ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਨੇ ਸ਼੍ਰੀਮਤੀ ਸਰੋਜਿਨੀ ਨਾਇਡੂ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ

Posted On: 13 FEB 2026 12:45PM by PIB Chandigarh

ਨਵੀਂ ਦਿੱਲੀ, 13 ਫਰਵਰੀ, 2026: ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਸ਼੍ਰੀਮਤੀ ਸਰੋਜਿਨੀ ਨਾਇਡੂ ਦੀ ਜਨਮ ਵਰ੍ਹੇਗੰਢ ਦੇ ਮੌਕੇ ‘ਤੇ ਉਨ੍ਹਾਂ ਨੂੰ ਪੁਸ਼ਪਾਂਜਲੀ ਭੇਟ ਕੀਤੀ।

ਰਾਜ ਸਭਾ ਦੇ ਡਿਪਟੀ ਚੇਅਰਮੈਨ, ਸ਼੍ਰੀ ਹਰਿਵੰਸ਼; ਸੰਸਦ ਮੈਂਬਰਾਂ, ਸਾਬਕਾ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਵੀ ਇਸ ਮੌਕੇ ‘ਤੇ ਸ਼੍ਰੀਮਤੀ ਸਰੋਜਿਨੀ ਨਾਇਡੂ ਨੂੰ ਸ਼ਰਧਾਂਜਲੀ ਭੇਟ ਕੀਤੀ।

ਲੋਕ ਸਭਾ ਦੇ ਸਕੱਤਰ-ਜਨਰਲ ਸ਼੍ਰੀ ਉਤਪਲ ਕੁਮਾਰ ਸਿੰਘ ਨੇ ਵੀ ਸ਼੍ਰੀਮਤੀ ਸਰੋਜਿਨੀ ਨਾਇਡੂ ਨੂੰ ਸ਼ਰਧਾਂਜਲੀ ਦਿੱਤੀ।

ਸ਼੍ਰੀਮਤੀ ਸਰੋਜਿਨੀ ਨਾਇਡੂ, ਜਿਨ੍ਹਾਂ ਨੂੰ ‘ਭਾਰਤ ਕੋਕਿਲਾ’  (Nightingale of India") ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪ੍ਰਤਿਭਾਸ਼ਾਲੀ ਵਕਤਾ, ਇੱਕ ਪ੍ਰਸਿੱਧ ਕਵਿੱਤਰੀ ਅਤੇ ਇੱਕ ਪ੍ਰਮੁੱਖ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਦਾ ਜਨਮ 13 ਫਰਵਰੀ, 1879 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਉਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਉਹ ਮਹਿਲਾਵਾਂ ਦੀ ਸਿੱਖਿਆ ਅਤੇ ਸਸ਼ਕਤੀਕਰਣ ਦੇ ਪ੍ਰਬਲ ਸਮਰਥਕ ਸਨ। ਉਨ੍ਹਾਂ ਨੇ ਦਿੱਲੀ ਵਿੱਚ ਲੇਡੀ ਇਰਵਿਨ ਕਾਲਜ ਫਾਰ ਵੂਮੈਨ ਦੀ ਸਥਾਪਨਾ ਵੀ ਕੀਤੀ। ਆਜ਼ਾਦੀ ਤੋਂ ਬਾਅਦ ਸ਼੍ਰੀਮਤੀ ਸਰੋਜਿਨੀ ਨਾਇਡੂ ਨੇ ਸੰਯੁਕਤ ਪ੍ਰਾਂਤ (ਮੌਜੂਦਾ ਉੱਤਰ ਪ੍ਰਦੇਸ਼) ਦੀ ਪਹਿਲੀ ਮਹਿਲਾ ਰਾਜਪਾਲ ਦੇ ਰੂਪ ਵਿੱਚ ਕੰਮ ਕੀਤਾ। ਉਨ੍ਹਾਂ ਦਾ ਦੇਹਾਂਤ 2 ਮਾਰਚ 1949 ਨੂੰ ਹੋਇਆ।

ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ 16 ਦਸੰਬਰ 1959 ਨੂੰ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਸ਼੍ਰੀਮਤੀ ਸਰੋਜਿਨੀ ਨਾਇਡੂ ਦੇ ਚਿੱਤਰ ਦਾ ਉਦਘਾਟਨ ਕੀਤਾ ਸੀ। 

*************

ਏਐੱਮ/ਏਕੇ


(Release ID: 2227595) ਵਿਜ਼ੀਟਰ ਕਾਊਂਟਰ : 4