ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਨਵੇਂ ਪ੍ਰਧਾਨ ਮੰਤਰੀ ਦਫ਼ਤਰ ‘ਸੇਵਾ ਤੀਰਥ’ ਦੇ ਉਦਘਾਟਨ ਨੂੰ ਇਤਿਹਾਸਕ ਦੱਸਿਆ


ਭਾਰਤੀ ਲੋਕਤੰਤਰ ਦੇ ਕੇਂਦਰ ਵਿੱਚ ਜਨ ਸੇਵਾ ਨੂੰ ਹੀ ਸਭ ਤੋਂ ਉੱਪਰ ਰੱਖਣ ਦੀ ਦਿਸ਼ਾ ਵਿੱਚ ਅੱਜ ਦਾ ਦਿਨ ਇਤਿਹਾਸਕ

‘ਸੇਵਾ ਤੀਰਥ’ ਪਿਛਲੇ 11 ਸਾਲਾਂ ਤੋਂ ਮੋਦੀ ਜੀ ਦੀ ਅਗਵਾਈ ਵਿੱਚ ਸੇਵਾ-ਭਾਵ ਨਾਲ ਚੱਲ ਰਹੀ ਸਰਕਾਰ ਦੇ ਸੰਕਲਪ ਦਾ ਪ੍ਰਤੀਕ ਹੈ

‘ਸੇਵਾ ਤੀਰਥ’ ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਮੀਲ ਪੱਥਰ ਸਿੱਧ ਹੋਣ ਵਾਲਾ ਹੈ

Posted On: 13 FEB 2026 6:01PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਨਵੇਂ ਪ੍ਰਧਾਨ ਮੰਤਰੀ ਦਫ਼ਤਰ ‘ਸੇਵਾ ਤੀਰਥ’ ਦੇ ਉਦਘਾਟਨ ਨੂੰ ਭਾਰਤੀ ਲੋਕਤੰਤਰ ਦੇ ਕੇਂਦਰ ਵਿੱਚ ਜਨ ਸੇਵਾ ਨੂੰ ਹੀ ਸਭ ਤੋਂ ਉੱਪਰ ਰੱਖਣ ਦੀ ਦਿਸ਼ਾ ਵਿੱਚ ਇਤਿਹਾਸਕ ਦਿਨ ਦੱਸਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਭਾਰਤੀ ਲੋਕਤੰਤਰ ਦੇ ਕੇਂਦਰ ਵਿੱਚ ਜਨ ਸੇਵਾ ਨੂੰ ਹੀ ਸਭ ਤੋਂ ਉੱਪਰ ਰੱਖਣ ਦੀ ਦਿਸ਼ਾ ਵਿੱਚ ਅੱਜ ਦਾ ਦਿਨ ਇਤਿਹਾਸਕ ਹੈ, ਜਦੋਂ ਮੋਦੀ ਜੀ ਨੇ ਨਵੇਂ ਪ੍ਰਧਾਨ ਮੰਤਰੀ ਦਫ਼ਤਰ ‘ਸੇਵਾ ਤੀਰਥ’ ਦਾ ਉਦਘਾਟਨ ਕੀਤਾ ਹੈ। ਇਹ ‘ਸੇਵਾ ਤੀਰਥ’ ਪਿਛਲੇ 11 ਵਰ੍ਹਿਆਂ ਤੋਂ ਮੋਦੀ ਜੀ ਦੀ ਅਗਵਾਈ ਵਿੱਚ ਸੇਵਾ-ਭਾਵ ਨਾਲ ਚੱਲ ਰਹੀ ਸਰਕਾਰ ਦੇ ਸੰਕਲਪ ਦਾ ਪ੍ਰਤੀਕ ਹੈ। ਹਰ ਦੇਸ਼ਵਾਸੀ ਤੱਕ ਵਿਕਾਸ ਅਤੇ ਜਨਤਕ-ਭਲਾਈ ਕਾਰਜਾਂ ਦੀ ਪਹੁੰਚ ਨੂੰ ਯਕੀਨੀ ਬਣਾ ਕੇ, ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਇਹ ਮੀਲ ਪੱਥਰ ਸਿੱਧ ਹੋਣ ਵਾਲਾ ਹੈ।”

***********

ਆਰਕੇ/ਪੀਆਰ/ਪੀਐੱਸ/ਏਕੇ


(Release ID: 2227917) ਵਿਜ਼ੀਟਰ ਕਾਊਂਟਰ : 3