ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਲੋਕਾਂ ਨੂੰ 'ਬਸਤਰ ਪਾਂਡੁਮ' ਤਿਉਹਾਰ ਦੇ ਵਿਸ਼ੇਸ਼ ਆਯੋਜਨ 'ਤੇ ਵਧਾਈ ਦਿੱਤੀ

Posted On: 10 FEB 2026 10:42AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਵਿੱਚ 7 ਤੋਂ 9 ਫਰਵਰੀ ਤੱਕ ਮਨਾਏ ਗਏ "ਬਸਤਰ ਪਾਂਡੁਮ" ਤਿਉਹਾਰ ਲਈ ਛੱਤੀਸਗੜ੍ਹ ਦੇ ਲੋਕਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਹੈ । ਇਸ ਤਿਉਹਾਰ ਦੌਰਾਨ ਬਸਤਰ ਦੇ ਅਮੀਰ ਸਭਿਆਚਾਰ, ਪਰੰਪਰਾਵਾਂ ਅਤੇ ਕਬਾਇਲੀ ਵਿਰਾਸਤ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ। ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਜਿਹੇ ਸਮਾਗਮ ਸਾਡੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਸਥਾਨਕ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਸ਼੍ਰੀ ਮੋਦੀ ਨੇ ਕਿਹਾ, "ਪਹਿਲਾਂ ਜਦੋਂ ਵੀ ਬਸਤਰ ਦਾ ਜ਼ਿਕਰ ਹੁੰਦਾ ਸੀ, ਮਾਉਵਾਦ, ਹਿੰਸਾ ਅਤੇ ਵਿਕਾਸ ਵਿੱਚ ਪਛੜੇਪਣ ਦੀਆਂ ਤਸਵੀਰਾਂ ਮਨ ਵਿੱਚ ਆਉਂਦੀਆਂ ਸਨ। ਪਰ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਅੱਜ ਬਸਤਰ ਨਾ ਸਿਰਫ਼ ਆਪਣੇ ਵਿਕਾਸ ਲਈ ਸਗੋਂ ਆਪਣੇ ਲੋਕਾਂ ਦੇ ਵਧਦੇ ਆਤਮ-ਵਿਸ਼ਵਾਸ ਲਈ ਵੀ ਜਾਣਿਆ ਜਾਂਦਾ ਹੈ। ਮੇਰੀ ਇਹੀ ਕਾਮਨਾ ਹੈ ਕਿ ਆਉਣ ਵਾਲਾ ਸਮਾਂ ਇਸ ਖੇਤਰ ਲਈ ਸ਼ਾਂਤੀ, ਤਰੱਕੀ ਅਤੇ ਸਭਿਆਚਾਰਕ ਮਾਣ ਦੀ ਭਾਵਨਾ ਨਾਲ ਭਰਪੂਰ ਹੋਵੇ।"

ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਐੱਕਸ 'ਤੇ ਕੀਤੇ ਗਏ ਇੱਕ ਪੋਸਟ ਦੇ ਜਵਾਬ ਵਿੱਚ ਸ਼੍ਰੀ ਮੋਦੀ ਨੇ ਕਿਹਾ:

"7 ਤੋਂ 9 ਫਰਵਰੀ ਵਿਚਕਾਰ ਛੱਤੀਸਗੜ੍ਹ ਵਿੱਚ 'ਬਸਤਰ ਪਾਂਡੁਮ' ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਤਿਉਹਾਰ ਦੌਰਾਨ ਬਸਤਰ ਦੇ ਅਮੀਰ ਸਭਿਆਚਾਰ, ਪਰੰਪਰਾ ਅਤੇ ਆਦਿਵਾਸੀ ਵਿਰਾਸਤ ਦਾ ਸ਼ਾਨਦਾਰ ਰੂਪ ਦੇਖਣ ਨੂੰ ਮਿਲਿਆ । ਇਸ ਯਤਨ ਨਾਲ ਜੁੜੇ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੇਰੀਆਂ ਦਿਲੋਂ ਵਧਾਈਆਂ। ਅਜਿਹੇ ਸਮਾਗਮ ਸਾਡੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਸਥਾਨਕ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।"

ਪਹਿਲਾਂ ਜਦੋਂ ਬਸਤਰ ਦਾ ਜ਼ਿਕਰ ਕੀਤਾ ਜਾਂਦਾ ਸੀ ਤਾਂ ਮਾਉਵਾਦ, ਹਿੰਸਾ ਅਤੇ ਵਿਕਾਸ ਵਿੱਚ ਪਛੜੇਪਣ ਦੀਆਂ ਤਸਵੀਰਾਂ ਉੱਭਰਦੀਆਂ ਸਭ । ਪਰ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਅੱਜ ਬਸਤਰ ਵਿਕਾਸ ਦੇ ਨਾਲ-ਨਾਲ ਸਥਾਨਕ ਲੋਕਾਂ ਦੇ ਵਧਦੇ ਆਤਮ-ਵਿਸ਼ਵਾਸ ਲਈ ਜਾਣਿਆ ਜਾਂਦਾ ਹੈ। ਮੇਰੀ ਇਹੀ ਕਾਮਨਾ ਕਾਮਨਾ ਹੈ ਕਿ ਇੱਥੋਂ ਦਾ ਆਉਣ ਵਾਲਾ ਸਮਾਂ ਸ਼ਾਂਤੀ, ਤਰੱਕੀ ਅਤੇ ਸਭਿਆਚਾਰਕ ਮਾਣ ਦੀ ਭਾਵਨਾ ਨਾਲ ਭਰਪੂਰ ਹੋਵੇ।"

 

********

 

ਐੱਮਜੇਪੀਐੱਸ/ਵੀਜੇ


(Release ID: 2225932) ਵਿਜ਼ੀਟਰ ਕਾਊਂਟਰ : 3