ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav AI Impact Summit 2026

ਇੰਡੀਆ ਏਆਈ ਇੰਪੈਕਟ ਸਮਿਟ 2026 ਵਿੱਚ, ਮਾਹਿਰਾਂ ਨੇ ਏਆਈ ਨੂੰ ਅੱਗੇ ਵਧਾਉਣ ਵਿੱਚ ਓਪਨ ਨੈੱਟਵਰਕ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਭੂਮਿਕਾ 'ਤੇ ਚਰਚਾ ਕੀਤੀ


ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਸਿਹਤ ਸੰਭਾਲ, ਖੇਤੀਬਾੜੀ ਅਤੇ ਜਨਤਕ ਸੇਵਾਵਾਂ ਵਿੱਚ ਏਆਈ ਨੂੰ ਵਧਾਉਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ

ਲੀਡਰਸ ਨੇ ਵਧੇਰੇ ਪਹੁੰਚ ਲਈ ਕਿਫਾਇਤੀ, ਵਰਤੋਂ ਵਿੱਚ ਅਸਾਨ ਅਤੇ ਬਹੁਭਾਸ਼ਾਈ ਏਆਈ ਦੀ ਮੰਗ ਕੀਤੀ।

ਪੈਨਲ ਨੇ ਵਿਸ਼ਵਵਿਆਪੀ ਪ੍ਰਭਾਵ ਲਈ ਸਭ ਨੂੰ ਇਕੱਠੇ ਲੈ ਕੇ ਚਲਣ ਅਤੇ ਦੁਹਰਾਉਣ ਲਾਇਕ ਏਆਈ ਮਾਡਲਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ

Posted On: 20 FEB 2026 1:37PM by PIB Chandigarh

ਇੰਡੀਆ ਏਆਈ ਇੰਪੈਕਟ ਸਮਿਟ 2026 ਵਿੱਚ, "ਏਆਈ ਐਂਡ ਓਪਨ ਨੈੱਟਵਰਕ: ਕ੍ਰਿਏਟਿੰਗ ਇੰਪੈਕਟ ਐਟ ਸ‍ਕੇਲ"  ਸੈਸ਼ਨ 'ਤੇ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ: ਏਆਈ ਦਾ ਭਵਿੱਖ ਸਿਰਫ਼ ਮਾਡਲਾਂ ਵਿੱਚ ਨਵੀਆਂ ਖੋਜਾਂ ਨਾਲ ਹੀ ਨਹੀਂ, ਸਗੋਂ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਓਪਨ ਨੈੱਟਵਰਕ ਆਰਕੀਟੈਕਚਰ ਦੁਆਰਾ ਵੀ ਨਿਰਧਾਰਤ ਕੀਤਾ ਜਾਵੇਗਾ ਜੋ ਨਵੀਨਤਾ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਸਿਹਤ ਸੰਭਾਲ, ਖੇਤੀਬਾੜੀ, ਵਿਗਿਆਨ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਦੀਆਂ ਉਦਾਹਰਣਾਂ ਦੀ ਵਰਤੋਂ ਕਰਦੇ ਹੋਏ, ਬੁਲਾਰਿਆਂ ਨੇ ਦੱਸਿਆ ਕਿ ਕਿਵੇਂ ਭਾਰਤ ਦੇ ਤਰੀਕੇ ਨੇ ਸਹਿਮਤੀ-ਅਧਾਰਿਤ ਡੇਟਾ ਪ੍ਰਣਾਲੀਆਂ, ਅੰਤਰ-ਸੰਚਾਲਿਤ ਪਲੈਟਫਾਰਮਾਂ (ਵੱਖ-ਵੱਖ ਪ੍ਰਣਾਲੀਆਂ ਦਰਮਿਆਨ ਸਰੋਤਾਂ ਦੀ ਬੇਰੋਕ ਵੰਡ), ਅਤੇ ਖੁੱਲ੍ਹੀ ਭਾਗੀਦਾਰੀ ਨੂੰ ਮਿਲਾ ਕੇ ਆਬਾਦੀ ਵਿੱਚ ਵੱਡੇ ਪੱਧਰ 'ਤੇ ਏਆਈ ਤੈਨਾਤੀ ਦੀ ਨੀਂਹ ਰੱਖੀ ਹੈ।

