪੂਰਾ ਹੋਣ ਤੋਂ ਬਾਅਦ ਅਤੇ ਦੋਹਾਂ ਦੇਸ਼ਾਂ ਦਰਮਿਆਨ ਸਹਿਮਤ ਸ਼ਰਤਾਂ ਦੇ ਅਧੀਨ ਪ੍ਰਭਾਵਸ਼ਾਲੀ ਹੋਣਗੇ।

ਸੋਧ ਪ੍ਰੋਟੋਕੋਲ ਭਾਰਤ-ਫਰਾਂਸ ਡੀਟੀਏਸੀ ਨੂੰ ਨਵੀਨਤਮ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਅਪਡੇਟ ਕਰਦਾ ਹੈ, ਜੋ ਭਾਰਤ ਅਤੇ ਫਰਾਂਸ ਦੋਹਾਂ ਦੇ ਹਿਤਾਂ ਨੂੰ ਸੰਤੁਲਿਤ ਕਰਦਾ ਹੈ, ਅਤੇ ਇਸ ਨੂੰ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਅਪਡੇਟ ਕਰਦਾ ਹੈ। ਸੋਧ ਪ੍ਰੋਟੋਕੋਲ ਟੈਕਸਪੇਅਰਸ ਨੂੰ ਟੈਕਸ ਸਬੰਧੀ ਵਧੇਰੇ ਨਿਸ਼ਚਿਤਤਾ ਪ੍ਰਦਾਨ ਕਰੇਗਾ ਅਤੇ ਭਾਰਤ ਅਤੇ ਫਰਾਂਸ ਦਰਮਿਆਨ ਨਿਵੇਸ਼, ਤਕਨਾਲੋਜੀ ਅਤੇ ਕਰਮਚਾਰੀਆਂ ਦੇ ਪ੍ਰਵਾਹ ਨੂੰ ਉਤਸ਼ਾਹਿਤ ਕਰੇਗਾ, ਅਤੇ ਇਸ ਤਰ੍ਹਾਂ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇਗਾ।

****

ਐੱਨਬੀ/ਕੇਐੱਮਐੱਨ


(Release ID: 2232038) ਵਿਜ਼ੀਟਰ ਕਾਊਂਟਰ : 4