ਕਾਨੂੰਨ ਤੇ ਨਿਆਂ ਮੰਤਰਾਲਾ
ਭਾਰਤ ਦੇ ਸੰਵਿਧਾਨ ਦਾ ਗੁਜਰਾਤੀ ਅਤੇ ਤਮਿਲ ਭਾਸ਼ਾ ਵਿੱਚ ਅਪਡੇਟ ਸੰਸਕਰਣ ਅਤੇ ਨਵੀਨਤਮ ਕਾਨੂੰਨੀ ਸ਼ਬਦਾਵਲੀ (ਅੰਗ੍ਰੇਜ਼ੀ-ਹਿੰਦੀ) ਦਾ ਰਿਲੀਜ਼ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ‘ਤੇ
Posted On:
21 FEB 2026 7:53PM by PIB Chandigarh
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ (21 ਫਰਵਰੀ 2026) ਦੇ ਮੌਕੇ ‘ਤੇ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ, ਮਾਣਯੋਗ ਉਪ ਰਾਸ਼ਟਰਪਤੀ ਨੇ ਉਪਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਭਾਰਤ ਦੇ ਸੰਵਿਧਾਨ ਦਾ ਗੁਜਰਾਤੀ ਅਤੇ ਤਮਿਲ ਭਾਸ਼ਾ ਵਿੱਚ ਅਪਡੇਟ ਸੰਸਕਰਣ ਅਤੇ ਨਵੀਨਤਮ ਕਾਨੂੰਨੀ ਸ਼ਬਦਾਵਲੀ (ਅੰਗ੍ਰੇਜ਼ੀ-ਹਿੰਦੀ) ਜਾਰੀ ਕੀਤਾ। ਇਹ ਆਯੋਜਨ ਰਾਸ਼ਟਰ ਦੇ ਬੁਨਿਆਦੀ ਦਸਤਾਵੇਜ਼ ਨੂੰ ਉਸ ਦੇ ਅਪਡੇਟ ਕੀਤੇ ਸੰਸਕਰਣ ਵਿੱਚ ਵਧੇਰੇ ਖੇਤਰੀ ਭਾਸ਼ਾਵਾਂ ਵਿੱਚ ਪਹੁੰਚਯੋਗ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸੰਦੇਸ਼, ਜੋ ਪੜ੍ਹਿਆ ਗਿਆ, ਇਸ ਨੇ ਭਾਸ਼ਾਈ ਸਮਾਵੇਸ਼ਿਤਾ ਦੇ ਮਹੱਤਵ ਨੂੰ ਮਾਨਤਾ ਦਿੱਤੀ ਅਤੇ ਸੰਵਿਧਾਨ ਅਤੇ ਕਾਨੂੰਨਾਂ ਤੱਕ ਨਾਗਰਿਕਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਾਨੂੰਨੀ ਵਿਭਾਗ ਦੇ ਯਤਨਾਂ ਦੀ ਸ਼ਲ਼ਾਘਾ ਕੀਤੀ, ਜਿਸ ਨੇ ਗੁਜਰਾਤੀ ਅਤੇ ਤਮਿਲ ਭਾਸ਼ਾਵਾਂ ਵਿੱਚ ਸੰਵਿਧਾਨ ਦੇ ਅਪਡੇਟ ਸੰਸਕਰਣ ਅਤੇ ਸਰਲ ਹਿੰਦੀ ਸ਼ਬਦਾਂ ਦੀ ਵਰਤੋਂ ਕਰਕੇ ਅੰਗ੍ਰੇਜ਼ੀ-ਹਿੰਦੀ ਕਾਨੂੰਨੀ ਸ਼ਬਦਾਵਲੀ ਦਾ ਨਵੀਨਤਮ ਸੰਸਕਰਣ ਜਾਰੀ ਕੀਤਾ।
ਇਸ ਮੌਕੇ ‘ਤੇ ਸ਼੍ਰੀ ਅਰਜੁਨ ਰਾਮ ਮੇਘਵਾਲ, ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਵਿਭਾਗ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਪਿਛੋਕੜ ਨੂੰ ਉਜਾਗਰ ਕੀਤਾ। ਉਨ੍ਹਾਂ ਨੇ 1952 ਵਿੱਚ ਤਤਕਾਲੀ ਪੂਰਬੀ ਪਾਕਿਸਤਾਨ ਵਿੱਚ ਬੰਗਾਲੀ ਭਾਸ਼ਾ ਦੀ ਰੱਖਿਆ ਲਈ ਉਰਦੂ ਦੇ ਥੋਪੇ ਜਾਣ ਦੇ ਵਿਰੁੱਧ ਸੰਘਰਸ਼ ਨੂੰ ਯਾਦ ਕੀਤਾ। ਉਨ੍ਹਾਂ ਨੇ ਯੂਨੈਕਸੋ ਪ੍ਰਸਤਾਵ, ਸੰਯੁਕਤ ਰਾਸ਼ਟਰ ਮਹਾਸਭਾ ਪ੍ਰਸਤਾਵ ਅਤ 2008 ਨੂੰ ਅੰਤਰਰਾਸ਼ਟਰੀ ਭਾਸ਼ਾ ਵਰ੍ਹਾ ਐਲਾਨ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 25 ਦਸੰਬਰ 2025 ਨੂੰ ਮਾਣਯੋਗ ਰਾਸ਼ਟਰਪਤੀ ਦੁਆਰਾ ਸੰਥਾਲੀ ਸੰਸਕਰਣ ਦੇ ਪਹਿਲੇ ਸੰਸਕਰਣ ਦੇ ਜਾਰੀ ਹੋਣ ਅਤੇ ਇਸ ਪਹਿਲ ਦੀ ਉਨ੍ਹਾਂ ਦੀ ਸ਼ਲਾਘਾ ਨੂੰ ਯਾਦ ਕੀਤਾ।
ਡਾ. ਰਾਜੀਵ ਮਣੀ, ਕਾਨੂੰਨੀ ਵਿਭਾਗ ਦੇ ਸਕੱਤਰ ਨੇ ਗੁਜਰਾਤੀ ਅਤੇ ਤਮਿਲ ਭਾਸ਼ਾਵਾਂ ਵਿੱਚ ਸੰਵਿਧਾਨ ਅਤੇ ਅੰਗ੍ਰੇਜ਼ੀ-ਹਿੰਦੀ ਕਾਨੂੰਨੀ ਸ਼ਬਦਾਵਲੀ ਦੇ 8ਵੇਂ ਸੰਸਕਰਣ ਨੂੰ ਜਾਰੀ ਕਰਨ ਦੇ ਵਿਭਾਗ ਦੇ ਯਤਨਾਂ ‘ਤੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਸੰਵਿਧਾਨ ਦੀ ਅਨੁਵਾਦਿਤ ਅਤੇ ਅਪਡੇਟ ਭਾਸ਼ਾਵਾਂ ਦੀ ਸੂਚੀ ਦਿੱਤੀ, ਜਿਸ ਵਿੱਚ ਸੰਥਾਲੀ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ ਖੇਤਰੀ ਭਾਸ਼ਾ ਯੂਨਿਟ, ਰਾਜ ਭਾਸ਼ਾ ਵਿੰਗ ਅਤੇ ਕਾਨੂੰਨੀ ਵਿਭਾਗ ਦੇ ਅਧਿਕਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।



49FA.jpeg)
************
ਸਮਰਾਟ/ਸ਼ੀਨਮ
(Release ID: 2231785)
ਵਿਜ਼ੀਟਰ ਕਾਊਂਟਰ : 24