ਇਸ ਸੈਸ਼ਨ ਵਿੱਚ ਨੈੱਟਵਰਕਸ ਫਾਰ ਹਿਊਮੈਨਿਟੀ ਦੇ ਸਹਿ-ਸੰਸਥਾਪਕ ਅਤੇ ਸਰਪ੍ਰਸਤ ਨੰਦਨ ਨੀਲੇਕਣੀ; ਬਾਇਓਕੋਨ ਗਰੁੱਪ ਦੀ ਚੇਅਰਪਰਸਨ ਕਿਰਨ ਮਜ਼ੂਮਦਾਰ-ਸ਼ਾਅ; ਵਿਸ਼ਵ ਬੈਂਕ ਗਰੁੱਪ ਦੇ ਡਿਜੀਟਲ ਅਤੇ ਏਆਈ ਦੇ ਉਪ-ਪ੍ਰਧਾਨ ਸੰਗਬੂ ਕਿਮ; ਵਾਧਵਾਨੀ ਏਆਈ ਦੇ ਸੰਸਥਾਪਕ ਸੁਨੀਲ ਵਾਧਵਾਨੀ; ਅਤੇ ਗੂਗਲ ਅਤੇ ਅਲਫਾਬੇਟ ਵਿਖੇ ਰਿਸਰਚ ਲੈਬਜ਼, ਟੈਕਨੋਲੋਜੀ ਅਤੇ ਸੋਸਾਇਟੀ ਦੇ ਪ੍ਰਧਾਨ ਜੇਮਜ਼ ਮਨਯਿਕਾ ਦਰਮਿਆਨ ਉੱਚ-ਪੱਧਰੀ ਗੱਲਬਾਤ ਹੋਈ। ਚਰਚਾ ਦੌਰਾਨ ਇਸ ਗੱਲ ਦਾ ਜ਼ਿਕਰ ਹੋਇਆ ਕਿ ਕਿਵੇਂ ਓਪਨ ਨੈੱਟਵਰਕ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਇੱਕ ਵਿਸ਼ਾਲ ਆਬਾਦੀ ਵਿੱਚ ਏਆਈ ਦੀ ਤੈਨਾਤੀ ਨੂੰ ਸਮਰੱਥ ਬਣਾ ਸਕਦਾ ਹੈ। ਘੱਟ ਲਾਗਤ ਵਾਲੀ ਖੇਤੀ ਦੀ ਸਲਾਹ ਅਤੇ ਏਆਈ-ਸਮਰਥਿਤ ਡਾਇਗਨੌਸਟਿਕਸ ਤੋਂ ਲੈ ਕੇ ਪ੍ਰੋਟੀਨ ਰਿਸਰਚ ਅਤੇ ਫਰੰਟਲਾਈਨ ਸਰਵਿਸ ਟੂਲਸ ਤੱਕ, ਪੈਨਲ ਨੇ ਸਵਾਲ ਕੀਤਾ ਕਿ ਕਿਵੇਂ ਅਨੁਮਾਨ ਲਾਗਤਾਂ ਨੂੰ ਘਟਾ ਕੇ, ਏਜੰਟ-ਅਧਾਰਿਤ ਇੰਟਰਫੇਸਾਂ ਰਾਹੀਂ ਉਪਭੋਗਤਾ ਅਨੁਭਵ ਨੂੰ ਸਰਲ ਬਣਾ ਕੇ, ਅਤੇ ਕਈ ਭਾਸ਼ਾਵਾਂ ਤੱਕ ਪਹੁੰਚ ਨੂੰ ਸਮਰੱਥ ਬਣਾ ਕੇ ਏਆਈ ਨੂੰ ਇੱਕ ਮਾਹਿਰ ਸਮਰੱਥਾ ਤੋਂ ਵਿਆਪਕ ਤੌਰ 'ਤੇ ਵਰਤੀ ਜਾਣ ਵਾਲੀ ਤਕਨਾਲੋਜੀ ਵਿੱਚ ਬਦਲਿਆ ਜਾ ਸਕਦਾ ਹੈ।

