ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗਾਂਧੀਨਗਰ, ਗੁਜਰਾਤ ਵਿੱਚ ਮਹਾਰਾਸ਼ਟਰ ਸਮਾਜ ਗਾਂਧੀਨਗਰ ਦੁਆਰਾ ਨਿਰਮਿਤ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਘੋੜਸਵਾਰ ਮੂਰਤੀ ਦਾ ਉਦਘਾਟਨ ਕੀਤਾ


ਗ਼ੁਲਾਮੀ ਦੇ ਡੂੰਘੇ ਹਨੇਰੇ ਵਿੱਚ 16 ਸਾਲ ਦੀ ਉਮਰ ਵਿੱਚ ਸ਼ਿਵਾਜੀ ਮਹਾਰਾਜ ਜੀ ਨੇ ‘ਹਿੰਦਵੀ ਸਵਰਾਜ’ ਦੀ ਸਥਾਪਨਾ ਦਾ ਦ੍ਰਿੜ੍ਹ ਸੰਕਲਪ ਲਿਆ

ਸ਼ਿਵਾਜੀ ਮਹਾਰਾਜ ਜੀ ਨੇ ਸਾਰੀ ਜ਼ਿੰਦਗੀ ਸਵਰਾਜ, ਸਵਧਰਮ ਅਤੇ ਸਵੈਭਾਸ਼ਾ ਦੀ ਰੱਖਿਆ ਲਈ ਸੰਘਰਸ਼ ਕਰਨ ਦਾ ਪ੍ਰਣ ਲਿਆ ਸੀ

ਦੇਸ਼ ਦੇ ਤੀਰਥਾਂ ਅਤੇ ਮੰਦਿਰਾਂ ਦੀ ਰੱਖਿਆ ਕਰਨ ਵਾਲੇ ਸ਼ਿਵਾਜੀ ਮਹਾਰਾਜ ਜੀ ਨੇ ਮੁਗਲਾਂ ਨੂੰ ਸੰਦੇਸ਼ ਦਿੱਤਾ ਕਿ ਸਨਾਤਨ ਧਰਮ ਮੰਦਿਰ ਤੋੜਨ ਨਾਲ ਸਮਾਪਤ ਨਹੀਂ ਹੋਵੇਗਾ

ਮੋਦੀ ਜੀ ਨੇ ਹਮਲਾਵਰਾਂ ਦੁਆਰਾ ਖੰਡਿਤ ਕਾਸ਼ੀ ਵਿਸ਼ਵਨਾਥ ਕੌਰੀਡੋਰ ਅਤੇ ਸੋਮਨਾਥ ਮੰਦਿਰ ਦੀ ਬਹਾਲੀ ਦਾ ਕੰਮ ਕੀਤਾ

ਮੋਦੀ ਸਰਕਾਰ ਨੇ ਭਾਰਤੀ ਜਲ ਸੈਨਾ ਦੇ ਝੰਡੇ ਤੋਂ ਬਸਤੀਵਾਦੀ ਪ੍ਰਤੀਕਾਂ ਨੂੰ ਹਟਾ ਕੇ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਨੂੰ ਸਨਮਾਨ ਦਿੱਤਾ ਹੈ

Posted On: 17 FEB 2026 9:44PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗਾਂਧੀਨਗਰ, ਗੁਜਰਾਤ ਵਿੱਚ ਮਹਾਰਾਸ਼ਟਰ ਸਮਾਜ ਗਾਂਧੀਨਗਰ ਦੁਆਰਾ ਨਿਰਮਿਤ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਘੋੜਸਵਾਰ ਮੂਰਤੀ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਗੁਜਰਾਤ ਦੇ ਉਪ-ਮੁੱਖ ਮੰਤਰੀ ਸ਼੍ਰੀ ਹਰਸ਼ ਸੰਘਵੀ ਸਮੇਤ ਕਈ ਪਤਵੰਤੇ ਮੌਜੂਦ ਸਨ।

