ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀਆਂ ਦੀ ‘ਮੰਥਨ’ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਗ੍ਰਾਮੀਣ ਅਰਥਵਿਵਸਥਾ ਨੂੰ ਨਵੀਂ ਸ਼ਕਤੀ ਦੇਣ ਲਈ, ਮੀਟਿੰਗ ਵਿੱਚ ਕਾਨੂੰਨੀ ਸੁਧਾਰਾਂ, ਸਥਿਰਤਾ, ਡੇਅਰੀ ਵਿਸਥਾਰ, ਡਿਜੀਟਾਈਜ਼ੇਸ਼ਨ, ਬੈਂਕਿੰਗ ਮਜ਼ਬੂਤੀ ਅਤੇ ਮੈਂਬਰਸ਼ਿਪ ਵਿਸਥਾਰ 'ਤੇ ਰਹੇਗਾ ਫੋਕਸ
\
ਮੰਥਨ ਮੀਟਿੰਗ ਵਿੱਚ ਮਨੁੱਖੀ ਸਰੋਤ ਵਿਕਾਸ ਅਤੇ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ 'ਤੇ ਵਿਆਪਕ ਚਰਚਾ ਹੋਵੇਗੀ।
Posted On:
16 FEB 2026 4:25PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵੱਲ, ਅਤੇ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਸਹਿਕਾਰਤਾ ਮੰਤਰਾਲੇ ਨੇ ਬੀਤੇ ਵਰ੍ਹਿਆਂ ਦੌਰਾਨ ਸਹਿਕਾਰੀ ਖੇਤਰ ਨੂੰ ਮਜ਼ਬੂਤ, ਪਾਰਦਰਸ਼ੀ ਅਤੇ ਆਧੁਨਿਕ ਬਣਾਉਣ ਲਈ ਵਿਆਪਕ ਅਤੇ ਢਾਂਚਾਗਤ ਸੁਧਾਰ ਕੀਤੇ ਹਨ। ਇਸ ਦਿਸ਼ਾ ਵਿੱਚ, ਸਹਿਕਾਰੀ ਸਭਾਵਾਂ ਨੂੰ ਸਿਰਫ਼ ਇੱਕ ਸੰਸਥਾਗਤ ਢਾਂਚੇ ਤੱਕ ਸੀਮਤ ਰੱਖਣ ਦੀ ਬਜਾਏ ਮੈਂਬਰ-ਕੇਂਦ੍ਰਿਤ, ਆਮਦਨ-ਉਤਪਾਦਨ ਕਰਨ ਵਾਲੀਆਂ ਅਤੇ ਸਵੈ-ਨਿਰਭਰ ਆਰਥਿਕ ਇਕਾਈਆਂ ਵਿੱਚ ਬਦਲਣ ਦੇ ਉਦੇਸ਼ ਨਾਲ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰੀ ਮੰਤਰੀਆਂ ਦੀ ਇੱਕ ਉੱਚ-ਪੱਧਰੀ ਮੰਥਨ ਮੀਟਿੰਗ 17 ਫਰਵਰੀ 2026 ਨੂੰ ਮਹਾਤਮਾ ਮੰਦਰ, ਗਾਂਧੀਨਗਰ, ਗੁਜਰਾਤ ਵਿਖੇ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀ ਅਤੇ ਵਧੀਕ ਮੁੱਖ ਸਕੱਤਰ/ਪ੍ਰਮੁੱਖ ਸਕੱਤਰ/ਸਕੱਤਰ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ। ਇਹ ਪਲੈਟਫਾਰਮ ਸਹਿਕਾਰਤਾ ਮੰਤਰਾਲੇ ਦੀਆਂ ਮੁੱਖ ਪਹਿਲਕਦਮੀਆਂ ਦੀ ਸਮੀਖਿਆ ਕਰਨ, ਅੱਜ ਤੱਕ ਹੋਈ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਰਾਜਾਂ ਦੇ ਤਜ਼ਰਬਿਆਂ ਅਤੇ ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ ਰਾਹੀਂ ਭਵਿੱਖੀ ਇੱਕ ਤਾਲਮੇਲ ਵਾਲੀ ਕਾਰਜ ਯੋਜਨਾ ਵਿਕਸਿਤ ਤਿਆਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਇਸ ਮੀਟਿੰਗ ਵਿੱਚ ਗ੍ਰਾਮੀਣ ਅਰਥਵਿਵਸਥਾ ਨੂੰ ਇੱਕ ਨਵੀਂ ਗਤੀ ਦੇਣ ਲਈ 2 ਲੱਖ ਨਵੀਆਂ ਬਹੁ-ਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (PACS), ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਸਥਾਪਨਾ ਦੀ ਪ੍ਰਗਤੀ 'ਤੇ ਚਰਚਾ ਕੀਤੀ ਜਾਵੇਗੀ। ਮੰਥਨ ਮੀਟਿੰਗ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਆਧੁਨਿਕ ਗੋਦਾਮਾਂ ਦੇ ਨੈੱਟਵਰਕ ਦਾ ਵਿਸਤਾਰ ਕਰਨ ‘ਤੇ ਵਿਚਾਰ ਕੀਤਾ ਜਾਵੇਗਾ ਜਿਸ ਨਾਲ ਕਿਸਾਨਾਂ ਨੂੰ ਬਿਹਤਰ ਸਟੋਰੇਜ, ਕੀਮਤ ਸਥਿਰਤਾ ਅਤੇ ਆਸਾਨ ਬਜ਼ਾਰ ਪਹੁੰਚ ਯਕੀਨੀ ਬਣ ਸਕੇ ।