ਨੈੱਟਵਰਕਸ ਫਾਰ ਹਿਊਮੈਨਿਟੀ ਦੇ ਸਹਿ-ਸੰਸਥਾਪਕ ਅਤੇ ਸਰਪ੍ਰਸਤ ਨੰਦਨ ਨੀਲੇਕਣੀ ਨੇ ਪ੍ਰੋਡਕਟਿਵ ਏਆਈ ਡਿਫਯੂਜਨ ਨੂੰ ਤੇਜ਼ ਕਰਨ ਵਿੱਚ ਓਪਨ ਨੈੱਟਵਰਕਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਏਆਈ ਨੂੰ ਇੱਕ ਆਮ-ਉਦੇਸ਼ ਤਕਨਾਲੋਜੀ ਵਜੋਂ ਦਰਸਾਉਂਦੇ ਹੋਏ, ਉਨ੍ਹਾਂ ਕਿਹਾ ਕਿ ਅਸਲ ਸਵਾਲ ਇਹ ਹੈ, "ਲੋਕਾਂ ਲਈ ਇੱਕ ਉਪਯੋਗੀ ਤਰੀਕੇ ਨਾਲ ਇਸ ਦੀ ਵਰਤੋਂ ਨੂੰ ਵਧਾਉਣ ਲਈ ਸਭ ਤੋਂ ਤੇਜ਼ ਤਰੀਕਾ ਕੀ ਹੈ?" ਯੂਪੀਆਈ ਦੇ ਓਪਨ ਆਰਕੀਟੈਕਚਰ ਨਾਲ ਤੁਲਨਾ ਕਰਦੇ ਹੋਏ, ਉਨ੍ਹਾਂ ਜ਼ੋਰ ਦਿੱਤਾ ਕਿ "ਓਪਨ ਨੈੱਟਵਰਕ ਕਈ ਐਕਟਰਸ ਅਤੇ ਇਨੋਵੇਟਰਸ ਨੂੰ ਏਆਈ ਦੀ ਵਰਤੋਂ ਕਰਕੇ ਕਿਨਾਰੇ 'ਤੇ ਐਪਲੀਕੇਸ਼ਨ ਬਣਾਉਣ ਦੀ ਆਗਿਆ ਦਿੰਦੇ ਹਨ," ਅਤੇ ਅੱਗੇ ਕਿਹਾ ਕਿ "ਏਜੰਟਾਂ ਦੀ ਅਸਲ ਸ਼ਕਤੀ ਉਪਭੋਗਤਾ ਲਈ ਜਟਿਲਤਾਵਾਂ ਨੂੰ ਦੂਰ ਕਰਨਾ ਹੈ।"

ਬਾਇਓਕੋਨ ਗਰੁੱਪ ਦੀ ਚੇਅਰਪਰਸਨ ਕਿਰਨ ਮਜ਼ੂਮਦਾਰ ਸ਼ਾਅ ਨੇ ਭਾਰਤ ਦੇ ਡਿਜੀਟਲ ਹੈਲਥ ਸਟੈਕ ਅਤੇ ਏਆਈ ਦੇ ਸੁਮੇਲ ਦੁਆਰਾ ਪੇਸ਼ ਕੀਤੇ ਗਏ ਪਰਿਵਰਤਨਸ਼ੀਲ ਮੌਕਿਆਂ 'ਤੇ ਜ਼ੋਰ ਦਿੱਤਾ। ਗਲੋਬਲ ਰੈਫਰੈਂਸ ਮਾਡਲ ਬਣਾਉਣ ਦੀ ਸਮਰੱਥਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਭਾਰਤ ਤੁਰੰਤ ਇੱਕ ਗਲੋਬਲ ਰੈਫਰੈਂਸ ਮਾਡਲ ਬਣਾ ਸਕਦਾ ਹੈ, ਜਦੋਂ ਏਆਈ ਦੀ ਵਰਤੋਂ ਕਰਨ ਦੀ ਗੱਲ ਆਉਂਦੀ ਹੈ, ਜਿਸ ਤਰ੍ਹਾਂ ਦਾ ਸਿਹਤ ਡੇਟਾ ਨੂੰ ਅਸੀਂ ਜੋੜ ਰਹੇ ਹਾਂ।" ਉਨ੍ਹਾਂ ਨੇ ਅੱਗੇ ਕਿਹਾ ਕਿ ਅੰਤਿਮ ਟੀਚਾ "ਲੰਬੇ ਸਮੇਂ ਵਿੱਚ ਵੱਡੇ ਪੈਮਾਨੇ 'ਤੇ ਯੂਨੀਵਰਸਲ ਹੈਲਥ ਕਵਰੇਜ ਪ੍ਰਦਾਨ ਕਰਨਾ" ਹੈ।