Description: IMG_0850.JPG.jpeg

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਪੂਰੇ ਗਾਂਧੀਨਗਰ ਦੇ ਲਈ ਬਹੁਤ ਸ਼ੁਭ ਅਤੇ ਖੁਸ਼ੀ ਦਾ ਵਿਸ਼ਾ ਹੈ ਕਿ ਇੱਥੇ ‘ਹਿੰਦਵੀ ਸਵਰਾਜֹ’ ਦੇ ਸੰਸਥਾਪਕ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਸ਼ਾਨਦਾਰ ਮੂਰਤੀ ਦਾ ਉਦਘਾਟਨ ਹੋਇਆ। ਉਨ੍ਹਾਂ ਨੇ ਕਿਹਾ ਕਿ ਲਗਭਗ 21 ਫੁੱਟ ਉੱਚੀ ਇਹ ਮੂਰਤੀ ਆਉਣ ਵਾਲੇ ਕਈ ਵਰ੍ਹਿਆਂ ਤੱਕ ਗਾਂਧੀਨਗਰਵਾਸੀਆਂ, ਖਾਸ ਕਰਕੇ ਨੌਜਵਾਨਾਂ ਨੂੰ, ਨਿਰੰਤਰ ਪ੍ਰੇਰਣਾ ਪ੍ਰਦਾਨ ਕਰਦੀ ਰਹੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦਾ ਜੀਵਨ ਅਤੇ ਉਨ੍ਹਾਂ ਦੀਆਂ ਮਹਾਨ ਉਪਲਬਧੀਆਂ ਕਦੇ ਅਪ੍ਰਸੰਗਿਕ ਨਹੀਂ ਹੋਣਗੀਆਂ। ਕਈ ਯੁੱਗਾਂ ਤੱਕ ਇਹ ਦੇਸ਼ ਉਨ੍ਹਾਂ ਦੇ ਬੇਮਿਸਾਲ ਉਪਕਾਰਾਂ ਦਾ ਰਿਣ ਚੁਕਾਉਣ ਵਿੱਚ ਅਸਮਰਥ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਚਾਰੇ ਪਾਸੇ ਗ਼ੁਲਾਮੀ ਦਾ ਡੂੰਘਾ ਹਨੇਰਾ ਛਾਇਆ ਹੋਇਆ ਸੀ ਅਤੇ ਅਫਗਾਨਿਸਤਾਨ ਤੋਂ ਕੰਨਿਆ ਕੁਮਾਰੀ ਅਤੇ ਸੋਮਨਾਥ ਤੋਂ ਓਡੀਸ਼ਾ ਤੱਕ ਸਮੁੱਚਾ ਭਾਰਤ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਹੋਇਆ ਸੀ, ਤਦ ਅਜਿਹਾ ਲਗਦਾ ਸੀ ਕਿ ਮੁਗਲਸ਼ਾਹੀ ਦੀ ਸ਼ਕਤੀ ਕਦੇ ਘੱਟ ਨਹੀਂ ਹੋਵੇਗੀ ਅਤੇ ਅਸੀਂ ਕਦੇ ਸੁਤੰਤਰ ਨਹੀਂ ਹੋ ਪਾਵਾਂਗੇ। ਉਸ ਕਾਲ ਵਿੱਚ ਮੁਗਲ ਸਾਮਰਾਜ ਦੀ ਪ੍ਰਭੂਸਤਾ ਵਿਆਪਕ ਸੀ ਅਤੇ ਦੇਸ਼ ਦੇ ਲੋਕਾਂ ਨੇ ਸਵਰਾਜ ਦਾ ਵਿਚਾਰ ਹੀ ਭੁੱਲਾ ਦਿੱਤਾ ਸੀ। ਸਵੈ-ਧਰਮ, ਸਵੈ-ਭਾਸ਼ਾ ਅਤੇ ਸਵੈ-ਮਾਣ ਦੇ ਸੰਸਕਾਰ ਵੀ ਲੰਬੀ ਗੁਲਾਮੀ ਦੇ ਤਸ਼ੱਦਦ ਅਤੇ ਅਤਿਆਚਾਰ ਕਾਰਨ ਲਗਭਗ ਅਲੋਪ ਹੋ ਚੁੱਕੇ ਸਨ। ਉਸ ਸਮੇਂ ਸਿਰਫ਼ 16 ਸਾਲ ਦੀ ਉਮਰ ਵਿੱਚ ਸ਼ਿਵਾਜੀ ਮਹਾਰਾਜ ਨੇ ਰਾਏਗੜ੍ਹ ਦੇ ਰਾਏਰੇਸ਼ਵਰ ਮੰਦਿਰ ਵਿੱਚ ‘ਹਿੰਦਵੀ ਸਵਰਾਜֹ’ ਦੀ ਸਥਾਪਨਾ ਕਰਨ ਦਾ ਦ੍ਰਿੜ੍ਹ ਸੰਕਲਪ ਲਿਆ ਅਤੇ ਪੂਰੇ ਦੇਸ਼ ਨੂੰ ਇੱਕ ਦਿਸ਼ਾ ਦਿਖਾਈ।