ਇਸ ਮੀਟਿੰਗ ਵਿੱਚ ਨਵੇਂ ਰਾਸ਼ਟਰੀ ਪੱਧਰ ਦੇ ਸਹਿਕਾਰੀ ਅਦਾਰਿਆਂ - ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਿਟੇਡ (NCEL), ਨੈਸ਼ਨਲ ਕੋਆਪਰੇਟਿਵ ਔਰਗੈਨਿਕ ਲਿਮਿਟੇਡ (NCOL) ਅਤੇ ਭਾਰਤੀ ਬੀਜ ਕੋਆਪਰੇਟਿਵ ਸੋਸਾਇਟੀ ਲਿਮਿਟੇਡ (BBSSL) - ਵਿੱਚ ਰਾਜਾਂ ਦੀ ਸਰਗਰਮ ਭਾਗੀਦਾਰੀ, ਭੂਮਿਕਾ ਅਤੇ ਉਮੀਦਾਂ 'ਤੇ ਵੀ ਚਰਚਾ ਕੀਤੀ ਜਾਵੇਗੀ ਤਾਂ ਜੋ ਸਹਿਕਾਰਤਾ ਨੂੰ ਨਿਰਯਾਤ, ਜੈਵਿਕ ਖੇਤੀ ਅਤੇ ਗੁਣਵੱਤਾ ਵਾਲੇ ਬੀਜ ਸਪਲਾਈ ਦੇ ਖੇਤਰ ਵਿੱਚ ਇੱਕ ਨਵੀਂ ਪਛਾਣ ਮਿਲ ਸਕੇ।
ਇਸ ਤੋਂ ਇਲਾਵਾ, ਰਾਜਾਂ ਦੇ ਸਹਿਕਾਰੀ ਕਾਨੂੰਨਾਂ ਵਿੱਚ ਸਮੇਂ ਸਿਰ ਸੁਧਾਰ, 97ਵੇਂ ਸੰਵਿਧਾਨਕ ਸੋਧ ਦੇ ਅਨੁਸਾਰ ਮੌਡਲ ਐਕਟ ਨੂੰ ਅਪਣਾਉਣ, ਸਹਿਕਾਰੀ ਖੰਡ ਮਿੱਲਾਂ ਦੀ ਆਰਥਿਕ ਵਿਵਹਾਰਿਕਤਾ ਵਧਾਉਣ, ਡੇਅਰੀ ਖੇਤਰ ਵਿੱਚ ਸਰਕੂਲਰਿਟੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਅਤੇ ਅਮੂਲ ਅਤੇ ਐੱਨਡੀਡੀਬੀ ਦੇ ਸਹਿਯੋਗ ਨਾਲ ਨਵੀਂਆਂ ਡੇਅਰੀ ਸਹਿਕਾਰੀ ਸਭਾਵਾਂ ਦੇ ਗਠਨ ਵਰਗੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ।
ਦਾਲਾਂ ਅਤੇ ਮੱਕੀ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ, ਸਹਿਕਾਰੀ ਬੈਂਕਾਂ ਨਾਲ ਸਬੰਧਿਤ ਚੁਣੌਤੀਆਂ ਨੂੰ ਹੱਲ ਕਰਨ, ਕੌਮਨ ਸਰਵਿਸ ਯੂਨਿਟ (SSE) ਅਤੇ ਅੰਬ੍ਰੇਲਾ ਢਾਂਚੇ ਨੂੰ ਮਜ਼ਬੂਤ ਕਰਨ, ਮੈਂਬਰਸ਼ਿਪ ਵਿਸਥਾਰ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਮਜ਼ਬੂਤ ਕਰਨ, ਅਤੇ ਇੱਕ ਪ੍ਰਭਾਵਸ਼ਾਲੀ ਮੀਡੀਆ-ਸੰਚਾਰ ਰਣਨੀਤੀ ਵਿਕਸਿਤ ਕਰਨ ਵਰਗੇ ਮੁੱਦੇ ਵੀ ਵਿਚਾਰ-ਵਟਾਂਦਰੇ ਦਾ ਹਿੱਸਾ ਹੋਣਗੇ।
ਇਸ ਤੋਂ ਇਲਾਵਾ, PACS ਅਤੇ RCS ਦਫਤਰਾਂ ਦੇ ਕੰਪਿਊਟਰੀਕਰਨ, ਰਾਸ਼ਟਰੀ ਸਹਿਕਾਰੀ ਡੇਟਾਬੇਸ ਦੀ ਵਰਤੋਂ, ਮਨੁੱਖੀ ਸਰੋਤ ਵਿਕਾਸ, ਸਿਖਲਾਈ ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (NCDC) ਦੀਆਂ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਬਾਰੇ ਰਾਜਾਂ ਤੋਂ ਉਮੀਦਾਂ 'ਤੇ ਵੀ ਚਰਚਾ ਕੀਤੀ ਜਾਵੇਗੀ।
ਇਹ ਮੰਥਨ ਮੀਟਿੰਗ ਸਹਿਕਾਰੀ ਸੰਘਵਾਦ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਕੇਂਦਰ ਅਤੇ ਰਾਜਾਂ ਦਰਮਿਆਨ ਨਜ਼ਦੀਕੀ ਤਾਲਮੇਲ ਸਥਾਪਿਤ ਕਰਕੇ ਜ਼ਮੀਨੀ ਪੱਧਰ 'ਤੇ ਸਹਿਯੋਗ ਨੂੰ ਸਮ੍ਰਿੱਧੀ, ਰੁਜ਼ਗਾਰ ਅਤੇ ਆਤਮਨਿਰਭਰਤਾ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।
************
ਏਕੇ/ਬਲਜੀਤ
(Release ID: 2229678)
ਵਿਜ਼ੀਟਰ ਕਾਊਂਟਰ : 2