ਵਿਸ਼ਵ ਬੈਂਕ ਸਮੂਹ ਦੇ ਡਿਜੀਟਲ ਅਤੇ ਏਆਈ ਦੇ ਉਪ ਪ੍ਰਧਾਨ, ਸੰਗਬੂ ਕਿਮ ਨੇ ਸਾਰੇ ਦੇਸ਼ਾਂ ਵਿੱਚ ਰੈਪਲੀਕੇਬਲ ਅਤੇ ਸਕੇਲੇਬਲ ਮਾਡਲਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਗਲੋਬਲ ਐਡੈਪਟੇਬਿਲਿਟੀ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਫੋਕਸ ਇਸ ਗੱਲ ‘ਤੇ ਹੋਣਾ ਚਾਹੀਦਾ ਹੈ ਕਿ "ਸਰਕਾਰਾਂ ਅਤੇ ਦੇਸ਼ਾਂ ਵਿੱਚ ਕਿਹੜੇ ਐਲੀਮੈਂਟਸ ਦੀ ਨਕਲ ਕੀਤੀ ਜਾ ਸਕਦੀ ਹੈ ਅਤੇ ਅਸਲ ਵਿੱਚ ਜ਼ਰੂਰੀ ਕੰਪੋਨੈਂਟਸ ਕੀ ਹਨ," ਉਨ੍ਹਾਂ ਕਿਹਾ ਕਿ ਭਾਰਤ ਤੋਂ ਮਿਲੇ ਸਬਕ ਪਹਿਲਾਂ ਤੋਂ ਹੀ ਕਈ ਖੇਤਰਾਂ ਵਿੱਚ ਅਪਣਾਏ ਜਾ ਰਹੇ ਹਨ।

ਵਾਧਵਾਨੀ ਏਆਈ ਦੇ ਸੰਸਥਾਪਕ ਸੁਨੀਲ ਵਾਧਵਾਨੀ ਨੇ ਸਮਾਜਿਕ ਖੇਤਰ ਵਿੱਚ ਸਕੇਲੇਬਲ ਏਆਈ ਤੈਨਾਤੀ ਦੀ ਰੀੜ੍ਹ ਦੀ ਹੱਡੀ ਵਜੋਂ ਡਿਜੀਟਲ ਜਨਤਕ ਬੁਨਿਆਦੀ ਢਾਂਚੇ  ‘ਤੇ ਜ਼ੋਰ ਦਿੱਤਾ। ਵਿਵਹਾਰਕਿਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, "ਤੁਸੀਂ ਡੀਪੀਆਈ ਦੁਆਰਾ ਪ੍ਰਦਾਨ ਕੀਤੇ ਗਏ ਡੇਟਾ ਅਤੇ ਪਾਈਪਲਾਈਨ ਤੋਂ ਬਿਨਾਂ ਸਮਾਜਿਕ ਖੇਤਰ ਲਈ ਏਆਈ ਨਹੀਂ ਬਣਾ ਸਕਦੇ," ਅਤੇ ਕਿਹਾ ਕਿ ਅਜਿਹੇ ਬੁਨਿਆਦੀ ਢਾਂਚੇ ਤੋਂ ਬਿਨਾ, ਵੱਡੇ ਪੱਧਰ 'ਤੇ ਤੈਨਾਤੀ " ਉਸ ਪੱਧਰ ਤੱਕ ਨਹੀਂ ਕਦੇ ਨਹੀਂ ਪਹੁੰਚ ਸਕਣਗੀਆਂ ਜੋ ਅਸੀਂ ਅੱਜ ਦੇਖ ਰਹੇ ਹਾਂ।"