 Description: IMG_0843 copy.jpg.jpeg

 ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਉਸ ਸਮੇਂ ਸੰਸਾਧਨ ਨਹੀਂ ਸਨ, ਨਾ ਸੈਨਾ, ਨਾ ਹਥਿਆਰ ਅਤੇ ਨਾ ਹੀ ਕੋਈ ਵੱਡਾ ਰਾਜ ਜਾਂ ਸਾਮਰਾਜ ਸੀ। ਸ਼ਿਵਾਜੀ ਮਹਾਰਾਜ ਦੇ ਪਿਤਾ ਖੁਦ ਬੀਜਾਪੁਰ ਦੀ ਸੇਵਾ ਵਿੱਚ ਸਨ। ਫਿਰ ਵੀ ਸ਼ਿਵਾਜੀ ਮਹਾਰਾਜ ਨੇ ਕਿਸ਼ੋਰ ਅਵਸਥਾ ਵਿੱਚ ਰਾਏਰੇਸ਼ਵਰ ਮਹਾਦੇਵ ਦੇ ਸਾਹਮਣੇ ਪ੍ਰਣ ਲਿਆ ਕਿ ਉਹ ਜੀਵਨ ਭਰ ਸੰਘਰਸ਼ ਕਰਨਗੇ ਅਤੇ ਸਵਰਾਜ, ਸਵੈ-ਧਰਮ ਅਤੇ ਸਵੈ-ਭਾਸ਼ਾ ਲਈ ਕੰਮ ਕਰਨਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਸਿਰਫ਼ 40 ਵਰ੍ਹਿਆਂ ਦੇ ਅੰਦਰ ਸ਼ਿਵਾਜੀ ਮਹਾਰਾਜ ਨੇ ਢਾਈ ਸੌ ਵਰ੍ਹਿਆਂ ਦੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਦਿੱਤਾ ਅਤੇ ਛੱਤਰਪਤੀ ਦੇ ਰੂਪ ਵਿੱਚ ਉਨ੍ਹਾਂ ਦਾ ਰਾਜ ਅਭਿਸ਼ੇਕ ਹੋਇਆ, ਜਿਸ ਨਾਲ ‘ਹਿੰਦਵੀ ਸਵਰਾਜ’ ਦਾ ਸੁਪਨਾ ਸਾਕਾਰ ਹੋਇਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਨੇ ਜੀਵਨ ਭਰ ਸੰਘਰਸ਼ ਨਹੀਂ ਛੱਡਿਆ। ਔਰੰਗਜ਼ੇਬ ਨੇ ਉਨ੍ਹਾਂ ਦੀ ਸ਼ਕਤੀ ਨੂੰ ਤੋੜਨ ਲਈ ਪੂਰਾ ਮੁਗਲ ਸਾਮਰਾਜ ਲਗਾ ਦਿੱਤਾ, ਲੇਕਿਨ ਉਹ ਕਦੇ ਪਿੱਛੇ ਨਹੀਂ ਹਟੇ। ਜਦੋਂ ਆਜ਼ਾਦੀ ਦੀ ਲੜਾਈ ਨੂੰ ਕਮਜ਼ੋਰ ਕਰਨ ਦੀ ਖਾਤਿਰ ਕਾਸ਼ੀ ਅਤੇ ਮਥੁਰਾ ਦੇ ਮੰਦਿਰ ਤੋੜੇ ਗਏ, ਤਦ ਸ਼ਿਵਾਜੀ ਮਹਾਰਾਜ ਨੇ ਦੱਖਣ ਦੇ ਮੰਦਿਰਾਂ ਦੀ ਰੱਖਿਆ ਕੀਤੀ ਅਤੇ ਸਪਤਕੋਟੇਸ਼ਵਰ ਮੰਦਿਰ ਨੂੰ ਮੁੜ ਪਵਿੱਤਰ ਕਰਕੇ ਸਥਾਪਿਤ ਕੀਤਾ। ਦੇਸ਼ ਦੇ ਤੀਰਥਾਂ ਅਤੇ ਮੰਦਿਰਾਂ ਦੀ ਰੱਖਿਆ ਕਰਨ ਵਾਲੇ ਸ਼ਿਵਾਜੀ ਮਹਾਰਾਜ ਦੀ ਨੇ ਮੁਗਲਾਂ ਨੂੰ ਸੰਦੇਸ਼ ਦਿੱਤਾ ਕਿ ਸਨਾਤਨ ਧਰਮ ਮੰਦਿਰ ਤੋੜਨ ਨਾਲ ਸਮਾਪਤ ਨਹੀਂ ਹੋਵੇਗਾ; ਹਮਲਾਵਰ ਸ਼ਕਤੀਆਂ ਤੋੜਨਗੀਆਂ, ਅਸੀਂ ਨਵੇਂ ਮੰਦਿਰ ਬਣਾਵਾਂਗੇ ਅਤੇ ਇਹ ਦੇਸ਼ ਸਵਰਾਜ ਪ੍ਰਾਪਤ ਕਰਕੇ ਰਹੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦੁਆਰਾ ਸ਼ੁਰੂ ਕੀਤੀ ਗਈ ਇਹ ਮੁਹਿੰਮ ਅੱਗੇ ਚਲ ਕੇ ਹੋਰ ਸਸ਼ਕਤ ਹੋਈ,

ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਹੱਥਾਂ ਨਾਲ ਰਾਮ ਮੰਦਿਰ ਦਾ ਭੂਮੀ ਪੂਜਨ ਅਤੇ ਪ੍ਰਾਣ ਪ੍ਰਤਿਸ਼ਠਾ ਸੰਪੰਨ ਹੋਈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਹਮਲਾਵਰਾਂ ਦੁਆਰਾ ਖੰਡਿਤ ਕਾਸ਼ੀ ਵਿਸ਼ਵਨਾਥ ਕੌਰੀਡੋਰ ਅਤੇ ਸੋਮਨਾਥ ਮੰਦਿਰ ਦੀ ਮੁੜ ਬਹਾਲੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸ਼ਿਵਾਜੀ ਮਹਾਰਾਜ ਦਾ ਸੰਕਲਪ ਅੱਜ ਪੂਰੇ ਦੇਸ਼ ਨੇ ਅਪਣਾ ਲਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਨੇ ਪਹਿਲੀ ਵਾਰ ਜਲ ਸੈਨਾ ਦੀ ਸਥਾਪਨਾ ਕੀਤੀ ਅਤੇ ਕਿਹਾ –ਜਯਾਚੇ ਅਰਮਰ, ਤਿਆਗ ਸਮੁੰਦਰ” ਯਾਨੀ ਜਿਸਦੀ ਜਲ ਸੈਨਾ, ਉਸ ਦਾ ਸਮੁੰਦਰ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤੀ ਜਲ ਸੈਨਾ ਦੇ ਝੰਡੇ ਤੋਂ ਬਸਤੀਵਾਦੀ ਪ੍ਰਤੀਕਾਂ ਨੂੰ ਹਟਾ ਕੇ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਨੂੰ ਸਨਮਾਨ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦੀ ਦੇ ਰਾਜ ਅਭਿਸ਼ੇਕ ਦੇ ਸਮੇਂ ਵਿਦਵਾਨ ਗਾਗਾ ਭੱਟ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਪੂਰਨ ਤੇਜ਼ ਦੇ ਨਾਲ ਵਿਸ਼ਵ ਦੇ ਸਾਹਮਣੇ ਖੜ੍ਹਾ ਹੋਵੇਗਾ। ਅੱਜ ਉਹ ਸ਼ਬਦ ਸਾਕਾਰ ਹੁੰਦੇ ਦਿਖਾਈ ਦੇ ਰਹੇ ਹਨ।

ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਲੋਕਮਾਨਯ ਬਾਲ ਗੰਗਾਧਰ ਤਿਲਕ, ਗੁਰੂਦੇਵ ਰਵਿੰਦਰਨਾਥ ਟੈਗੋਰ, ਸੁਬ੍ਰਮਣਯਮ ਭਾਰਤੀ, ਮਹਾਰਿਸ਼ੀ ਅਰਵਿੰਦ, ਅਤੁਲਚੰਦ੍ਰ ਹਜ਼ਾਰਿਕਾ, ਸ਼੍ਰੀ ਵਾਚੀਨਾਥ ਸਮੇਤ ਕਈ ਕਵੀਆਂ ਅਤੇ ਸਾਹਿਤਕਾਰਾਂ ਨੇ ਸ਼ਿਵਾਜੀ ਮਹਾਰਾਜ ਦੀ ਪ੍ਰਸ਼ੰਸਾ ਵਿੱਚ ਰਚਨਾਵਾਂ ਰਚੀਆਂ। ਜ਼ਵੇਰਚੰਦ ਮੇਘਾਣੀ ਨੇ ਬੱਚਿਆਂ ਵਿੱਚ ਵੀਰਤਾ ਦੇ ਸੰਸਕਾਰ ਜਗਾਉਣ ਲਈ ‘ਸ਼ਿਵਾਜੀ ਨੂੰ ਹਲਾਰਡੂ’ ਦੀ ਰਚਨਾ ਕੀਤੀ। ਅੱਜ ਵੀ ਜੋ ਮਾਂ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਦੇਸ਼ ਦੀ ਸੇਵਾ ਕਰੇ, ਉਹ ਉਸ ਨੂੰ ਸ਼ਿਵਾਜੀ ਦੀਆਂ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦੀ ਹੈ।

Description: IMG_0847.JPG.jpeg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਨੇ ਭਾਰਤੀ ਭਾਸ਼ਾਵਾਂ ਦੇ ਉੱਥਾਨ ਲਈ ਵੀ ਕੰਮ ਕੀਤਾ। ਸ਼ਾਸਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਮਰਾਠੀ ਅਤੇ ਸੰਸਕ੍ਰਿਤ ਨੂੰ ਹੁਲਾਰਾ ਦਿੱਤਾ। ਉਨ੍ਹਾਂ ਨੇ ਅਜਿਹੀ ਪੀੜ੍ਹੀ ਤਿਆਰ ਕੀਤੀ ਜੋ ਸਵਰਾਜ, ਸਵੈ-ਭਾਸ਼ਾ ਅਤੇ ਸਵੈ-ਧਰਮ ਲਈ ਜਿਊਂਦੀ ਸੀ। ਸ਼ਿਵਾਜੀ ਮਹਾਰਾਜ ਦੇ ਦੇਹਾਂਤ ਦੇ ਸੌ ਵਰ੍ਹਿਆਂ ਦੇ ਅੰਦਰ ਹੀ ਉਨ੍ਹਾਂ ਦਾ ਭਗਵਾਂ ਝੰਡਾ ਅਟਕ ਤੋਂ ਕਟਕ ਅਤੇ ਕਟਕ ਤੋਂ ਪੁਣੇ ਤੱਕ ਲਹਿਰਾਉਂਦਾ ਦੇਖਿਆ ਗਿਆ। ਅੱਜ ਉਹੀ ਭਾਰਤ, ਸ਼ਿਵਾਜੀ ਮਹਾਰਾਜ ਦੇ ਸੰਸਕਾਰਾਂ ‘ਤੇ ਚਲ ਕੇ, ਵਿਸ਼ਵ ਦੇ ਸਾਹਮਣੇ ਚਮਕਦਾਰ ਰੂਪ ਵਿੱਚ ਖੜ੍ਹਾ ਹੈ।

**** 

ਆਰਕੇ/ਪੀਆਰ/ਪੀਐੱਸ/ਬਲਜੀਤ


(Release ID: 2229638) ਵਿਜ਼ੀਟਰ ਕਾਊਂਟਰ : 7