ਗੂਗਲ ਅਤੇ ਅਲਫਾਬੇਟ ਦੇ ਰਿਸਰਚ ਲੈਬਜ਼, ਟੈਕਨੋਲੋਜੀ ਅਤੇ ਸੋਸਾਇਟੀ ਦੇ ਪ੍ਰਧਾਨ ਜੇਮਜ਼ ਮਾਨਯਿਕਾ ਨੇ ਚਰਚਾ ਨੂੰ ਇੱਕ ਵੱਡੇ ਗਲੋਬਲ ਇਨੋਵੇਸ਼ਨ ਸੰਦਰਭ ਵਿੱਚ ਰੱਖਿਆ। ਪਹੁੰਚ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, "ਏਆਈ ਤੱਕ ਪਹੁੰਚ, ਮੌਕਿਆਂ ਨੂੰ ਖੋਲ੍ਹਣ ਅਤੇ ਹਰ ਜਗ੍ਹਾ ਲੋਕਾਂ ਲਈ ਨਵੀਨਤਾ ਸਮਰੱਥਾ ਨੂੰ ਵਧਾਉਣ ਲਈ  ਜ਼ਰੂਰੀ ਹੈ," ਉਨ੍ਹਾਂ ਨੇ ਏਆਈ ਡਿਵੈਲਪ ਦੀ ਗਤੀ ਨੂੰ "ਸਮੱਸਿਆਵਾਂ ਨੂੰ ਹੱਲ ਕਰਨ ਅਤੇ ਲੋਕਾਂ ਨੂੰ ਸਸ਼ਕਤ ਬਣਾਉਣ ਦਾ ਇੱਕ ਅਸਾਧਾਰਨ ਮੌਕਾ" ਦੱਸਿਆ।

ਸੈਸ਼ਨ ਇਸ ਨਤੀਜੇ ਨਾਲ ਸਮਾਪਤ ਹੋਇਆ ਕਿ ਓਪਨ ਨੈੱਟਵਰਕ ਅਤੇ ਡੀਪੀਆਈ ਮਿਲ ਕੇ ਏਆਈ ਨੂੰ ਪਾਇਲਟ ਤੋਂ ਲੈ ਕੇ ਪਾਪੂਲੇਸ਼ਨ-ਸਕੇਲ ਡਿਪਲੌਏਮੈਂਟ ਤੱਕ ਲਿਜਾਣ ਲਈ ਜ਼ਰੂਰੀ ਸੰਸਥਾਗਤ ਅਤੇ ਟੈਕਨੋਲੋਜੀਕਲ ਬੁਨਿਆਦ ਬਣਾਉਂਦੇ ਹਨ। ਘੱਟ-ਲਾਗਤ ਵਾਲੇ ਸਿੱਟੇ ਇੰਫਰੈਂਸ, ਬਹੁ-ਭਾਸ਼ਾਈ ਪਹੁੰਚ, ਅਤੇ ਪਲੱਗ-ਐਂਡ-ਪਲੇਅ ਇਨੋਵੇਸ਼ਨ ਫਰੇਮਵਰਕ ਨੂੰ ਜੋੜ ਕੇ, ਦੇਸ਼ ਅਜਿਹੇ ਸਿਸਟਮ ਬਣਾ ਸਕਦੇ ਹਨ ਜੋ ਨਾ ਸਿਰਫ਼ ਆਪਣੇ ਦੇਸ਼ ਵਿੱਚ ਸਮਾਂਵੇਸ਼ੀ ਹੋਣ, ਸਗੋਂ ਦੁਨੀਆ ਭਰ ਵਿੱਚ ਦੁਹਰਾਉਣ ਯੋਗ ਵੀ ਹੋਣ, ਜਿਸ ਨਾਲ ਏਆਈ ਇੱਕ ਕੇਂਦ੍ਰੀਕ੍ਰਿਤ ਲਾਭ ਦੀ ਬਜਾਏ ਇੱਕ ਸਾਂਝੀ ਵਿਕਾਸ ਸਮਰੱਥਾ ਬਣ ਜਾਵੇ।

*****

ਮਹੇਸ਼ ਕੁਮਾਰ/ਪਵਨ ਫੌਜਦਾਰ/ਨਵੀਨ ਸ਼੍ਰੀਜੀਤ/ਅਨਿਲ ਦੱਤ ਸ਼ਰਮਾ


(Release ID: 2231263) ਵਿਜ਼ੀਟਰ ਕਾਊਂਟਰ : 2